Share on Facebook

Main News Page

ਜਦੋਂ ਵੱਡਾ ਦਰੱਖਤ ਡਿੱਗਦਾ ਹੈ !
ਗੁਰਦੇਵ ਸਿੰਘ ਸੱਧੇਵਾਲੀਆ

ਰਾਜੀਵ ਗਾਂਧੀ ਕਹਿਣਾ ਤਾਂ ਇਹ ਚਾਹੁੰਦਾ ਸੀ ਕਿ ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਕੀੜੇ-ਮਕੋੜੇ ਤਾਂ ਮਸਲੇ ਹੀ ਜਾਂਦੇ ਹਨ ਨਾ। ਪਰ ਉਹ ਇੰਝ ਕਹਿ ਨਾ ਸਕਿਆ ਉਂਝ ਮੱਤਲਬ ਉਸ ਦਾ ਇਹੀ ਨਿਕਲਦਾ ਸੀ। ਗਲੀਆਂ-ਬਜਾਰਾਂ ਵਿਚ ਜੋ ਦੁਰਗਤ ਸਿੱਖਾਂ ਦੀ ਹੋਈ ਉਹ ਕੀੜੇ-ਮਕੌੜਿਆਂ ਤੋਂ ਘੱਟ ਨਹੀਂ ਸੀ। ਹਾਲੇ ਕੁੱਤਾ ਮਰੇ ਤੇ ਵੀ ਕੋਈ ਤਰਸ ਕਰ ਲੈਂਦਾ ਹੈ ਪਰ…

ਪਾਠਕਾਂ ਨੂੰ ਸ਼ਾਇਦ ਪਤਾ ਹੋਵੇ ਕਿ ਇਕ ਅਰਬ ਤੋਂ ਉਪਰ ਦੀ ਅਬਾਦੀ ਤੇ ਕੇਵਲ 5% ਸ਼ੁੱਧ ਬ੍ਰਾਹਮਣ ਰਾਜ ਕਰ ਰਿਹੈ। ਭਲਾ ਕਿਵੇਂ? ਲੋਕਾਂ ਨੂੰ ਆਪਸ ਵਿਚ ਪਾੜ ਕੇ! ਤੁਸੀਂ ‘ਡਿਸਕਵਰੀ’ ਤੇ ਜਾਨਵਰਾਂ ਮਗਰ ਸ਼ੇਰ ਦੌੜਦਾ ਦੇਖਿਆ? ਜਿਸ ਦੇ ਮਗਰ ਦੌੜਦਾ ਉਹੀ ਅਪਣੀ ਜਾਨ ਬਚਾ ਰਿਹਾ ਹੁੰਦਾ, ਪਰ ਦੂਜੇ ਕੇਵਲ ਉਸ ਦਾ ਤਮਾਸ਼ਾ ਦੇਖ ਰਹੇ ਹੁੰਦੇ ਹਨ। ਇੰਝ ਹੀ ਹੁੰਦਾ ਨਾ? ਜ਼ੀਬਰਾ, ਬਫਲੋ, ਹਿਰਨ ਆਦਿ। ਜ਼ੀਬਰਾ ਹਰਨ ਦੀ ਮਦਦ ਤੇ ਨਹੀਂ ਆਉਂਦਾ, ਬਫਲੋ ਜ਼ੀਬਰੇ ਦੀ ਤੇ ਨਹੀਂ! ਇਥੋਂ ਤੱਕ ਕਿ ਉਹ ਇਕ ਦੂਜੇ ਦੀ ਨਸਲ ਦੀ ਵੀ ਪ੍ਰਵਾਹ ਨਹੀਂ ਕਰਦੇ ਤੇ ਅਪਣੇ ਨਾਲ ਦੇ ਨੂੰ ਪਾੜੇ ਜਾਂਦਾ ਦੇਖ ਸ਼ਾਇਦ ਸ਼ੁਕਰ ਕਰ ਰਹੇ ਹੁੰਦੇ ਕਿ ਘੱਟੋ ਘੱਟ ਉਸ ਦੀ ਤਾਂ ਜਾਨ ਬਚੀ, ਪਰ ਉਨ੍ਹਾਂ ਕਮਲਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅੱਜ ਤਾਂ ਬਚ ਗਈ ਪਰ ਅਗਲੀ ਵਾਰੀ? ਤੇ ਇੰਝ ਹੀ ਉਹ ਵਾਰੀ ਵਾਰੀ ਝਪਟੇ ਜਾਂਦੇ ਰਹਿੰਦੇ ਹਨ।

ਪੰਡੀਆ ਕੋਈ ਸ਼ੇਰ ਨਹੀਂ, ਪਰ ਬਾਕੀ ਲੋਕ ਜਰੂਰ ਉਸ ਪਸ਼ੂਆਂ ਵਰਗੇ ਕਰ ਛੱਡੇ ਨੇ। 1984 ਵਿਚ ਸਿੱਖਾਂ ਦਾ ਸ਼ਿਕਾਰ ਹੋਇਆ ਕੋਈ ਮੁਸਲਮਾਨ ਜਾਂ ਇਸਾਈ ਨਹੀਂ ਬੋਲਿਆ, ਮੁਸਲਮਾਨਾਂ ਵੇਲੇ ਸਿੱਖ ਤੇ ਇਸਾਈ ਨਹੀਂ ਬੋਲੇ ਤੇ ਇਸਾਈਆਂ ਵੇਲੇ ਮੁਸਲਮਾਨ ਤੇ ਸਿੱਖ ਨਹੀਂ ਬੋਲੇ। ਬੋਧੀਆਂ ਜੈਨੀਆਂ ਨੂੰ ਇਕ ਦੂਏ ਨਾਲ ਕੋਈ ਹਮਦਰਦੀ ਨਹੀਂ। ਪਾਰਸੀ ਵੀ ਬ੍ਰਾਹਮਣ ਖਾ ਚੁੱਕਾ ਹੋਇਆ। ਆਖੇ ਜਾਂਦੇ ਸ਼ੂਦਰਾਂ ਨੂੰ ਕੁੱਟ ਪੈਂਦੀ ਵੇਖ ਕੋਈ ਨੇੜੇ ਨਹੀਂ ਲੱਗਦਾ। ਲਿੱਟੇ ਇਕੱਲੇ ਲੜ ਲੜ ਮਰ ਗਏ। ਅਸਾਮੀਆਂ ਇਕੱਲਿਆਂ ਕੁੱਟ ਖਾਧੀ। ਕਸ਼ਮੀਰੀਆਂ ਨੂੰ ਇੱਕਲਿਆਂ ਕਰ ਕਰ ਕੁੱਟਿਆ। ਉਸ ਲੋਕਾਂ ਨੂੰ ਮਾਰਿਆ ਵੇਖੋ ਕਿਵੇਂ ਹੈ। ਤੁਸੀਂ ਬ੍ਰਾਹਮਣ ਨੂੰ ‘ਦੇਵਤਾ’ ਕਿਵੇਂ ਨਹੀਂ ਮੰਨੋਗੇ ਜਿਹੜਾ 21ਵੀਂ ਸਦੀ ਦੇ ਸਵਾ ਅਰਬ ਮਨੁੱਖਾਂ ਨੂੰ ਪਸ਼ੂਆਂ ਵਾਂਗ ਵਾਹ ਰਿਹੈ, ਉਨ੍ਹਾਂ ਤੇ ਰਾਜ ਕਰ ਰਿਹੈ ਅਤੇ ਉਨ੍ਹਾਂ ਦੇ ਪੁੜੇ ਵੀ ਸੇਕ ਰਿਹੈ।

ਕਹਿੰਦੇ ਗੁਜਰਾਤ ਵਿਚ ਜਦ ਮੁਸਲਮਾਨਾਂ ਦਾ ਕਤਲੇਆਮ ਹੋ ਰਿਹਾ ਸੀ, ਤਾਂ ਉਸ ਭੀੜ ਵਿਚ ਕਿਤੇ ਟਰੱਕ ਵਾਲੇ ਸਿੱਖ ਭਰਾ ਵੀ ਫਸ ਗਏ। ਜਦ ਉਨ੍ਹਾਂ ਨੂੰ ਹੇਠਾਂ ਲਾਹਿਆ ਗਿਆ ਤਾਂ ਭੀੜ ਨੇ ਦੇਖਿਆ ਕਿ ਇਹ ਸਿੱਖ ਡਰਾਈਵਰ ਨੇ ਤਾਂ ਭੀੜ ਦਾ ਮੋਢੀ ਕਹਿੰਦਾ ਜਾਓ ਤੁਸੀਂ ਇਹ ਵਾਰੀ ਤੁਹਾਡੀ ਨਹੀਂ??

ਇਸ ਮੁਲਕ ਵਿਚ ਸਿੱਖਾਂ, ਮੁਸਲਮਾਨਾਂ, ਈਸਾਈਆਂ ਅਤੇ ਹੋਰ ਘੱਟ ਗਿਣਤੀਆਂ ਨੂੰ ਉਨੀ ਦੇਰ ਕੁੱਟ ਪੈਂਦੀ ਰਹੇਗੀ ਜਿੰਨੀ ਦੇਰ ਇਹ ਇਕ ਦੂਏ ਦਾ ਤਮਾਸ਼ਾ ਦੇਖਦੇ ਰਹਿਣਗੇ। ਇਸ ਮੁਲਕ ਵਿਚ ਰਹਿਣ ਦਾ ਕੋਈ ਹਾਲ ਹੈ? ਜਦੋਂ ਮਰਜੀ ਬੰਬ ਧਮਾਕਾ ਕਰਕੇ ਕਦੇ ਮੁਸਲਮਾਨਾਂ ਨੂੰ ਕੁੱਟ ਦਿੰਦੇ ਨੇ ਕਦੇ ਸਿੱਖਾਂ ਨੂੰ ਕਦੇ ਇਸਾਈ ਮਿਸ਼ਨਰੀਆਂ ਨੂੰ ਤੇ ਕਦੇ ਦਲਿਤਾਂ ਦਾ ਘਾਣ। ਕੋਈ ਬੰਦਾ ਇਸ ਮੁਲਕ ਵਿਚ ਸੁਰੱਖਿਅਤ ਹੈ? ਇਥੋਂ ਤੱਕ ਕਿ ਹੇਠਲੇ ਪੱਧਰ ਦਾ ਹਿੰਦੂ ਵੀ ਨਹੀਂ। ਤੁਸੀਂ ਦੱਸੋ ਕਿ ਝੁੱਘੀਆਂ-ਝੌਪੜੀਆਂ ਵਾਲੇ ਹਿੰਦੂ ਤੋਂ ਬ੍ਰਾਹਮਣ ਨੇ ਕੀ ਲੈਣਾ ਉਨ੍ਹਾ ਨੂੰ ਤਾਂ ਉਹ ਅਪਣੇ ਖੂਹ ਦੀ ਮੌਣ ਨਹੀਂ ਚੜ੍ਹਨ ਦਿੰਦਾ! ਇਹ ਕਿਸੇ ਦਾ ਵੀ ਸਕਾ ਨਹੀਂ। ਡਾ. ਅੰਬੇਦਕਰ ਦੇ ਸਿੱਖ ਬਣਨ ਦੀ ਗੱਲ ਚਲੀ ਤੇ ਗਾਂਧੀ ਕਿਉਂ ਪਿੱਟ ਉੱਠਿਆ? ਉਸ ਨੂੰ ਪਤਾ ਸੀ ਕਿ ਇਨੇ ਮਨੁੱਖ ਪਸ਼ੂਆਂ ਵਾਂਗ ਵਗਣ ਨਹੀਂ ਲਗੇ ਜੇ ਇਹ ਕਿਸੇ ਇਕ ਵਿਚਾਰਧਾਰਾ ਹੇਠ ਇਕੱਠੇ ਹੋ ਗਏ। ਤੇ ਉਹ ਵੀ ਸਿੱਖੀ ਦੇ? ਜਿਸ ਦਾ ਗੁਰੂ ਗਰੰਥ ਸਾਹਿਬ ਥਾਂ ਥਾਂ ਬ੍ਰਾਹਮਣ ਦੀ ਅਜਾਰੇਦਾਰੀ ਦੀਆਂ ਲੀਰਾਂ ਕਰਦਾ? ਤੇ ਉਹ ਵੀ ਸੁੱਚੇ ਮੂੰਹ? ਸਵੇਰੇ ਸਵੇਰੇ ਆਸਾ ਕੀ ਵਾਰ ਵਿਚ? ਆਸਾ ਕੀ ਵਾਰ ਦੇ ਤਿੱਖੇ ਡੰਗ ਨੂੰ ਹੀ ਖੁੰਡਾ ਕਰਨ ਲਈ ਤਾਂ ਬੰਦ ਬੱਤੀਆਂ ਦੇ ਢੋਲ ਢਮੱਕੇ ਸ਼ੁਰੂ ਹੋ ਰਹੇ ਨੇ ਥਾਂ ਥਾਂ। ਨਹੀਂ?

ਬ੍ਰਾਹਮਣ ਵੈਸੇ ਤਾਂ ਕਿਸੇ ਵੀ ਘੱਟ ਗਿਣਤੀ ਨੂੰ ਬਖਸ਼ਣ ਨਹੀਂ ਲੱਗਾ ਪਰ ਘੱਟੋ ਘੱਟ ਸਿੱਖਾਂ ਨੂੰ ਤਾਂ ਬਿੱਲਕੁਲ ਨਹੀਂ। ਹਾਲੇ ਕੱਲ ਲੂੰਗੀਆਂ ਵਾਲੇ ਚਾਰ ਭਾਈ ਆਏ ਤੇ ਆ ਕੇ ਸਿੱਖਾਂ ਨੂੰ ਵੰਗਾਰਨ ਲੱਗੇ ਕਿ ਆਓ? ਹੁਣ ਕੌਣ ਆਵੇ ਤੇ ਕਿਉਂ ਆਵੇ? ਕਿਉਂਕਿ ਉਨ੍ਹਾਂ ਤਾਂ ਲੂੰਗੀਆਂ ਟੰਗ ਦੌੜ ਕੇ ਘੁਰਨੇ ਵਿਚ ਵੜ ਜਾਣਾ ਤੇ ਸਿੱਖਾਂ ਨੂੰ ਕੁੱਟਣ ਲਈ ਪੰਜਾਬ ਪੁਲਿਸ! ਹਾਲੇ ਤਾਂ ਪਹਿਲੇ ਝੂਠੇ ਮੁਕਾਬਲਿਆਂ ਦੇ ਜ਼ਖਮ ਹੀ ਰਿਸਦੇ ਪਏ ਨੇ ਨਵੇਂ ਫੱਟ ਕਿਹੜਾ ਲਵਾਵੇ। ਪੰਜਾਬ ਉਝਂ ਵੀ ਨਸ਼ਿਆਂ ਖਾ ਛੱਡਿਆ। ਰਹਿੰਦੀ ਜਾਨ ਉਸ ਦੀ ਗਾਉਂਣ ਵਾਲਿਆਂ ਤੇ ਚਿਮਟਿਆਂ ਕੱਢ ਦਿੱਤੀ।

ਅਸੀਂ ਸਭ, ਜਿੰਨੇ ਵੀ ਘੱਟਗਿਣਤੀ ਹਾਂ, ਮਗਰਮੱਛ ਦੇ ਵੱਡੇ ਦੰਦਾ ਵਾਲੇ ਜੁਬਾੜੇ ਹੇਠ ਹਾਂ, ਉਸ ਦਾ ਰਹਿਮੋ ਕਰਮ ਹੈ ਕਿ ਉਹ ਮੂੰਹ ਖੁਲ੍ਹਾ ਰੱਖੇ ਨਹੀਂ ਤਾਂ ਸਾਡੀ ਮੌਤ ਕੰਧ ਤੇ ਲਿਖੀ ਹੋਈ ਹੈ। ਕਦੇ ਇੰਦਰਾ ਵੱਡਾ ਦਰੱਖਤ ਹੈ, ਕਦੇ ਮੋਦੀ, ਕਦੇ ਅਡਵਾਨੀ ਕਦੇ ਰਾਜ - ਬਾਲ ਠਾਕਰੇ? ਰਾਜ-ਬਾਲ ਠਾਕਰੇ ਵਰਗੇ ਗੁੰਡੇ ਕਿਵੇਂ ਜੀਣ ਦੇਣਗੇ ਤੁਹਾਨੂੰ ਇਸ ਮੁਲਕ ਵਿਚ। ਇਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਕਿ ਤੁਸੀਂ ਹੀ ਵੱਡੇ ਦਰੱਖਤ ਕਿਵੇਂ ਹੋਏ! ਬਾਕੀ? ਕਿਉਂਕਿ ਪੁੱਛਣ ਵਾਲਿਆਂ ਲਈ ਇਹ ਮੁਲਕ ਵੱਡੀ ਮੰਡੀ ਹੈ ਕਿਉਂ ਪੁੱਛੇ ਕੋਈ। ਤੇ ਉਝਂ ਵੀ ਜਿਹੜੇ ਅਪਣੀ ਮਦਦ ਖੁਦ ਨਹੀਂ ਕਰ ਸਕਦੇ ਉਨ੍ਹਾਂ ਦੀ ਮਦਦ ਤਾਂ ਰੱਬ ਵੀ ਨਹੀਂ ਕਰ ਸਕਦਾ। ਕਿ ਕਰ ਸਕਦਾ?

ਇੰਦਰਾ ਗਾਂਧੀ ਕਿੰਨਾ ਕੁ ਵਡਾ ਦਰੱਖਤ ਸੀ, ਜਿਸ ਦੇ ਡਿੱਗਣ ਨਾਲ ਇਨਾ ਵੱਡਾ ਭੁਚਾਲ ਆਇਆ? ਗਾਂਧੀ ਨਾਲੋਂ ਵੀ ਵੱਡਾ? ਗਾਂਧੀ ਡਿੱਗੇ ਤੋਂ ਤਾਂ ਕੋਈ ਭੁਚਾਲ ਆਇਆ ਨਾ। ਕਿਉਂਕਿ ਉਸ ਨੂੰ ਡੇਗਣ ਵਾਲਾ ਇਕ ਕੱਟੜ ਹਿੰਦੂ ਸੀ? ਤਾਂ? ਗੱਲ ਦਰੱਖਤ ਦੀ ਨਹੀਂ ਸੀ ਬਲਕਿ ਉਸ ਦੇ ਪਿੱਛੇ ਕੰਮ ਕਰਦੀ ਕੱਟੜ ਹਿੰਦੂ ਜ਼ਿਹਨੀਅਤ ਦੀ ਸੀ।

ਇੰਦਰਾ ਇਕ ਵੱਡਾ ਦਰੱਖਤ ਹੋ ਗਿਆ ਪਰ ਬਾਕੀ ਹਜ਼ਾਰਾਂ ਲੋਕ? ਗਲਾਂ ਵਿਚ ਟਾਇਰ ਪਾ ਕੇ ਫੂਕੇ ਗਏ? ਉਹ ਕੀ ਘਾਹ ਫੂਸ ਸਨ? ਗੁਜਰਾਤ ਵਿਚ ਕਤਲ ਹੋਏ? ਮਾਵਾਂ ਦੇ ਪੇਟਾਂ ਵਿਚੋਂ ਟੋਕਿਆਂ ਨਾਲ ਚਾਕ ਕੀਤੇ ਹੋਏ? ਕੀ ਸਨ ਉਹ? ਯਕੀਨਨ ਕੀੜੇ-ਮਕੌੜੇ! ਕੀੜੇ ਮਕੌੜਿਆਂ ਨਾਲ ਹੀ ਇੰਝ ਦਾ ਵਿਹਾਰ ਕੀਤਾ ਜਾਂਦਾ, ਮਨੁੱਖਾਂ ਨਾਲ ਨਹੀਂ। ਤੇ ਘਟ ਗਿਣਤੀਆਂ ਚਾਹੇ ਅੱਜ ਤੇ ਚਾਹੇ ਕੱਲ ਸਮਝ ਲੈਂਣ ਕਿ ਉਨ੍ਹਾਂ ਦੀ ਇਸ ਮੁਲਕ ਵਿਚ ਔਕਾਤ ਕੀੜੇ-ਮਕੌੜਿਆਂ ਤੋਂ ਵੱਧ ਕੁੱਝ ਨਹੀਂ। ਇਹ ਹੁਣ ਤੋਂ ਨਹੀਂ, ਬ੍ਰਾਹਮਣ ਸਦੀਆਂ ਤੋਂ ਅਪਣੇ ਤੋਂ ਹੇਠਲਿਆਂ ਨੂੰ ਕੀੜੇ-ਮਕੌੜੇ ਸਮਝਦਾ ਰਿਹਾ ਅਤੇ ਉਨ੍ਹਾਂ ਦੇ ਮੂੰਹਾਂ ਵਿਚ ਥੁੱਕਦਾ ਰਿਹਾ ਤੇ ਉਨ੍ਹਾਂ ਦੀਆਂ ਅੱਖਾਂ ਕੱਢਦਾ ਰਿਹਾ ਤੇ ਉਨ੍ਹਾਂ ਦੀਆਂ ਜੁਬਾਨਾਂ ਵੱਡ ਦਿੰਦਾ ਰਿਹਾ। ਇਸ ਦਾ ਤਾਂ ਭਗਵਾਨ ਹੀ ਸ਼ੂਦਰ ਨੂੰ ਬਰਦਾਸ਼ਤ ਨਹੀਂ ਸੀ ਕਰਦਾ। ਉਸ ਕਿਥੇ ਜੰਗਲ ਵਿਚੋਂ ਲੱਭ ਕੇ ਸ਼ਬੂੰਕ ਦਾ ਸਿਰ ਵੱਡਿਆ?

ਇਹ ਨਵੰਬਰ ਹਰੇਕ ਸਾਲ ਆਉਂਦਾ। ਮੇਰੀ ਕੌਮ ਦੀ ਜਾਗਦੀ ਧਿਰ ਦੇ ਜ਼ਖਮਾਂ ਨੂੰ ਕਰੋਦਦਾ, ਪਰ ਅਸੀਂ ਤੁਸੀਂ ਸਭ ਬੇਬਸ ਹਾਂ। ਸਿਵਾਏ ਇਕ ਠੰਡਾ ਹਾਉਕਾ ਲੈਣ ਤੋਂ ਅਸੀਂ ਕੁਝ ਨਹੀਂ ਕਰ ਪਾ ਰਹੇ। ਪੈਰੀਂ ਪਈਆਂ ਬੇੜੀਆਂ ਨੂੰ ਕਿਤੇ ਅਜਿਹੇ ਸਮੇ ਛਣਕਾ ਲੈਂਦੇ ਹਾਂ ਤੇ ਦੋ ਅੱਥਰੂ ਕੇਰ ਕੇ ਮਨ ਹਉਲਾ ਕਰ ਲੈਂਦੇ ਹਾਂ ਤੇ ਅਪਣੇ ਮੋਇਆਂ ਨੂੰ ਯਾਦ ਕਰਕੇ ਦਿੱਲੀ ਨੂੰ ਬੁਰਾ ਭਲਾ ਕਹਿ ਲੈਂਦੇ ਹਾਂ। ਪਰ ਸਾਡਾ ਦੁੱਖ ਹੋਰ ਗਹਿਰਾ ਹੋ ਜਾਂਦਾ ਹੈ, ਸਾਡੇ ਜ਼ਖਮ ਹੋਰ ਚੀਸਾਂ ਮਾਰਦੇ ਹਨ, ਜਦ ਅਸੀਂ ਦੇਖਦੇ ਹਾਂ ਕਿ ਸਾਡੀ ਰਹਿੰਦੀ ਪੱਤ ਆਖੇ ਜਾਂਦੇ ਸਾਡੇ ਹੀ ਬਾਦਲਾਂ ਹੱਥੋਂ ਰੋਲੀ ਜਾ ਰਹੀ ਹੈ ਜਿੰਨਾ ਸਾਰੀ ਸ਼ਰਮ ਲਾਹ ਕੇ, ਅਪਣੀ ਜ਼ਮੀਰ ਦੇ ਗਲ ਗੂਠ ਦੇ ਕੇ ਉਸ ਦਾ ਕਤਲ ਕਰ ਦਿੱਤਾ ਹੋਇਆ ਅਤੇ ਅਪਣੀਆਂ ਮੁਰਦਾ ਲਾਸ਼ਾਂ ਕਾਰਨ ਗੁਰਾਂ ਦੇ ਨਾਂ ਤੇ ਵੱਸਦੇ ਪੰਜਾਬ ਨੂੰ ਵੀ ਬਦਬੂ-ਦਾਰ ਕਰ ਦਿੱਤਾ ਹੋਇਆ ਹੈ, ਤੇ ਉਨ੍ਹਾਂ ਮੁਰਦਾ ਲਾਸ਼ਾਂ ਦੀ ਸੜਿਆਂਦ ਸਾਰੇ ਪੰਜਾਬ ਵਿੱਚ ਦੇਖੀ ਜਾ ਸਕਦੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top