Share on Facebook

Main News Page

ਮਿੱਟੀ-ਘੱਟਾ ਉੱਡਣ ਤੋਂ ਬਾਅਦ ਡਿਕਸੀ ਗੁਰਦੁਆਰੇ ਦੀਆਂ ਚੋਣਾਂ ਦਾ ਐਲਾਨ
-: ਗੁਰਦੇਵ ਸਿੰਘ ਸੱਧੇਵਾਲੀਆ

ਉਂਟਾਰੀਓ ਖ਼ਾਲਸਾ ਦਰਬਾਰ, ਡਿਕਸੀ ਰੋਡ ਗੁਰਦੁਆਰੇ ਵਿੱਚ "ਚੋਰੀ ਦਾ ਮਾਲ ਡਾਂਗਾਂ ਦੇ ਗੱਜ" ਵੇਚਣ ਵਾਲੇ ਬੰਦੇ ਬਦਵਲੇਂ ਰੂਪ ਵਿਚ ਫਿਰ ਖੜੇ ਹੋ ਗਏ, ਕਿ ਸਾਨੂੰ ਚੌਧਰੀ ਬਣਾਉ? ਪੱਤਾ ਲੱਗਾ ਕਿ ਡਿਕਸੀ ਗੁਰਦੁਆਰੇ ਦੀਆਂ ਚੋਣਾਂ ਨੂੰ ਲੈ ਕੇ ਕਈ ਮੀਟਿੰਗਾਂ ਹੋ ਚੁੱਕੀਆਂ, ਪਰ ਦੋਂ ਧਿਰਾਂ ਵਿਚ ਕੋਈ ਸਮਝੌਤਾ ਨਹੀਂ ਹੋ ਸਕਿਆ। ਕਾਬਜ ਰਹਿ ਚੁੱਕੀ ਧਿਰ ਚਾਹੁੰਦੀ ਕਿ ਅਸੀਂ ਗਲਤੀਆਂ ਕੀਤੀਆਂ, ਸਾਡੇ ਵਿਚੋਂ ਅਗਲੀਆਂ ਚੋਣਾਂ ਵਿਚ ਕੋਈ ਨਾ ਖੜੋਵੇ, ਪਰ ਕੇਸ ਕਰਤਾ ਪਾਰਟੀ ਕਹਿੰਦੀ ਕਿ ਕੇਸ ਤੁਹਾਡੀ ਵਜ੍ਹਾ ਕਾਰਨ ਹੋਇਆ, ਗੋਲਕ ਦਾ ਪੈਸਾ ਤੁਸੀਂ ਲਾਇਆ, ਤੁਸੀਂ ਬਾਹਰ ਰਹੋ ਅਸੀਂ ਕਿਉਂ? ਇਹ ਨਹੀਂ ਕਿ ਕਾਬਜ਼ ਧਿਰ ਅੰਦਰ ਸਿੱਖੀ ਜਾਗ ਪਈ ਤੇ ਉਨੀ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ, ਇਸ ਕਰਕੇ ਉਹ ਬਾਹਰ ਰਹਿਣਾ ਚਾਹੁੰਦੀ। ਦਰਅਸਲ ਉਨੀ ਉਜਾੜਾ ਹੀ ਇਨਾ ਕਰ ਦਿੱਤਾ ਗੁਰੂ ਦੀ ਗੋਲਕ ਦਾ ਕਿ ਉਨ੍ਹਾਂ ਨੂੰ ਆਪਣੀਆਂ ਸੂਰਤਾਂ ਅੱਗੇ ਲਿਆਉਂਣੀਆਂ ਉਝਂ ਹੀ ਮੁਸ਼ਕਲ ਜਾਪ ਰਹੀਆਂ ਹਨ।

ਆਪਣੀਆਂ ਜ੍ਹੇਬਾਂ ਵਿਚ ਪੈਸਾ ਲਾਉਣ ਕਰਕੇ ਕੇਸ ਕਰਤਾ ਪਾਰਟੀ ਬਰੀ ਨਹੀਂ ਹੋ ਜਾਂਦੀ, ਕਿਉਂਕਿ ਮਿੱਟੀ-ਘੱਟੇ ਵਰਗੀਆਂ ਵੋਟਾਂ ਬਣਾਉਂਣ ਦੇ ਢੰਗ ਤਰੀਕੇ ਬਦਲਵੇਂ ਰੂਪ ਵਿਚ ਪਹਿਲਾਂ ਉਨ੍ਹਾਂ ਦੇ ਹੀ ਅਜਮਾਏ ਹੋਏ ਸਨ, ਫਰਕ ਇਹ ਪਿਆ ਕਿ ਮਗਰਲੇ ਡਾਂਡੇ-ਮੀਂਡੇ ਹੋ ਪਏ? ਯਾਨੀ ਸਿੱਧੀ ਮਿੱਟੀ ਚੁੱਕ ਕੇ ਸਿਰ ਪਾਉਣੀ ਸ਼ੁਰੂ ਕਰ ਦਿੱਤੀ! ਮਿੱਟੀ ਵੀ ਇਨੀ ਕਿ ਕੋਈ 1800 ਟਰੱਕ ਲੋਡ ਚੁੱਕਣੇ ਪੈਣੇ? ਇਸ ਮਿੱਟੀ ਹੇਠੋਂ ਕੱਢਣ ਲਈ ਵਿਰੋਧੀ ਪਾਰਟੀ ਨੂੰ ਕੋਈ 12 ਸਾਲ ਲੱਗੇ ਤੇ ਕਰੀਬਨ 30-40 ਲੱਖ ਡਾਲਰ? ਉਂਝ ਆਹ ਪਿੱਛਲੇ ਸਮੇਂ ਦੋਵੇਂ ਧਿਰਾਂ ਇਨੀ ਮਿੱਟੀ ਉਡਾ ਕੇ ਇਕੱਠੇ ਰੱਸਗੁਲੇ ਛੱਕਦੇ ਰਹੇ ਕਮੇਟੀ ਰੂਮ ਵਿਚ ਬਹਿਕੇ ਲਾਚੀਆਂ ਵਾਲੇ ਦੁੱਧ ਨਾਲ!

ਯਾਦ ਰਹੇ ਕਿ ਇਸ 'ਜੰਗ' ਵੇਲੇ ਅੱਗੇ ਜੁਪਣ ਵਾਲੇ ਕਾਬਜ ਧੜੇ ਦੇ ਚਾਹੇ ਛੇ ਸਿਪਾਹੀ ਸਨ, ਪਰ ਇਸ ਦੇ ਪਿੱਛੇ ਬਾਕੀ ਦੀ ਵੀ ਪੂਰੀ ਪਲਟਨ ਨਾਲ ਖੜੀ ਸੀ, ਜਿਹੜੀ ਇੱਕ ਦੂਏ ਤੋਂ ਉੱਚੀਆਂ ਬਾਹਾਂ ਕਰ ਕਰ ਹੱਲਾ-ਸ਼ੇਰੀ ਦਿੰਦੀ ਰਹੀ ਕਿ ਚੱਕ ਦਿਓ ਸ਼ੇਰੋ ਕਿਹੜੇ ਆਪਣੀ ਜ੍ਹੇਬ ਵਿਚੋਂ ਜਾਣੇ?

ਪਰ ਜਿਵੇਂ ਕਹਿੰਦੇ ਹੁੰਦੇ ਕਿਸੇ ਚੀਜ ਦਾ ਬੀਜ ਨਾਸ ਨਹੀਂ ਹੁੰਦਾ, ਇਵੇਂ ਹੀ ਸੱਚ ਕਿਤੇ ਨਾ ਕਿਤੇ ਜਿਉਂਦਾ ਰਹਿੰਦਾ ਹੀ ਹੈ ਭਵੇਂ ਉਹ ਸਹਿਕਦਾ ਹੀ ਕਿਉਂ ਨਾ ਹੋਵੇ ਤੇ ਇਸ ਸਾਰੀ ਪਲਟਨ ਵਿਚੋਂ ਇੱਕ ਬੰਦਾ ਬਾਂਹ ਖੜੀ ਕਰਦਾ ਰਿਹਾ, ਪਰ ਚੱਕ ਦਿਉ ਲਈ ਨਹੀਂ ਬਲਕਿ ਇਸ ਲੜਾਈ ਨੂੰ ਖਤਮ ਕਰਨ ਲਈ ਤੇ ਉਹ ਸਸ੍ਰ. ਚੈਨ ਸਿੰਘ ਧਾਲੀਵਾਲ!

ਯਾਦ ਰਹੇ ਕਿ ਕਾਬਜ ਧੜੇ ਵਾਲੀ ਨਵੀਂ ਸਫਬੰਦੀ ਵਿੱਚ ਸ੍ਰ. ਚੈਨ ਸਿੰਘ ਨੂੰ ਨਹੀਂ ਲਿਆ ਗਿਆ! ਪਤਾ ਕਿਉਂ? ਅਖੇ ਤੂੰ ਕੱਟੜਵਾਦੀ ਹੈਂ? ਜਿਹੜਾ ਬੰਦਾ ਗੁਰਦੁਆਰੇ ਦੀ ਬਰਬਾਦੀ ਵੇਲੇ ਤੜਫਦਾ ਰਿਹਾ, ਉਸ ਨੂੰ ਕਹਿੰਦੇ ਤੂੰ ਕੱਟੜਵਾਦੀ ਹੈਂ?

ਜਿਹੜਾ ਬੰਦਾ ਕਹਿੰਦਾ ਇਥੇ ਬਾਦਲਾਂ ਦੇ ਟੁੱਕੜਬੋਚ ਰੰਗੀਲੇ-ਚਮਕੀਲਿਆਂ ਦਾ ਦੀ ਕੰਮ ਉਹ ਕੱਟੜਵਾਦੀ ਹੈ? ਪਰ ਭਰਾਵੋ ਅਜਿਹੇ ਕੱਟੜਵਾਦੀ ਘੱਟ ਰਹੇ ਨੇ ਮੇਰੀ ਕੌਮ ਵਿਚੋਂ! ਕਰੀਬਨ ਖਤਮ ਹੀ ਹੋ ਰਹੇ ਨੇ। ਕਿਉਂ? ਕਿਉਂਕਿ ਉਹ ਖੁੱਡੇ ਲਾਈਨ ਲਾ ਦਿੱਤੇ ਗਏ ਨੇ?

ਕਿਸੇ ਧੜੇ ਨੇ ਸ੍ਰ. ਚੈਨ ਸਿੰਘ ਨਾ ਲਿਆ ਤੇ ਨਾ ਲੈਣਾ ਸੀ, ਉਹ ਆਜ਼ਾਦ ਖੜੋਤੇ ਨੇ। ਗੱਲ ਨੂੰ ਸਮਝਣ ਵਾਲੇ ਭਰਾਵਾਂ ਨੂੰ ਜਿੰਨ੍ਹਾਂ ਦੀਆਂ ਵੋਟਾਂ ਹਨ, ਉਨ੍ਹਾਂ ਨੂੰ ਚਾਹੀਦਾ ਕਿ ਜੇ ਮਾੜਾ-ਮੋਟਾ ਸੱਚ ਸਹਿਕਦਾ ਰਹਿ ਗਿਆ, ਤਾਂ ਇਸ ਨੂੰ ਜਿਉਂਦਾ ਤਾਂ ਕੀ ਸਹਿਕਦਾ ਹੀ ਰੱਖ ਲਈਏ ਤੇ ਅਪਣੇ ਜਾਣ-ਪਛਾਣ ਵਾਲਿਆਂ ਨੂੰ ਸ੍ਰ. ਚੈਨ ਸਿੰਘ ਦੇ ਹੱਕ 'ਚ ਭੁਗਤਾ ਕੇ ਘੱਟੋ-ਘੱਟ ਇਸ ਲੁੱਟ-ਮਾਰ ਵਿਰੁਧ ਆਪਣਾ ਰੋਸ ਤਾਂ ਆਇਦ ਕਰੀਏ? ਅਸੀਂ ਪੰਜਾਬ ਕਿਥੇ ਬਦਲ ਦਿਆਂਗੇ, ਜੇ ਇਸ ਲੁੱਟ-ਮਾਰ ਨੂੰ ਇਥੇ ਹੀ ਨਾ ਬਦਲ ਸਕੇ!

ਉਮੀਦਵਾਰਾਂ ਦੀ ਸੂਚੀ ਵਿੱਚ ਉਨ੍ਹਾਂ ਦਾ ਨੰ: 5 ਹੈ। ਇਸ ਲਈ ਗੁਰਦੁਆਰੇ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਕਰਵਾਉਣ ਅਤੇ ਨਿਰੋਲ ਗੁਰਮਤਿ ਅਧਾਰਤ ਪ੍ਰਚਾਰ ਹੋਣ ਦੀ ਤਾਂਘ ਰੱਖਣ ਵਾਲੇ ਵੋਟਰਾਂ ਅਤੇ ਸਮਰਥਕਾਂ ਨੂੰ ਚਾਹੀਦਾ ਹੈ ਕਿ ਸ: ਚੈਨ ਸਿੰਘ ਧਾਲੀਵਾਲ ਨੂੰ ਵੋਟ ਅਤੇ ਸਹਿਯੋਗ ਦੇਕੇ ਮੌਕੇ ਦਾ ਲਾਭ ਉਠਾਉਣ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top