Share on Facebook

Main News Page

ਬਾਬਾ ਜਰਨੈਲ ਸਿੰਘ ਦੀ ਸ਼ਹਾਦਤ ਅਤੇ 'ਖਾਲਿਸਤਾਨੀ' ਧਿਰਾਂ ਦਾ ਦੋਗਲਾਪਨ
-: ਗੁਰਦੇਵ ਸਿੰਘ ਸੱਧੇਵਾਲੀਆ

ਬਾਬਾ ਜਰਨੈਲ ਸਿੰਘ ਵੀਹਵੀਂ ਸਦੀ ਦਾ ਜਰਨੈਲ ਅਤੇ ਹਿੱਕ ਡਾਹ ਕੇ ਲੜਨ ਵਾਲਾ ਸ਼ਹੀਦ। ਉਹ ਹਰੇਕ ਗੈਰਤਮੰਦ ਸਿੱਖ ਦੇ ਦਿੱਲ ਦੀ ਧੜਕਨ। ਆਜ਼ਾਦੀ ਦੀ ਤੜਫ ਰੱਖਣ ਵਾਲਾ ਹਰੇਕ ਸਿੱਖ ਉਸ ਨੂੰ ਇਸ ਜਮਾਨੇ ਦਾ 'ਰੋਲ-ਮਾਡਲ' ਮੰਨਦਾ।

ੁਸੀਂ ਕਹਿੰਦੇ ਤੁਹਾਡੇ ਪਹਿਲੇ ਇਤਿਹਾਸ ਦਾ ਮੂੰਹ ਮੁਹਾਂਦਰਾ ਬਹੁਤ ਵਿਗਾੜ ਦਿੱਤਾ ਗਿਆ ਹੈ, ਯਾਣੀ ਰਲਾ ਪਾ ਦਿੱਤਾ ਗਿਆ ਹੈ। ਕਾਰਨ ਇਹ ਕਿ ਅਸੀਂ ਆਪਣਾ ਇਤਿਹਾਸ ਖੁਦ ਨਹੀਂ ਲਿਖਿਆ। ਬਹੁਤਾ ਇਤਿਹਾਸ ਸਾਡਾ ਸਾਡੇ ਵਿਰੋਧੀਆਂ ਯਾਣੀ ਦੁਸ਼ਮਣਾਂ ਦਾ ਲਿਖਿਆ ਹੋਇਆ ਹੈ।

ਪਰ ਅੱਜ? ਹੁਣ ਦੇ ਇਤਿਹਾਸ ਦਾ ਮੁਹਾਂਦਰਾ ਕਿਸ ਵਿਗਾੜਿਆ? ਹੁਣ ਦੇ ਇਤਿਹਾਸ ਵਿੱਚ ਰਲਾ ਕਿੰਨ ਪਾਇਆ? ਮਸਲਨ ਬਾਬਾ ਜਰਨੈਲ ਸਿੰਘ ਦੀ ਸ਼ਹੀਦੀ ਦੀ ਹੀ ਜੇ ਗੱਲ ਕਰਨੀ ਹੋਵੇ? ਉਸ ਨੂੰ ਭਗੌੜਾ ਸਾਬਤ ਕਰਨ ਦੀ ਕੋਸ਼ਿਸ਼ ਕਿੰਨ ਕੀਤੀ?

ਹੁਣ ਤਾਂ ਅਸੀਂ ਲਿਖ ਸਕਦੇ ਸਾਂ। ਹੁਣ ਤਾਂ ਸਾਡੇ ਕੋਲੇ ਸਾਧਨ ਸਨ, ਪਰ ਹੁਣ ਵੀ ਉਸ ਜਰਨੈਲ ਦੀ ਸ਼ਹੀਦੀ ਨੂੰ ਚੁਰਾਹੇ ਕਿਸ ਰੋਲਿਆ?

ਬਾਬਾ ਜਰਨੈਲ ਸਿੰਘ, ਖਾਲਸੇ ਦੀ ਆਜ਼ਾਦੀ ਦਾ ਪ੍ਰਤੀਕ। ਪਰ ਤੁਸੀਂ ਉਸ ਨੂੰ ਸ਼ਹੀਦ ਹੀ ਮੰਨਣੋ ਇਨਕਾਰੀ? ਤੇ ਆਖੇ ਕਿਸ ਦੇ ਲੱਗਕੇ? 'ਬਾਬਾ' ਠਾਕੁਰ ਸਿੰਘ ਦੇ? ਜਿਸ ਨੂੰ ਬੋਲਣਾ ਵੀ ਨਹੀਂ ਆਉਂਦਾ? ਕੌਮ ਦੇ ਸ਼ਹੀਦ ਦਾ ਫੈਸਲਾ ਬਾਬਾ ਠਾਕੁਰ ਸਿੰਘ ਕਿਵੇਂ ਕਰ ਸਕਦਾ ਕਿ ਉਹ ਸ਼ਹੀਦ ਨਹੀਂ?

ਬਾਬਾ ਜਰਨੈਲ ਸਿੰਘ ਦੀਆਂ ਗੱਲਾਂ ਕਰਨ ਵਾਲੇ ਇਸ ਸਵਾਲ ਦੇ ਸਨਮੁੱਖ ਕਿਉਂ ਨਹੀਂ ਹੁੰਦੇ, ਕਿ ਬਾਬਾ ਜੀ ਨੂੰ ਭਗੌੜਾ ਸਾਬਤ ਕਰਨ ਵਾਲਾ ਬੰਦਾ ਬ੍ਰਹਮਗਿਆਨੀ ਕਿਵੇਂ? ਤੇ ਲਗਾਤਾਰ ਦੋ ਦਹਾਕੇ ਝੂਠ ਬੋਲੀ ਜਾਣ ਵਾਲੇ ਬੰਦੇ ਦੀਆਂ ਬ੍ਰਹਮਗਿਆਨੀ ਕਹਿਕੇ ਬਰਸੀਆਂ ਕਿਉਂ?

ਖਾਲਿਸਤਾਨੀ ਧਿਰਾਂ ਹਾਲੇ ਏਨੀ ਗੱਲ 'ਤੇ ਹੀ ਸਪੱਸ਼ਟ ਨਹੀਂ ਹਨ ਕਿ ਬਾਬਾ ਜਰਨੈਲ ਸਿੰਘ ਸ਼ਹੀਦ ਹੈ ਜਾਂ ਨਹੀਂ? ਤੁਸੀਂ ਸੋਚ ਸਕਦੇਂ ਕਿ ਜਿਹੜੇ ਲੋਕ ਬਾਬਾ ਜੀ ਦੀ ਸ਼ਹਾਦਤ ਬਾਰੇ ਹੀ ਸਪੱਸ਼ਟ ਨਹੀਂ, ਉਹ ਖਾਲਿਸਤਾਨ ਬਾਰੇ ਕਿੰਨਾ ਕੁ ਸਪੱਸ਼ਟ ਹੋਣਗੇ?

ਸਾਰੀਆਂ ਧਿਰਾਂ ਦੀ ਸੁਰ ਅਲੱਗ। ਤੇ ਜਿਹੜੇ ਬਾਬਾ ਜੀ ਨੂੰ ਸ਼ਹੀਦ ਮੰਨਦੇ ਵੀ ਹਨ, ਉਹ ਬੋਲਦੇ ਨਹੀਂ ! ਪਤਾ ਕਿਉਂ? ਬਾਕੀ ਨਾਰਾਜ਼ ਹੁੰਦੇ!

ਕਿਸੇ ਸ਼ਹੀਦ ਦੀ ਸ਼ਹਾਦਤ ਨੂੰ ਹੀ ਰੋਲ ਦੇਣਾ, ਇੱਕ ਵੱਡਾ ਧੋਖਾ ਨਹੀਂ? ਪੂਰੀ ਕੌਮ ਨਾਲ ਧੋਖਾ? ਇਹ ਧੋਖਾ ਕੌਣ ਰਹੇ ਹਨ ਤੇ ਇਸ ਪਿੱਛੇ ਉਨ੍ਹਾਂ ਦਾ ਪ੍ਰਯੋਜਨ ਕੀ ਹੈ?

ਮਿਸਟਰ ਮਾਨ ਖਾਲਿਸਤਾਨ ਦੀ ਗੱਲ ਕਰਦੇ ਹਨ। ਪਰ ਉਧਰ ਉਨ੍ਹਾਂ ਦਾ ਹੀ ਥਾਪਿਆ ਹੋਇਆ 'ਜਥੇਦਾਰ' ਮਿਸਟਰ ਅਜਨਾਲਾ ਬਾਬਾ ਜੀ ਨੂੰ ਸ਼ਹੀਦ ਹੀ ਨਹੀਂ ਮੰਨਦਾ? ਮਾਨ ਆਪਣਾ ਪੱਖ ਸਪੱਸ਼ਟ ਤਾਂ ਕਰਨ, ਕਿ ਉਹ ਕਿਧਰ ਹਨ? ਜਾਂ ਦੋਵੇਂ ਪਾਸੇ?

ਇਹ ਦੋਗਲਾ-ਪਨ ਹੈ। ਦੋਹਰੀ ਨੀਤੀ ਨਾਲ ਕਦੇ ਲਹਿਰਾਂ ਨਹੀਂ ਉੱਠਦੀਆਂ। ਖਾਲਿਸਤਾਨ ਦੀ ਗੱਲ ਕਰਨ ਵਾਲੇ ਬਹੁਤੇ ਲੋਕਾਂ ਦਾ ਦੋਗਲਾਪਨ ਇਥੋਂ ਹੀ ਸਾਬਤ ਹੁੰਦਾ ਕਿ ਪਹਿਲਾਂ ਤਾਂ ਉਹ ਬਾਬੇ ਨੂੰ ਖੁਲ੍ਹ ਕੇ ਸ਼ਹੀਦ ਹੀ ਨਹੀਂ ਕਹਿੰਦੇ ਤੇ ਜਿਹੜੇ ਕਹਿੰਦੇ, ਉਹ 'ਬਾਬੇ' ਠਾਕੁਰ ਸਿੰਘ ਦੇ ਲਗਾਤਾਰ ਬੋਲੇ ਝੂਠ ਤੋਂ ਕਿਨਾਰਾ ਕਰ ਜਾਂਦੇ ਹਨ, ਜਿਸ ਨੇ ਵੀਹਵੀਂ ਸਦੀ ਦੇ ਜਰਨੈਲ ਦੀ ਸ਼ਹਾਦਤ ਨੂੰ ਘੱਟੇ ਰੋਲੀ ਰੱਖਿਆ! ਨਹੀਂ ਰੱਖਿਆ ??


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top