Share on Facebook

Main News Page

ਵਿਦਵਤਾ ਦੀਆਂ ਚਾਗਰਾਂ ?
-: ਗੁਰਦੇਵ ਸਿੰਘ ਸੱਧੇਵਾਲੀਆ

ਕਹਾਵਤ ਹੈ ਕਿ...

ਗਿੱਦੜ ਦੀ ਜਦ ਮੌਤ ਆਉਂਦੀ ਜੱਟ ਦੇ ਮੁੰਨੇ ਨਾਲ ਖਹਿੰਦਾ।
ਕੁੱਤੇ ਦੀ ਮੌਤ ਆਉਂਦੀ ਮਸੀਤੇ ਚੜ੍ਹ ਕੇ ਮੂਤਦਾ!
ਕੀੜੀ ਦੀ ਆਉਂਦੀ ਖੰਭ ਨਿਕਲ ਆਉਂਦੇ ਉਸ ਦੇ!

ਬੰਦੇ ਦਾ ਗਿਆਨਵਾਨ ਹੋਣਾ ਹੀ ਉਸ ਦਾ ਮਨੁੱਖ ਹੋਣਾ ਹੈ ਨਹੀਂ  ਉਸ ਵਿਚ ਤੇ ਪਸ਼ੂ ਵਿਚ ਕੋਈ ਫਰਕ ਨਹੀਂ  ਰਹਿ ਜਾਂਦਾ ਜਿਹੜਾ ਮਰਜੀ ਭੇਡ ਵਾਂਗ ਉਸ ਨੂੰ ਮਗਰ ਹਕ ਲੈਂਦਾ ਹੈ, ਪਰ ਜਦ ਗਿਆਨ ਤੁਹਾਡੇ ਹੀ ਸਿਰ ਚੜ੍ਹ ਕੇ ਬੋਲਣ ਲੱਗ ਜਾਏ??

ਕੁੱਝ ਚਿਰ ਪਹਿਲਾਂ ਮੈਂ ਅਪਣੇ ਪਿੰਡ ਦੇ ਬੀਰ੍ਹੇ ਪੱਦੋਂ ਦੀ ਗੱਲ ਸੁਣਾਈ ਸੀ ਤੇ ਜਦ ਵੀ ਅਜਿਹੇ ਬੰਦਿਆਂ ਦੀ ਗੱਲ ਆਉਂਦੀ ਹੈ ਤਾਂ ਬੀਰ੍ਹਾ ਪੱਦੋਂ ਮੈਨੂੰ ਫਿਰ ਚੇਤੇ ਆ ਜਾਂਦਾ ਹੈ! ਪੱਦੋਂ ਦੀ ਸ਼ਰਾਬ ਬੜੀ ਮਾੜੀ ਸੀ ਯਾਣੀ ਉਸ ਨੂੰ ਪੱਚਦੀ ਨਹੀਂ ਸੀ, ਉਸ ਜਦ ਪੀ ਲੈਣੀ ਤਾਂ ਸਿਰ ਨੂੰ ਚੜ੍ਹ ਜਾਣੀ ਉਸ ਕਿਸੇ ਜੱਟ ਦੇ ਬਾਰ ਮੂਹਰੇ ਚਾਂਗਰ ਮਾਰ ਬੈਠਣੀ। ਪਿੰਡ ਵਿਚ ਕੋਈ ਜੱਟ ਦਰਵਾਜੇ ਅੱਗੇ ਚਾਂਗਰ ਕਾਹਨੂੰ ਮਾਰਨ ਦਿੰਦਾ ਬੱਅਸ ਫਿਰ ਕੀ ਹੋਣਾ ਕਿ ਬੀਰ੍ਹੇ ਪੱਦੋਂ ਦੀਆਂ ਚਗਾਰਾਂ ਹੇਠਾਂ ਹੀ ਵੱਜਦੀਆਂ ਸੁਣਨੀਆਂ !

ਨਿਊਜੀਲੈਂਡ ਵਾਲੇ ਹਰਨੇਕ ਬਾਰੇ ਇਨਾ ਕਹਿਣਾ ਹੀ ਕਾਫੀ ਹੈ ਕਿ ਗਿਆਨ ਉਸ ਦੇ ਸਿਰ ਨੂੰ ਚ੍ਹੜ ਗਿਆ ਹੈ, ਇਨਾ ਚ੍ਹੜ ਗਿਆ ਹੈ ਕਿ ਉਹ ਜੱਟ ਦੇ ਮੁੰਨੇ ਨਾਲ ਖਹਿਣ ਤੱਕ ਪਹੁੰਚ ਗਿਆ ਹੈ। ਤੇ ਖਦਸ਼ਾ ਇਹ ਹੈ ਕਿ ਕਿਤੇ ਉਸ ਦੀ ਹਾਲਤ ਬੀਰ੍ਹੇ ਪੱਦੋਂ ਵਾਲੀ ਨਾ ਹੋਵੇ!

ਉਂਝ ਬੰਦੇ ਦੀ ਔਕਾਤ ਉਸ ਦੀ ਗੱਲਬਾਤ ਵਿਚੋਂ ਸਪੱਸ਼ਟ ਝਲਕਦੀ ਹੈ ਖਾਸ ਕਰ ਉਸ ਸਮੇ ਜਦ ਬੰਦਾ ਆਪੇ ਗੱਲ ਕਰਕੇ ਆਪੇ ਹੀ ਡਾਂਗ ਖਾਧੇ ਖੋਤੇ ਵਾਂਗ ਆਪੇ ਹੀ ਹੀਂਗਣ ਲੱਗ ਜਾਏ ਯਾਣੀ ਦੰਦ ਕੱਢਣ ਲੱਗ ਜਾਏ। ਉਸ ਸਮੇ ਵੀ ਜਦ ਕਪੂਰ ਵਰਗਿਆਂ ਜਾਂ ਇਵੇਂ ਕੁ ਦਿਆਂ ਦੋ ਚਾਰਾਂ ਹੋਰਾਂ ਨੂੰ ਘੋਟਾ ਲਾ ਕੇ ਫੇਸਬੁੱਕ ਉਪਰ 'ਵਿਦਵਤਾ' ਦੀਆਂ ਉਲਟੀਆਂ ਕਰਦਾ ਸੁਕਰਾਤ ਜਾਂ ਆਰਸਤੂ ਹੋਣ ਦਾ ਭਰਮ ਪਾਲਣ ਲੱਗ ਜਾਏ!

ਚਲੋ ਅਜਿਹੀਆਂ ਯੱਬਲੀਆਂ ਮਾਰਨ ਦੀ ਹਰੇਕ ਨੂੰ ਆਜ਼ਾਦੀ ਹੈ, ਤੇ ਹੱਕ ਵੀ... ਪਰ ਇਨ੍ਹਾਂ ਬੀਰ੍ਹੇ ਪੱਦੋਂ ਵਰਗੀਆਂ ਚਾਗਰਾਂ ਦੀ ਇੰਤਹਾ ਉਸ ਸਮੇ ਹੋਈ ਹੈ ਜਦ ਇਹ ਗੁਰੂ ਸਾਹਿਬਾਨਾਂ ਉਪਰ ਵੀ ਉਂਗਲ ਰੱਖਣ ਲੱਗ ਗਿਆ ਹੈ। ਗੁਰੂ ਸਾਹਿਬਾਨਾਂ ਵੇਲੇ ਅਜਿਹੇ ਲੋਕ ਹੁੰਦੇ ਤਾਂ ਉਨ੍ਹਾਂ ਨੂੰ ਆਪਣੇ ਫੈਸਲੇ ਇਨ੍ਹਾਂ ਨੂੰ ਪੁੱਛ ਕੇ ਕਰਨੇ ਚਾਹੀਦੇ ਸਨ ਕਿ ਕਿਸ ਨੂੰ ਗੁਰਗੱਦੀ ਦੇਣੀ, ਕਿਸ ਨੂੰ ਪ੍ਰਚਾਰ ਕਰਨ ਭੇਜਣਾ ਤੇ ਕਿਸ ਨੂੰ ਕਿਥੇ ਰੱਖਣਾ!

ਪੰਜਾਬ ਦੇ ਕਾਮਰੇਡਾਂ ਵਾਂਗ ਇਸ ਬੰਦੇ ਨੂੰ ਵੀ ਗਿਆਨ ਦਾ ਸੂਰਜ ਉਦੇ ਹੋ ਆਇਆ ਹੈ ਕਿ ਸਿੱਖ ਇਤਿਹਾਸ ਵਿਚ ਕੀ ਕੀ ਗੱਲਤੀਆਂ ਹਨ ਉਹ ਵੀ ਗੁਰੂ ਸਾਹਿਬਾਨਾ ਵਲੋਂ ਕੀਤੀਆਂ ਗਈਆਂ????

ਡੇਰਿਆਂ, ਸਾਖੀਆਂ, ਗਪੌੜਾਂ, ਨਕਲੀ ਗਰੰਥਾਂ ਵਾਲਿਆਂ ਜੇ ਕੌਮ ਦੀ ਪਿੱਠ ਵਿਚ ਛੁਰਾ ਮਾਰਨੋ ਕਸਰ ਨਹੀਂ ਛੱਡੀ... ਤਾਂ ਅਜਿਹੇ ਸੋ ਕਾਲ ਜਾਗਰੁਕਾਂ ਕੀ ਘੱਟ ਕੀਤਾ? ਟਰੰਟੋ ਦੇ ਇੱਕ ਮਹਾਂ ਪੰਡਤ ਬਾਰੇ ਇੱਕ ਵਾਰ ਲਿਖਦਿਆਂ ਮੈਂ ਲਿਖਿਆ ਸੀ ਕਿ ਤੁਸੀਂ ਸਾਧਾਂ ਨੂੰ ਰੋਨੇ ਆਹ ਜਿਹੜੀ ਨਵੀ ਨਸਲ 'ਵਿਦਵਤਾ' ਦੇ ਨਾਂ ਤੇ ਪੈਦਾ ਹੋ ਰਹੀ ਇਹ ਉਸ ਤੋਂ ਵੱਧ ਖਤਰਨਾਕ ਸਾਬਤ ਹੋਵੇਗੀ।

ਪ੍ਰਚਾਰਕਾਂ ਨੂੰ ਵੀ ਅਜਿਹੀਆਂ ਸੂਲਾਂ ਦੀ ਉਸ ਸਮੇ ਸਮਝ ਪਈ, ਜਦ ਇਹ ਵੱਡੀਆਂ ਕਿੱਕਰਾਂ ਬਣ ਚੁੱਕੀਆਂ ਸਨ। ਅਜਿਹੀਆਂ ਝੱਖਾਂ ਸ਼ੇਰ ਗਿੱਲ ਵਰਗੇ ਵੀ ਮਾਰ ਚੁੱਕੇ ਹਨ ਕਿ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਕਿਸ ਦਿੱਤੀ ਤੇ ਇਹ ਵੀ ਕਿ 'ਹੀ ਵਾਜ਼ ਜਸਟ ਲਾਈਕ ਬੇਬੀ' He was just like a baby?

ਜਿੰਨਾ ਨੂੰ ਕੱਬਰਾਂ ਤੱਕ ਲੱਤਾਂ ਪਹੁੰਚ ਕੇ ਅਕਲ ਨਹੀਂ ਆਈ, ਉਹ ਗੁਰੂ ਸਾਹਿਬਾਨਾ ਨੂੰ ਬੇਬੀ ਦੱਸ ਰਹੇ ਹਨ। ਬਜਾਇ ਇਸ ਗੱਲ ਦੇ ਕਿ ਇਸ ਗੱਲ ਦਾ ਨੋਟਿਸ ਲੂੰਗੀਆਂ ਵਾਲੇ ਲੈ ਕੇ ਅਜਿਹੇ ਲੋਕਾਂ ਦੀਆਂ ਚਾਗਰਾਂ ਨੂੰ ਅਹਿਮੀਅਤ ਦੇਣ ਜਾਗਰੁਕ ਧਿਰਾਂ ਨੂੰ ਖੁਦ ਦੀ ਨੋਟਿਸ ਲੈਣਾ ਚਾਹੀਦਾ ਹੈ ਕਿ ਅਜਿਹੇ ਸਿਰ ਨੂੰ ਚ੍ਹੜੇ ਗਿਆਨੀ ਪੰਡਤਾਂ ਨੂੰ ਅਪਣੇ ਵਿਚੋਂ ਕਿਵੇਂ ਨਿਖੇੜਨਾ ਹੈ?

ਇੱਕ ਗੱਲ ਹੋਰ। ਡੇਰੇ-ਟਕਸਾਲਾਂ ਵਾਲੇ ਤਾਂ ਚੁੱਪ ਹੀ ਰਹਿਣ ਤਾਂ ਚੰਗਾ, ਕਿਉਂਕਿ 'ਬ੍ਰਹਮਗਿਆਨੀ' ਉਨ੍ਹਾਂ ਦੇ ਵੀ ਦੁੱਧ ਧੋਤੇ ਨਹੀਂ । ਗਰੰਥਾਂ ਉਨ੍ਹਾਂ ਦਿਆਂ ਵਿਚ ਵੀ ਭਲੀ ਨਹੀਂ ਗੁਜਾਰੀ, ਪਰ ਇਸ ਦੇ ਬਾਵਜੂਦ ਵੀ ਹਰਨੇਕ ਵਰਗੇ ਗੁਰੂ ਨਿੰਦਕ ਲੋਕ ਜਸਟੀਫਾਈ ਨਹੀਂ ਹੁੰਦੇ! ਕਿ ਹੁੰਦੇ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top