Share on Facebook

Main News Page

ਬੁੱਢੇ ਜੌਹੜ ਵਾਲੇ ਕੌਮੀ 'ਜਰਨੈਲ' !
-: ਗੁਰਦੇਵ ਸਿੰਘ ਸੱਧੇਵਾਲੀਆ 

ਆਦੇਸ਼: ਪੰਚ ਪ੍ਰਧਾਨੀ ਮਰਯਾਦਾ ਅਨੁਸਾਰ ਜਥੇਦਾਰ ਸਾਹਿਬਾਨ ਦਾ ਆਦੇਸ਼ - ਬੁੱਢਾ ਜੌਹੜ, ਰਾਜਸਥਾਨ।

ਬਾਦਲ ਪਿਉ ਪੁੱਤ ਸਿੱਖਾਂ ਦੇ ਦੁਸ਼ਮਣ ਬਣ ਬੈਠੇ ਹਨ - ਇਨ੍ਹਾਂ ਦੇ ਰਾਜਨੀਤਕ ਬਾਈਕਾਟ ਦਾ ਐਲਾਨ - ਇਨ੍ਹਾਂ ਨੂੰ ਪਛਾੜ ਕੇ ਗੁਰਧਾਮਾਂ ਨੂੰ ਆਜ਼ਾਦ ਕਰਵਾੲਆ ਜਾਵੇ। ਸਿੱਖ ਕੌਮ ਦੀ ਪੂਰਨ ਆਜ਼ਾਦੀ ਦੇ ਲਈ ਸ਼ਾਂਤਮਈ ਸੰਘਰਸ਼ ਜਾਰੀ ਰਹੇ - ਸਰਬੱਤ ਖ਼ਾਲਸਾ ਬਾਰੇ ਤਾਰੀਕ ਦਾ ਐਲਾਨ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨਾਲ ਸਲਾਹ ਕਰ ਕੇ ਕੀਤਾ ਜਾਵੇਗਾ।

ਪੰਜਾਬੀ ਦੀ ਕਹਾਵਤ ਹੈ ਕਿ "ਸ਼ਰਮਿੰਦੇ ਦੇ ... 'ਤੇ ਰੁੱਖ ਉਗਿਆ, ਕਹਿੰਦਾ ਮਾੜਾ ਕੀ ਏ, ਮੁਫਤੀ ਚਲਦੀ ਫਿਰਦੀ ਛਾਂ ਏ !"

ਉਪਰਲਾ ਬਿਆਨ ਬੁਢੇ ਜੌਹੜ ਦੇ 'ਜਰਨੈਲਾਂ' ਦਾ ਹੈ। ਜਿੰਨਾ ਦੇ ਵਾਰ ਵਾਰ ਰੁੱਖ ਉਗੀ ਜਾਂਦਾ, ਪਰ ਵਾਰੇ ਜਾਈਏ ਸਪੋਟਰਾਂ ਦੇ ਉਹ ਵੀ ਹਲਾ ਹਲਾ ਕਰੀ ਜਾਂਦੇ ਕਿ 'ਜਥੇਦਾਰ' ਜੀ ਛਾਂ ਦੇਖੋ ਕਿੰਨੀ ਘਣੀ ਹੈ।

ਕੱਲ ਦੀ ਗੱਲ ਮੇਰੇ ਮਿੱਤਰ ਨੇ ਮਖੌਲ ਕੀਤਾ, ਕਹਿੰਦਾ ਪਤਾ ਲੱਗਾ ਮਾਨ ਸਾਹਬ ਅੱਗ ਲਾ ਲੈਣ ਲੱਗੇ ਸੀ, ਮਸੀਂ ਫੜਿਆ ਲੋਕਾਂ। ਤੇਲ ਪਾ ਲਿਆ ਸੀ, ਤੀਲਾਂ ਵਾਲੀ ਡੱਬੀ ਘਸਾਉਂਣ ਹੀ ਲੱਗੇ ਸਨ, ਕਿ 'ਪੰਥ' ਨੇ ਇੱਕ ਦਮ ਹੁਕਮ ਚਾਹੜ ਦਿੱਤਾ ਕਿ ਇੰਝ ਨਹੀਂ ਜਾ ਸਕਦੇ, ਤੁਸੀਂ ਸਾਨੂੰ ਛੱਡਕੇ, ਫੌਰਨ ਡੱਬੀ ਜੇਹਬ ਵਿਚ ਪਾ ਲਓ। ਤੇ ਡੱਬੀ ਦਾ ਕੀ ਏ ਜਦ ਮਰਜ਼ੀ ਦਿਖਾਉਂਣ ਲਈ ਕੱਢ ਲਓ ਤੇ ਮਰਜੀ ਪਾ ਲਓ। ਬਾਹਰ ਅੱਗ ਤਾਂ ਹੀ ਲਗੂ, ਜੇ ਅੰਦਰ ਹੋਉੂ। ਇਤਿਹਾਸ ਵਿਚ ਕਦੇ ਰਜਵਾੜੇ ਇੰਝ ਸੜਦੇ ਦੇਖੇ ਤੁਸੀਂ?

ਕਿਸੇ ਭਰਾ ਦਾ ਕੁਮੈਂਟ ਸੀ ਕਿ ਮੱਸੇ ਰੰਘੜ ਦਾ ਸਿਰ ਵੱਢਣ ਸੁੱਖਾ ਸਿੰਘ ਮਹਿਤਾਬ ਸਿੰਘ ਬੁੱਢਾ ਜੌਹੜ ਤੋਂ ਅੰਮ੍ਰਤਿਸਰ ਆਏ ਸਨ, ਪਰ ਆਹ 'ਜਰਨੈਲ' ਮੱਸਿਆਂ ਦੇ ਭਜਾਏ, ਬੁੱਢਾ ਜੋਹੜ ਜਾ ਵੜੇ ਹਨ। ਭਜਾਏ ਨਹੀਂ ਗਏ, ਪੁੱਛ ਕੇ ਗਏ ਹਨ? ਇਹ ਉਹ ਜਰਨੈਲ ਜਿਹੜੇ ਮੱਸਿਆਂ ਨੂੰ ਪੁੱਛ ਕੇ ਤੁਰਦੇ ਹਨ!

ਤੁਹਾਡੇ ਇਹ ਸੋ ਕਾਲਡ ਜਥੇਦਾਰ ਜਾਂ ਮਾਨ, ਭੋਰਾ ਵੀ ਈਮਾਨਦਾਰ ਹੁੰਦੇ, ਤਾਂ ਪਿੱਛਲੇ ਸਰਬਤ ਖਾਲਸੇ ਵੇਲੇ ਉਨ੍ਹਾਂ ਨੂੰ ਦੁਨੀਆਂ ਦੀ ਕੋਈ ਤਾਕਤ ਸ਼੍ਰੋਮਣੀ ਕਮੇਟੀ ਦੇ ਮਸੰਦ ਕੱਢਣੋਂ ਰੋਕ ਨਹੀਂ ਸੀ ਸਕਦੀ। ਮੱਕੜਾਂ-ਬਾਦਲਾਂ ਦੀ ਇੱਟ ਨਾਲ ਇੱਟ ਖੜਕਾਉਂਣ ਦੇ ਰਉਂ ਵਿਚ ਸਨ ਲੋਕ ਉਸ ਵੇਲੇ। ਪਰ ਪ੍ਰਾਪਤੀ ਪਤਾ ਕੀ ਸੀ ਉਸ ਸਰਬਤ ਖਾਲਸੇ ਦੀ? ਆਹ ਤਿੰਨ ਜਮੂਰੇ !

ਇਹ ਲੋਕਾਂ ਨੂੰ ਕਦੇ ਕਿਧਰ ਕਦੇ ਕਿਧਰ ਭਜਾਈ ਫਿਰਕੇ, ਲੋਕਾਂ ਦਾ ਮੱਚ ਨਹੀਂ ਮਾਰ ਰਹੇ? ਇਨ੍ਹਾਂ ਕੋਲੇ ਪ੍ਰੋਗਰਾਮ ਕੀ ਹੈ?

ਮਾਨ ਨੂੰ ਪੰਜ ਬੰਦੇ ਨਹੀਂ ਲੱਭ ਸਕੇ ਜਥੇਦਾਰ ਬਣਾਉਂਣ ਲਈ। ਤੇ ਜਿੰਨਾਂ ਨੂੰ ਕੋਰਮ ਪੂਰਾ ਕਰਨ ਲਈ ਪੰਜ ਬੰਦੇ ਨਹੀਂ ਲੱਭੇ, ਉਹ ਕੀ ਕੱਦੂ ਵਿਚ ਤੀਰ ਮਾਰ ਲੈਣਗੇ! ਆਹ ਤਿੰਨ ਲੱਭੇ ਜਿੰਨਾਂ ਵਿਚੋਂ ਅਜਨਾਲੇ ਅਤੇ ਦਾਦੂਵਾਲ ਦੀ ਬੋਲ ਚਾਲ ਤਾਂ ਸਭ ਨੇ ਸੁਣ ਹੀ ਲਈ ਹੋਈ ਤੇ ਤੀਜਾ? ਉਹ ਦੋਹਾਂ ਬੋਲਦਿਆਂ ਵੰਨੀ ਇੰਝ ਦੇਖਦਾ ਹੁੰਦਾ, ਜਿਵੇਂ ਸੋਚ ਰਿਹਾ ਹੋਵੇ ਕਿ ਬੋਲ ਵੀ ਲਈਦਾ ਹੈ?

ਇਹ ਚਾਰ ਕੁ ਟੋਟਰੂ ਜਦ ਇਕੱਠੇ ਹੋ ਜਾਂਦੇ ਕਹਿੰਦੇ ਪੰਥਕ ਏਕਤਾ ਹੋ ਗਈ, ਜਦ ਰੁਸ ਜਾਂਦੇ ਕਹਿੰਦੇ ਪੰਥ ਵਿਚ ਫੁੱਟ? ਇਹ ਢਾਈ ਕੁ ਜਣੇ ਪੰਥ ਕਦ ਹੋ ਗਏ? ਚਾਰ ਬੰਦਿਆਂ ਦਾ ਇਕੱਠੇ ਹੋਣਾ ਪੰਥ ਕਿਵੇਂ ਹੋ ਗਿਆ। ਇੰਝ ਤਾਂ ਬਾਦਲ ਟੌਹੜੇ ਹੁਰੀਂ ਕਰਦੇ ਹੁੰਦੇ ਸਨ। ਜਦ ਲੜ ਪੈਣਾ ਅਖੇ 'ਪੰਥ ਲੜ ਪਿਆ ਤੇ ਜਦ ਬੁਰਕੀ ਦਾ ਲੈ ਦੇ ਹੋ ਕੇ ਸਮਝੌਤਾ ਹੋ ਜਾਣਾ, ਤਾਂ ਅਖੇ ਪੰਥ ਵਿੱਚ ਏਕਤਾ ਹੋ ਗਈ? ਜਿਹੜੀਆਂ ਗੱਲਾਂ ਮਾਨ ਹੁਰੀਂ ਅੱਜ ਕਰ ਰਹੇ ਨੇ ਇਹ ਤਾਂ ਕਾਲੀਆਂ ਨੇ ਕਦ ਦੀਆਂ ਕਰ ਕੇ ਛੱਡ ਦਿੱਤੀਆਂ ਹੋਈਆਂ! ਕਾਲੀਆਂ ਤੋਂ ਵੀ ਪਛੜਿਆ ਬੰਦਾ ਤੁਹਾਨੂੰ ਲੈ ਕੇ ਦੇਣ ਨੂੰ ਫਿਰਦਾ ਖਾਲਿਸਤਾਨ? ਉਂਝ ਪਹਿਲਾਂ ਇਨ੍ਹਾਂ ਦੇ ਸਪੋਟਰਾਂ ਨੂੰ ਮਾਨ ਕੋਲੋਂ ਇਹ ਪੁੱਛ ਲੈਣਾ ਚਾਹੀਦਾ ਕਿ ਪੂਰਨ ਆਜ਼ਾਦੀ ਜਾਂ ਖਾਲਿਸਤਾਨ ਵਿੱਚ ਫਰਕ ਕੀ ਹੈ ਤੇ ਦੂਜਾ ਕਿ ਪੂਰਨ ਆਜ਼ਾਦੀ ਜਾਂ ਖਾਲਿਸਤਾਨ ਜਾਂ ਦੋਵੇਂ ਹੀ ਜਾਂ ਕੋਈ ਵੀ ਨਹੀਂ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top