Share on Facebook

Main News Page

ਕੀ ਬਾਦਲਾਂ ਦਾ ਹਾਰ ਜਾਣਾ ਹੀ ਕਾਫੀ ਹੈ ?
-: ਗੁਰਦੇਵ ਸਿੰਘ ਸੱਧੇਵਾਲੀਆ

ਪੰਜਾਬ ਅਤੇ ਬਾਹਰ ਵਾਲਿਆਂ ਦੇ ਬਦਲੇ ਤੌਰ ਵੇਖਕੇ ਜਾਪਦਾ ਕਿ ਬਾਦਲਾਂ ਦੇ ਬਦਲ ਉੱਡ ਜਾਣਗੇ ਇਸ ਵਾਰੀ! ਪਰ ਬਾਦਲਾਂ ਦਾ ਹਾਰ ਜਾਣਾ ਹੀ ਬਾਦਲਾਂ ਦੀ ਸਜ਼ਾ ਹੈ? ਮਾਵਾਂ ਦੇ ਪੁੱਤ ਜਿਹੜੇ ਮਜੀਠਿਆਂ-ਬਾਦਲਾਂ ਰਲਕੇ ਮਾਰੇ, ਉਨ੍ਹਾਂ ਜਰਵਾਣਿਆਂ ਦਾ ਹਿਸਾਬ ਲੈਣ ਦੀ ਭਵਿੱਖ ਵਿੱਚ ਸਾਡੇ ਕੋਲੇ ਕੋਈ ਪਲੈਨ ਹੈ, ਜਾਂ ਐਵੇਂ ਭੰਗੜੇ ਤੇ ਵੋਟਾਂ ਪਾ ਕੇ ਸੱਤਾ ਇੱਕ ਤੋਂ ਖੋਹ ਕੇ ਦੂਜੇ ਨੂੰ ਦੇਣ ਤੱਕ ਦੀ ਗੱਲ ਹੈ ?

ਜਾਂ ਕਿ ਅਗਲੇ ਪੰਜ ਸਾਲਾਂ ਵਿਚ ਅਸੀਂ ਫਿਰ ਭੁੱਲ ਚੁੱਕੇ ਹੋਵਾਂਗੇ ਜਿਵੇਂ ਪਹਿਲਾਂ! ਹਾਲੇ ਕਿੰਨਾ ਕੁ ਚਿਰ ਹੋਇਆ ਸੀ ਬਾਦਲ ਨੂੰ ਦਰਬਾਰ ਸਾਹਿਬ ਵਿਚੋਂ ਲਾਸ਼ਾਂ ਉਪਰੋਂ ਲੰਘ ਕੇ ਆਏ ਨੂੰ, ਪਰ ਪੰਜਾਬ ਵਾਲਿਆਂ ਉਸ ਨੂੰ ਸੱਤਾ ਸੌਂਪ ਵੀ ਦਿੱਤੀ ਸੀ।

ਦੂਜੀ ਵਾਰ ਜਦ ਕੈਪਟਨ ਭਵੇਂ ਝੂਠੀ ਮੂਠੀਂ ਹੀ ਪਿਉ ਪੁੱਤ ਜਿਹਲ ਭੇਜੇ, ਪਰ ਅਗਲੇ ਸਾਲਾਂ ਵਿੱਚ ਪੰਜਾਬ ਵਾਲੇ ਭੁੱਲ ਵੀ ਗਏ ਤੇ ਦੱਸ ਸਾਲ ਲਈ ਚਲੋ ਫਿਰ ਬਾਦਲ !

ਇਹ ਪਸ਼ੂ ਬਿਰਤੀ ਕਦ ਛੱਡਣੀ ਹੈ, ਅਸੀਂ ਕਿ ਡਾਂਗਾਂ ਖਾਧੀਆਂ ਤੇ ਅਗਲੇ ਸਾਲਾਂ ਨੂੰ ਫਿਰ ਉਸੇ ਖੁਰਲੀ ਵਿੱਚ !

ਕੇਜਰੀਵਾਲ ਕਹਿੰਦਾ ਕਿ ਇਨ੍ਹਾਂ ਦੇ ਹਲਕ ਵਿਚ ਹੱਥ ਪਾ ਕੇ ਕਢਾਂਗਾ ਮੈਂ ਸਾਰਾ ਸਰਮਾਇਆ, ਪਰ ਕੀ ਇੰਝ ਹੋਵੇਗਾ, ਜਾਂ ਇੰਝ ਹੋਣ ਦੇਣ ਲਈ ਅਸੀਂ ਤਿਆਰ ਹਾਂ, ਕਿ ਬਾਦਲਾਂ ਦਾ ਪੂਰਾ ਖਾਨਦਾਨ ਜਿਹਲ ਵਿੱਚ ? ਮਜੀਠਿਆ ਨੂੰ ਕੀ ਫਾਹੇ ਨਹੀਂ ਲਾਇਆ ਜਾਣਾ ਚਾਹੀਦਾ ਜਿਸ ਪਤਾ ਨਹੀ ਕਿੰਨੀਆਂ ਮਾਵਾਂ ਦੇ ਪੁੱਤਾਂ ਨੂੰ ਸਿਵਿਆ ਵੰਨੀ ਤੋਰਿਆ ?

ਜੇ ਜਿੱਤ ਤੋਂ ਬਾਅਦ ਇਹ ਸਭ ਨਹੀਂ ਹੁੰਦਾ, ਤਾਂ ਪੰਜਾਬ ਸਾਰੀ ਹਯਾਤੀ ਇਉਂ ਅਪਣੇ ਨਿਆਣੇ ਮਰਵਾ ਕੇ ਰੋਂਦਾ ਰਹੇਗਾ ਤੇ ਫਿਰ ਕਿਸੇ ਹੋਰ ਦੀ ਆਸ ਵਿਚ ਦੂਜਿਆਂ ਲਈ ਭੰਗੜੇ ਪਾਉਂਦਾ ਰਹੇਗਾ!

ਨਹੀਂ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top