Share on Facebook

Main News Page

ਟੋਰੰਟੋ ਦੀ ਤੱਪਦੀ ਧਰਤੀ ਨੂੰ ਠਾਰਨ ਪਹੁੰਚੇ ਸੰਤ ਦਾਦੂਵਾਲ ਜੀ
-: ਗੁਰਦੇਵ ਸਿੰਘ ਸੱਧੇਵਾਲੀਆ

ਸਿੰਘ ਸਾਹਬ, ਜਥੇਦਾਰ, ਸੰਤ, ਬਾਬਾ, ਮਹਾਰਾਜ, ਬਲਜੀਤ ਸਿੰਘ ਜੀ ਦਾਦੂਵਾਲ ਟੋਰੰਟੋ ਦੀ ਤੱਪਦੀ ਧਰਤੀ ਨੂੰ ਠਾਰਨ ਪਹੁੰਚ ਗਏ ਹੋਏ ਹਨ। ਵੱਡੇ ਵੱਡੇ ਮਹਾਂਰਥੀ, ਜਰਨੈਲ, ਤੇਗਾਂ ਦੇ ਧਨੀ, ਲੋਕਲ ਬ੍ਰਹਮਗਿਆਨੀ, ਸਿੱਖ ਰਾਜ ਦੇ ਥੰਮ, ਖਾਲਿਸਤਾਨ ਦੇ ਜਾਹੋ ਜਲਾਲ ਉਨ੍ਹਾਂ ਦੇ ਸਵਾਗਤੰਮ ਲਈ ਪੱਭਾਂ ਭਾਰ ਹਨ। ਟੋਰੰਟੋ ਦੀ ਧਰਤੀ 'ਤੇ ਵੱਡਾ ਜਵਾਰਭਾਟਾ ਆਉਂਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।

ਜੈਕਾਰੇ ਗੂੰਜਣਗੇ, ਝੰਡੇ ਝੂਲਣਗੇ, ਲਾਲੀਆਂ ਚੜਨਗੀਆਂ, ਘੋੜਿਆਂ ਦੇ ਸੁੰਬਾਂ ਦੀਆਂ ਟਾਪਾਂ ਸੁਣਨਗੀਆਂ! ਖਾਲਸਾ ਜੀ ਦਾ ਜਥੇਦਾਰ ਪਹੁੰਚਿਆ ਹੋਵੇ ਤੇ ਧਰਤੀ ਕੰਬੇ ਨਾ?

ਕਹਿੰਦੇ ਇਸ ਵਾਰੀ ਟੋਰੰਟੋ ਦੀ ਧਰਤੀ ਤੱਪੀ ਬਹੁਤ। ਇਨੀ ਗਰਮੀ ਕਦੇ ਨਹੀਂ ਸੀ ਪਈ। ਟੋਰੰਟੋ ਦੀ ਸੜਦੀ ਧਰਤੀ ਨੇ ਬਰ-ਜਰੂਰ ਹਿੰਦੋਸਤਾਨ ਦੀ ਧਰਤੀ ਕੋਲੋਂ ਖੀਰ ਸਮੁੰਦਰ ਦਾ ਐਡਰੈਸ ਲਿਆ ਹੋਵੇਗਾ ਅਤੇ ਵਿਸ਼ਨੂ ਜੀ ਮਹਾਰਾਜ ਦੀ ਸ਼ੇਸ਼ਨਾਗ ਉਪਰ ਬੈਠਿਆਂ ਦੀ ਸਮਾਧੀ ਨੂੰ ਅਵਾਜ਼ਾਰ ਕੀਤਾ ਹੋਵੇਗਾ।

ਵਿਸ਼ਨੂੰ ਜੀ ਨੇ ਜਦ ਕਨੇਡਾ ਦੀ ਯਾਣੀ ਬਾਹਰ ਦੀ ਧਰਤੀ ਆਈ ਦੇਖੀ, ਤਾਂ ਉਹ ਇੱਕ ਦਮ ਉੱਠੇ। ਪਾਰਬਤੀ ਤੋਂ ਲੱਤਾਂ ਛੁਡਾਉਂਦਿਆਂ ਉਨੀ ਧਰਤੀ ਦੀ ਪੁਕਾਰ ਕੰਨ ਲਾ ਕੇ ਸੁਣੀ ਅਤੇ ਅਪਣੇ ਧਿਆਨ ਦੇ ਘੋੜੇ ਦੁੜਾਉਂਦਿਆਂ ਸੰਤ ਦਾਦੂਵਾਲ ਜੀ ਕੋਲੇ ਆ ਕੇ ਲਗਾਮ ਖਿੱਚ ਦਿੱਤੀ।

ਸੋ, ਭਾਈ ਗੁੱਸਾ ਨਾ ਕਰਨਾ, ਸੰਤ ਜੀ ਮਹਾਰਾਜ ਟੋਰੰਟੋ ਦੀ ਧਰਤੀ ਨੂੰ ਠਾਰਨ ਪਹੁੰਚ ਚੁੱਕੇ ਹੋਏ ਨੇ, ਜਿਸ ਨੇ ਠਰਨਾ ਹੋਇਆ, ਉਹ ਖਾਲਿਸਤਾਨ ਦੇ ਥੰਮਾਂ ਨਾਲ ਰਾਬਤਾ ਕਰਨਾ ਨਾ ਭੁੱਲੇ!

ਧੰਨਵਾਦ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top