Share on Facebook

Main News Page

⛔ #ਉਜੜਿਆ #ਗੁਲਸ਼ਨ ⛔
-: ਸੰਪਾਦਕ ਖ਼ਾਲਸਾ ਨਿਊਜ਼
21.02.2026
#KhalsaNews #gulshan #Besharam #footlicker

🐷 #ਗੁਲਸ਼ਨ ਦਾ ਮਤਲਬ - ਫੁਲਵਾੜੀ, ਬਾਗ, ਉਪਵਨ, ਪਰ ਇਹ ਜੋ ਇਹ ਗੁਰਬਖਸ਼ ਸਿੰਘ ਗੁਲਸ਼ਨ ਹੈ ਉਹ "ਉਜੜਿਆ ਗੁਲਸ਼ਨ" ਹੈ, ਜੋ ਕਦੇ ਨਾਂਦੇੜ ਜਾਕੇ ਪਜਾਮਾ ਲਾਹੁੰਦਾ ਹੈ, ਤੇ ਕਦੇ ਆਪਣੀ ਜ਼ਮੀਰ ਮਾਰ ਕੇ ਠੱਗ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਦੀ ਚਾਪਲੂਸੀ ਕਰਦਾ ਹੈ। ਹੋਇਆ ਨਾ ਉਜੜਿਆ ਗੁਲਸ਼ਨ!

👉 ਜਿਸ ਦਰਬਾਰ ਸਾਹਿਬ ਜੀ ਦੀ ਮੰਜੀ ਹਾਲ ਦੀ ਸਟੇਜ ਤੋਂ ਮਹੰਤ ਨਰੈਣੂ ਵਰਗੇ ਮਸੰਦਾਂ ਨੂੰ ਲਾਹਨਤਾਂ ਪੈਣੀਆਂ ਚਾਹੀਦੀਆਂ ਸਨ, ਉੱਥੋਂ ਅੱਜ ਅਜੋਕੇ ਮਸੰਦਾਂ ਦੀ ਸਿਫਤਾਂ ਹੋ ਰਹੀਆਂ ਹਨ ਅਤੇ ਉਨ੍ਹਾਂ ਨੂੰ ਨੇਕਨਾਮੀ ਦੇ ਸਰਟੀਫਿਕੇਟ ਦਿੱਤੇ ਜਾ ਰਹੇ ਹਨ ਹੜ੍ਹਦੂ ਲਾਹਨਤ ਹੈ ਐਸੇ ਗੁਲਸ਼ਨ ਦੇ।

👹 ਇਹ ਵੀ ਅਜੋਕੇ ਜਥੇਦਾਰ ਬਣਨ ਦੀ ਹੋੜ ਵਿੱਚ ਹੈ ਤੇ ਪੂਰੇ ਪਾਪੜ ਵੇਲ ਰਿਹਾ ਹੈ। ਅਜੋਕੇ ਜਥੇਦਾਰ ਬਣਨ ਦੀਆਂ ਇਹ ਵਾਕਿਆ ਹੀ ਸ਼ਰਤਾਂ ਪੂਰੀਆਂ ਕਰਦਾ ਹੈ, ਜਿਵੇਂ ਕਿ ਜ਼ਮੀਰ ਮਾਰਕੇ ਚਾਪਲੂਸੀ ਕਰਨੀ, ਬੇਸ਼ਰਮ ਹੋਣਾ, ਗੁਰੂ ਦੀ ਹਜ਼ੂਰੀ ਵਿੱਚ ਗਿਰੇ ਹੋਏ ਲੋਕਾਂ ਕੀ ਤਾਰੀਫ ਦੇ ਪੁਲ ਬੰਨਣੇ, ਬੇਗੈਰਤ ਹੋਣਾ ਆਦਿ... ਇਹ ਸਭ ਖੂਬੀਆਂ ਹਨ ਇਸ ਉੱਜੜੇ ਹੋਏ ਗੁਲਸ਼ਨ 'ਚ, ਕਿ ਨਹੀਂ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top