Share on Facebook

Main News Page

...ਮੁਰਸ਼ਦ ਦੇ ਪੈਰਾਂ ਨੂੰ ਪਾ ਲੈ ਘੁੱਟ ਕੇ ਜੱਫੇ ???
-: ਗੁਰਦੇਵ ਸਿੰਘ ਸੱਧੇਵਾਲੀਆ

ਨਰਕਧਾਰੀਏ ਗੁਰਬਚਨੇ ਦਾ ਮੁੰਡਾ ਹਰਦੇਵ ਮੌਂਨਟਰੀਅਲ ਵਾਲੇ ਪਾਸੇ ਐਕਸੀਟੈਂਡ ਵਿਚ ਮਰ ਗਿਆ। ਖ਼ਬਰ ਅਨੁਸਾਰ ਉਸ ਦਾ ਇੱਕ ਜਵਾਈ ਵੀ ਚਲਾ ਗਿਆ ਤੇ ਦੂਜਾ ਜ਼ਖਮੀ। ਲੰਮੀ ਦਾਸਤਾਨ ਹੈ ਕਿ ਪੰਜਾਬ ਵਿਚ ਲਾਬੂੰ ਲਾਉਂਣ ਵਿਚ ਇਸ ਦੇ ਪਿਓ ਦਾ ਅਹਿਮ ਰੋਲ ਰਿਹਾ।

ਸ਼ੋਸ਼ਲ ਮੀਡੀਏ ਉਪਰ ਖ਼ਬਰ ਹੈ ਕਿ ਗੱਡੀ ਕੋਈ ੨੦੦ ਕਿਲੋ ਮੀਟਰ ਦੀ ਸਪੀਡ 'ਤੇ ਸੀ। ਇੰਨੀ ਤੇਜ਼ ਗੱਡੀ ਜਾਂ ਤਾਂ ਸਿਰੇ ਮੂਰਖ ਬੰਦਾ ਚਲਾਉਂਦਾ ਜਾਂ ਸ਼ਰਾਬੀ। ਚਲੋ ਇਹ ਤਾਂ ਕਨੇਡਾ ਵਾਲਿਆਂ ਪਤਾ ਲਾ ਲੈਣਾ।

ਕੁੱਝ ਦਿਨ ਪਹਿਲਾਂ ਸ਼ੋਸ਼ਲ ਮੀਡੀਏ ਉਪਰ ਸਤਿੰਦਰ ਸਰਤਾਜ ਦੀ ਵੀਡੀਓ ਘੁੰਮ ਰਹੀ ਸੀ, ਜਿਸ ਵਿਚ ਉਹ ਹਰਦੇਵ ਸਿੰਘ ਦੀ 'ਨਿੱਘੀ ਗੋਦ' ਵਿੱਚ ਬੈਠਾ ਬੜਾ ਬੁੜਕ ਬੁੜਕ ਪੈ ਰਿਹਾ ਸੀ, ਕਿ 'ਸੁਣ ਮਿੱਤਰਾ ਮੁਰਸ਼ਦ ਦੇ ਪੈਰਾਂ ਨੂੰ, ਪਾ ਲੈ ਘੁੱਟ ਕੇ ਜੱਫੇ'!

ਇਤਫਾਕੀਆ ਸਰਤਾਜ ਦਾ ਮੁਰਸ਼ਦ ਵੀ ਕੈਨੇਡਾ ਹੀ ਸੀ ਉਹ ਖੁਦ ਵੀ। ਸੋਚਦਾਂ ਕਿ ਜੇ ਕਿਤੇ ਪੈਰਾਂ ਨੂੰ ਜੱਫੇ ਪਏ ਹੁੰਦੇ? ਖੈਰ ਇਹ ਮੰਗ ਖਾਣੀ ਜਾਤ ਦਾ ਕਿਹੜਾ ਕੋਈ ਦੀਨ-ਈਮਾਨ। ਕੁੱਝ ਚਿਰ ਪਹਿਲੇ ਉਹ ਖੁਰਕ ਖਾਧੇ ਜਿਹੇ ਹੰਸਾਲੀ ਵਾਲੇ ਨੂੰ ਸਾਈਆਂ ਸਾਈਆਂ ਰੋਈ ਜਾਂਦਾ ਸੀ। ਵਿਚੇ ਲਾਡੀ ਸ਼ਾਹ ਦੀ ਸਵਾਹ ਸਿਰ ਪਵਾਈ ਜਾਂਦਾ ਸੀ। ਇਹ ਭੰਡ ਦੋ ਚਾਰ ਗਾਣੇ ਸਿੱਖਾਂ ਦੇ ਗਾ ਕੇ ਮੂਰਖ ਬਣਾ ਅਗਾਂਹ ਜਾਂਦੇ ਹਨ।

'ਜੌਰਜ-ਟਾਊਨ' ਵਾਲੇ ਪਾਸੇ ਜਾਦਿਆਂ ਇੱਕ ਇਨ੍ਹਾਂ ਨੇ ਨਿਰੰਕਾਰੀ ਭਵਨ ਬਣਾਇਆ। ਕੱਲ੍ਹ ਅਸੀਂ ਕੁਦਰਤੀਂ ਉਧਰ ਦੀ ਲੰਘੇ ਤਾਂ ਉਥੇ 'ਵੀਕ-ਡੇਅ' ਵਿਚ ਗੱਡੀਆਂ ਦੀ ਰੌਣਕ ਤੋਂ ਜਾਪਦਾ ਸੀ, ਅੰਦਰ ਗਹਿਮਾ ਗਹਿਮ ਹੈ। ਹੈਰਾਨੀ ਜਿਹੀ ਹੋਈ ਕਿ ਇਥੇ ਲੋਕ ਕਿੰਨੇ ਕੁ ਵਿਹਲੇ ਹੋ ਸਕਦੇ ਹਨ। ਪਰ ਮੈਨੂੰ ਅੱਜ ਸਵੇਰੇ ਪਤਾ ਲੱਗਾ ਕਿ 'ਬਾਬੇ' ਤਾਂ 'ਨਰਕ-ਖੰਡ' ਜਾ ਪਹੁੰਚੇ।

ਸਾਨੂੰ ਕਿਸੇ ਦੇ ਮਰਨ ਦੀ ਖੁਸ਼ੀ ਕੋਈ ਨਹੀਂ, ਪਰ ਅਜਿਹੀਆਂ ਗਦੂਦਾਂ ਦੇ ਮਰਨ ਦਾ ਅਫਸੋਸ ਵੀ ਕੋਈ ਨਹੀਂ। ਪਤਾ ਨਹੀਂ ਕਿੰਨੀਆਂ ਮਾਵਾਂ ਦੀਆਂ ਕੁੱਖਾਂ ਉਜਾੜ ਦਿੱਤੀਆਂ ਇਨ੍ਹਾਂ ਦੀਆਂ ਲਾਈਆਂ ਹੋਈਆਂ ਅੱਗਾਂ ਨੇ!!!!

ਨਰਕਧਾਰੀ ਲਈ ਭੰਡ ਸਤਿੰਦਰ ਸਰਤਾਜ ਵੱਲੋਂ ਗਾਇਆ ਗਿਆ ਗੀਤ ਫੋੜਿਆਂ ਵਾਲੇ ਹੰਸਾਲੀ ਬਾਬੇ ਲਈ ਭੰਡ ਸਤਿੰਦਰ ਸਰਤਾਜ ਵੱਲੋਂ ਗਾਇਆ ਗਿਆ ਗੀਤ

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top