ਲਹਿਰਾਂ ਸਾਥ ਨਹੀਂ ਦੇ ਰਹੀਆਂ ਤੇ ਬੇੜੀ ਮੇਰੀ ਡੋਲ ਗਈ ਹੈ। ਪਾਪਾਂ
ਦੇ ਪੱਥਰ ਹੀ ਇਨੇ ਲੱਦ ਲਏ ਕਿ ਭਵਿੱਖ ਹੁਣ ਮੇਰਾ ਨਹੀਂ ਰਿਹਾ। ਹੁਣ ਤਾਂ ਹਵਾ ਦਾ ਛੋਟਾ
ਜਿਹਾ ਬੁੱਲਾ ਵੀ ਵੱਜਾ ਤਾਂ ਗਿਆ। ਹੁਣ ਮੈਂ ਕਿਨਾਰੇ 'ਤੇ ਖੜੇ ਲੋਕਾਂ ਨੂੰ ਆਵਾਜਾਂ
ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੇਰੀਆਂ ਇਹ ਆਵਾਜਾਂ, ਮੇਰੀਆਂ ਇਹ ਚੀਕਾਂ ਦੱਸਦੀਆਂ ਹਨ
ਕਿ ਮੇਰੀ ਬੇੜੀ ਡੋਲ ਗਈ ਹੈ। ਨਹੀਂ ਤਾਂ ਕਿਹੜੀ 25 ਧਾਰਾ, ਕਿਹੜਾ ਪੰਥ ਤੇ ਕਿਹੜੀ ਕੌਮ!
ਬੇੜੀ ਉਪਰ ਪਾਪਾਂ ਦਾ ਬਹੁਤ ਭਾਰ ਪਾ ਲਿਆ ਹੈ ਮੈਂ। ਪਤਾ ਨਹੀਂ ਕਿੰਨੇ ਪੱਥਰ ਲੱਦ ਧਰੇ ਹਨ
ਪਾਪਾਂ ਦੇ। ਕਿੰਨੀਆਂ ਲਾਸ਼ਾਂ ਹਨ ਮੇਰੀ ਬੇੜੀ ਉਪਰ। ਕਿੰਨੀਆਂ ਮਾਵਾਂ ਦੀਆਂ ਸਿਸਕੀਆਂ,
ਹਉਕੇ, ਹਾੜੇ, ਹਾਵੇ। ਨਸ਼ਿਆਂ ਨਾਲ ਮਰੇ ਪੁੱਤ, ਗੋਲੀਆਂ ਨਾਲ ਭੁੰਨੇ ਗੱਭਰੂ। 1984 ਦੇ
ਟੈਕਾਂ-ਤੋਪਾਂ ਦੇ ਗੋਲਿਆਂ ਦੇ ਧੂੰਏ ਵਿਚ ਵੀ ਮੇਰਾ ਨਾਮ ਬੋਲਦਾ ਹੈ। ਕਦੋਂ ਦਾ ਭਾਰ ਹੀ
ਲੱਦੀ ਜਾਦਾਂ ਹਾਂ। ਨਕਸਲਬਾੜੀ ਲਹਿਰ ਵੇਲੇ ਦੀਆਂ ਨਹਿਰਾਂ ਉਪਰ ਦੇ ਮੁਕਾਬਲਿਆਂ ਤੋਂ ਲੈ
ਕੇ। ਬੜੇ ਭਾਰੇ ਪੱਥਰ ਹਨ ਪਾਪਾਂ ਦੇ ਮੇਰੇ।
ਬੇੜੀ ਤਾਂ ਡੋਲਣੀ ਹੀ ਸੀ ਨਾ। ਬੇੜੀ ਕੀ
ਕਰੇਗੀ। ਬੇੜੀ ਵਿਚ ਵੱਟੇ ਹੀ ਬਹੁਤ ਪਾ ਲਏ ਮੈਂ।
ਤੇ ਆਵਾਜ ਉਦੋਂ ਮਾਰਦਾਂ ਪੰਥ ਨੂੰ ਜਦ ਮੇਰੀ ਬੇੜੀ ਡੋਲਣ ਲੱਗਦੀ
ਹੈ। ਬੜੀ ਵਾਰ ਬੇੜੀ ਡੋਲੀ ਤੇ ਪਰ ਵਾਰ-ਵਾਰ ਡੁੱਬਦੀ ਬੇੜੀ ਨੂੰ ਕੌਮ ਮੇਰੀ ਨੇ ਕੰਧਾ ਦੇ
ਕੇ ਕਿਨਾਰੇ ਲਿਆ ਖੜਾ ਕੀਤਾ। ਪਰ ਮੇਰੀ ਹੱਡਾਂ ਵਿਚ ਰਚੀ ਹਰਾਮਜਾਦਗੀ ਨੇ ਮੁੜ ਮੁੜ ਉਨ੍ਹਾਂ
ਹੀ ਲੋਕਾਂ ਨੂੰ ਧੋਖਾ ਦਿੱਤਾ, ਜਿਨ੍ਹਾਂ ਮੇਰੀ ਬੇੜੀ ਨੂੰ ਕਿਨਾਰੇ ਲਾਇਆ ਸੀ। ਮੈਂ ਉਹ
ਟਾਹਣ ਵੱਡੇ ਜਿੰਨਾ ਉਪਰ ਮੈਂ ਬੈਠਾ ਜਿੰਨਾ ਦੀ ਛਾਂ ਮਾਣੀ ਤੇ ਜਿੰਨਾ ਦੇ ਫਲ ਖਾਧੇ। ਮੈਂ
ਉਹੀ ਰੁੱਖ ਮਰੁੰਡ ਲਏ ਜਿੰਨਾ ਮੈਨੂੰ ਛਾਵਾਂ ਦਿੱਤੀਆਂ ਸਨ।
ਪੰਜਾਬ ਦੇ ਹਾਲਾਤ ਬਦਲ ਰਹੇ ਹਨ। ਕੁਰਬਾਨੀ ਵਾਲੇ ਬੱਕਰੇ ਨੂੰ ਇਹ
ਨਹੀਂ ਪਤਾ ਹੁੰਦਾ ਕਿ ਉਸ ਦੀ ‘ਸੇਵਾ’ ਕਿਉਂ ਇਨੀ ਹੋ ਰਹੀ ਹੈ, ਉਸ ਦੇ ਸਿੰਗ ਕਿਉਂ ਚੋਪੜੇ
ਜਾ ਰਹੇ ਹਨ, ਉਸ ਨੂੰ ਬਕਾਇਦਾ ‘ਇਸ਼ਨਾਨ’ ਕਿਉਂ ਕਰਵਾਇਆ ਜਾ ਰਿਹਾ ਹੈ! ਕੁਰਬਾਨੀ ਲਈ ਤਿਆਰ
ਕੀਤਾ ਜਾ ਰਿਹਾ ਬੱਕਰਾ ਬੜੀ ਤੜੀ ਵਿਚ ਸੀ। ਨਾਲ ਦਿਆਂ ਨੂੰ ਕਹਿੰਦਾ ਦੇਖਦੇ ਓਂ ਮੇਰੀਆਂ
ਚੁਸਤੀਆਂ? ਨਾਲ ਦੇ ਹੱਸ ਪਏ!
ਚਅਲ ਫੁੱਕਰਾ !!!
ਦੋ ਤਰ੍ਹਾਂ ਦੇ ਕਬੂਤਰ ਹੁੰਦੇ ਇੱਕ ਬੀਬਾ, ਦੂਜਾ ਗੋਲਾ। ਗੋਲਾ ਤਾਂ
ਗੋਲਾ ਹੈ, ਕਿਉਂਕਿ ਉਹ ਛੱਤਰੀ ਉਪਰ ਨਹੀਂ ਬੈਠਦਾ ਪਰ ਬੀਬਾ? ਉਹ ਤਾਂ ਬਾਕੀ ੳੁੱਡਦਿਆਂ
ਨੂੰ ਵੀ ਛੱਤਰੀ ਉਪਰ ਲਿਆ ਬਿਠਾਲਦਾ ਹੈ। ਬਿਠਾਏ ਤਾਂ ਹਨ। ਕਈ ਮਹਿਤੇ-ਚਾਵਲੇ ਮਾਤਾ ਦੀਆਂ
ਭੇਟਾਂ ਗਾਉਂਣ ਲਾ ਛੱਡੇ। ਬਾਦਲਕੇ ਉਹ ਬੀਬੇ ਕਬੂਤਰ ਹਨ ਜਿਨੀ ਸਾਰੇ ਪੰਜਾਬ ਨੂੰ ਹਿੰਦੂਤਵ
ਦੀ ਛੱਤਰੀ ਉਪਰ ਉਤਾਰ ਛੱਡਿਆ। ਤੇ ਹਿੰਦੂ ਦੀ ਜੁਅਰਤ ਦੇਖੋ ਕਿ ਉਹ ਖਾਖੀ ਨੀਕਰਾਂ ਪਾ ਕੇ
ਗੁਰਦੁਆਰਿਆਂ ਵਿੱਚ ਆਣ ਵੜਿਆ। ਪਾਕਿਸਤਾਨ ਦੀ ਲੜਾਈ ਵੇਲੇ ਕਮਾਦਾਂ ਵਿਚ ਨੀਕਰਾਂ ਲਾਹ ਕੇ
ਦੌੜਨ ਵਾਲਾ ਗੁਰਦੁਆਰਿਆਂ ਵਿੱਚ ਨੀਕਰਾਂ ? ਇਹ ਕਮਾਲ ਕਿਸ ਦੀ ਹੈ? ਇਹ ‘ਇਨਕਲਾਬ’ ਕਿਸ
ਕਾਰਨ ਹੋਇਆ?
ਹਿੰਦੂ ਇਸ ਗੱਲੇ ਚਿੜਦਾ ਹੈ, ਜਦ ਮੈਂ ਅਪਣੇ ਇਤਿਹਾਸ ਦਾ ਜ਼ਿਕਰ ਕਰਦਾ
ਨਾਦਰਾਂ-ਅਬਦਾਲੀਆਂ ਵੇਲੇ ਦੀਆਂ ਹਿੰਦਵਾਣੀਆਂ ਦੀ ਦੁਰਦਸ਼ਾ ਬਿਆਨ ਕਰਦਾ ਹੋਇਆ ਅਪਣੇ ‘ਮੋੜੀ
ਬਾਬਾ ਕੱਛ ਵਾਲਿਆ’ ਬਾਰੇ ਬਿਆਨ ਕਰਦਾ ਹਾਂ। ਉਸ ਨੂੰ ਚਿੜ ਹੈ ਇਸ ਗੱਲੇ। ਉਹ ਅਪਣੀ ਤੌਹੀਨ
ਸਮਝਦਾ ਹੈ। ਉਸ ਨੂੰ ਹੇਠੀ ਲੱਗਦੀਆਂ ਇਹ ਗੱਲਾਂ। ਜਦ ਕਿ ਮੈਂ ਉਸ ਨੂੰ ਚਿੜੌਨ ਲਈ ਇਹ ਗੱਲਾਂ
ਨਹੀਂ ਕਰਦਾ। ਇਹ ਤਾਂ ਮੇਰਾ ਇਤਿਹਾਸ ਹੈ। ਇਸ ਨੂੰ ਆਖਣੋ ਮੈਂ ਕਿਵੇਂ ਹਟ ਜਾਵਾਂ।
ਪਰ ਤੁਸੀਂ ਹੈਰਾਨ ਹੋਵੋਂਗੇ ਕਿ ਉਹ ਅਜਿਹੀ ਗਿਲਾਨੀ ਭਰੀ ਦੁਰਦਸ਼ਾ
ਵਿਚ ਵੀ ਈਸਾਈਆਂ ਨੂੰ ਮੁੜ ਸਿੱਖ ਬਣਾਉਂਣ ਵਲ ਲੱਗਾ ਹੋਇਆ ਹੈ? ਹਿੰਦੂ ਨੂੰ ਸਮਝਣਾ ਕੀ
ਸੌਖਾ ਹੈ? ਉਹ ਈਸਾਈ ਨੂੰ ਤਾਂ ਸਿੱਖ ਬਣਾ ਰਿਹਾ,
ਪਰ ਖੁਦ?
ਉਹ ਈਸਾਈ ਨੂੰ ਸਿੱਖ ਕਿਉਂ ਬਣਾ
ਰਿਹਾ? ਉਸ ਅੰਦਰ ਕੀ ਸਿੱਖੀ ਜਾਗ ਪਈ? ਉਸ ਦਾ ਕਰਮਚੰਦ ਗਾਂਧੀ ਡਾਕਟਰ ਅੰਬੇਦਕਰ ਨੂੰ
ਕਹਿੰਦਾ ਤੂੰ ਸਿੱਖ ਕਿਉਂ ਬਣਨਾ ਚਾਹੁੰਦਾ, ਮੁਸਲਮਾਨ ਕਿਉਂ ਨਹੀਂ ਬਣ ਜਾਂਦਾ? ਯਾਨੀ ਸਿੱਖ
ਨੂੰ ਉਹ ਨਫਰਤ ਕਰਦਾ ਹੋਇਆ ਵੀ ਈਸਾਈ ਨੂੰ ਸਿੱਖ ਕਿਉਂ ਬਣਾ ਰਿਹਾ?
ਇਹ ਉਸ ਦਾ ਬਦਲਵਾਂ
ਤਰੀਕਾ ਹੈ ਸਿੱਖ ਨੂੰ ਹਰਾਸ ਕਰਨ ਦਾ, ਨਹੀਂ ਤਾਂ ਘਰ ਵਾਪਸੀ ਤਾਂ ਉਸ ਨੂੰ ਹਿੰਦੂ ਬਣਾ ਕੇ
ਕਰਨੀ ਚਾਹੀਦੀ ਸੀ। ਉਹ ਕੀ ਸਾਬਤ ਕਰਨਾ ਚਾਹੁੰਦਾ?
ਬੇੜੀ ਡਾਵਾਂ-ਡੋਲ ਹੈ ਬਾਦਲਾਂ ਦੀ। ਪਾਪਾਂ ਨਾ ਜੂ ਭਰ ਚੁੱਕੀ ਹੋਈ।
ਤੁਸੀਂ ਕਹਾਣੀ ਸੁਣੀ ਕਿ ਬਾਂਦਰ ਨੂੰ ਮਗਰਮੱਛ ਪਿੱਠ 'ਤੇ ਬਿਠਾ
ਦਰਿਆ ਵਿਚ ਠਿੱਲ ਪਿਆ ਕਿ ਬਾਂਦਰ ਯਾਰ ਤੇਰੀ ਭਾਬੀ ਤੈਨੂੰ ਬੜਾ ਚੇਤਾ ਕਰਦੀ।
ਉਡੀਕਦੀ ਰਹਿੰਦੀ ਤੈਨੂੰ। ਬਾਂਦਰ ਬਾਗੋ ਬਾਗ ਕਿ ਭਾਬੀ ਚੇਤੇ ਕਰਦੀ? ਬਾਂਦਰ ਮਗਰਮੱਛ ਦੀ
ਪਿੱਠ ਉਪਰ ਚੜਿਆ ਦਰਿਆ ਦੀਆਂ ਲਹਿਰਾਂ ਉਪਰ ਤੈਰਦਾ ਜਾਵੇ ਕਿ ਭਾਬੀ ਨੂੰ ਮਿਲਣ ਚਲੇ ਆਂ।
ਉਹ ਤਾਂ ਵਿਚਾਲੇ ਜਿਹੇ ਜਾ ਕੇ ਪਤਾ ਲੱਗਾ ਕਿ ਬਾਂਦਰਾ ਇਹ ਤਾਂ ਤੁੜਕਾ ਲਾਉਂਣ ਦੀਆਂ
ਤਿਆਰੀਆਂ ਨੇ ਤੇਰੀਆਂ। ਪਰ ਚਲੋ ਬਾਂਦਰ ਨੇ ਚੁਸਤੀ ਵਰਤੀ ਤੇ ਵਾਪਸ ਆ ਕੇ ਮਾਰ ਟਪੂਸੀਆਂ
ਗਿਆ!
ਪਰ ਇਧਰ? ਇਨ੍ਹਾਂ ਬਾਦਰਾਂ ਸਾਰੀ ਕੌਮ ਦਾ ਤੁੜਕਾ ਲਵਾ ਕੱਢਣਾ ਹਿੰਦੂ
ਤੋਂ ਤੇ ਮੁੜ ਸੱਪ ਹੱਥੋਂ ਖਾਧੇ ਜਾ ਚੁੱਕੇ ਡੱਡੂਆਂ ਵਾਂਗ ਉਦੋਂ ਅੱਖਾਂ ਮਲਣੀਆਂ ਜਦ ਬਾਕੀ
ਦਿਆਂ ਨੂੰ ਖਾ ਕੇ ਇਨ੍ਹਾਂ ਦੀ ਖੁਦ ਦੀ ਵਾਰੀ ਆਉਂਣੀ!
ਤੇ ਇਨ੍ਹਾਂ ਦੀ ਅਪਣੀ ਪਾਪਾਂ ਦੀ
ਬੇੜੀ ਤਾਂ ਡੁੱਬਣੀ ਹੀ ਡੁੱਬਣੀ, ਪੂਰੀ ਕੌਮ ਨੂੰ ਇਨੀ ਹਿੰਦੂ ਦੇ ਖਾਰੇ ਸਮੁੰਦਰ ਡੋਬ ਦੇਣਾ!
ਨਹੀਂ?