ਪੂਰੀ ਕੌਮ ਨੂੰ ਤੁਸੀਂ ਤਿੰਨ ਹਿੱਸਿਆਂ ਵਿੱਚ ਵੰਡ ਸਕਦੇ ਹੋ। ਉਨ੍ਹਾਂ
ਹਿੱਸਿਆਂ ਨੂੰ ਜਦ ਤੁਸੀਂ ਤਰਤੀਬ ਵਾਰ ਕਰਕੇ ਦੇਖੋ, ਤਾਂ ਤੁਹਾਨੂੰ ਜਾਪੇਗਾ ਕਿ
- ਸਭ ਤੋਂ ਅੱਗੇ ਗੁੰਡੇ ਅਤੇ ਡਰੱਗੀ,
- ਉਸ ਤੋਂ ਪਿੱਛੇ ਸ਼ਰਧਾਵਾਨ ਸਿੱਖ ਤੇ
- ਸਭ ਤੋਂ ਪਿੱਛੇ ਅਕਲ ਵਾਲੇ।
ਜਦ ਸਭ ਤੋਂ ਪਿੱਛੇ ਵਾਲੇ ਸਭ ਤੋਂ ਅੱਗੇ
ਵਾਲਿਆਂ ਬਾਰੇ ਕੁਝ ਬੋਲਣ ਲੱਗਦੇ ਹਨ, ਤਾਂ ਉਹ ਵਿਚਾਲੜੇ ਵਾਲਿਆਂ ਨੂੰ ਪਿੱਛੇ ਵਾਲਿਆਂ ਦੇ
ਗਲ ਪਾ ਦਿੰਦੇ ਹਨ। ਪਿੱਛੇ ਵਾਲੇ ਅਪਣੀ ਪੱਗ ਲੱਥਦੀ ਦੇਖ ਜਾਂ ਤਾਂ ਘਰੀਂ ਬੈਠ
ਜਾਂਦੇ ਹਨ, ਜਾਂ ਕਿਸੇ ਡੇਰੇ ਜਾ ਕੇ ਅਪਣੀ 'ਸ਼ਾਂਤੀ' ਲੱਭਣ ਲੱਗ ਜਾਂਦੇ ਹਨ।
ਤੁਸੀਂ ਲਾਅ ਗੁਰਦਆਰਿਆਂ ਤੋਂ ਰਾਜਨੀਤੀ ਤੱਕ ਦੇਖ ਲਓ, ਅਕਲ
ਵਾਲੀ ਗੱਲ ਕੋਈ ਲੱਭਦੀ ਨਹੀਂ। ਇਹ ਕਦੇ ਨਾ ਕਹਿਣਾ ਜਾਂ ਸੋਚਣਾ ਕਿ ਸਿੱਖਾਂ ਵਿੱਚ
ਅਕਲ ਨਹੀਂ। ਬੜੇ ਬੜੇ ਅਕਲ ਵਾਲੇ ਸੂਝਵਾਨ ਲੋਕ ਸਿੱਖ ਕੌਮ ਵਿਚ ਪਏ ਨੇ, ਪਰ ਗੁੰਡਾ ਅਨਸਰ
ਅਕਲ ਨੂੰ ਨੇੜੇ ਨਹੀਂ ਲੱਗਣ ਦੇ ਰਿਹਾ।
ਤੁਹਾਡੇ ਬਚਣ ਦੇ ਕੁਝ ਚਾਂਸ ਤਾਂ ਹੋ ਸਕਦੇ, ਕਿ ਤੁਸੀਂ ਪਹਿਲਾਂ ਅਪਣੇ ਗੁਰਦੁਆਰਿਆਂ ਵਿਚੋਂ
ਗੁੰਡਿਆਂ ਅਤੇ ਡਰੱਗੀਆਂ ਨੂੰ ਕੱਢੋ। ਸ਼ਰਧਾਵਾਨ ਸਿੱਖਾਂ ਨੂੰ ਅੱਗੇ ਲੈ ਕੇ ਆਓ ਅਤੇ ਅਕਲ
ਵਾਲਿਆਂ ਨੂੰ ਆਦਰ ਦਿਓ।
ਸਾਡੇ ਮਾਂ-ਪੇ ਕਿਤਾਬ ਨੂੰ ਪੈਰ ਨਹੀਂ ਸੀ ਲੱਗਣ ਦਿੰਦੇ ਉਨ੍ਹਾਂ ਦਾ ਮੰਨਣਾ ਸੀ ਕਿ ਜਿਥੋਂ
ਅਕਲ ਮਿਲੇ ਉਸ ਦਾ ਆਦਰ ਕਰਨਾ ਚਾਹੀਦਾ, ਪਰ ਅਸੀਂ ਤਾਂ ਅਕਲ
ਨੂੰ ਪੈਰ ਦੀ ਜੁੱਤੀ ਵੀ ਨਹੀਂ ਸਮਝਦੇ ਤਾਂ ਸਾਦਾ ਬੌਧਿਕ ਵਿਕਾਸ ਕਿਵੇਂ ਹੋਵੇਗਾ।
ਕਿ ਹੋਵੇਗਾ ?