ਤੁਸੀਂ ਫਸਲ ਬੀਜਦੇ ਹੋਂ, ਪਰ
ਬੀਜ ਦੇਣੀ ਕਾਫੀ ਹੁੰਦੀ? ਪੰਜਾਬ ਦਾ ਵੋਟਰ ਉਹ ਕਿਸਾਨ ਹੈ, ਜਿਹੜਾ ਬੀਜਣ
ਲੱਗਾ ਤਾਂ ਵੱਟ ਬੰਨੇ ਤੋੜ ਸੁੱਟਦਾ, ਪਰ ਮੁੜ ਸਉਂ ਜਾਂਦਾ ਤੇ ਫਸਲ ਕੋਈ
ਵੱਢ ਖੜਦਾ!
ਅੱਜ ਪੰਜਾਬ ਇਸ ਰਉਂ ਵਿਚ
ਹੈ, ਕਿ ਬਾਦਲਾਂ ਦੇ ਤਖਤੇ ਮੂਧੈ ਕਰਨੇ ਨੇ, ਚੂਥਾਂ ਪੁੱਟ ਸੁਟਣੀਆਂ ਨੇ,
ਫੱਟੀਆਂ ਖੜਕਾ ਦੇਣੀਆਂ ਬਾਦਲਾਂ ਦੀਆਂ, ਢੋਲਕੀਆਂ ਪਾੜ ਸੁੱਟੀਆਂ, ਚਿਮਟੇ
ਭੰਨ ਦੇਣੇ ਤੇ ਤਬਲੇ ਮੂਧੇ ਮਾਰ ਦੇਣੇ। ਪੰਜਾਬ ਵਾਲੇ ਹੈ ਵੀ
ਇੰਝ ਦੇ, ਕਰਨਗੇ ਵੀ ਇਵੇਂ, ਪਰ ਇਨ੍ਹਾਂ ਦੀ ਮੁਸ਼ਕਲ ਇਹ ਹੈ ਕਿ ਇਹ
ਮੈਦਾਨ ਜਿੱਤ ਤਾਂ ਲੈਂਦੇ, ਪਰ ਸਾਂਭਦੇ ਨਹੀਂ। ਇਸ ਵਿਚ ਪਹਾੜਾ ਸਿਉਂ ਇਨੇ
ਪੈਦਾ ਹੋ ਜਾਂਦੇ, ਕਿ ਬੜੀਆਂ ਛੋਟੀਆਂ ਗਰਜਾਂ ਪਿੱਛੇ ਜਿੱਤੇ ਮੈਦਾਨ ਵੈਰੀਆਂ
ਨੂੰ ਦੇ ਆਉਂਦੇ।
ਮੱਤ ਸੋਚਣਾ ਕਿ ਬਾਦਲਾਂ ਨੂੰ ਹਰਾ ਕੇ ਤੁਸੀਂ ਲੜਾਈ ਜਿੱਤ ਲਈ,
ਲੜਾਈ ਇਹ ਹੋਵੇ ਤਾਂ ਕਿ ਅੱਗੇ ਤੋਂ ਬਾਦਲਾਂ
ਵਰਗੇ ਗੰਦੇ ਬੀਅ ਪੰਜਾਬ ਦੀ ਜਮੀਨ ਵਿੱਚ ਉਗਣ ਹੀ ਨਾ ਦਿੱਤੇ ਜਾਣ ਤੇ ਇਹ
ਤਾਂ ਹੋਵੇਗਾ ਜੇ ਪੰਜਾਬ ਸਿਉਂ ਖੁਦ ਸਿਆਣਾ ਹੋਵੇਗਾ!
ਨਹੀਂ ?