ਬਚਿੱਤਰ ਨਾਟਕ ਦਾ ਨਾਟਕ ਬਹੁਤ ਖੇਡਿਆ ਜਾ ਚੁੱਕਾ ਹੈ। ਇਨਾ
ਕਿ ਬਹੁਤੇ ਲੋਕ ਇਸ ਨੂੰ ਖੇਡਣ ਲਈ 'ਗਰਾਉਂਡ' ਹੀ ਦੇਣੋਂ ਹਟ ਗਏ ਹਨ। ਇਸ ਖੇਡ ਦੀ ਝਾਕੀ
ਵਿਚ ਦੋ ਧਿਰਾਂ ਹਨ, ਇੱਕ ਨੂੰ ਤੁਸੀਂ ਮੋਟੇ ਤੌਰ 'ਤੇ ਜਾਗਰੂਕ ਜਾਂ ਮਿਸ਼ਨਰੀਆਂ ਖਾਤੇ ਪਾ
ਸਕਦੇ, ਜਦ ਕਿ ਦੂਜੀ ਡੇਰਿਆਂ ਦੇ! ਜਿਸ ਵਿੱਚ ਤੁਹਾਡਾ
ਇਹ ਸੰਤ ਸਮਾਜ, ਭੰਗ ਪੀਣੀਆਂ ਫੌਜਾਂ, ਟਕਸਾਲ, ਕੁੱਝ ਹਿੱਸਾ ਅਖੰਡ ਕੀਰਤਨੀ ਆਦਿ।
ਦੋਵਾਂ ਵਿਚੋਂ ਸੰਤ ਸਮਾਜ ਵਾਲੀ ਧਿਰ ਦਾ ਜਵਾਬ ਦੇਣ ਦੀ
ਬਜਾਇ, ਇਸ ਗੱਲੇ ਜਿਆਦਾ ਜੋਰ ਲੱਗਾ ਰਹਿੰਦਾ ਕਿ ਆਹ ਵਾਲੇ ਏਜੰਸੀਆਂ ਦੇ ਬੰਦੇ ਨੇ।
ਏਜੰਸੀਆਂ ਕਰਵਾ ਰਹੀਆਂ ਸਭ, ਜਦ ਕਿ ਦੂਜੀ ਧਿਰ ਦਾ ਜਵਾਬ ਵੀ ਰਲਦਾ ਮਿਲਦਾ ਹੈ,
ਪਰ ਉਨ੍ਹਾਂ ਕੋਲੇ ਸਾਬਤ ਕਰਨ ਲਈ ਮਸਾਲਾ ਕਾਫੀ ਹੈ!
ਦੋਨਾਂ ਧਿਰਾਂ ਵਿਚੋਂ ਇੱਕ ਜਾਗਰੂਕ ਧਿਰ ਵਿੱਚ
ਇੰਨੀ ਕੁ ਈਮਾਨਦਾਰੀ ਤਾਂ ਹੈ, ਕਿ ਉਹ ਕਹਿੰਦੀ ਕਿ ਭਾਈ ਤੁਸੀਂ ਸਾਡੀ ਗੱਲ ਕਾਹਤੋਂ ਮੰਨਦੇ,
ਤੁਸੀਂ ਖੁਦ ਕਿਉਂ ਨਹੀਂ ਪੜ ਲੈਂਦੇ ਇਸ ਨੂੰ, ਜਦ ਕਿ ਸੰਤ ਸਮਾਜ ਵਾਲੀ ਧਿਰ ਦੇ ਮੂੰਹੋਂ
ਅਜਿਹਾ ਕਦੇ ਨਹੀਂ ਸੁਣਿਆ! ਕਿ ਸੁਣਿਆ?
ਉਹ ਇਸ ਗੱਲੋਂ ਕਿਉਂ ਕਿਨਾਰਾ ਕਰਦੇ ਕਿ ਲੋਕਾਂ ਨੂੰ ਪੜਨ ਲਈ ਪ੍ਰੇਰਿਆ ਜਾਵੇ?
ਇਨਾ 'ਅਨਮੋਲ ਖ਼ਜਾਨਾ' ਹੋਵੇ ਤੇ ਤੁਸੀਂ ਉਸ ਨੂੰ ਲੁਕਾਉਂਦੇ
ਫਿਰੋਂ, ਤੇ ਫਿਰ ਆਖੋਂ ਕਿ ਆਮ ਲੋਕਾਂ ਦੀ ਸਮਝ ਤੋਂ ਪਰ੍ਹੇ ਹੈ? ਉਂਝ ਸਮਝੋਂ ਹੈ
ਹੀ ਪਰ੍ਹੇ? ਜੋ ਮੰਜਾ ਪੀਹੜੀ ਉਸ ਵਿਚ ਤੋੜਿਆ ਗਿਆ ਹੈ ਉਹ ਵਾਕਿਆ ਹੀ ਸਮਝੋਂ ਪਰ੍ਹੇ ਹੈ!
ਗੋਰੇ ਲੋਕਾਂ ਸ਼ਾਇਦ ਹਾਲੇ ਵੀ ਇਨੀ 'ਤਰੱਕੀ' ਨਾ ਕੀਤੀ ਹੋਵੇ ਜਿੰਨੀ ਬਚਿਤਰ ਵਾਲੇ ਅੱਜ
ਤੋਂ ਸਂੈਕੜੇ ਸਾਲ ਪਹਿਲਾਂ ਕਰ ਗਏ ਹਨ!
ਉਂਝ ਚਰਿਤਰ ਵਾਲੀ ਧਿਰ ਦੀਆਂ
ਮੂਰਤੀਆਂ ਗਾਹੇ-ਬਗਾਹੇ ਕਿਸੇ ਨਾ ਕਿਸੇ ਆਰ.ਆਰ.ਐਸ ਵਾਲੇ ਨਾਲ ਲੱਗੀਆਂ ਹੁੰਦੀਆਂ।
ਨਾਲ ਦਿੱਤੇ ਪੋਸਟਰ ਵਿੱਚ ਆਪ ਦੇਖ ਲਵੋ, ਤਸਵੀਰਾਂ ਸਾਫ ਦਸਦੀਆਂ....
ਕਿ ਨਹੀਂ ? ਜਿੰਨਾ
ਵਿਚੋਂ ਕੌਲਾਂ ਭਗਤ, ਬੰਤਾ ਸਿੰਘ, ਠਾਕਰ ਸਿੰਘ, ਹਰੀ ਸਿੰਘ ਰੰਧਾਵਾ, ਧੁੰਮਾ, ਨਾਨਕਸਰੀਏ,
ਰੋਡਿਆਂ ਵਾਲੇ, ਭੰਗ ਪੀਣੇ ਅਤੇ ਬਚਿਤਰ ਦੇ ਪ੍ਰਚਾਰਕ ਵਿਦਵਾਨ!
ਆਰ ਆਰ ਐਸ ਦੀ ਇੱਕ ਵੈਬ ਸਾਈਟ 'ਸੰਗਤ ਸੰਸਾਰ' ਵਿੱਚ ਇੱਕ ਲਿਸਟ
ਦਿੱਤੀ ਹੁੰਦੀ ਸੀ, ਜਿਸ ਵਿੱਚ ਕਿੰਨੇ ਹੀ ਨਾਮਧਰੀਕ ਆਗੂਆਂ ਦਾ ਨਾਮ ਸੀ, ਜੋ ਉਨ੍ਹਾਂ
ਹਟਾ ਲਈ। (ਪਰ ਸਾਡੇ ਕੋਲ ਉਸਦੀ ਕਾਪੀ ਹੈ)। ਉਸ ਵਿਚ
ਮੁੱਢਲੇ ਪੰਜਾਹ ਮੈਂਬਰਾਂ ਵਿਚ ਕੁਝ ਬਚਿਤਰ ਵਿਦਵਾਨਾਂ ਤੋਂ ਬਿਨਾ
ਟਕਸਾਲ ਦਾ ਮੁੱਖੀ ਬਾਬਾ
ਠਾਕੁਰ ਸਿੰਘ ਵੀ ਸੀ!
ਸੰਤ ਸਮਾਜ ਵਾਲੀ ਧਿਰ ਦੇ ਪਿੱਛਲਗ ਇਨਾ ਵੀ ਤਰਦਦ ਨਹੀਂ ਕਰਦੇ ਕਿ ਇਸ ਨੂੰ ਲੈ ਕੇ ਖੁਦ
ਤਰਦੀ ਤਰਦੀ ਨਿਗਾਹ ਮਾਰ ਲਈ ਜਾਵੇ, ਪਰ ਉਹ ਸਿਰ ਫਸਾਉਂਣ ਤੇ ਸਿੰਗ ਤੁੜਾਉਂਣ ਉਪਰ ਹੀ ਸਾਰਾ
ਜੋਰ ਲਾ ਦਿੰਦੇ ਹਨ। ਦੂਜੀ ਧਿਰ ਸਾਰੀ ਨਹੀ ਤਾਂ ਬਹੁਤੀ ਇਸ ਨੂੰ ਸਾਰਾ ਨਹੀਂ ਤਾਂ 'ਚੋਂਦਾ
ਚੋਂਦਾ' ਜਿਹਾ ਪੜ ਚੁੱਕੀ। ਉਹ ਇਨਾ ਚੋਂਦਾ ਕਿ ਪੜਨ ਵਾਲਿਆਂ ਵਿਚੋਂ ਕਈਆਂ ਮੈਨੂੰ ਦੱਸਿਆ
ਕਿ ਥੋੜਾ ਜਿਹਾ ਪੜਨ ਤੋਂ ਬਾਅਦ ਇਹੀ ਲੱਗੀ ਜਾਵੇ ਇਸ ਨੂੰ ਲੁਕਾਵਾਂ ਕਿਥੇ?
ਪੰਥ ਦੋਖੀ?
ਇਸ ਨੂੰ ਮੰਨਣ ਵਾਲਿਆਂ ਇੱਕ ਲਫਜ ਘੜਿਆ ਪੰਥ
ਦੋਖੀ! ਯਾਣੀ ਜਿਹੜਾ ਇਸ ਵਿਚਲੀ 'ਕੌਡ-ਕਬੱਡੀ' ਨੂੰ ਨਹੀ ਮੰਨਦਾ ਉਹ ਪੰਥ ਦੋਖੀ? ਥੋੜੇ
ਜਿਹੇ ਵੀ ਸਿਆਣੇ ਲੋਕ ਅਪਣੀਆਂ ਮਹਿਫਲਾਂ ਵਿਚ ਲੁੱਚ ਗੜੁਚੀਆਂ ਗੱਲਾਂ ਨਹੀ ਕਰਦੇ। ਦਾਨੇ
ਲੋਕਾਂ ਦੀਆਂ ਏੇਹੇ ਗੱਲਾਂ ਹਨ ਹੀ ਨਹੀ! ਲੰਡਰ ਅਤੇ ਮੰਡੀਰ ਜਿਹੀ ਕਿਸਮ ਦੇ ਲੋਕਾਂ ਵਿਚ
ਅਜਿਹੇ ਯਕੜ ਛੱਡੇ ਜਿਹੜੇ ਬਚਿਤਰ ਨਾਟਕ ਨੇ ਛੱਡੇ! ਮੰਡੀਰ ਅਜਿਹੀਆਂ ਗੱਲਾਂ ਦੱਸਦੀ ਕਿ ਉਸ
ਨੇ ਰਾਤੀਂ ਨਸ਼ਾ ਖਾ ਕੇ ਮੰਜਾ ਤੋੜਿਆ?
ਬਚਿਤਰ ਦੇ ਹੱਕ ਵਾਲੇ ਕਹਿੰਦੇ ਕਿ ਮਿਸ਼ਨਰੀਆਂ ਨੂੰ ਏਜੰਸੀਆਂ ਪੈਸੇ
ਦਿੰਦੀਆਂ ਤੇ ਉਹ ਧਿਰ ਦੂਜਿਆਂ ਉਪਰ ਅਜਿਹਾ ਇਲਜਾਮ ਲਾਉਂਦੀ। ਸੰਤ ਸਮਾਜ ਵਾਲੀ ਧਿਰ ਇਲਜਾਮ
ਲਾਉਂਦੀ ਜਰੂਰ ਪਰ ਪਰੂਫ ਕੋਈ ਨਹੀਂ ਪੇਸ਼ ਕਰਦੀ, ਜਦ ਕਿ
ਦੂਜੀ ਧਿਰ ਵੱਡੇ ਵੱਡੇ ਮੂਰਤੇ ਕੱਢ ਕੇ ਲਿਆਉਂਦੀ ਏਸ ਧਿਰ ਦੇ ਜਿਹੜੇ ਆਰ ਆਰ ਐਸ ਤੋਂ ਹਾਰ
ਪਾਉਂਦੇ ਅਤੇ ਪਵਾਉਂਦੇ, ਸਿਰੋਪੇ ਦਿੰਦੇ ਅਤੇ ਲੈਂਦੇ ਹਨ।
ਇਸ ਦਾ ਫੈਸਲਾ ਲਾਈ ਲੱਗ ਹੋ ਕੇ ਨਹੀਂ ਹੋ ਸਕਦਾ ਇੱਕ ਨਹੀਂ ਦੋਵੇਂ ਧਿਰਾਂ ਅਪਣੇ ਧੜਿਆਂ
ਅਤੇ ਗਰੁਪਾਂ ਵਿਚੋਂ ਬਾਹਰ ਆ ਕੇ ਦੇਖਣ ਸੂਰਜ ਕਿਧਰੋਂ ਚੜਦਾ।