ਤੁਸੀਂ ਕਹਾਣੀ ਸੁਣੀ ਹੋਵੇਗੀ ਕਿ ਜੱਟ ਸਵੇਰੇ ਸਵੇਰ ਹੱਲ ਜੋੜਨ
ਤੁਰਿਆ ਜਾਵੇ ਤਾਂ ਚੌਕ ਵਿਚ - ਟੱਲੀਆਂ ਖੜਕਾਉਂਦਾ ਪੂਜਾ ਕਰੀ ਜਾਂਦਾ ਸੀ। ਟੱਲੀਆਂ ਨਾਲ
ਜੱਟ ਦੇ ਬਲਦ ਡਰਦੇ ਸਨ ਉਸ ਕਿਹਾ ਪੰਡਿਤਾ ਆਹ ਟੁਣ ਟੁਣ ਜਿਹੀ ਬੰਦ ਕਰ ਬਲਦ ਡਰਦੇ ਨੇ।
ਪੰਡਿਤ ਬੜਾ ਕ੍ਰੋਧਤ ਹੋਇਆ ਕਹਿੰਦਾ ਮੂਰਖ ਇਹ ਟੁਣ ਟੁਣ ਨਹੀਂ ਰਾਮ ਪਿਆਰੀਆਂ ਹਨ! ਦਿੱਸਦਾ
ਨਹੀਂ ਆਰਤੀ ਉਤਾਰ ਰਿਹਾਂ? ਜੱਟ ਕਹਿੰਦਾ ਇਹ ਮਾਂ ਆਵਦੀ ਚਾਹੜੀ ਕਾਹਤੋਂ ਸੀ ਜੇ ਉਤਾਰਨੀ
ਹੀ ਸੀ ਤਾਂ!
ਭਾਈ ਗੁਰਬਖਸ਼ ਸਿੰਘ ਆਪੇ ਆਰਤੀ ਚਾਹੜ
ਲੈਂਦਾ, ਆਪੇ ਪਰਚੀਆਂ ਪਾ ਕੇ ਲਾਹ ਲੈਂਦਾ। ਉਂਝ
ਪਰਚੀਆਂ ਜਾਂ ਟਾਸਾਂ ਪਾ ਕੇ ਸੰਘਰਸ਼ ਲੜਨ ਜਾਂ ਜਿੱਤਣ ਵਾਲੀ ਗੱਲ ਸਮਝ ਤਾਂ ਸਭ ਦੇ ਆਉਂਦੀ
ਸੀ, ਪਰ ਬੋਲ ਕੇ ਕੋਈ ਬੁਰਾ ਨਹੀਂ ਸੀ ਬਣਨਾ ਚਾਹੁੰਦਾ। ਕੋਈ ਵੀ ਨਹੀਂ, ਮੈਂ ਖੁਦ ਵੀ ਨਹੀਂ!
ਵੈਸੇ ਤਾਂ ਜਦ ਉਸ ਪਹਿਲਾਂ ਚਾਹੜ ਕੇ ਲਾਹ ਲਈ, ਉਨਾ ਹੀ ਕਾਫੀ ਸੀ
ਪਰ ਕੌਮ ਮੇਰੀ ਬੜੀ ਭਾਵੁਕ ਹੈ, ਉਹ ਬੜੀ
ਛੇਤੀ ਦੁਬਾਰਾ ਤੁਰ ਪੈਂਦੀ ਹੈ, ਤੇ ਪਿੱਛਲੀ ਗੱਲ ਭੁੱਲ ਜਾਂਦੀ ਹੈ ਤੇ ਪਰਖੇ ਹੋਏ ਬੰਦੇ
ਨੂੰ ਦੁਬਾਰਾ ਪਰਖਣ ਤੁਰੀ ਪੈਂਦੀ ਕਿ ਉਠ ਦਾ ਬੁੱਲ ਸ਼ਾਇਦ ਇਸ ਵਾਰੀ ਡਿੱਗ ਜਾਵੇ!
ਉਂਝ ਉਸ ਦਾ ਪਹਿਲਾ ‘ਕੜਾਹ-ਖਾਣਾ’ ਨਾਮ
ਹਾਲੇ ਲੋਕਾਂ ਦੀ ਜੁਬਾਨ ਤੋਂ ਨਹੀਂ ਸੀ ਉਤਰਿਆ ਤੇ ਉਹ ਦੁਬਾਰਾ ਤੁਰ ਪਿਆ। ਲੋਕਾਂ
ਨੂੰ ਜਾਪਿਆ ਗੁੱਸਾ ਖਾ ਗਿਆ ਸਿੰਘ। ਹੁਣ ਨਹੀਂ ਹਟਦਾ ਪਿੱਛੇ! ਲੜਾਈ ਆਰ ਦੀ ਜਾਂ ਪਾਰ ਦੀ
ਹੋਊ? ਪਰ ਉਹ ਤਾਂ ਵਿਚਾਰਾ ਆਰਤੀਆਂ ਲਾਹੁਣ-ਚੜਾਉਣ ਦੇ ਚੱਕਰ ਵਿਚ ਸੀ! ਇਸ ਵਾਰੀ ਚਾਹੜੀ
ਗਈ ਆਰਤੀ ਪਿੱਛੇ ਦੱਬੀ ਜੁਬਾਨੇ ਭਾਜਪਾ ਦਾ ਨਾਂ ਤਾਂ ਸ਼ੁਰੂ ਤੋਂ ਹੀ ਬੋਲਦਾ ਸੀ, ਪਰ ਬਹੁਤੇ
ਅਪਣੀ ਖੱਲ ਬਚਾਉਂਦੇ ਚੁੱਪ ਰਹੇ! ਉਸ ਦੀਆਂ ‘ਸਟੇਟਮਿੰਟਾਂ’
ਦੇਖੋ, ਜਦ ਉਹ ਕਹਿੰਦਾ ਜੇ ਮੈਂ ਪਿੱਛੇ ਹਟਿਆ ਤਾਂ ਗੁਰੂ ਸਾਹਿਬ ਦਾ ਦੇਣ-ਦਾਰ ਹੋਵਾਂਗਾ!
ਜਦ ਉਸ ਨੇ ਦੁਬਾਰਾ ਭੁੱਖ-ਹੜਤਾਲ ਸ਼ੁਰੂ ਕੀਤੀ, ਤਾਂ ਇੱਕ ਟੋਰੰਟੋ ਦਾ ਭਾਈ ਕਰੀ ਜਾਵੇ ਦੇਖੋ
ਭਾਈ ਸਾਹਬ ਦੀ ਸ਼ਬਦਾਵਲੀ ਵਿੱਚ ਕਿੰਨਾ ਫਰਕ ਹੈ, ਇਹ ਬਰੀਕ ਗੱਲਾਂ ਸਮਝਣ ਵਾਲੀਆਂ ਹੁੰਦੀਆਂ।
ਉਹ ਬਰੀਕ ਗੱਲਾਂ ਜਾਂ ਸਕਾਲਰ ਭਾਸ਼ਾ ਪਤਾ ਕੀ ਸੀ। ਅਖੇ ਪਹਿਲਾਂ ਉਨ੍ਹਾਂ ਕਿਹਾ ਸੀ ਜਾਂ
ਸਿੰਘ ਛੁੱਟਣਗੇ ਜਾਂ ਭਾਣਾ ਵਰਤੇਗਾ ਪਰ ਹੁਣ ਜਾਂ ਸਿੰਘ ਛੁੱਟਣਗੇ ਜਾਂ ਸ਼ਹੀਦ ਹੋਵਾਂਗਾ?
ਇਸ ਤਸਵੀਰ ਦਾ ਜੇ
ਦੂਜਾ ਪਾਸਾ ਦੇਖਿਆ ਜਾਵੇ ਤਾਂ ਕਸੂਰਵਾਰ ਕੇਵਲ ਗੁਰਬਖਸ਼ ਸਿੰਘ ਨਹੀਂ ਹੈ, ਬਲਕਿ ਲੋਕ ਵੀ
ਹਨ ਅਤੇ ਖਾਸ ਕਰ ਬਾਹਰ ਦੇ ਲੋਕ! ਪਿਛਲੀ ਵਾਰ ਨਾਲ ਬੈਠੀ ਬੀਬੀ ਇੱਕ ਕਹਿੰਦੀ ਤੁਸੀਂ ਬਾਹਰ
ਵਾਲਿਆਂ ਬੇੜਾ ਬਹਾਇਆ!
ਕਿਉਂ?
ਕਿਵੇਂ?
ਉਹ
ਮਰਨ ਤੁਰਿਆ, ਤੁਸੀਂ ਕਾਰਾਂ ਦੇਣ ਤੁਰ ਪਏ। ਕਿਉਂ ਮਰੂ
ਕੋਈ? ਆਮ ਜਿੰਮੀਦਾਰ ਬੰਦੇ ਦੀਆਂ ਤੁਸੀਂ ਵੱਡੀਆਂ
ਇਛਾਵਾਂ ਜਗਾ ਦਿੱਤੀਆਂ ਕਿਉਂ ਮਰੇ ਉਹ? ਉਹ ਇੱਕ ਸਾਧ ਨੂੰ ਪੁੱਛਦਾ ਦੂਜੇ ਸੰਤ ਜੀ ਨੇ ਤਾਂ
ਆਹ ਕਾਰ ਦੇਣੀ ਤੂੰ ਕਿਹੜੀ ਦੇਣੀ? ਆਹ ਘੜੀ ਬੜੀ ਸੋਹਣੀ ਤੇਰੇ ਗੁੱਟ 'ਤੇ!
ਠੱਗੇ ਤੇ ਲੁੱਟੇ ਹੋਏ ਲੋਕ ਹੁਣ ਕਹਿੰਦੇ
ਚਲੋ ਕੋਈ ਨਾ ਚਾਹ ਪੀਣ ਜੋਗੇ ਭਾਂਡੇ ਤਾਂ ਬਚ ਰਹੇ। ਚਲੋ ਕੋਈ ਨਾ ਦੁਨੀਆਂ ਨੂੰ ਪਤਾ ਤਾਂ
ਲੱਗ ਗਿਆ ਕਿ ਸਾਡੇ ਬੰਦੇ ਕਿੰਨੇ ਜਿਹਲਾਂ ਵਿਚ ਨੇ! ਇਹਨੂੰ ਕਹਿੰਦੇ ‘ਜਾਂਦੇ ਚੋਰ
ਦੀ ਲੰਗੋਟੀ ਹੀ ਸਹੀ’!
ਭਾਈ ਦਰਸ਼ਨ ਸਿੰਘ ਫੇਰੂਮਾਨ ਚੰਗੀ ਤਗੜੀ
ਸਿਹਤ ਸੀ, ਉਸ ਦੀ ਪਰ ਪੰਜਾਹਵੇਂ ਦਿਨ ਬੱਸ ਹੋ ਗਈ ਸੀ। ਭੁੱਖ ਤੁਹਾਡੇ ਅੰਦਰ
ਛੱਡਦੀ ਕੀ ਹੈ? ਪਰ ਇਧਰ? ਇਹ ਭਾਈ ਸਾਹਬ ਹੁਰੀਂ 55ਵੇਂ ਦਿਨ
ਵੀ ਅੱਧੇ ਅੱਧੇ ਘੰਟੇ ਦੀਆਂ ਇੰਟਰਵਿਊਵਾਂ ਦੇਣ ਡਹੇ ਹੋਏ ਸਨ, ਕਾਰਾਂ ਦੀਆਂ ਝੰਡੀਆਂ
ਜੋਂਹਦੇ ਫਿਰਦੇ ਸਨ ਤੇ ਲੋਕਾਂ ਨਾਲੋਂ ਜਿਆਦਾ ਫਿਕਰ ਗੱਡੀਆਂ ਉਪਰ ਲੱਗੇ ਡੀ.ਜੇ, ਦਾ ਸੀ!
ਏਹਨੂੰ ਕਹਿੰਦੇ ‘ਵਿਆਹ ‘ਚ ਬੀਅ ਦਾ ਲੇਖਾ’ ?
ਸਿੱਖ ਇੱਕ ਵਿਸਵਾਸ਼ ਦਾ ਨਾਂ ਹੈ।
ਵਿਸਵਾਸ਼ ਸਿੱਖ ਦਾ ਦੂਜਾ ਨਾਂ ਹੈ।
ਪਰ ਜਿਹੜਾ ਅਰਦਾਸ ਕਰਕੇ ਤੁਰ ਪਵੇ, ਉਹ ਤਾਂ ਮੌਤ ਦੇ ਬੰਨੇ
ਨੂੰ ਹੱਥ ਲਾਇਆਂ ਬਿਨਾ ਮੁੜਦਾ ਨਹੀਂ। ਬਹੁਤੇ ਭਾਵੁਕ ਲੋਕ ਹਾਲੇ ਵੀ ਕਹਿੰਦੇ ਤੁਸੀਂ
ਬਾਹਲੀਆਂ ਗੱਲਾਂ ਵਾਲੇ ਦੋ ਦਿਨ ਭੁੱਖੇ ਰਹਿ ਕੇ ਦਿਖਾਵੋ। ਪਰ
ਸਾਨੂੰ ਕੋਈ ਘਰੋਂ ਵੀ ਤੇ ਨਹੀਂ ਸੱਦਣ ਗਿਆ।
ਇਹ ਪੂਰੀ ਕੌਮ ਨਾਲ ਮਖੌਲ ਕੀਤਾ ਗਿਆ ਤੇ
ਦੋ ਵਾਰ ਕੀਤਾ ਗਿਆ। ਆਮ ਸਿੱਖ ਭਾਵਨਾ ਦੇ ਵੇਗ ਵਿਚ ਵਹਿ ਤੁਰਦਾ, ਪਰ ਮੁੜ ਮੁੜ
ਵਿਸਵਾਸ਼-ਘਾਤ ਕਰਨ ਨਾਲ ਕੋਈ ਕਿਉਂ ਤੁਰੇਗਾ? ਸ਼ੇਰ ਆਇਆ,
ਸ਼ੇਰ ਆਇਆ ਤੇ ਜਦ ਆਇਆ ਤਾਂ ਕੋਈ ਵੀ ਨਾ ਆਇਆ?
ਕੱਚੀਆਂ ਦਲੀਲਾਂ ਹਨ, ਕਿ ਤੁਸੀਂ ਤਾਂ ਖੁਸ਼ ਹੁੰਦੇ ਜੇ ਉਹ ਮਰ ਜਾਂਦਾ?
ਫਿਰ ਕੀ ਸੀ ਮਰ ਜਾਂਦਾ! ਉਂਝ ਗੁਰਬਖਸ਼ ਸਿੰਘ ਨੇ ਫੇਰ ਕੀ ਮਰਨਾ
ਨਹੀਂ? ਉਸ ਨੂੰ ਉਂਝ ਕਿਸੇ ਘਰੋਂ ਚੁੱਕ ਵੀ ਨਹੀਂ ਸੀ ਲਿਆਂਦਾ ਕਿ ਮਰਨ ਆ।
ਪਰ ਹੁਣ ਉਹ ਪੂਰੀ ਕੌਮ ਦੇ ਵਿਸਵਾਸ਼ ਨੂੰ ਸਿਵਿਆਂ ਦੇ ਰਾਹ ਨਹੀਂ
ਪਾ ਗਿਆ? ਕੱਲ ਨੂੰ ਕੌਣ ਤੁਰੇਗਾ? ਕੌਣ ਵਿਸਵਾਸ਼ ਕਰੇਗਾ?
ਤੁਸੀਂ ਉਸ ਦੀਆਂ ਗੱਲਾਂ ਉਪਰ ਗੌਰ ਨਹੀਂ ਕੀਤਾ, ਜਦ ਉਹ ਮੱਕੜ
ਨੂੰ ਕਹਿੰਦਾ ਕਿਥੇ ਤੇਰੇ ਪੰਜਾਹ ਲੱਖ? ਉਂਝ ਸਭ ਨੂੰ ਈਮਾਨਦਾਰੀ ਨਾਲ ਆਪਣੀ ਅਪਣੀ ਹੋਈ
ਲੁੱਟ ਦੱਸ ਦੇਣੀ ਚਾਹੀਦੀ ਤਾਂ ਕਿ ਅਗੋਂ ਤੋਂ ਬਚਿਆ ਜਾ ਸਕੇ!
ਨਹੀਂ?