💥 ਅਜੋਕੇ #ਕੀਰਤਨੀਏ ਅਤੇ ਮਨਮਰਜ਼ੀ ਦੀਆਂ
ਕੀਰਤਨ ਸ਼ੈਲੀਆਂ! 💥
-: ਤਰਲੋਚਨ ਸਿੰਘ ਦੁਪਾਲਪੁਰੀ
1-408-905-5517
#KhalsaNews #kirtan #dupalpuri #ragi #kalakaar
👉 ਨੋਟ:
ਦੁਪਾਲਪੁਰੀ ਜੀ ਦਾ ਲੇਖ, ਪੋਸਟਰ ਉੱਤੇ ਕਲਿੱਕ ਕਰਕੇ, ਜਦੋਂ ਪੋਸਟਰ ਵੱਡਾ ਹੋ
ਜਾਵੇ ਤਾਂ, ਪੋਸਟਰ 'ਤੇ Mouse ਨਾਲ Right click ਕਰਕੇ Save image as ਕਰਕੇ
download ਕਰੋ, ਤਾਂ ਸਾਫ ਸਾਫ ਪੜਿਆ ਜਾ ਸਕਦਾ ਹੈ।
==================================
✍️ #ਟਿੱਪਣੀ:
ਸੰਪਾਦਕ ਖ਼ਾਲਸਾ ਨਿਊਜ਼ 25.02.2026
▪️ ਦੁਪਾਲਪੁਰੀ ਜੀ ਨੇ ਬਹੁਤ ਸੋਹਣਾ ਲੇਖ ਲਿਖਿਆ ਹੈ, ਜੋ ਕਿ ਅਜੋਕੇ ਕੀਰਤਨੀਆਂ
(ਅਸਲ ਵਿੱਚ ਕਲਾਕਾਰਾਂ) ਦੀ ਸੱਚਾਈ ਬਿਆਨ ਕਰਦਾ ਹੈ। ਕੀਰਤਨ ਦੇ ਨਾਮ ਉੱਤੇ
ਸਿਰਫ ਵਿਖਾਵਾ ਚੱਲ ਰਿਹਾ ਹੈ, ਕੁੱਝ ਕੁ ਗਿਣੇ ਚੁਣੇ ਕੀਰਤਨੀਏ ਰਹਿ ਗਏ ਹੋਣੇ,
ਨਹੀਂ ਤਾਂ ਬਹੁਤਾਤ ਤਾਂ ਸਿਰਫ ਰੋਟੀ ਖਾਤਰ, ਹੋਰ ਕੋਈ ਕੰਮਕਾਰ ਨਾ ਆਉਣ ਦੀ
ਸੂਰਤ ਵਿੱਚ ਵਾਜਾ ਤਬਲਾ ਸਿੱਖ ਕੇ, ਫਿਲਮੀ ਧੁਨਾਂ ਜਾਂ ਭਾਈ ਹਰਜਿੰਦਰ ਸਿੰਘ ਤੇ
ਹੋਰ ਪ੍ਰਸਿੱਧ #ਕਲਾਕਾਰਾਂ ਦੀਆਂ ਧੁਨਾਂ ਗਾਈ ਜਾ ਰਹੇ ਹਨ।
✅ 99% ਸ਼ਬਦ #ਕਹਿਰਵਾ ਉੱਤੇ, ਬਾਕੀ ਦੇ #ਦਾਦਰਾ ਤੇ ਇੱਕ ਅੱਧ #ਤੀਨ #ਤਾਲ ਵਿੱਚ
ਸ਼ਬਦ ਗਾਕੇ ਖਾਨਾ ਪੂਰਤੀ ਕਰੀ ਜਾ ਰਹੀ ਹੈ। "ਬਿਠਾ ਕੇ" (ਠਹਿਰਾਅ 'ਚ) ਗਾਉਣਾ
ਕੀ ਹੁੰਦਾ, ਵੱਖ ਵੱਖ ਰਾਗ, ਤਾਲਾਂ ਕੀ ਹੁੰਦੀਆਂ, ਹੁਣ ਬਸ ਖਾਤਮਾ ਹੀ ਸਮਝੋ।
ਬਸ ਚਲੰਤ ਹੀ ਚਲਦਾ, ਕਈ ਤਾਂ ਐਸੇ ਬੇ-ਵਾਕਿਫ ਹਨ ਕਿ ਉਨ੍ਹਾਂ ਦੀਆਂ ਗਾਈਆਂ ਧੁਨਾਂ
'ਤੇ ਭਾਂਵੇਂ #ਭੰਗੜਾ ਪਾ ਲਵੋ, ਜੇ ਤੁਹਾਨੂੰ ਇਹ ਚੁੱਭਦਾ ਤਾਂ ਜੋਗਿੰਦਰ ਸਿੰਘ
ਰਿਆੜ, ਤਨਵੀਰ ਸਿੰਘ ਚੰਡੀਗੜ੍ਹ, ਜਾਂ ਜਗਜੀਤ ਸਿੰਘ ਬਬੀਹੇ ਨੂੰ ਸੁਣ ਕੇ ਦੇਖ
ਲਵੋ। (ਹਾਲੇ ਹੋਰਾਂ ਦਾ ਨਾਮ ਲਿਖਿਆ ਨਹੀਂ, ਨਹੀਂ ਤਾਂ ਇਹ ਲੇਖ ਮੁਕਣਾ ਨਹੀਂ।)
⭕ ਨਾ ਗਾਉਣ ਵਾਲੇ ਨੂੰ ਪਤਾ ਕਿ ਕੀ ਗਾਉਣਾ, ਨਾ ਸੁਣਨ ਵਾਲਿਆਂ ਨੂੰ ਪਤਾ ਕਿ ਕੀ
ਗਾਇਆ ਜਾ ਰਿਹਾ। ਸ਼ਬਦ ਕੋਈ ਕੰਠ ਨਹੀਂ, ਪਹਿਲਾਂ ਪਰਚੀਆਂ ਰੱਖਦਦੇ ਸੀ, ਹੁਣ
ਮੋਬਾਇਲ ਫੋਨ, ਤੇ ਆਪਣੇ ਸਮੇਂ ਵਿੱਚ ਦੋ ਕੁ ਸ਼ਬਦ ਪੜ੍ਹ ਕੇ, ਬਾਕੀ ਸਮਾਂ ਵਾਹ
ਗੁਰੂ ਵਾਹ ਗੁਰੂ। ਇਹੀ ਹੈ ਨਾ? ਗੁਰੂ ਸਾਹਿਬ ਨੇ ਕੋਈ ਵਿਕਲਪ (Option) ਨਹੀਂ
ਸੀ ਦਿੱਤਾ ਨਹੀਂ ਸੀ, ਪੱਕੀ ਹਿਦਾਇਤ Direction ਸੀ ਕਿ ਆਹ ਸ਼ਬਦ ਇਸੇ ਰਾਗ
ਵਿੱਚ ਗਾਉਣਾ,... ਪਰ ਆਪਣੇ ਆਪ ਨੂੰ "ਗੁਰੂ ਦਾ ਕੀਰਤਨੀਆ " ਆਖਣ ਵਾਲੇ ਹਰ ਸਮੇਂ
ਗੁਰੂ ਨੂੰ #ਦੰਦੀਆਂ ਚਿੜਾਉਂਦੇ, ਕਿ ਜਾ ਗੁਰੂ ਅਸੀਂ ਨਹੀਂ ਤੇਰੀ ਮੰਨਣੀ, ਹਾਂ
ਅਸੀਂ #ਲੂਣਹਰਾਮੀ ਹਾਂ, ਤੇਰੀ ਲਿਖੀ ਗੁਰਬਾਣੀ ਗਾ ਕੇ ਆਪਣਾ ਤੋਰੀ ਫੁਲਕਾ
ਚਲਾਉਣਾ, ਪਰ ਤੇਰੀ ਅਸੀਂ ਮੰਨਣੀ ਉੱਕਾ ਹੀ ਨਹੀਂ।
🪯 #ਗੁਰਮਤਿ #ਸੰਗੀਤ ਵਿੱਚ ਸ਼ਬਦ ਪ੍ਰਧਾਨ ਹੈ, ਤੇ ਰਾਗ ਜ਼ਰੀਆ ਹੈ। ਗੁਰੂ ਸਾਹਿਬ
ਨੇ ਰਾਗ ਨੂੰ ਮਹੱਤਤਾ ਦਿੱਤੀ, ਕਿ ਜਿਹੜਾ ਸ਼ਬਦ ਲਿਖਿਆ ਹੈ ਉਹ ਇਸ ਰਾਗ ਵਿੱਚ
ਗਾਉਣਾ। ਗੁਰਮਤਿ ਸੰਗੀ ਵਿੱਚ ਸਰਗਮ ਨਹੀਂ ਗਾਈ ਜਾਂਦੀ, ਅਲਾਪ ਲਾਏ ਜਾ ਸਕਦੇ ਹਨ,
ਪਰ ਉਹ ਵੀ ਬਹੁਤ ਘੱਟ, ਜਾਂ ਨਾਮਾਤਰ। ਪਰ ਜਿਹੜੇ ਰਾਗ ਵਿਦਿਆ ਜਾਣਦੇ, ਉਹ ਸ਼ਬਦ
ਪ੍ਰਧਾਨ ਦੀ ਬਜਾਏ ਰਾਗ ਗਾਉਣ ਨੂੰ ਸਰਗਮਾਂ ਜਾਂ ਉੱਚੀ ਉੱਚੀ ਆਲਾਪ ਹੀ "ਗੁਰਮਤਿ
ਸੰਗੀਤ" ਸਮਝ ਗਾਈ ਜਾਂਦੇ। ਉਹ ਆਪਣੀ #ਕਲਾਕਾਰੀ ਪੇਸ਼ ਕਰਣ 'ਚ ਰੁੱਝੇ ਹੋਏ, ਕਈ
ਤਾਂ ਤਬਲੇ ਦੇ ਕਾਇਦੇ ਪਲਟੇ ਦੇ ਬੋਲ ਹੀ ਸੁਣਾਉਣ ਲੱਗ ਜਾਂਦੇ।
❎ ਇੱਕ ਸ਼ਾਂਤ ਰਹਿਣ ਵਾਲਾ ਪ੍ਰਸਿੱਧ ਕਲਾਕਾਰ ਐਸਾ ਜਾਹਲ ਹੈ ਕਹਿੰਦਾ ਕਿ "ਰਾਗਾਂ
ਨੇ ਸਰੀਰ ਧਾਰ ਕੇ, ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਗੁਰੂ ਅਰਜਨ
ਸਾਹਿਬ ਕੋਲ ਪਹੁੰਚੇ ਸੀ ਕਿ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦਿੱਤੀ
ਜਾਵੇ।" ਕੁੱਝ ਰਹਿ ਜਾਂਦਾ ਸਿਵਾਏ ਕੰਧ 'ਚ ਸਿਰ ਮਾਰਣ ਤੋਂ?
⚠️ #ਪੁਰਾਤਨ ਰਾਗੀਆਂ ਵਿੱਚ ਕੁੱਝ ਕੁ ਐਸੇ ਨਾਮਵਰ ਰਾਗੀ ਸਨ, ਜਿਨ੍ਹਾਂ ਨੇ ਰਾਗ
ਦੀ ਐਸੀ #ਜੱਖਣਾ ਪੱਟੀ ਕਿ ਲੋਕਾਂ ਦਾ ਰਾਗ ਤੋਂ ਮਨ ਉਚਾਟ ਹੋ ਗਿਆ, ਤੇ ਬਾਅਦ
'ਚ ਆਉਣ ਵਾਲੇ ਰਾਗੀ, ਕਲਾਕਾਰ ਬਣ ਗਏ, ਉਹ ਰਾਗ ਉੱਕਾ ਹੀ ਛੱਡ ਗਏ। ਗੁਰੂ ਹੀ
ਸੁਮਤਿ ਬਖਸ਼ੇ, ਨਹੀਂ ਤਾਂ ਅਖਵਾਉਣ ਵਾਲੇ ਰਾਗੀ, ਢਾਡੀ, ਗ੍ਰੰਥੀ - ਕਹਿ ਲਵੋ ਕਿ
ਕਿਰਾਏ 'ਤੇ ਗੁਰੂ ਦੀ ਗੁਰਬਾਣੀ ਤੇ ਇਤਿਹਾਸ ਵੇਚਣ ਵਾਲਿਆਂ ਦਾ ਤਾਂ ਹੁਣ ਬੇੜਾ
ਗਰਕ ਹੋ ਚੁਕਾ ਹੈ।
📛 ਆਮ ਕਿਰਤੀ ਇਨ੍ਹਾਂ ਤੋਂ ਬਹੁਤ ਚੰਗਾ ਕਿਉਂਕਿ ਉਹ ਆਪਣੇ ਮਾਲਕ ਪ੍ਰਤੀ ਵਫਾਦਰ
ਹੁੰਦਾ, ਜਿਸਦਾ ਖਾਉਂਦਾ ਉਸਦਾ ਸਕਾ ਹੁੰਦਾ, ਪਰ ਇਹ ਗੁਰੂ ਦਾ ਧਾਨ ਖਾਣ ਵਾਲਾ
ਲਾਣਾ (ਸਿਰਫ ਕਝ ਕੁ ਨੂੰ ਛੱਡ ਕੇ) ਨਿਹਾਇਤ ਹੀ #ਬੇਸ਼ਰਮ ਤੇ #ਲੂਣਹਰਾਮੀ ਹੋ
ਚੁਕਾ। ਇਨ੍ਹਾਂ ਨੂੰ ਟੁੱਕੜ ਦਿਖਾਓ ਬਸ। ਇਹ ਲਿਖਦਿਆਂ ਬਹੁਤ ਦਰਦ ਤੇ ਦੁੱਖ ਹੋ
ਰਿਹਾ ਹੈ, ਪਰ ਸੱਚਾਈ ਤਾਂ ਇਹੀ ਹੈ, ਕਿ ਨਹੀਂ?❓

|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|