Share on Facebook

Main News Page

⚠️ ਕਬੀਰ ਇਹ #ਚੇਤਾਵਨੀ ਮਤ ਸਹਸਾ ਰਹਿ ਜਾਇ॥⚠️
-: ਸੰਪਾਦਕ ਖ਼ਾਲਸਾ ਨਿਊਜ਼
18.02.2026
#KhalsaNews #CAUTION #Warning #harjeetsinghrasulpur #gurpreetcalifornia #satnamnihang #bhagatdoabi

☢️ ਇਹ #ਚੇਤਾਵਨੀ ਹੈ ਮਤ ਕੇ ਤੁਹਾਨੂੰ ਕਿਸੇ ਨੂੰ ਇਹ #ਭੁਲੇਖਾ ਰਹਿ ਜਾਏ ਕਿ ਇਹ ਦੁਮਾਲੇ ਸਜਾਏ, ਚੋਲ਼ਾ ਪਾਏ ਲੋਕ ਕਿਤੇ ਸਿੱਖ ਹਨ, ਨਹੀਂ ਇਹ ਬਹਿਰੂਪੀਏ ਹਨ, ਠੱਗ ਹਨ। ਠੱਗ ਦਾ ਮਤਲਬ ਹੀ ਹੈ ਕਿ #ਠੱਗ ਤੁਹਾਡੇ ਨਾਲ ਰਹਿ ਕੇ ਤੁਹਾਨੂੰ ਕਿਸੇ ਵੇਲੇ ਵੀ ਠੱਗ ਸਕਦਾ ਹੈ, ਤੇ ਇਹੀ ਕੰਮ ਇਹ ਲੋਕ ਕਰ ਰਹੇ ਹਨ।

🤡 ਇਹ ਬਹਿਰੂਪੀਏ ਤਾਂ ਉਜਾਗਰ ਹੋ ਚੁਕੇ ਹਨ, ਪਰ ਹੋਰ ਬਹੁਤ ਹਨ ਇਨ੍ਹਾਂ ਵਰਗੇ, ਜਿਹੜੇ ਲੱਗਣ ਨੂੰ ਸਿੱਖ ਜਾਪਦੇ ਹਨ... ਜਿਵੇਂ ਨੰਦਸਰੀਏ ਜਾਂ ਨਰਕਸਰੀਏ ਪਖੰਡੀ ਸਾਧ, ਵਿਹਲੜ ਨਿਹੰਗ, ਅਖੌਤੀ ਟਕਸਾਲੀ, ਖੱਪਗ੍ਰੇਡ, ਅਖੌਤੀ ਅਕਾਲੀ, ਟੁੱਕੜਬੋਚ ਜਥੇਦਾਰ, ਗੁਰਦੁਆਰਿਆਂ 'ਤੇ ਕਾਬਜ਼ ਸ਼੍ਰੋਮਣੀ ਕਮੇਟੀ, ਯੁਨੀਵਰਸਿਟੀ 'ਚ ਲੱਗੇ ਡਾਕਟਰ, ਬਹੁਤਾਤ ਪੌਡਕਾਸਟਰ, ਕਈ ਖਿਡਾਰੀ ਆਦਿ।

👁️ ਦੇਖਣ ਨੂੰ ਇਹ ਲੋਕ ਬਹੁਤ ਦਰਸ਼ਨੀ ਸਿੱਖ ਲੱਗਦੇ ਹਨ, ਪਰ ਜਿਵੇਂ ਗੁਰੂ ਨਾਨਕ ਸਾਹਿਬ ਆਖਦੇ ਹਨ...

▪️ ਮਃ ੧ ॥ ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥
ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥
ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥
{ਪੰਨਾ 463}

▪️ ਅਰਥ: ਹੇ ਨਾਨਕ! (ਜੋ ਮਨੁੱਖ) ਗੁਰੂ ਨੂੰ ਚੇਤੇ ਨਹੀਂ ਕਰਦੇ ਆਪਣੇ ਆਪ ਵਿਚ ਚਤਰ (ਬਣੇ ਹੋਏ) ਹਨ, ਉਹ ਇਉਂ ਹਨ ਜਿਵੇਂ ਕਿਸੇ ਸੁੰਞੀ ਪੈਲੀ ਵਿਚ ਅੰਦਰੋਂ ਸੜੇ ਤਿਲ ਨਿਖਸਮੇ ਪਏ ਹੋਏ ਹਨ। ਹੇ ਨਾਨਕ! (ਬੇਸ਼ਕ) ਆਖ ਕਿ ਪੈਲੀ ਵਿਚ ਨਿਖਸਮੇ ਪਏ ਹੋਏ ਉਹਨਾਂ ਬੂਆੜ ਤਿਲਾਂ ਦੇ ਸੌ ਖਸਮ ਹਨ, ਉਹ ਵਿਚਾਰੇ ਫੁੱਲਦੇ ਭੀ ਹਨ (ਭਾਵ, ਉਹਨਾਂ ਨੂੰ ਫੁੱਲ ਭੀ ਲੱਗਦੇ ਹਨ), ਫਲਦੇ ਭੀ ਹਨ, ਫੇਰ ਭੀ ਉਹਨਾਂ ਦੇ ਤਨ ਵਿਚ (ਭਾਵ, ਉਹਨਾਂ ਦੀ ਫਲੀ ਵਿਚ ਤਿਲਾਂ ਦੀ ਥਾਂ) ਸੁਆਹ ਹੀ ਹੁੰਦੀ ਹੈ।

ਗੁਰਪ੍ਰੀਤ ਉਦਾਸੀ, ਹਰਜੀਤ ਰਸੂਲਪੁਰ, ਸਤਨਾਮ ਨਿਹੰਗ, ਭਗਤ ਦੁਆਬੀਏ ਅਤੇ ਇਨ੍ਹਾਂ ਵਰਗੇ ਹੋਰ #ਦਗੜਦੱਲੇ ਹੈਗੇ ਜਿਹੜੇ ਦੇਖਣ ਨੂੰ ਬਾਹਰੋਂ ਬੜੇ ਦਰਸ਼ਨੀ ਲੱਗਦੇ ਹਨ, ਰੰਗ ਬਿਰੰਗੇ ਚੋਲ਼ੋ, ਦੁਮਾਲੇ, ਉੱਤੇ ਵੰਨ ਸੁਵੰਨੀਆਂ ਚੀਜ਼ਾਂ, ਪਰ ਅੰਦਰੋਂ #ਸੁਆਹ ਨਾਲ ਭਰੇ ਪਏ ਹਨ। ਇਸ ਲਈ ਇਨ੍ਹਾਂ ਬਹਿਰੂਪੀਆਂ ਤੋਂ ਸਾਵਧਾਨ ਰਹੋ ਤੇ ਕਬੀਰ ਸਾਹਿਬ ਦੀ ਚੇਤਾਵਨੀ ਚੇਤੇ ਰੱਖੋ...

🎯 ਕਬੀਰ ਇਹ #ਚੇਤਾਵਨੀ ਮਤ ਸਹਸਾ ਰਹਿ ਜਾਇ॥
Take this as a #Warning, do not remain in doubt, says Kabeer.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top