Share on Facebook

Main News Page

💥 #ਸਿੱਖੋ! ਜਾਂ ਅਖੌਤੀ ਦਸਮ ਗ੍ਰੰਥ ਰੱਦ ਕਰੋ, ਜਾਂ ਰੋਣਾ ਬੰਦ ਕਰੋ 😈
-: ਸੰਪਾਦਕ ਖ਼ਾਲਸਾ ਨਿਊਜ਼
30.01.2026
#KhalsaNews #BhairavBattalion #shiva #mahakaal #bhagauti #kalka #durga

🇮🇳 26 ਜਨਵਰੀ ਦੀ ਪਰੇਡ ਵਿੱਚ ਜਦੋਂ ਦਾ 4 #ਭੈਰਵ #ਬਟਾਲੀਅਨ ਨੇ ਪਰੇਡ ਕੀਤੀ ਹੈ, ਸਿੱਖ ਅਖਵਾਉਣ ਵਾਲੇ ਔਖੇ ਹੋਏ ਪਏ ਹਨ। ਗੁਰਦੇਵ ਸਿੰਘ ਸੱਧੇਵਾਲੀਆ ਜੀ ਅਨੁਸਾਰ "ਤੁਸੀਂ ਇਤਰਾਜ ਕੀਤਾ ਸੀ ਕਿ ਸਿੱਖ ਰੈਜੀਮੈਂਟ ਪਰੇਡ ਵਿਚੋਂ 'ਡਿਲੀਟ' ਕਰ ਦਿਤੀ ਗਈ, ਪਰ ਓਹ ਆਂਹਦੇ ਡਿਲੀਟ ਕਾਹਨੂੰ ਕੀਤੀ ਮੂੰਹ ਕਾਲੇ ਕਰਨ 'ਤੇ ਸਮਾਂ ਲਗ ਗਿਆ ਸੀ। ਤੁਸੀਂ ਪੰਡੀਏ ਨੂੰ ਛੇੜ ਕੇ ਦੇਖੋ ਸਹੀਂ ਓਹ ਤੁਹਾਡਾ ਕਰਦਾ ਕੀ।"

👳‍♂️ ਸਿੱਖ ਕਹਿੰਦੇ ਬਈ ਲੈ ਦੱਸ ਆ ਕੀ ਨਾਮ ਰੱਖਿਆ, ਮੂੰਹ ਵੀ ਕਾਲ਼ਾ ਕੀਤਾ, ਅੱਖਾਂ ਵੀ ਕੱਢ ਰਹੇ ਆ... ਦੇਖੋ ਸਾਡਾ ਜਲੂਸ ਕੱਢ ਦਿੱਤਾ। ਪਰ ਇਹ ਜਲੂਸ ਜਦੋਂ ਤੁਸੀਂ ਆਪ ਆਪਣੇ ਗੁਰੂ, ਗੁਰੂ ਸਾਹਮਣੇ ਹਰ ਰੋਜ਼ ਕੱਢਦੇ ਹੋ, ਉਦੋਂ ਕਿਉਂ ਨਹੀਂ ਅੱਖਾਂ ਖੁਲਦੀਆਂ? ਤੁਹਾਡੀਆਂ ਕਰਤੂਤਾਂ ਕਰਕੇ ਅਗਲੇ ਤੁਹਾਡਾ ਸਾਰੀ ਦੁਨੀਆ ਸਾਹਮਣੇ ਜਲੂਸ ਕੱਢਦੇ, ਫਿਰ ਤੁਸੀਂ ਪਿੱਟਦੇ। ਕਿਉਂ?

🔎 #ਤੁਹਾਡੀ #ਜਾਣਕਾਰੀ ਲਈ ਦੱਸ ਦੇਈਏ (ਖਬਰਾਂ ਅਨੁਸਾਰ) ਕਿ 4 ਭੈਰਵ ਬਟਾਲੀਅਨ, ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਵਿੱਚੋਂ ਤਿਆਰ ਕੀਤੀ ਗਈ, ਭਾਰਤੀ ਫੌਜ ਦੀ ਨਵੀਂ ਲਾਈਟ ਕਮਾਂਡੋ ਫੋਰਸ ਦੀ ਨੁਮਾਇੰਦਗੀ ਕਰਦੀ ਹੈ ਜੋ ਭਾਰਤ ਦੀਆਂ ਸਰਹੱਦਾਂ 'ਤੇ ਤੇਜ਼, ਉੱਚ-ਪ੍ਰਭਾਵੀ ਕਾਰਵਾਈਆਂ ਲਈ ਤਿਆਰ ਕੀਤੀ ਗਈ ਹੈ। ਭਗਵਾਨ ਸ਼ਿਵ ਦੇ ਭਿਆਨਕ ਰੱਖਿਅਕ ਰੂਪ ਭੈਰਵ ਤੋਂ ਪ੍ਰੇਰਿਤ, ਬਟਾਲੀਅਨ ਗਤੀ, ਹਮਲਾਵਰਤਾ ਅਤੇ ਰਣਨੀਤਕ ਸ਼ੁੱਧਤਾ ਨੂੰ ਦਰਸਾਉਂਦੀ ਹੈ।

👳‍♂️ ਸਿੱਖੋ! ਤੁਹਾਨੂੰ ਅਕਲ ਆ ਨਹੀਂ ਸਕਦੀ ਕਿਉਂਕਿ ਜਿਨਾਂ ਤੁਹਾਨੂੰ ਅਕਲ ਦੀ ਗੱਲ ਦੱਸੋ, ਓਨਾ ਤੁਹਾਨੂੰ #ਤੜਿੰਗ ਲਗਦਾ ਹੈ। ਅਸੀਂ ਕਦੋਂ ਦੇ ਚੀਕ ਚੀਕ ਕੇ ਕਹਿ ਰਹੇ ਹਾਂ ਕਿ ਅਖੌਤੀ ਦਸਮ ਗ੍ਰੰਥ ਨੂੰ ਕੌਮ ਦੇ ਵਿਹੜੇ 'ਚੋਂ ਬਾਹਰ ਕਰੋ, ਪਰ ਨਹੀਂ, ਹੁਣ ਭੁਗਤੋ। ਨਹੀਂ ਜੀ #ਭਗੌਤੀ #ਅਕਾਲਪੁਰਖ ਹੈ, #ਕਿਰਪਾਨ ਹੈ... ਤੁਹਾਡੀ #ਭੂਆ ਹੈ ਭਗੌਤੀ ਤੇ ਭੈਰਓਂ ਤੁਹਾਡਾ #ਫੁੱਫੜ ਇਹ ਦਰਸਾ ਦਿੱਤਾ ਪੰਡੀਏ ਨੇ, ਹੁਣ ਤੁਸੀਂ ਪਿੱਟੀ ਚੱਲੋ।

🧿 ਤੁਸੀਂ ਬੜੇ ਚਾਅ ਨਾਲ ਭੈਰਵ ਤੇ ਉਸਦੀ ਘਰਵਾਲੀ ਭਗੌਤੀ ਦੀ ਅਰਾਧਨਾ ਕਰਦੇ ਹੋ, ਹੁਣ ਭੁਗਤੋ। (#ਭੈਰਓਂ ਮਤਲਬ ਕਿ #ਸ਼ਿਵ (#ਮਹਾਕਾਲ), ਤੇ ਉਸਦੀ ਘਰਵਾਲੀ "#ਭਗੌਤੀ", #ਭਗਵਤੀ, #ਦੁਰਗਾ, #ਕਾਲਕਾ ਅਤੇ ਹੋਰ ਕਈ ਨਾਵਾਂ ਜਾਣੀ ਜਾਂਦੀ ਹੈ।)
ਕਿਵੇਂ... ਤੇ ਆਹ ਲਵੋ ਨਮੂਨੇ

🔹1. ਤੁਹਾਡੀ ਕਥਿਤ #ਅਰਦਾਸ ਦੀ ਸ਼ੁਰੂਆਤ
ੴ ਵਾਹਿਗੁਰੂ ਜੀ ਕੀ ਫਤਹਿ। ਸ੍ਰੀ #ਭਗਉਤੀ ਜੀ ਸਹਾਇ। ਵਾਰ ਸ੍ਰੀ #ਭਗਉਤੀ ਜੀ ਕੀ। ਪਾ:10 ਪ੍ਰਿਥਮ #ਭਗੌਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ। ... ਤੁਸੀਂ ਆਪਣੇ 10 ਗੁਰੂ ਜਾਮਿਆਂ ਤੋਂ ਪਹਿਲਾਂ ਸ਼ਿਵ ਦੀ ਘਰਵਾਲੀ #ਭਗਉਤੀ ਨੂੰ 3 ਵਾਰੀ ਸਿਮਰਦੇ ਹੋ।

🔸2. #ਮਹਾਕਾਲ ਰਖਵਾਰ ਹਮਾਰੋ ॥ ਮਹਾ ਲੋਹ ਮੈਂ ਕਿੰਕਰ ਥਾਰੋ ॥
ਅਪਨਾ ਜਾਨ ਕਰੋ ਰਖਵਾਰ॥ ਬਾਹਿ ਗਹੇ ਕੀ ਲਾਜ ਬਿਚਾਰ ॥੪੩੫॥ ...
ਇਹ ਵੀ ਬੜਾ ਹੁੱਬ ਹੁੱਬ ਗਾਉਂਦੇ ਹੋ। ਮਹਾਕਾਲ ਦੇਵਤਾ ਹੀ ਸਾਡਾ ਰਖਵਾਲਾ ਹੈ ॥ ਉਹ ਲੋਹੇ ਵਾਂਗੂ ਮਜਬੂਤ ਹੈ ਤੇ ਮੈਂ ਇਕ ਕਿਨਕਾ ਮਾਤਰ ਹਾਂ ॥ ਹੇ ਮਹਾਕਾਲ ! ਮੈਨੂੰ ਅਪਣਾ ਜਾਨ ਕੇ ਮੇਰੀ ਰਖਿਆ ਕਰ ॥ ਵਿੱਛੜ ਗਏ ਦੀ ਲਾਜ ਰੱਖ ॥੪੩੫॥

🔹3. ਦੇਹ #ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥
ਇੱਥੇ ਵੀ #ਸ਼ਿਵ ਕੋਲੋਂ ਵਰ ਮੰਗਿਆ ਜਾ ਰਿਹਾ ਹੈ, ਤੇ ਤੁਸੀਂ ਗੁਰੂ ਗੋਬਿੰਦ ਸਿਮਘ ਜੀ ਦੀ ਰਚਨਾ ਆਖ ਕੇ ਆਪਣੇ ਗੁਰੂ ਨੂੰ ਸ਼ਿਵ ਜੀ ਕੋਲੋਂ ਵਰ ਮੰਗਦੇ ਦਿਖਾ ਰਹੋ ਹੋ। ਇਹਨੂੰ ਤੁਸੀਂ ਸਿੱਖ ਐਂਥਮ #Sikh #Anthem ਵੀ ਐਲਾਨਿਆ ਹੋਇਆ ਹੈ, ਨਹੀਂ?

🔸4. #ਰਾਗਮਾਲਾ ਜੋ ਕਿ ਗੁਰਬਾਣੀ ਨਹੀਂ, ਜੋ ਕਿ ਧੱਕੇ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਨੱਥੀ ਕੀਤੀ ਗਈ ਰਚਨਾ ਹੈ, ਉਸ ਵਿੱਚ ਵੀ "ਪ੍ਰਥਮ ਰਾਗ ਭੈਰਉ ਵੈ ਕਰਹੀ ॥..." ਜਦਕਿ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਰਾਗ "#ਸਿਰੀਰਾਗ" ਹੈ।

✳️ ਜਦੋਂ ਤੁਸੀਂ ਆਪ ਮੰਨਦੇ ਹੋ ਕਿ ਅਖੌਤੀ ਦਸਮ ਗ੍ਰੰਥ ਗੁਰੂ ਸਾਹਿਬ ਦੀ ਕਿਰਤ ਹੈ, ਤੇ ਜੇ ਕੋਈ "ਦੇਹ ਸਿਵਾ..." ਦਾ ਅਰਥ ਸ਼ਿਵ ਜੀ ਕਰ ਦੇਵੇ ਜੋ ਕਿ ਬਹੁਤ ਵਾਰੀ ਭਾਰਤੀ ਸੰਸਦ ਵਿੱਚ ਵੀ ਹੋ ਚੁਕਾ ਹੈ, ਫਿਰ ਤੁਸੀਂ ਪਿੱਟਦੇ ਹੋ। ਹੁਣ ਅਗਲਿਆਂ ਨੇ #ਭੈਰਵ #ਬਟਾਲੀਅਨ ਬਣਾ ਦਿੱਤੀ... ਫਿਰ ਕਾਹਤੋਂ ਰੋਂਦੇ ਹੋ?

🙏 #ਭਗਤ #ਨਾਮਦੇਵ ਜੀ ਨੇ ਆਹ #ਭੈਰਉਂ, #ਸ਼ਿਵ, #ਮਹਾਮਾਈ, #ਭਵਾਨੀ ਸਭ ਨੂੰ ਰੱਦ ਕੀਤਾ ਹੋਇਆ ਹੈ, ਤੇ ਤੁਸੀਂ ਸਿਮਰੀ ਚੱਲੋ! ਜੀਹਨੂੰ ਸਿਮਰੋਗੇ ਤਾਂ ਉਨ੍ਹਾਂ ਵਰਗੇ ਹੀ ਬਣੋਗੇ, ਤੇ ਅਗਲਿਆਂ ਬਣਾ ਦਿੱਤੇ, ਕਿ ਨਹੀਂ?

ਗੋਂਡ ॥ #ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥
ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥
#ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥੨॥
#ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥
ਤੂ ਕਹੀਅਤ ਹੀ ਆਦਿ #ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥
ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥

{ਪੰਨਾ 874}

🎯 ਜਾਂ ਅਖੌਤੀ ਦਸਮ ਗ੍ਰੰਥ ਰੱਦ ਕਰੋ, ਜਾਂ ਰੋਣਾ ਬੰਦ ਕਰੋ।⛔

✌️ ਦੋ ਰੰਗੀ ਛੋੜ ਯੱਕ ਰੰਗ ਹੋਜਾ। ਸਰਾਸਰ ਮੋਮ ਹੋਜਾ ਜਾਂ ਸੰਗ ਹੋਜਾ।
⛵⛵ਦੋ ਬੇੜੀਆਂ 'ਚ ਪੈਰ ਧਰੋਗੇ ਤਾਂ ਡੁੱਬੋਗੇ, ਜੋ ਕਿ ਅੱਜ ਦੇ ਹਾਲਾਤ ਡੁੱਬਣ ਵਾਲੇ ਹੀ ਹਨ। 📣 ਬੋਲੋ ਜੈ #ਭੈਰਓਂ, ਜੈ #ਭਗੌਤੀ!!!👹


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top