Share on Facebook

Main News Page

ਇਤਿਹਾਸ ਦਾ ਕਾਲਾ ਦੌਰ
-: ਗੁਰਦੇਵ ਸਿੰਘ ਸੱਧੇਵਾਲੀਆ
 

ਮੋਦੀ ਦਰਬਾਰ ਸਾਹਿਬ ਆਇਆ, ਮੋਦੀ ਚਲਾ ਗਿਆ ਉਸ ਦੀ ਪਰ ਇਹ ਫੇਰੀ ਇਤਿਹਾਸ ਦਾ ਕਾਲਾ ਪੰਨਾ ਬਣ ਗਈ, ਉਂਝ ਦਾ ਕਾਲਾ ਜਦ ਸਿਮਰਨਜੀਤ ਸਿੰਘ ਮਾਨ ਦੇ ਨਾਨੇ ਅਰੂੜ ਸਿਉਂ ਨੇ ਜਰਨਲ ਡਾਇਰ ਨੂੰ ਸਿਰੋਪਾ ਦਿੱਤਾ ਸੀ।

ਅੱਜ ਇਕ ਫਿਰ ਜਰਨਲ ਡਾਇਰ ਦਰਬਾਰ ਸਾਹਬ ਆਇਆ, ਜਿਸ ਦੇ ਹੱਥ ਬੇਗੁਨਾਹਾ ਦੇ ਖੂਨ ਨਾਲ ਰੰਗੇ ਹੋਏ ਸਨ। ਜਿਸ ਦਾ ਮੂੰਹ ਮਸੂਮਾਂ ਦੇ ਲਹੂ ਨਾਲ ਲਿਬੜਿਆ ਹੋਇਆ ਸੀ ਤੇ ਉਹ ਸਿਰੋਪਾ ਕਿਥੋਂ ਲੈ ਕੇ ਗਿਆ? ਇਹ ਵੀ ਛੱਡੋ, ਚਲਦਾ ਕੀਰਤਨ ਬੰਦ ਕਰ ਦਿੱਤਾ ਗਿਆ?

ਸਰੋਵਰਾਂ ਦੇ ਪਾਣੀਆਂ ਦੀ ਨਿੰਦਾ ਦਾ ਫਿਕਰ ਕਰਨ ਵਾਲੇ ਬੇਗੈਰਤ ਚੁੱਪ ਹਨ ਇਹ ਦੇਖ ਕੇ ਵੀ ਕਿ ਸਰੋਵਰਾਂ ਦੇ ਪਾਣੀਆਂ ਦੁਆਲੇ ਕਿੰਨੀਆਂ ਲਾਸ਼ਾਂ ਰਹਿੰਦੀਆਂ ਹਨ ਜਿਹੜੀਆਂ ਇਨ੍ਹਾਂ ਨੂੰ ਚੌਰ-ਕੀਰਤਨ ਵਿਚਾਲੇ ਛੱਡ ਛੱਡ ਸਿਜਦੇ ਕਰਦੀਆਂ ਪਰ ਉਨ੍ਹਾਂ ਲਾਸ਼ਾਂ ਦੀ ਸੜਿਆਂਦ ਉਨ੍ਹਾਂ ਦਾ ਦਮ ਨਹੀਂ ਘੁੱਟ ਰਹੀ?

ਤੁਹਾਨੂੰ ਹੁਣ ਕਿਤਾਬਾਂ ਵਿਚ ਜਾਣ ਦੀ ਲੋੜ ਨਹੀਂ ਇਹ ਦੇਖਣ ਲਈ ਕਿ ਸਤਾ ਖਾਤਰ ਹਿੰਦੂ ਰਜਵਾੜੇ ਅਪਣੀਆਂ ਕੁੜੀਆਂ ਕਿਵੇਂ ਬਾਦਸ਼ਾਹਾਂ ਨੂੰ ਦੇਇਆ ਕਰਦੇ ਸਨ। ਮੋਦੀ ਕਹਿੰਦੇ 'ਬ੍ਰਹਮਚਾਰੀ' ਹੈ ਨਹੀਂ ਤਾਂ ਕੋਈ ਕਸਰ ਜਾਪਦੀ ਤਾਂ ਦੱਸੋ! ਮੋਦੀ ਦੁਆਲੇ ਘੁੰਮਦੇ ਫਿਰਦੇ ਬਾਦਲ ਪਿਉ, ਪੁੱਤ ਅਤੇ ਨੂੰਹ ਦਾ ਜਿਸ ਤਰ੍ਹਾਂ 'ਬਾਰਾਂ ਵੱਜੇ' ਵਾਲਾ ਮੂੰਹ ਤੁਸੀਂ ਦੇਖਦੇ ਹੋਂ ਤੁਹਾਨੂੰ ਜਾਪਦਾ ਨਹੀਂ ਇਹ ਸਭ ਕਿਵੇਂ ਵੀ ਅਸੰਭਵ ਨਹੀਂ?

ਚਲੋ ਇਨ੍ਹਾਂ ਦੀ ਛੱਡੋ ਇਹ ਸਤਾ ਖਾਤਰ ਸਭ ਚਲਦਾ ਹੈ, ਪਰ ਤੁਹਾਡੇ ਉਹ ਬੇਗੈਰਤ ਭਾਈ !!! ਜਿਹੜੇ ਚਲਦਾ ਕੀਰਤਨ ਬੰਦ ਕਰਕੇ ਉਲੂਆਂ ਤਰ੍ਹਾਂ ਮੋਦੀ-ਬਾਦਲਾਂ ਵੰਨੀ ਦੇਖਦੇ ਹਨ!!! ਪਿੱਛਲੀ ਵਾਰੀ ਤਾਂ ਇਹ ਉੱਠ ਕੇ ਹੀ ਖੜੇ ਹੋ ਗਏ ਸਨ, ਜਦ ਬਾਦਲਕੇ ਮੱਥਾ ਟੇਕਣ ਆਏ ਸਨ। ਇਨ੍ਹਾਂ ਮੁਰਦਾ ਲਾਸ਼ਾਂ ਭਰੋਸੇ ਤੁਸੀਂ ਮਹਾਨ ਕੌਮ ਹੋਣ ਦਾ ਸੁਪਨਾ ਪਾਲ ਰਹੇ ਹੋਂ? ਕਿਹੜੀ ਦੁਨੀਆਂ ਵਿਚ ਹਾਂ ਅਸੀਂ?

ਤੁਹਾਡੇ ਲਾਅ ਸਾਧ, ਸੰਤ, ਭਾਈ, ਜਥੇਦਾਰ ਬਾਦਲਾਂ ਦੇ ਲੇਲੇ ਬਣ ਕੇ ਰਹਿ ਗਏ ਹਨ। ਬਾਦਲ ਅਗਿਓਂ ਮੋਦੀ ਹੁਰਾਂ ਦੇ। ਤੇ ਮੋਦੀ? ਮੋਦੀ ਅੰਬਾਨੀਆਂ ਸਾਹਵੇਂ ਇੰਝ ਹੈ ਜਿਵੇਂ ਤੁਸੀਂ ਭਈਆ ਰੱਖਿਆ ਹੋਵੇ ਕੰਮ ਵਾਲਾ? ਇੱਕ ਚਾਹ ਵੇਚਣ ਵਾਲੇ ਬੰਦੇ ਦੀ ਅੰਬਾਨੀਆਂ ਸਾਹਵੇਂ ਔਕਾਤ ਵੀ ਕੀ ਹੋ ਸਕਦੀ। ਇਨੀ ਛੋਟੀ ਜਿਹੀ ਔਕਾਤ ਵਾਲੇ ਬੰਦੇ ਅਗੇ ਤੁਹਾਡੀ ਕੌਮ ਦੇ ਵੱਡੇ ਵੱਡੇ ਸਿਪਾਹ-ਸਲਾਰ ਭੇਡਾਂ ਵਾਂਗ ਮਿਆਂਕਦੇ ਫਿਰਨ? ਇਦੋਂ ਵੱਧ ਕਾਲਾ ਦੌਰ ਇਤਿਹਾਸ ਦਾ ਕੀ ਹੋ ਸਕਦਾ ???


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top