ਪੰਡੀਏ ਦਾ ਰੂਪ ਬਦਲਿਆ, ਕੰਮ ਥੋੜੋ। ਕੀ ਫਰਕ ਪੈਂਦਾ ਉਸ ਧੋਤੀ ਲਾਹ ਕੇ ਚੋਲਾ ਪਾ
ਲਿਆ। ਸੀਣਾਂ ਹੀ ਨੇ ਇਧਰ ਨਹੀਂ ਤਾਂ ਚਾਰ ਉਧਰ ਮਾਰ ਦਿੱਤੀਆਂ। ਸੀਣਾ ਕਿਹੜੀਆਂ ਬਹੁਤੀਆਂ
ਨਾ ਧੋਤੀ ਦੇ ਨਾ ਚੋਲੇ ਦੇ! ਪਰ ਗੱਲਾਂ ਉਸ ਦੀਆਂ ਉਹੀ। ਝੂਠ ਨੂੰ ਇਸ ਕਦਰ ਬੋਲਣਾ, ਇਵੇਂ
ਬੋਲਣਾ, ਤੋੜ ਮਰੋੜ ਕੇ ਬੋਲਣਾ, ਇਨੇ ਜੋਰ ਨਾ ਬੋਲਣਾ, ਤੇ ਬੋਲੀ ਜਾਣਾ ਕਿ ਉਹ ਸੱਚ ਕਿਉਂ
ਨਾ ਹੋ ਜਾਏ! ਲੋਕ ਯਕੀਨ ਕਿਉਂ ਨਾ ਕਰਨ ਲੱਗ ਜਾਣ!
ਤੁਸੀਂ
ਕਦੇ ਪੁਰਾਣ ਪੜੇ? ਵੈਸੇ ਅਪਣੀ 'ਜਰਨਲ ਨਾਲਿਜ' ਲਈ ਪੜਨੇ ਜਰੂਰ। ਉਹ ਜਦ ਗੱਪ ਮਾਰਦਾ ਤਾਂ
ਉਹ ਪੂਰੇ ਹੋਸ਼ੋ ਹਵਾਸ਼ ਵਿਚ ਮਾਰਦਾ। ਇਸ ਗੱਲ ਦਾ ਸਬੂਤ ਜਦ ਉਹ ਨਾਲੋ ਨਾਲ ਕਹੀ ਜਾਂਦਾ ਕਿ
ਇਸ ਦੀ ਨਿੰਦਿਆ ਕਰਨ ਵਾਲੇ ਘੋਰ ਨਰਕ ਵਿਚ ਜਾਣਗੇ। ਉਸ ਨੂੰ ਪਤੈ ਉਹ ਝੂਠ ਮਾਰ ਰਿਹੈ ਨਹੀਂ
ਤਾਂ ਸੱਚ ਕਹਿਣ ਵਾਲੇ ਨੂੰ ਨਰਕ ਤੋਂ ਡਰਾਉਂਣ ਦੀ ਕੀ ਲੋੜ।
ਜਿਸ ਨੇ ਵੀ ਬ੍ਰਹਾਮਣ ਦੀ ਅਜਾਰੇਦਾਰੀ
ਨੂੰ ਚੈਲਿੰਜ ਦਿੱਤਾ ਉਸ ਨਾਲ ਉਹਨੇ ਉਹ ਉਹ ਕਹਾਣੀਆਂ ਜੋੜੀਆਂ ਕਿ ਸ਼ਰਮਸਾਰ ਕਰ ਦੇਣ ਵਾਲੀਆਂ!
ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਗੁਰੂ ਨਾਨਕ ਸਾਹਿਬ, ਸਭ ਨਾਲ! ਗੁਰੂ ਗੋਬਿੰਦ
ਸਿੰਘ ਜੀ ਨੂੰ ਤਾਂ ਸਿੱਧਾ ਹੀ ਪੰਡੀਏ ਨੇ ਅਪਣੇ ਹੇਠਾਂ ਵਿਛੇ ਤਪੜ ਵਿਚੋਂ ਕੱਢ ਮਾਰਿਆ??
ਤੇ ਸਿੱਖ? ਉਹ ਦੇਹ ਤੇਰੀ ਦੀ ਹੇਮਕੁੰਡ ਜਾ ਕੇ ਪੰਡੀਏ ਦੇ ਤੱਪੜ ਝਾੜੀ ਜਾ ਰਹੇ ਨੇ ਬਿਨਾ
ਇਹ ਸੋਚੇ ਕਿ ਇਹ ਕਹਾਣੀ ਤੁਹਾਡੇ ਤੱਪੜ ਰੋਲੀ ਜਾ ਰਹੀ ਹੈ?
ਹਾਲੇ ਕੱਲ ਉਹ ਰਾਵਣ ਦਾ ਪੁੱਤਲਾ ਫੂਕ ਕੇ ਹਟਿਆ! ਕਿਉਂ? ਉਸ ਸੀਤਾ
ਚੁੱਕੀ ਸੀ? ਨਾ, ਨਾ, ਨਾ! ਸੀਤਾ ਦਾ ਤਾਂ ਉਹ ਰੋਜ ਜਲੂਸ ਕੱਢਦਾ ਰਾਮਲੀਲਾ ਵਿਚ! ਉਸ ਨੇ
ਸੀਤਾ ਤੋਂ ਕੀ ਲੈਣਾ ਦੇਣਾ। ਸੀਤਾ ਤਾਂ ਉਸ ਰਾਮ ਨੂੰ ਕਹਿਕੇ ਘਰੋਂ ਬਾਹਰ ਕਰਵਾਈ! ਪਤਾ
ਕਿਉਂ? ਉਹ ਉਸ ਦੇ ਦੁਸ਼ਮਣ ਰਾਵਣ ਦੇ ਨਹੀਂ ਸੀ ਰਹਿ ਆਈ? ਰਾਵਣ ਦਰਅਸਲ ਪੰਡੀਏ ਦੇ ਹਵਨਾ ਤੇ
ਪਖੰਡਾਂ ਨੂੰ ਸਿੱਧਾ ਚੈਲਿੰਜ ਕਰਨ ਲੱਗ ਪਿਆ ਸੀ। ਤੇ ਉਹ ਕਿਉਂ ਰਾਵਣ ਨੂੰ ਮਾਫ ਕਰਦਾ?
ਬੁੱਧ ਨਾਲ ਉਸ ਕੀ ਕੀਤਾ? ਬੁੱਤ ਬਣਾ ਕੇ ਖੜਾ ਕਰ ਦਿੱਤਾ ਉਸਦਾ ਕਿ ਬੈਠਾ ਰਹਿ ਚੁੱਪ ਚਾਪ?
ਬੋਲ ਕੇ ਦਿਖਾਵੇ ਅੱਜ ਬੁੱਧ!
ਤੁਸੀਂ ਸੰਤ ਬਣਕੇ ਜੀਵੋ, ਚੋਲਾ ਪਾਓ,
ਲੋਕਾਂ ਨੂੰ ਲੁਟੋ, ਪੁੱਠੀਆਂ ਸਿੱਧੀਆਂ ਕਹਾਣੀਆਂ ਘੜੋ, ਗੱਪਾਂ ਮਾਰੋ, ਡੇਰੇ ਬਣਾਉਂ ਉਸ
ਨੂੰ ਕੀ ਦੁੱਖ! ਕਾਹਦੀ ਤਕਲੀਫ ਉਸ ਨੂੰ? ਪਰ ਜਦ ਹੀ ਤੁਸੀਂ ਉਹ ਗੱਲ ਕੀਤੀ ਜਿਹੜੀ
ਉਸ ਦੀ ਖੱਲ ਉਧੇੜਦੀ ਉਹ ਤੁਹਾਨੂੰ ਮਾਫ ਨਹੀਂ ਕਰੇਗਾ? ਕਦੇ ਵੀ ਨਹੀਂ ਕਰੇਗਾ!
ਅਖੇ ਤੇਰੇ ਨਾਲ ਲੜਨਾ!
ਬਹਾਨਾ?
ਲੈ ਬਹਾਨੇ ਨੂੰ ਕੀ ਏ ਤੇਰੀ ਦਾਹੜੀ ਹਿੱਲੀ ਜਾਂਦੀ ਰੋਟੀ ਖਾਂਦੇ
ਦੀ !
ਭਾਈ ਰਣਜੀਤ ਸਿੰਘ ਨੇ ਜਲ ਨੂੰ ਪਾਣੀ ਕਹਿ ਦਿੱਤਾ? ਕੋਈ ਬਾਹਰਲਾ
ਬੰਦਾ ਸੁਣੇ ਵੱਖੀਆਂ ਦੂਹਰੀਆਂ ਹੋ ਜਾਣ! ਉਸ ਨੂੰ ਥੋੜੋਂ ਪਤੈ ਕਿ ਲੜਾਈ ਪੰਡੀਏ ਤੇ ਸਿੱਖ
ਦੀ ਉਸ ਕਹਿਣਾ ਵਾਕਿਆ ਹੀ ਸਿੱਖਾਂ ਦੇ ਬਾਰਾਂ ਵੱਜੇ ਪਏ? ਜਲ ਨੂੰ ਪਾਣੀ ਕਹਿਣ ਤੇ ਲੜ ਪੈਣਾ?
ਕਦੇ ਇਹ ਭਿੰਡੀਆਂ ਖਾਣੀਆਂ ਜਾਂ ਕੁਕੜ, ਇਸੇ ਗਲੇ ਲੜੀ ਜਾਂਦੇ। ਕਦੇ ਚੋਲਾ ਪਾਉਂਣਾ ਜਾਂ
ਪਿੰਟ ਤੇ ਕਦੇ ਲੋਹੇ ਵਿਚ ਖਾਣਾ ਕਿ ਕੱਚ ਵਿਚ ਤੇ ਕਦੇ ਤੱਪੜਾਂ ਤੇ ਖਾਣਾ ਕਿ ਕੁਰਸੀ ਤੇ?
ਤੁਸੀਂ ਗੁੱਸਾ ਕਿਉਂ ਕਰਦੇਂ ਕਿ ਸਾਡੇ ਬਾਰਾਂ ਨਹੀਂ ਵੱਜੇ ਤੇ ਉਹ ਬਾਰਾਂ ਖੁਦ ਪੰਡੀਆਂ
ਸਾਡੇ ਵਜਾ ਰਿਹਾ! ਅਤੇ ਚੋਲਾ ਪਾ ਕੇ ਵਜਾ ਰਿਹਾ! ਨਹੀਂ ਵਜਾ ਰਿਹਾ?
ਭਾਈ ਰਣਜੀਤ ਸਿੰਘ
ਨੇ ਬੜਾ ਤਿੱਖਾ ਮੋੜ ਕੱਟਿਆ। ਸਿੱਧਾ ਹੀ ਯੂ-ਟਰਨ! ਜਿਉਂ ਹੀ ਗੱਲ ਉਸ ਦੇ ਸਮਝ ਆਈ
ਉਸ ਕਹਿ ਦਿੱਤੀ। ਇਹ ਵੱਡੀ ਗੱਲ ਸੀ ਕਿ ਇਨੇ ਵੱਡੇ ਡੇਰੇ ਨੂੰ ਖਤਰੇ ਵਿਚ ਪਾ ਕੇ ਗੱਲ
ਕਹਿਣੀ। ਡੇਰੇ ਦੀਆਂ ਹੱਦਾਂ ਤੋੜਨੀਆਂ ਇਨੀਆਂ ਸੌਖੀਆਂ ਨਹੀਂ। ਡੇਰੇ ਦੀਆਂ ਹੱਦਾਂ ਵਿਚੋਂ
ਨਿਕਲਕੇ ਗੱਲ ਕਰਨੀ ਸੱਚ ਹੀ ਔਖੀ ਸੀ। ਉਸ ਦੀ ਜਿੰਦਗੀ ਵਿਚ ਵੱਡਾ ਇਨਕਲਾਬ ਸੀ ਇਹ। ਇਨਾ
ਤਿੱਖਾ ਮੋੜ ਕਟੱਣਾ? ਗੱਡੀ ਉਲਟ ਵੀ ਸਕਦੀ ਸੀ। ਪਾਸਾ ਮਾਰ ਤਾਂ ਹਟਿਆ ਧੂਮਾ! ਬਚਾਅ ਹੋ
ਗਿਆ ਪਰ ਪੰਡੀਆ ਛੱਡਦਾ ਕਿਥੇ ਬੋਲਣ ਵਾਲੇ ਨੂੰ। ਉਸ ਨੂੰ ਗੁੰਗੇ ਚਾਹੀਦੇ। ਪਰ ਭਾਈ ਰਣਜੀਤ
ਸਿੰਘ ਤਾਂ ਬੋਲ ਪਿਆ ਤੇ ਹੁਣ ਇਥੇ ਆ ਕੇ ਪਿੱਛੈ ਮੁੜਨਾ? ਮੁੜ ਸਕਦਾ?
ਪਿੰਦਰਪਾਲ ਮੁੜਿਆ ਹੀ ਹੈ!
ਹੁਣ ਦੋ ਹੀ ਰਾਹ
ਨੇ ਜਾਂ ਮੁੜ ਜਾਣਾ ਵਾਪਸ ਅਪਣੇ ਡੇਰੇ ਨੂੰ...
ਤੇ ਜਾਂ ਲੂੰਗੀਆਂ ਵਾਲਿਆਂ ਦੇ ਛੇਕਾਂ ਲਈ ਤਿਆਰ ਰਹਿਣਾ।
ਜੇ ਬਾਦਲਕੇ ਆ ਗਏ ਦੁਬਾਰਾ ਤਾਂ ਛੇਕ
ਛੇਤੀ ਪਾ ਦਿੱਤੇ ਜਾਣਗੇ, ਨਹੀਂ ਤਾਂ ਰਾਹ ਸਿੱਧਾ ਹੈ।
ਸਾਰੀ ਪ੍ਰਚਾਰਕ ਸ਼੍ਰੇਣੀ
ਨੂੰ ਸਿੱਧਾ ਹੋ ਕੇ ਖੜਨਾ ਚਾਹੀਦਾ, ਨਹੀਂ ਤਾਂ ਕੱਲੇ ਕੱਲੇ ਨੂੰ ਵਾਹਣੀ ਪਾਉਂਣਗੇ। ਉਨ੍ਹਾਂ
ਨੂੰ ਵੀ ਜਿਹੜੇ ਚੁੱਪ ਹਨ, ਯਾਣੀ ਵਾਰੀ ਉਨ੍ਹਾਂ ਦੀ ਵੀ ਆਵੇਗੀ! ਨਹੀਂ?