⚠️ ਸਾਡੇ ਲੋਕਾਂ ਦਾ ਨਾ ਕਈਆਂ ਦਾ ਜ਼ੋਰ ਲੱਗਿਆ ਹੋਇਆ ਇਹ
ਇਕ ਗਾਇਕ ਆ ਪਿੱਛੇ ਉਹਨੇ ਇਕ ਗਾਣਾ ਜਿਹਾ ਵੀ ਗਾਇਆ ਸੀ "ਖਾਣੀਆਂ ਵੀ ਤੂੰ
ਬੰਦਿਆਂ ਦੋ ਰੋਟੀਆਂ..." ਤੁਸੀਂ ਸੁਣਿਆ ਵੀ ਹੋਣਾ ਵੇਖੋ ਇਹਨਾਂ ਲੋਕਾਂ ਦਾ
ਕਿੰਨਾ ਦਾ ਜ਼ੋਰ ਲੱਗਾ ਹੋਇਆ ਗੁਰੂ ਦੀ ਹਜ਼ੂਰੀ ਵਿਚ ਬਹਿ ਕੇ ਇਹ ਲੋਕ ਵਿਕਤੀਆਂ
ਨੂੰ ਰੱਬ ਤੋਂ ਉਪਰ ਬਣਾ ਕੇ ਪੇਸ਼ ਕਰ ਰਹੇ ਆ, ਜੇ ਕੋਈ ਤੁਹਾਨੂੰ ਇਹਨਾਂ ਦੀ
ਅਸਲੀਅਤ ਤੋਂ ਜਾਣੂ ਕਰਵਾਉਂਦਾ ਤੇ ਤੁਸੀਂ ਉਹਨਾਂ ਲੋਕਾਂ ਨੂੰ ਨਿੰਦਕ ਕਹਿੰਦੇ
ਹੋ, ਨਿੰਦਕ ਤਾਂ ਤੁਸੀਂ ਹੋ, ਤੁਸੀਂ ਗੁਰੂ ਦੇ ਬਰਾਬਰ ਲਿਆਕੇ ਉਹਨਾਂ ਲੋਕਾਂ
ਨੂੰ ਖੜਾ ਕਰ ਰਹੇ ਹੋ ਜੋ ਗੁਰੂ ਦੇ ਪਾਸਕ ਵੀ ਹੈ ਨਹੀਂ।
🔰 ਤੁਸੀਂ ਮਜ਼ਾਰਾਂ 'ਤੇ ਜਾਣਾ ਹੈ ਤੇ ਨੰਗੇ ਚਿੱਟੇ ਹੋ
ਕੇ ਜਾਓ, ਮਜ਼ਾਰਾਂ 'ਤੇ ਜਾ ਕੇ ਗਾਣੇ ਗਾਓ, ਗੀਤ ਗਾਓ ਤੁਹਾਨੂੰ ਕੌਣ ਰੋਕ ਦਾ
ਹੈ ਰਜ ਰਜ ਗਾਓ।
📛 ਪਰ ਆਪਣੇ ਦੇਹਧਾਰੀ ਬਾਬਿਆਂ ਨੂੰ ਥੰਮੀਆਂ ਦੇ ਕੇ
ਰੱਖਿਓ, ਇਹ ਗੱਲ ਮੈਂ ਸਿੱਧਾ ਕਹਿਣ ਲੱਗਾ ਆ, ਇਸ ਗਿਆਨ ਦੀ ਹਨੇਰੀ ਦੇ ਸਾਹਮਣੇ,
ਸਬਦ ਦੀ ਵਿਚਾਰ ਦੇ ਸਾਹਮਣੇ ਤੁਹਾਡੇ ਬਾਬੇ ਲੱਭਣੇ ਨਹੀਂ ਆ, ਅੱਜ ਨਹੀਂ ਤੇ ਕੱਲ
ਇਕ ਵਕਤ ਆਏਗਾ ਸੰਗਤ ਜਾਗੇਗੀ ਤੇ "ਘਰਿ ਘਰਿ ਬਾਬਾ ਗਾਵੀਐ ...." ਵਾਲੀ ਗਲ਼ ਤੇ
ਵਿਚਾਰਧਾਰਾ ਪਹੁੰਚੇਗੀ ਇਹ ਚੇਤਾ ਰਖਿਓ।
🔺 ਤੁਹਾਨੂੰ ਵੀ ਇਸ ਗਲ਼ ਦਾ ਪਤਾ ਹੈ ਝੂਠ ਬੋਲ ਬੋਲ ਕੇ
ਆਪਣੇ ਡੇਰਿਆਂ ਦੀ ਗਿਣਤੀ ਵਧਾਣੀ ਪੈ ਰਹੀ ਹੈ, ਮਜ਼ਾ ਤਾਂ ਹੈ ਇਕ ਵਾਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਲੋਕਾਂ ਨੂੰ ਦੱਸੋ। ਮੈਨੂੰ ਅਫਸੋਸ ਉਹਨਾਂ
ਰਾਗੀਆਂ ਢਾਡੀਆਂ ਕਵਿਸ਼ਰਾਂ 'ਤੇ ਆਉਂਦਾ ਹੈ ਜਿਹੜੇ ਕੁਝ ਛਿੱਲੜਾਂ ਦੇ ਖਾਤਰ
ਡੇਰਿਆਂ ਦੇ ਹੱਕ ਵਿਚ ਭੁਗਤ ਜਾਂਦੇ ਆ।
👉 ਉਹਨੇ ਗਾਣਾ ਗਾਇਆ ਪਿੱਛੇ "ਖਾਣੀਆਂ ਵੀ ਤੂੰ ਬੰਦੇ ਦੋ
ਰੋਟੀਆਂ .." ਮੈਂ ਕਿਹਾ ਰੋਟੀ ਰੋਟੀ ਵਿਚ ਵੀ ਫ਼ਰਕ ਹੁੰਦਾ। ਇੱਕ ਕੁੱਤੇ ਨੂੰ
ਵੀ ਨਾ ਰੋਟੀ ਬੰਨ੍ਹ ਕੇ ਪਾਈਦੀ ਦੀ ਘਰ ਵਿਚ ਪਾਲਤੂ ਹੁੰਦਾ ਆ ਨਾ, ਬਾਹਰ ਦੀ
ਰੋਟੀ ਨਹੀਂ ਖਾਂਦਾ ਮਾਲਕ ਦੇ ਹੱਥ ਦੀ ਰੋਟੀ ਖਾਂਦਾ। ਉਹਦੇ ਬਾਰੇ ਗੁਰੂ ਤੇਗ
ਬਹਾਦਰ ਸਾਹਿਬ ਜੀ ਨੇ ਕਿਹਾ "ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ"
ਕਹਿੰਦੇ ਬੰਦਗੀ ਸਿੱਖਣੀ ਤੇ ਉਸ ਕੂਕਰ ਕੋਲ ਸਿਖ ਜਿਹੜਾ ਮਾਲਕ ਦਾ ਵਫ਼ਾਦਾਰ ਹੈ।
🙏 ਬਾਬਾ ਕਬੀਰ ਜੀ ਵੀ ਕਹਿੰਦੇ ਆ ਮੈਂ ਕੂਕਰ ਆ "ਕਬੀਰ
ਕੂਕਰੁ ਰਾਮ ਕੋ" ਮੈਂ ਪ੍ਰਵਾਨ ਕਰਦਾ ਆ ਮੈਂ ਕੂਕਰਹਾਂ, ਪਰ ਕੂਕਰ ਮੈਂ ਉਸ ਰਾਮ
ਦਾ ਆ, ਇਹ ਥੋੜ੍ਹੇ ਹੀ ਜਣਾ ਖਣਾ ਉੱਠ ਕੇ ਮੈਨੂੰ ਆਣ ਕੇ ਕਹੂਗਾ ਉੱਥੇ ਕੋਈ ਰਾਜਾ
ਉਠਿਆ ਫਲਾਣਾ ਬਾਬਾ ਉਠਿਆ ਉਸਦੀ ਤਾਰੀਫ਼ ਕਰ ਦੇ, ਕੋਈ ਲੀਡਰ ਕਹਿੰਦਾ ਮੇਰੀਆਂ
ਵਡਿਆਈਆਂ ਕਰਦੇ, "ਕਬੀਰ ਕੂਕਰੁ ਰਾਮ ਕੋ" ਮੈਂ ਕੂਕਰ ਹਾਂ, ਪਰ ਰਾਮ ਦਾ ਕੂਕਰ ਆ
"ਮੁਤੀਆ ਮੇਰੋ ਨਾਉ" "ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ"॥
☝️ ਮੈਂ ਕਹਿਣਾ ਚਾਹੁੰਦਾ ਬਾਬਿਓ ਢੋਲਕੀ ਛੈਣੇ ਚਿਮਟੇ
ਚੁੱਕ ਕੇ ਹਰ ਥਾਂ 'ਤੇ ਵਜਾਉਣ ਵਾਲਿਓ ਤੁਹਾਡੇ ਨਾਲੋਂ ਵੱਛਾ ਚੰਗਾ ਜਿਹੜਾ ਛੜ
ਖਾ ਕੇ ਅਗਲੇ ਦਿਨ ਫ਼ਿਰ ਗਾਂ ਥੱਲੇ ਆਉਂਦਾ। ਤੁਸੀਂ ਸਾਰੀ ਜਿੰਦਗੀ ਛੜਾਂ ਵੀ
ਖਾਈ ਜਾਂਦੇ ਹੋ, ਵੈਸੇ ਇਹ ਉਹ ਲੋਕ ਨੇ ਜਿਹਨਾਂ ਨੇ ਡੇਰਿਆਂ ਦੀ ਰੌਣਕਾਂ ਵਧਾਉਣ
ਵਿਚ ਕੋਈ ਕਸਰ ਨਹੀਂ ਛੱਡੀ, ਇਹ ਦਲਾਲ ਨੇ ਡੇਰਿਆਂ ਦੇ ਜਿੰਨਾ ਨੇ ਲੋਕਾਂ ਨੂੰ
ਡੇਰਿਆਂ ਦੀ ਖਾਕ ਛਾਨਣ ਲਾ ਦਿੱਤਾ।
🪯 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੋਂ ਵੱਡਾ ਕੋਈ
ਦਰ ਨਹੀਂ, ਇਹਨਾਂ ਲੋਕਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਰਾਬਰ ਨਕਲੀ
ਹਰਿਮੰਦਰ ਸਾਹਿਬ ਬਣਾ ਦਿੱਤੇ, ਇਹਨਾਂ ਲੋਕਾਂ ਦੀ ਜ਼ੁਬਾਨ ਤੋਂ ਇਕ ਸਬਦ ਨਹੀਂ
ਨਿਕਲਿਆ "ਅੰਮ੍ਰਿਤ ਸਰੁ ਸਿਫਤੀ ਦਾ ਘਰੁ" ਸੀ ਅਗਲਿਆਂ ਨੇ ਆਪਣੇ ਡੇਰਿਆਂ ਨਾਲ
ਇਹ ਸ਼ਬਦ ਜੋੜ ਲਏ, ਭਗਤੀ ਦਾ ਘਰ ਚਮਕੌਰ ਸਾਹਿਬ ਦੀ ਗੜ੍ਹੀ ਹੋਣਾ ਚਾਹੀਦਾ ਸੀ,
ਭਗਤੀ ਦਾ ਘਰ ਠੰਡਾ ਬੁਰਜ਼ ਹੋਣਾ ਚਾਹੀਦਾ ਸੀ, ਅਗਲਿਆਂ ਨੇ ਇਹ ਸਬਦ ਆਪਣੇ
ਡੇਰਿਆਂ ਨਾਲ ਜੋੜ ਲਏ। ਇਹਨਾਂ ਦਲਾਲਾਂ ਦੇ ਮੂੰਹ ਵਿੱਚੋਂ ਇਕ ਸਬਦ ਨਹੀਂ
ਨਿਕਲਿਆ, ਤੁਹਾਡੇ ਹਰਮੋਨੀਅਮ ਤੇ ਢੋਲਕੀਆਂ ਸਿਰਫ਼ ਇਹਨਾਂ ਪਖੰਡੀਆਂ ਦੀਆਂ ਤਰੀਫਾਂ
ਕਰਨ ਲਈ ਨੇ, ਸ਼ਰਮ ਆਉਂਦੀ ਹੈ।
⚠️ ਆਪਣੇ ਦੇਹਧਾਰੀ ਬਾਬਿਆਂ ਨੂੰ ਥੰਮੀਆਂ ਦੇ ਕੇ ਰੱਖਿਓ
ਇਹ ਚੈਲੰਜ ਹੈ ਸਾਡਾ ਕਿਉਂਕਿ ਸਾਡੀ ਪਿੱਠ ਤੇ ਗੁਰੂ ਆ ਤੇ ਤੁਹਾਡੀ ਪਿੱਠ ਤੇ
ਦੇਹਧਾਰੀ ਬਾਬੇ ਤੇ ਵੇਖਾਂਗੇ ਕਿਸਦਾ ਥਾਪੜਾ ਵੱਡਾ ਹੈ।
ਗੁਰੂ ਰਾਖਾ
ਆਤਮਜੀਤ ਸਿੰਘ, ਕਾਨਪੁਰ
✍️ ਨੋਟ : ਭਾਈ ਸਰਬਜੀਤ ਸਿੰਘ ਧੂੰਦਾ ਜੀ ਨੇ ਡੇਰਿਆਂ ਬਾਬਤ ਇਹ ਵਿਚਾਰ ਬੀਤੀ
੨੭ ਜਨਵਰੀ ੨੦੨੬ ਨੂੰ ਸ਼ਾਹਜਹਾਨਪੁਰ, ਉੱਤਰ ਪ੍ਰਦੇਸ਼ ਦੇ ਇਕ ਗੁਰਮਤਿ ਸਮਾਗਮ
ਵਿਚ ਸਾਂਝੇ ਕੀਤੇ ਹਨ।