ਜੁਗਤ
ਦਾ ਪਤਾ ਨਹੀਂ, ਪਰ ਘਰ ਬਾਰ ਛੱਡ ਤੁਰਦਾ ਹੈ। ਉਸ ਨੂੰ ਜਾਪਦਾ ਔਰਤ ਤੋਂ ਦੂਰ ਦੌੜਨ ਨਾਲ
ਜਤੀ ਹੋ ਜਾਈਦਾ। ਜਿਵੇਂ ਅਪਣੇ ਵਾਲੇ ਕਹਿੰਦੇ ਕਿ ਸਾਡੇ ਬਾਬਾ ਜੀ ਨੇ ਤਾਂ ਭਾਈ ਸਾਰੀ
ਹਯਾਤੀ ਔਰਤ ਨੂੰ ਮੱਥੇ ਨਹੀਂ ਲਾਇਆ। ਔਰਤ ਨੂੰ ਮੱਥੇ ਨਾ
ਲਾਉਂਣਾ ਹੀ ਜੇ ਜਤੀ ਹੁੰਦਾ ਤਾਂ ਔਰਤ ਤੋਂ ਡਰਦੇ ਪਹਾੜਾਂ ਦੀਆਂ ਖੁੱਡਾਂ ਵਿਚ ਵੜੀ ਫਿਰਦੇ,
ਓਸ ਵੇਲੇ ਦੇ 'ਜਤੀਆਂ' ਨੂੰ ਬਾਬਾ ਜੀ ਅਪਣੇ ਆੜੇ ਹੱਥੀਂ ਨਾ ਲੈਂਦੇ!
ਗੁਰੂ ਜੀ ਵੇਲੇ ਹਾਲੇ "ਬੇਹੰਗਮ"
ਨਾਂ ਦੀ ਨਸਲ ਸਿੱਖਾਂ ਵਿਚ ਪੈਦਾ ਨਹੀਂ ਸੀ ਹੋਈ, ਨਹੀਂ ਤਾਂ ਬਾਬਾ ਜੀ ਇਨ੍ਹਾਂ ਬੇਹੰਗਮਾਂ
ਬਾਰੇ ਵੀ ਕੋਈ ਨੁਕਤਾ ਦੇ ਜਾਂਦੇ। ਹੁਣ ਵਾਲਾ
ਨਾਨਕਸਰੀਆਂ ਦਾ ਬੇਹੰਗਮ ਉਸ ਵੇਲੇ ਦੇ ਜਤੀ ਦੀ ਹੀ ਸੋਧੀ ਹੋਈ ਜਾਂ ਵਿਗੜੀ ਹੋਈ ਨਸਲ ਹੈ।
ਔਰਤ ਨੂੰ ਮੱਥੇ ਨਾ ਲਾਉਂਣਾ ਤਾਂ ਡਰੇ ਹੋਏ ਬੰਦੇ ਦਾ ਕੰਮ ਹੈ। ਡਰਿਆ ਬੰਦਾ ਹੀ ਔਰਤ ਕੋਲੋਂ
ਦੋੜਦਾ ਹੈ। ਦੌੜਨ ਵਾਲਾ ਹੁੰਦਾ ਹੀ ਗੀਦੀ। ਦੌੜਨਾ ਹੈ ਹੀ ਡਰਨ ਦੀ ਨਿਸ਼ਾਨੀ।
ਪਰ ਮੇਰੀ ਕੌਮ ਦਾ ਦੁਖਾਂਤ ਦੇਖੋ ਕਿ ਇਸ
ਨੇ ਡਰੇ ਹੋਏ, ਦੌੜੇ ਹੋਏ ਲੋਕ ਅਪਣੇ ਰੋਲ ਮਾਡਲ ਮੰਨ ਲਏ। ਇਹ ਦੌੜਿਆਂ ਹੋਇਆਂ ਦੀਆਂ
ਜੁੱਤੀਆਂ ਨੂੰ ਸਚਖੰਡ ਸਮਝ ਭੋਰਿਆਂ ਨੂੰ ਦੌੜੀ ਫਿਰਦਾ।
ਤੁਸੀਂ ਔਰਤ ਕੋਲੇ ਰਹਿ ਕੇ ਜਤੀ ਕਿਉਂ
ਨਹੀਂ ਰਹਿ ਸਕਦੇ। ਗੁਰੂ ਸਾਹਿਬਾਨਾਂ ਸਾਨੂੰ ਖੁਦ ਰਹਿ ਕੇ ਦੱਸਿਆ। ਕੋਈ ਭਗਤ ਅਪਣੀ ਔਰਤ
ਤੋਂ ਦੌੜਿਆ ਹੋਵੇ ਤਾਂ! ਔਰਤ ਨੂੰ ਮੱਥੇ ਨਾ ਲਾ ਕੇ ਜਤੀ ਰਹਿਣਾ ਬਹਾਦਰੀ ਜਾਂ ਔਰਤ ਦੇ
ਵਿਚ ਰਹਿ ਕੇ? ਬਾਬਾ ਜੀ ਅਪਣੇ ਇਹੀ ਨੁਕਤਾ ਮੈਨੂੰ ਦੱਸਣਾ ਚਾਹੁੰਦੇ ਕਿ ਇਸ ਜਤੀ
ਨੂੰ ਜੁਗਤ ਦਾ ਹੀ ਪਤਾ ਨਹੀਂ ਤੇ ਐਵੇਂ ਬੁੜੀਆਂ ਤੋਂ ਡਰਦਾ ਘਰ ਬਾਰ ਛੱਡੀ ਫਿਰਦਾ!
ਤੇ ਜਿੰਨਾਂ 'ਮਹਾਂਪੁਰਖਾਂ' ਨੂੰ ਖੁਦ ਜੁਗਤੀ ਦਾ ਪਤਾ ਨਹੀਂ ਲੱਗਾ, ਸਿੱਖ ਭੋਲੇ ਉਨ੍ਹਾਂ
ਦੇ ਠਾਠਾਂ ਤੇ ਜੁਗਤੀਆਂ ਲੱਭਣ ਤੁਰੇ ਹੋਏ ਨੇ। ਉਨ੍ਹਾਂ ਦੇ ਭੋਰਿਆਂ ਵਿਚ ਜਾ ਜਾ ਜੁੱਤੀਆਂ
'ਤੇ ਸਿਰ ਘਸਾਈ ਫਿਰਦੇ ਕਿ ਮਹਾਂਪੁਰਖ ਜੁਗਤੀ ਨਾਲ ਮੁਕਤੀ ਕਰ ਦਿੰਦੇ ਨੇ! ਮਹਾਂਪੁਰਖ ਤਾਂ
ਵਿਚਾਰਾ ਖੁਦ ਸਾਰੀ ਉਮਰ ਦੌੜੀ ਫਿਰਦਾ ਰਿਹਾ ਕਿ ਕਿਤੇ ਔਰਤ ਨਾ ਮੱਥੇ ਲੱਗ ਜਾਏ ਤੇ ਇਹ
ਮਹਾਂਪੁਰਖ ਕੋਲੋਂ ਮੁਕਤੀ ਲੱਭ ਰਹੇ ਨੇ?
ਔਰਤ ਨੂੰ ਮੱਥੇ ਨਾ ਲੱਗਣ ਦੇਣ ਵਾਲੀ ਕਹਾਣੀ ਮੈਨੂੰ ਅਪੀਲ ਬਹੁਤ
ਕੀਤੀ। ਮੈਨੂੰ ਜਾਪਿਆ ਕਿ ਵੱਡੀ ਕੁਰਬਾਨੀ ਹੈ। ਔਰਤ ਤੋਂ ਦੂਰ ਰਹਿਣਾ ਕਿਤੇ ਖਾਲਾ ਜੀ ਦਾ
ਵਾੜਾ ਹੈ? ਤੇ ਮੈਂ ਇਸ ਮਹਾਂਮੂਰਖਤਾ ਨੂੰ ਵੱਡੀ ਮਹਾਂਪੁਰਖਤਾ
ਮੰਨ ਲਿਆ, ਤੇ ਦੌੜ ਪਿਆ ਠਾਠਾਂ ਨੂੰ ਜੁਗਤੀ ਨਾਲ ਮੁਕਤੀ ਲੈਣ।
ਮੁਕਤ ਤੁਸੀਂ ਉਦੋਂ
ਹੋਵੋਂਗੇ ਜਦ ਤੁਸੀਂ ਡਰ ਰਹਿਤ ਹੋਵੋਂਗੇ। ਡਰਿਆ ਮਨੁੱਖ ਮੁਕਤ ਹੋ ਹੀ ਨਹੀਂ ਸਕਦਾ।
ਉਸ ਦਾ ਡਰ ਹੀ ਉਸ ਲਈ ਸਭ ਤੋਂ ਵੱਡਾ ਬੰਧਨ ਹੈ। ਤੇ ਡਰ ਵੀ ਇਨਾ ਕਿ ਕਿਤੇ ਔਰਤ ਮੱਥੇ ਨਾ
ਲੱਗ ਜਾਏ? ਅਜਿਹੇ ਡਰ ਵਿਚ ਜਿਉਂਦੇ ਰਹੇ ਬੰਦੇ ਮੁਕਤ ਕਿਵੇਂ ਹੋਏ ਤੇ ਉਹ ਤੁਹਾਨੂੰ ਮੁਕਤ
ਕਿਵੇਂ ਕਰ ਦੇਣਗੇ? ਉਨ੍ਹਾਂ ਕੋਲੇ ਤਾਂ ਖੁਦ ਕੋਲੇ ਜੁਗਤ ਨਹੀਂ ਤੁਹਾਨੂੰ ਕਿਹੜੀ ਜੁਗਤੀ
ਸਿਖਾ ਦੇਣਗੇ ਮੁਕਤ ਕਰਨ ਵਾਲੀ? ਜਿਸ ਨੂੰ ਹਾਲੇ ਖੁਦ ਨੂੰ ਇਨੀ ਜੁਗਤੀ ਨਹੀਂ ਆਈ ਕਿ ਜਤੀ
ਕਿਵੇਂ ਰਹਿਣਾ ਉਹ ਮੁਕਤੀ ਵਲ ਕਿਥੇ ਲੈਂ ਜਾਊ ਤੁਹਾਨੂੰ?
ਜਤੀ ਸਦਾਉਂਣ ਨਾਲ ਕੋਈ ਜਤੀ ਨਹੀਂ ਹੋ ਲੈਂਦਾ। ਨਾ ਲੰਗੋਟ ਪਾਉਂਣ
ਨਾਲ। ਇਸ ਨਾਲ ਕੀ ਫਰਕ ਪੈਂਦਾ ਕਿ ਕਿਸੇ ਲੰਗੋਟ ਪਾਇਆ ਜਾਂ
ਘੱਘਰਾ। ਸਰੀਰ ਦੀ ਬਾਕੀ ਭੁੱਖ ਵਾਂਗ ਕਾਮ ਵੀ ਇੱਕ ਭੁੱਖ ਹੈ। ਭੋਜਨ ਤੋਂ ਬਿਨਾ
ਜਿਵੇਂ ਤੁਸੀਂ ਅਪਣੀ ਦੇਹ ਨੂੰ ਮਾਰ ਲੈਂਦੇ ਹੋ ਇਵੇਂ ਕਾਮ ਤੋਂ ਬਿਨਾ ਤੁਸੀਂ ਆਪਣੀ
ਮਾਨਸਿਕਤਾ ਮਾਰ ਲੈਂਦੇ ਹੋਂ। ਕੁਦਰਤ ਦੇ ਵੱਗਦੇ ਵਹਿਣ ਨੂੰ ਜਦ ਤੁਸੀਂ ਬੰਨ ਮਾਰੋਂਗੇ ਉਹ
ਜਾਂ ਤਾਂ ਕੋਈ ਹੋਰ ਰਸਤਾ ਅਖਤਿਆਰ ਕਰੇਗਾ ਜਾਂ ਤੁਹਾਨੂੰ ਪਾਗਲ ਕਰ ਦਏਗਾ।
ਬਹੁਤੇ ਸਾਧ ਜਾਂ ਤਾਂ ਮੁੰਡੇ ਬਾਜ ਨੇ ਜਾਂ ਫਿਰ ਪਾਗਲ? ਤੇ
ਇਨ੍ਹਾਂ ਪਾਗਲਾਂ ਮਗਰ ਲੁਕਾਈ ਪਾਗਲ ਹੋਈ ਫਿਰਦੀ ਹੈ?
ਗੁਰੂ ਸਾਹਿਬਾਨ ਉਸ ਵੇਲੇ ਦੇ ਸਿਰ ਸੁਵਾਹ ਪਾਈ ਫਿਰਦੇ ਜਤੀ ਨੂੰ ਜੇ
ਸੰਬੋਧਨ ਹਨ, ਤਾਂ ਤੁਹਾਡੇ ਔਰਤਾਂ ਨੂੰ
ਮੱਥੇ ਨਾ ਲੱਗਣ ਦੇਣ ਦੇ ਦਾਅਵੇ ਕਰਨ ਵਾਲੇ 'ਬਾਬਿਆਂ' ਨੂੰ ਕਿਉਂ ਨਹੀਂ ?