ਬਾਬਾ ਫੌਜਾ ਸਿੰਘ ਦੀ ਹੇਠਲੀ ਗੁਆਂਢਣ ਇੱਕ ਕਹਾਣੀ ਸੁਣਾਉਂਦੀ ਹੈ
ਕਿ ਉਸ ਦੀਆਂ ਜਾਣੂੰਆਂ ਵਿਚ ਇਕ ਬੀਬੀ ਸੀ ਜਿਹੜੀ ਕੋਈ ੫੫ ਕੁ ਦੀ ਹੋਣੀ ਹੈ। ਉਸ ਦੇ ਚਾਰ
ਬੇਟੇ ਬੇਟੀਆਂ ਹਨ ਕੁਝ ਵਿਆਹੇ ਗਏ ਤੇ ਕੁਝ ਰਹਿੰਦੇ ਨੇ। ਉਹ ਨਾਨਕਸਰੀਆਂ ਦੇ ਕਿਸੇ ਬਾਬੇ
ਦੀ ਚੇਲੀ ਹੈ। ਜੋਰ ਲਾਉਂਣ ਤੇ ਵੀ ਉਸ ਨੇ ਉਸ 'ਬਾਬੇ' ਦਾ ਨਾਂ ਨਹੀਂ ਦੱਸਿਆ। ਕਹਾਣੀ ਸੀ
ਕਿ 'ਬਾਬਾ ਜੀ' ਕਹਿਣ ਲੱਗੇ ਕਿ ਬੀਬਾ ਤੈਂ ਸਾਡੀ ਬਹੁਤ 'ਸੇਵਾ'
ਕੀਤੀ ਹੈ ਸਾਡੀ ਇਛਾ ਹੈ ਕਿ ਇੱਕ ਵਾਰ ਅਸੀਂ ਤੇਰੀ ਕੁੱਖੋਂ ਜਨਮ ਲਈਏ! ਤਾਂ ਮੈਂ
ਬੇਨਤੀ ਕੀਤੀ ਕਿ ਬਾਬਾ ਜੀ ਮੇਰੇ ਤਾਂ ਬੱਚੇ ਵਿਆਹੁਣ ਵਾਲੇ ਹੋਏ ਨੇ (ਉਦੋਂ ਹਾਲੇ ਕੋਈ ਨਾ
ਵਿਆਹਿਆ ਸੀ) ਤੇ ਇਹ ਤੁਸੀਂ ਕੀ ਕਹਿ ਰਹੇ ਹੋ। ਇਹ ਕੋਈ ਸਮਾ ਬੱਚੇ ਪੈਦਾ ਕਰਨ ਦਾ? ਬਾਬਾ
ਜੀ ਕਹਿਣ ਲਗੇ ਕਿ ਬੀਬਾ ਹੁਣ ਬੱਚਨ ਹੋ ਚੁੱਕਾ ਪਰ ਚਲ ਅਸੀਂ ਤੇਰੇ ਰਹਿੰਦੇ ਨਹੀਂ! ਤੇ
ਹੋਇਆ ਕੀ? ਬੀਬਾ ਤਿੰਨ ਮਹੀਨੇ 'ਪ੍ਰੈਗਨੈੱਟ' ਰਹਿ ਕੇ 'ਡਿਸਕਰਜ' ਹੋ ਗਈ!!
ਬਾਬਾ
ਫੌਜਾ ਸਿੰਘ ਦੀ ਗੁਆਂਢਣ ਕਹਿਣ ਲੱਗੀ ਕਿ ਬਾਬਾ ਕੀ ਇੰਝ ਹੋ ਸਕਦਾ?
ਕਿਉਂ ਨਹੀਂ ਹੋ ਸਕਦਾ?
ਕਿਵੇਂ ਹੋ ਸਕਦਾ?
ਬੀਬਾ ਮੈਂ ਤੈਨੂੰ ਪੁੱਛਦਾਂ ਕਿ ਭੇਡਾਂ ਦੇ ਵਾੜੇ ਵਿਚੋਂ
ਬਗਿਆੜ ਇੱਕ ਭੇਡ ਚੁੱਕ ਕੇ ਲੈ ਜਾਂਦਾ ਹੈ। ਕੀ ਇਹ ਹੋ ਸਕਦਾ?
ਲੈ ਇਹ ਤਾਂ ਹੋ ਹੀ ਸਕਦਾ! ਬਗਿਆੜ ਦਾ ਭੇਡ ਨੂੰ ਚੁੱਕਣਾ ਕੀ ਔਖਾ?
ਬਗਿਆੜ ਦਾ ਭੇਡਾਂ ਨੂੰ ਚੁੱਕ ਖੜਨਾ ਜਿਵੇਂ ਔਖਾ ਨਹੀਂ ਇਵੇਂ ਹੀ
ਬਾਬਿਆਂ ਦਾ ਕਿਸੇ ਔਰਤ ਦੇ ਗਰਭ ਵਿਚ ਆਉਂਣਾ ਔਖਾ ਨਹੀਂ!
ਬ੍ਰਹਮਸਪਤੀ! ਯਾਨੀ ਵੀਰਵਾਰ! ਬਾਹਰ ਕਿਸੇ
ਕੰਮ ਚਲਿਆ। ਚੰਦਰਮਾਂਹ ਨੂੰ ਘਰ ਦੀ ਰਾਖੀ ਬਿਠਾ ਗਿਆ। ਭੋਰਿਆਂ ਵਾਲੇ ਬਾਬਿਆਂ
ਵਾਂਗ ਚੰਦਰਮਾਂਹ ਦਾ ਦਿੱਲ ਉਸ ਦੀ ਔਰਤ ਉਪਰ ਕਰ ਆਇਆ! ਉਸ ਨੇ ਅਪਣੇ 'ਗੁਰੂ' ਦੀ ਔਰਤ ਨਾਲ
ਹਨੀਮੂੰਨ ਮਨਾਉਂਣਾ ਸ਼ੁਰੂ ਕਰ ਦਿੱਤਾ! ਹੋਣਾ ਕੀ ਸੀ! ਬ੍ਰਹਪਸਤੀ ਨੇ ਚੰਨ ਜੀ ਨੂੰ ਸਰਾਪ
ਦੇ ਦਿੱਤਾ ਤੇ ਉਨ੍ਹਾਂ ਦਾ ਰੰਗ ਕਾਲਾ ਹੋ ਗਿਆ…? ਤੇ ਬੁੱਧ ਇਸ ਬਲਾਤਕਾਰ ਵਿਚੋਂ ਪੈਦਾ
ਹੋਇਆ? ਇਹ 'ਕਥਾ' ਹੈ ਠਾਕੁਰ ਜੀ ਦੀ।
ਤੁਹਾਨੂੰ ਪਤੈ ਰਾਮ ਜਾਂ ਕ੍ਰਿਸ਼ਨ ਜੀ ਨੇ
ਪੱਗ ਕਿਉਂ ਨਹੀਂ ਬੰਨੀ ਜਾਂ ਕਿਥੇ ਬੰਨੀ? ਤੁਸੀਂ ਹੈਰਾਨ ਹੋਵੋਂਗੇ ਕਿ ਇਹ ਗੱਲ
ਰਾਮ-ਸ਼ਾਮ ਜੀ ਨੇ ਕਿਸੇ ਨੂੰ ਵੀ ਨਹੀਂ ਦੱਸੀ। ਇਥੋਂ ਤੱਕ ਕਿ ਨਿੱਤ ਉਂਨ੍ਹਾਂ ਦੀ ਪੂਜਾ
ਕਰਨ ਵਾਲੇ ਪੰਡੀਏ ਨੂੰ ਵੀ ਨਹੀਂ, ਪਰ ਅਪਣੇ ਠਾਕਰ ਜੀ ਕਿੰਨੇ ਭਾਗਾਂ ਵਾਲੇ ਨੇ ਉਨ੍ਹਾ
ਨੂੰ ਦੱਸ ਦਿੱਤੀ ਕਿ ਉਹ ਪੱਗ ਦਰਅਸਲ ਗੋਡੇ ਤੇ ਬੰਨਦੇ ਰਹੇ ਹਨ!!! ਪੱਗ? ਗੋਡੇ ਤੇ? ਹੈ
ਨਾ ਲੇਲੇ ਨੂੰ ਭੇਡ ਚੁੰਘ ਰਹੀ? 'ਬਾਬੇ' ਠੀਕ ਰੌਲਾ ਪਾਉਂਦੇ ਹਨ ਕਿ ਕਲੱਯੁਗ ਵਿਚ ਅਜੀਬ
ਕੰਮ ਹੋਇਆ ਕਰਨਗੇ। ਆਹ ਹੋਣ ਤਾਂ ਲੱਗ ਪਏ! ਚੰਨ ਦਾ ਰੰਗ ਕਾਲਾ?
ਗੋਡੇ ਨੂੰ ਪੱਗ? ਚਲੋ ੨੦-੨੦ ਫੁੱਟੇ ਸ਼ਹੀਦ ਤਾਂ
ਪੁਰਾਣੇ ਹੋ ਚੁੱਕੇ ਹਨ। ਉਂਝ ਬਾਬਾ ਫੌਜਾ ਸਿੰਘ ਸੋਚਦਾ ਸੀ ਕਿ
ਚੰਨ ਵਾਂਗ ਜੇ ਕਿਤੇ ੨੦-੨੦ ਫੁੱਟੇ ਕਾਰਟੂਨ ਠਾਕੁਰ ਜੀ ਦੇ ਘਰੇ ਪਧਾਰ ਜਾਂਦੇ ਤਾਂ…??
ਬਾਬੇ ਦਾ ਇੱਕ ਮਿੱਤਰ ਹੁਣੇ ਜਿਹੇ ਚਰਚਾ
ਵਿਚ ਆਏ ਨੀਲਧਾਰੀਆਂ ਨੂੰ ਮਿਲਣ ਗਿਆ। ਉਥੇ ਅਗੇ ਉਸ ਦਾ ਅਗਾਂਹ ਇਕ ਹੋਰ ਮਿੱਤਰ
ਆਇਆ ਹੋਇਆ ਸੀ। ਉਸ ਨੇ ਪਹਿਲੀ ਵਾਰ ਹੀ ਨਵੇ ਜਮੂਰਿਆਂ ਦੇ 'ਦਰਸ਼ਨ' ਕਰਨੇ ਸਨ। ਉਹ ਵਿਚਾਰਾ
ਡਰਦਾ ਕਿ 'ਮਹਾਂਪੁਰਖਾਂ' ਕੋਲੇ ਜਾਣਾ ਹੈ, ਅਪਣੀ ਟਾਈ-ਸ਼ਾਈ ਲਾਹ ਕੇ ਪੂਰਨ ਸ਼ਰਧਾ ਨਾਲ ਆਇਆ
ਸੀ। ਪਰ ਜਦ ਉਸ ਉਨ੍ਹਾਂ ਦੇ ਰੰਗ-ਢੰਗ ਜਿਹੇ ਦੇਖੇ ਤਾਂ ਉਹ ਮਿੱਤਰ ਅਪਣੇ ਨੂੰ ਕਹਿਣ
ਲੱਗਿਆ ਕਿ ਯਾਰ ਮੈਂ ਤਾਂ ਗਲ ਨੂੰ ਪਾਈ ਹੋਈ ਟਾਈ ਵੀ ਲਾਹ ਕੇ ਆਇਆਂ ਕਿ 'ਬਾਬਿਆਂ' ਕੋਲੇ
ਜਾਣਾ ਪਰ ਇਥੇ ਤਾਂ 'ਬਾਬਿਆਂ' ਦੀਆਂ ਤੀਵੀਆਂ ਹੀ ਨਹੀਂ ਮਾਣ! ਲੀੜਾ ਕਪੱੜਾ ਤਾਂ ਛੱਡੋ ਇਹ
ਤਾਂ ਲੱਕਾਂ ਨੂੰ ਵੀ ਟਾਈਆਂ ਬੰਨੀ ਫਿਰਦੇ?
ਹੁਣ ਕੋਈ ਪੁੱਛੇ ਕੇ ਲੱਕ ਨੂੰ ਟਾਈ?
ਭਾਈ ਜੇ ਰਾਮ-ਸ਼ਾਮ ਜੀ ਹੋਰੀਂ ਗੋਡੇ ਉਪਰ ਪੱਗ ਬੰਨ ਸਕਦੇ ਤਾਂ
ਰਾਮ-ਸ਼ਾਮ ਦੇ ਚੇਲੇ ਲੱਕ ਨੂੰ ਟਾਈ ਨਹੀਂ ਬੰਨ ਸਕਦੇ?