Share on Facebook

Main News Page

ਮੋਦੀ ਦੀ ਟਰੰਟੋ ਫੇਰੀ
-: ਗੁਰਦੇਵ ਸਿੰਘ ਸੱਧੇਵਾਲੀਆ

ਮੋਦੀ ਟਰੰਟੋ ਆਇਆ, ਚਲਾ ਗਿਆ? ਉਸ ਦਾ ਵਪਾਰਕ ਦੌਰਾ ਹੋ ਸਕਦਾ ਕੋਈ। ਉਸ ਦੇ ਵਪਾਰਕ ਦੌਰਿਆਂ ਦੀ ਲੜੀ ਵਿਚ ਇੱਕ ਦੌਰਾ ਇਹ ਵੀ ਸੀ। ਉਧਰ ਪੂਰੇ ਮੁਲਕ ਨੂੰ ਮਹਿੰਗਾਈ ਕਾਰਨ ਦੌਰਾ ਪੈਣ ਵਾਲਾ ਹੋਇਆ ਪਿਆ, ਪਰ ਇਧਰ ਮੋਦੀ ਹੁਰੀਂ ਦੇਹ ਦੌਰੇ 'ਤੇ ਦੌਰਾ? ਇਵੇਂ ਨਹੀਂ ਜਾਪਦਾ ਜਿਵੇਂ ਮੋਦੀ ਦੇ ਮਸੀਂ ਪੈਰ ਹੇਠ ਪ੍ਰਧਾਨਗੀ ਦਾ ਬਟੇਰਾ ਆਇਆ ਹੋਵੇ, ਤਾਂ ਉਹ ਕਹਿੰਦਾ ਚਲੋ ਸੈਰ-ਸਪਾਟਾ ਹੀ ਮਾਰੋ? ਚੋਣਾ ਵੇਲੇ ਹਿੰਦੋਸਤਾਨੀ ਮੀਡੀਏ ਕਿਤੇ ਅਸਮਾਨ ਸਿਰ 'ਤੇ ਚੁੱਕਿਆ? ਹਰ ਹਰ ਮੋਦੀ, ਘਰ ਘਰ ਮੋਦੀ? ਕ੍ਰੋੜਾਂ ਰੁਪਈਆਂ ਦੀ ਅੰਨੀ ਲੁੱਟ ਵਿਚੋਂ ਹਿਸਾ ਲੈ ਕੇ ਮੀਡੀਆ ਮੋਦੀ ਦਾ ਖਾਧਾ-ਹੱਗਿਆ ਵੀ ਨਾਲੋਂ ਨਾਲ ਦੱਸੀ ਗਿਆ। ਯਾਨੀ ਮੋਦੀ ਹੀ ਮੋਦੀ?

ਅੱਛੇ ਦਿਨ, ਚੰਗੇ ਦਿਨ, ੳੱਜਲਾ ਭਵਿੱਖ? ਪਤਾ ਨਹੀਂ ਕੀ ਕੀ ਸੁਪਨੇ ਲੋਕਾਂ ਵਿਚ ਜਗਾਏ ਮੋਦੀ ਦੇ ਮੀਡੀਏ ਨੇ। ਪਰ ਸਾਲ ਵਿਚ ਹੀ ਮੋਦੀ ਦਾ ਬੁਖਾਰ ਉਤਰ ਗਿਆ। ਉਹੀ ਲੋਕ ਜਾਂ ਕਿਸਾਨ ਹੁਣ ਫਿਰ ਸੜਕਾਂ 'ਤੇ ਹਨ। ਇੱਕ ਸਾਲ ਵਿਚ ਹੀ ਇਨੀ ‘ਤਰੱਕੀ’ ਕੀਤੀ ਮੋਦੀ ਨੇ ਕਿ ਕੱਲ ਤੱਕ ਅੱਡੀਆਂ ਚੁੱਕ ਚੁੱਕ ਵੋਟਾਂ ਪਾਉਂਣ ਵਾਲੇ ਸੜਕਾਂ ਉਪਰ? ਕੇਜਰੀਵਾਲ ਕਹਿ ਰਿਹਾ ਸੀ ਕਿ ਕਿਸਾਨਾ ਦੀਆਂ ਮਹਿੰਗੀਆਂ ਜਮੀਨਾਂ ਅੰਬਾਨੀਆਂ-ਅਦਾਨੀਆਂ ਨੂੰ ਦਿੱਤੀਆਂ ਜਾਣਗੀਆਂ ਕੌਡੀਆਂ ਭਾਅ? ਪਰ ਕਿਉਂ ਨਹੀਂ ਦਿੱਤੀਆਂ ਜਾਣਗੀਆਂ ਜਦ ਉਹ ਅੰਬਾਨੀਆਂ ਦੇ ਜਹਾਜਾਂ ਵਿਚ ਮੁਫਤੇ ਝੂਟੇ ਲੈਂਦਾ ਰਿਹਾ। ਇੱਕ ਚਾਹ ਵੇਚਣ ਵਾਲੇ ਬੰਦੇ ਨਾਲ ਤਾਂ ਅੰਬਾਨੀ ਹੱਥ ਹੀ ਮਿਲਾ ਲੈਂਦੇ ਕਾਫੀ, ਪਰ ਉਨੀ ਤਾਂ ਪੂਰਾ ਜਹਾਜ ਹੀ ਦੇ ਛੱਡਿਆ। ਹੁਕਮ ਤੇ ਕਰਨ ਉਹ ਕਿਥੇ ਅੰਗੂਠਾ ਲਵਾਉਂਣਾ ਮੋਦੀ ਤੋਂ?

ਦੂਜੀ ਮੋਦੀ ਦੀ ਪ੍ਰਪਾਤੀ ਉਸ ਦੀ "ਬਾਂਦਰ ਸੈਨਾ"? ਜਿਹੜੀ ਪੂਰੇ ਮੁਲਕ ਵਿਚ ਪੂਛਾਂ ਨੂੰ ਅੱਗਾਂ ਬੰਨੀ ਫਿਰਦੀ ਹੈ ਤੇ ਹਿੰਦੂ ਨੂੰ ਛੱਡ ਬਾਕੀ ਸਭ ਦੀ ਨਸਬੰਦੀ ਕਰਨ ਲਈ ਹੱਥ ਉਸਤਰੇ ਫੜੀ ਫਿਰਦੀ ਹੈ। ਸੰਜੇ ਰਾਉਤ ਕਹਿੰਦਾ ਮੁਸਲਮਾਨ ਵੋਟ ਦਾ ਹੱਕ ਛੱਡ ਦੇਣ, ਨਹੀਂ ਤਾਂ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਹਾਮਣਾ ਕਰਨਾ ਪਵੇਗਾ? ਇਹੀ ਮੰਗ ਬੀ.ਜੇ.ਪੀ ਦਾ ਸੁਬਰਾਮਨੀਅਮ ਕਰ ਚੁੱਕਾ ਹੈ? ਪੰਜਾਬ ਵਿਚ ਸੋਨੀ ਵਰਗੇ ਪੱਗਾਂ ਨੂੰ ਅੱਗ ਲਾ ਕੇ ਮਹੌਲ ਵਿਚ ਜ਼ਹਿਰ ਘੋਲ ਰਹੇ ਹਨ ਅਤੇ ਬਾਦਲ ਅਤੇ ਸੁਮੇਧ ਸੈਣੀ ਵਰਗੇ ਉਸ ਦਾ ਹਾਲ ਪੁੱਛਣ ਜਾ ਰਹੇ ਹਨ? ਉਨ੍ਹਾ ਨੂੰ ਕੋਈ ਨੱਥ ਪਾਉਂਣ ਵਾਲਾ ਨਹੀਂ। ਮੁਲਕ ਦਾ ਉਜਲਾ ਭਵਿੱਖ ਕਰਨ ਦੀਆਂ ਡੀਗਾਂ ਮਾਰਨ ਵਾਲਾ ਮੋਦੀ ਮੂੰਹ ਵਿਚ ਘੁੰਘਣੀਆਂ ਪਾਈ ਬੈਠਾ ਹੈ, ਜਿਹੜਾ ਇੱਕ ਲਫਜ ਵੀ ਅਪਣੀ ਇਸ ਬਾਂਦਰ ਸੈਨਾ ਨੂੰ ਚੁੱਪ ਕਰਨ ਲਈ ਨਹੀਂ ਬੋਲਦਾ। ਮੋਦੀ ਦੀ ਚੁੱਪ ਕੀ ਸਾਬਤ ਕਰਦੀ ਹੈ? ਮਰਿਆ ਜਿਹਾ ਬਿਆਨ ਦਿੰਦਾ ਮੋਦੀ ਕਿ ਤੁਹਾਡੇ ਕਾਰਨ ਪਾਰਟੀ ਨੂੰ ਮੁਸ਼ਕਲਾਂ? ਉਦੋਂ ਤੋਂ ਬਾਅਦ ਉਹ ਵੀ ਨਹੀਂ? ਚੁੱਪ ਦਾ ਮੱਤਲਬ ਸਹਿਮਤੀ ਨਹੀਂ?

ਇੱਕ ਦਿਨ ਵਿੱਚ ਇਹ ਸਾਰੀ ਬਾਂਦਰ ਸੈਨਾ ਚੁੱਪ ਹੋ ਸਕਦੀ, ਪਰ ਮੋਦੀ ਕਰਾਉਂਣਾ ਨਹੀਂ ਚਾਹੁੰਦਾ। ਮੋਦੀ ਖੁਦ ਚੁੱਪ ਹੈ, ਤਾਂ ਸੈਨਾ ਕਿਉਂ ਚੁੱਪ ਹੋਏਗੀ। ਮੋਦੀ ਨਹੀਂ ਬੋਲੇਗਾ! ਮੋਦੀ ਬੋਲਣਾ ਹੀ ਨਹੀਂ ਚਾਹੁੰਦਾ! ਮੋਦੀ ਕਿਉਂ ਬੋਲੇਗਾ? ਮੋਦੀ ਦੇ ਤਾਂ ਖੁਦ ਦੇ ਅੰਦਰ ਕੱਟੜ ਹਿੰਦੂ ਦਾ ਸੱਪ ਫਨ ਚੁੱਕੀ ਬੈਠਾ ਹੈ ਜਿਸ ਹਜਾਰਾਂ ਮੁਸਲਮਾਨ ਡੱਸ ਲਏ ਸਨ। ਮੋਦੀ ਦੇ ਤਾਂ ਖੁਦ ਦੇ ਹੱਥ ਖੂਨ ਨਾਲ ਰੰਗੇ ਤੇ ਮੂੰਹ ਨੂੰ ਮਸੂਮਾਂ ਦਾ ਲਹੂ ਲੱਗਾ ਹੋਇਆ? ਮੋਦੀ ਦੇ ਹੱਥ ਗੰਗਾ ਧੋ ਕੇ ਪਵਿੱਤਰ ਕਰ ਦਿੱਤੇ ਹਨ, ਉਹ ਹੱਥ ਜਿੰਨਾ ਅੱਠ-ਅੱਠ ਮਹੀਨੇ ਦੀਆਂ ਔਰਤਾਂ ਦੇ ਪੇਟ ਵਿਚੋਂ ਬੱਚੇ ਕੱਢਕੇ ਚਾਕ ਕਰ ਦਿੱਤੇ ਸਨ? ਤਾਂ ਮੋਦੀ ਕਿਉਂ ਬੋਲੇਗਾ?

ਚਲੋ ਵਾਪਸ ਟਰੰਟੋ ਆਉਂਦੇ ਹਾਂ। ਪੰਜਾਬੀ ਭਾਈਚਾਰੇ ਵੀ ਬੜੀਆਂ ਅੱਡੀਆਂ ਨੂੰ ਥੁੱਕ ਲਾਇਆ! ਬੜੇ ਮੋਦੀ ਦੇ ਸਿਹਰੇ ਗਾਏ। ਬਾਕੀ ਛੱਡੋ ਮੈਂ ਡਾਕਟਰ ਬਰਜਿੰਦਰ ਸੇਖੋਂ ਵਰਗਿਆਂ ਉਪਰ ਹੈਰਾਨ ਸਾਂ ! ਉਸ ਕਿਤੇ ਮੋਦੀ ਦੇ ਪੜੁੱਲ ਬੰਨੇ? ਮੋਦੀ ਦੇ ਬੋਲ, ਮੋਦੀ ਦਾ ਬੋਲਣਾ, ਮੋਦੀ ਦੀ ਸਪੀਚ, ਮੋਦੀ ਕੀਲ ਲੈਂਦਾ, ਮੋਦੀ ਬੜਾ ਵੱਡਾ ਵਕਤਾ, ਮੋਦੀ ਨੂੰ ਗੱਲ ਕਰਨੀ ਆਉਂਦੀ। ਮੋਦੀ ਦੀਆਂ ਪ੍ਰਪਾਤੀਆਂ! ਸਿਰ ਘੁੰਮ ਜਾਂਦਾ ਤੁਹਾਡਾ ਸੁਣ ਕੇ ਚਲੋ ਬਾਕੀਆਂ ਦੀ ਤਾਂ ਖਾਧੀ ਕੜ੍ਹੀ, ਉਹ ਤਾਂ ਕੋਈ ਲੰਡਰ ਜਿਹਾ ਲੀਡਰ ਵੀ ਆਵੇ ਤਾਂ ਅੱਡੀਆਂ ਨੂੰ ਥੁੱਕ ਲਾਈ ਫਿਰਦੇ ਹੁੰਦੇ, ਇਹ ਤਾਂ ਫਿਰ ਮੋਦੀ ਸੀ। ਪਰ ਡਾਕਟਰ ਸੇਖੋਂ ਤਾਂ ਉਨ੍ਹਾਂ ਲੋਕਾਂ ਵਿਚੋਂ ਹੈ ਜਿਹੜੇ ਲੋਕਾਂ ਨਾਲ, ਮਜ਼ਦੂਰਾਂ ਨਾਲ, ਕਿਸਾਨਾ ਨਾਲ, ਕਿਰਤੀਆਂ ਨਾਲ ਖੜਨ ਦੀਆਂ ਡੀਗਾਂ ਮਾਰਦੇ ਹਨ?

ਹੈਰਾਨ ਕਰ ਦੇਣ ਵਾਲੇ ਸਨ ਇਹ ਦੋ ਕੁ ਦਿਨਕੋਈ ਤਾਂ ਸਵਾਲ ਕਰਦਾ ਮੋਦੀ ਦੇ ਖੂਨੀ ਚਿਹਰੇ ਉਪਰ? ਕੋਈ ਤਾਂ ਮੋਦੀ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਗਿਣਾਉਂਦਾ। ਕੋਈ ਤਾਂ ਮੋਦੀ ਦੀਆਂ ਅੰਬਾਨੀਆਂ- ਅਦਾਨੀਆਂ ਨਾਲ ਯਾਰੀਆਂ ਦੀ ਗੱਲ ਕਰਦਾ? ਉਨ੍ਹਾਂ ਦਿੱਲੀ ਵਿਖੇ ਸੜਕਾਂ ਉਪਰ ਬੈਠੇ ਕਿਸਾਨਾਂ ਲਈ ਹਾਅ ਦਾ ਨਾਹਰਾ ਮਾਰਦਾ? ਉਜਾੜੇ ਗਏ ਸਿੱਖਾਂ ਦੀ ਗੱਲ ਕਰਦਾ? ਖੋਹੀਆਂ ਗਈਆਂ ਜਮੀਨਾਂ ਦਾ ਜ਼ਿਕਰ ਕਰਦਾ? ਮੋਦੀ ਦੇ ਝੂਠਾਂ ਦੀ ਗੱਲ ਤੋਰਦਾ? ਕਿਧਰ ਗਿਆ ਕਾਲਾ ਧਨ? ਕਿਧਰ ਗਈਆਂ ਬੈਂਕਾਂ? ਉਨ੍ਹਾਂ ਦੇ ਹਿਸਾਬ? ਗਰੀਬਾਂ ਨੂੰ 4-4 ਲੱਖ ਰੁਪਈਆਂ ਕਿਧਰ ਗਿਆ? ਇਨੇ ਵੱਡੇ ਝੂਠ ਤੇ ਮੋਦੀ ਫਿਰ ਵੀ ਪਾਕ ਪਵਿੱਤਰ?

ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ 21ਵੀਂ ਸਦੀ ਵਿਚ ਵੀ ਕਿਵੇਂ ਕਿਸੇ ਖੂਨੀ ਬੰਦੇ ਨੂੰ ਗੰਗਾ ਇਸ਼ਨਾਨ ਕਰਾ ਸਾਫ ਸੁਥਰਾ ਪੇਸ਼ ਕਰ ਦਿੱਤਾ ਜਾਂਦਾ ਤੇ ਲੋਕ ਕਿਵੇਂ ਉਸ ਦੇ ਸੋਹਲੇ ਗਾਉਂਦੇ, ਉਸ ਦੇ ਕੱਲ ਨੂੰ ਭੁੱਲ ਹੀ ਜਾਂਦੇ ਹਨ। ਬਾਬਾ ਜੀ ਅਪਣਿਆ ਇਸੇ ਨੂੰ ਕਿਹਾ ਹੋਵੇਗਾ ਕਿ,

ਮਨ ਰੇ ਸੰਸਾਰੁ ਅੰਧ ਗਹੇਰਾ


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top