👉
ਜਦੋਂ #ਬੇਅਦਬੀ ਦੀ ਗੱਲ ਆਵੇ ਤਾਂ ਅਸੀਂ ਸਿਰਫ ਭੌਤਿਕ ਤੌਰ 'ਤੇ (ਪਤਰੇ ਪਾੜਨੇ,
ਅੱਗ ਲਾਉਣੀ, ਜੋ ਕਿ ਇਹ ਵੀ ਬੇਅਦਬੀ ਹੈ) ਹੋਈ ਬੇਅਦਬੀ ਨੂੰ ਤਰਜੀਹ ਦਿੰਦੇ
ਹਾਂ, ਸੜਕਾਂ ਜਾਮ ਕਰ ਦਿੰਦੇ ਹਾਂ, ਹੋਰ ਵੀ ਕਈ ਤਰ੍ਹਾਂ ਦੇ ਮੁਜ਼ਾਹਰੇ ਕਰਦੇ
ਹਾਂ, ਪਰ ਜਦੋਂ ਕੋਈ ਐਸੀ ਕਰਤੂਤ ਕਰੇ ਜਿਸ ਤਰ੍ਹਾਂ ਇਸ ਵੀਡੀਓ ਵਿੱਚ ਕੀਤਾ ਜਾ
ਰਿਹਾ ਹੈ, ਉਸ ਵੇਲੇ ਕੋਈ ਨਹੀਂ ਕੁਸਕਦਾ।
💯 #ਬੇਅਦਬੀ ਦਾ ਮਤਲਬ ਹੈ... ਅਦਬ ਨਾ ਕਰਨਾ, ਕਿਸੇ ਦੇ ਆਦੇਸ਼ ਉਪਦੇਸ਼ ਨੂੰ ਨਾ
ਮੰਨਣਾ, ਜਾਂ ਉਲੰਘਣਾ ਕਰਨ ਨੂੰ ਬੇਅਦਬੀ ਆਖਿਆ ਜਾਂਦਾ ਹੈ। ਤੇ ਜੋ ਇਹ ਕਰਤੂਤ
ਕੀਤੀ ਜਾ ਰਹੀ ਹੈ ਕੀ ਇਹ ਗੁਰੂ ਦੇ ਉਪਦੇਸ਼ ਦੀ ਉਲੰਘਣਾ ਨਹੀਂ? ਬੇਅਦਬੀ ਨਹੀਂ?
☝️ ਇੱਕ ਪਾਸੇ ਗੁਰੂ ਨਾਨਕ ਸਾਹਿਬ ਦੀ ਰਚਨਾ...
▪️ ਧਨਾਸਰੀ ਮਹਲਾ ੧ #ਆਰਤੀ
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ
ਜਨਕ ਮੋਤੀ ॥ ...
ਗਾਈ ਜਾ ਰਹੀ ਹੈ, ਤੇ ਸਾਹਮਣੇ ਇੱਕ ਬੇ-ਵਾਕਿਫ ਮੂਰਖ ਪ੍ਰਾਣੀ ਦੀਵਿਆਂ ਵਾਲੀ
ਥਾਲੀ ਗੁਰੂ ਗ੍ਰੰਥ ਸਾਹਿਬ ਅੱਗੇ ਘੁਮਾ ਰਿਹਾ ਹੈ।
ਕੀਰਤਨ ਕਰਣ ਵਾਲੇ #ਦਿਹਾੜੀਦਾਰ ਅਤੇ ਹੋਰ ਸਾਬਤ ਸੂਰਤ,
ਦਸਤਾਰਾਂ, ਕਿਰਪਾਨ ਪਾਈ ਭੇਖੀ ਲੋਕ ਗੁਰਬਾਣੀ ਦੀ ਨਿਰਾਦਰੀ ਆਪਣੇ ਸਾਹਮਣੇ ਹੋਣ
ਦੇ ਰਹੇ ਹਨ, ਇਹ ਹੁੰਦਾ ਆਪਣੇ ਗੁਰੂ ਨੂੰ ਮੂੰਹ ਚਿੜਾਉਣਾ। ਕੀ ਇਹ ਬੇਅਦਬੀ ਨਹੀਂ?
❓
👳 ਸਿੱਖ ਬੜੇ ਅਣਖ ਵਾਲੇ ਹੁੰਦੇ, ਗੁਰੂ ਲਈ ਜਾਨ ਕੁਰਬਾਨ ਕਰ ਦੇਣ ਦੇ ਦਮਗੱਜੇ
ਮਾਰਣ ਵਾਲੇ ਹੁਣ ਕਿਉਂ ਚੁੱਪ ਹਨ? ਹੁਣ ਕਿਉਂ ਸੱਪ ਸੁੰਘ ਜਾਂਦਾ? ਹੈ ਕੋਈ ਜਵਾਬ?❓