ਮੋਦੀ ਦੀ ਟਰੂਡੋ ਨਾਲ 'ਦੁਸ਼ਮਣੀ' ਦੀ ਚਰਚਾ ਤਾਂ ਹੁਣ ਬਾਹਰ ਵਾਲੇ
ਮੀਡੀਏ ਵਿਚ ਵੀ ਹੋਣ ਲੱਗੀ ਹੈ, ਪਰ ਯਾਦ ਰਹੇ ਕਿ ਮੋਦੀ ਦੀ ਟਰੂਡੋ ਨਾਲ ਕੋਈ ਦੁਸ਼ਮਣੀ
ਨਹੀਂ ਉਸ ਦੀ ਦੁਸ਼ਮਣੀ ਤਾਂ ਸਿੱਖਾਂ ਨਾਲ ਹੈ ਜਿਹੜੀ ਉਹ ਟਰੂਡੋ ਵਿਚਦੀ ਕੱਢ ਰਿਹਾ, ਹੋਰ ਟਰੂਡੋ
ਨੇ ਕਿਹੜਾ ਮੋਦੀ ਦੀ ਗਾਂ ਦੇ ਸਿੰਗ ਭੰਨ ਦਿੱਤੇ ਹੋਏ ਸਨ। ਪਰ ਹਿੰਦੂ ਦੀ ਸਿੱਖ ਪ੍ਰਤੀ
ਨਫਰਤ ਦੀਆਂ ਜੜ੍ਹਾਂ ਦੇਖੋ ਕਿਸ ਪਤਾਲੀਂ ਲੱਗੀਆਂ ਕਿ ਉਹ 'ਤੁਹਾਡੀ ਖਾਤਰ' ਕਿਸੇ ਵੀ ਮੁਲਖ
ਨਾਲ ਦੁਸ਼ਮਣੀ ਪਾ ਸਕਦਾ ਹੈ।
...ਤੇ ਉਧਰ ਹਿੰਦੂ ਸਿੱਖ
ਨਹੁੰ ਮਾਸ ਦਾ ਰਿਸ਼ਤਾ ਕਹਿ ਕੇ ਸਲੂਟ ਮਾਰਨ ਦਾ
ਬਹਾਨਾ ਭਾਲਣ ਵਾਲੇ?
ਯਾਦ ਰਹੇ ਕਿ ਇਨਸਾਨੀਅਤ
ਨਾਤੇ ਤਾਂ ਸਿੱਖ ਦੀ ਸਭ ਨਾਲ ਸਾਂਝ ਹੈ। ਹਿੰਦੂ ਨਾਲ ਵੀ, ਬੋਧੀ, ਜੈਨੀ, ਮੁਸਲਮਾਨ, ਈਸਾਈ
ਸਭ ਨਾਲ ਪਰ ਰੌਲਾ ਕੇਵਲ ਹਿੰਦੂ ਸਿੱਖ ਵਾਲਾ ਹੀ ਕਿਉਂ ਰਿਹਾ? ਉਂਝ ਸਮਝਦਾ ਹਿੰਦੂ ਵੀ ਨਹੁੰ
ਮਾਸ ਦਾ ਰਿਸਤਾ ਹੀ ਹੈ ਪਰ ਨਹੁੰ ਉਹ
ਨਹੀਂ ਜਿਹੜਾ ਮਾਸ ਦੀ ਹਿਫਾਜਤ ਕਾਰਨ ਨਾਲ ਜੁੜਿਆ
ਹੁੰਦਾ ਬਲਕਿ ਸਿੱਖ ਨੂੰ ਉਹ, ਓਹ ਨਹੁੰ ਸਮਝਦਾ ਜਿਹੜਾ ਮਾਸ ਨੂੰ ਛੱਡ ਕੇ ਅਗਾਂਹ ਵਧ ਗਿਆ
ਹੋਇਆ ਤੇ ਉਸੇ ਦੇ ਨਹੁੰਦਰਾਂ ਮਾਰ ਰਿਹਾ ਕਿ 'ਰਾਜ ਕਰੇਗਾ ਖਾਲਸਾ'! ਤੇ ਉਹ ਇਸ ਨਹੁੰ ਨੂੰ
ਵੱਢਣ ਦਾ ਕੋਈ ਮੌਕਾ ਹੱਥੋਂ
ਨਹੀਂ ਜਾਣ ਦਿੰਦਾ। ਤੁਸੀਂ ਉਸ ਦੇ ਹੀ ਮੁਲਖ ਵਿਚ ਰਹਿ ਮੁੱਛ
ਖੜੀ ਰੱਖਣਾ ਚਾਹੁੰਦੇਂ ਤੇ ਮੱਥੇ ਤਿਊੜੀ
ਨਹੀਂ ਛੱਡਦੇ ਕਿ ਪੁੱਤ ਤੈਨੂੰ ਮਿਲੂਂ ਤਾਂ ਕਿਤੇ
ਜਰੂਰ ਤਾਂ ਤੁਸੀਂ ਦੱਸੋ ਤੁਸੀਂ ਉਸ ਦੇ ਸਕੇ ਕਿਵੇਂ ਹੋਏ ਤੇ ਤੁਹਾਨੂੰ ਮਨਸਿਟਰੀਆਂ ਦੇਣ
ਵਾਲਾ ਟਰੂਡੋ ਉਸ ਦਾ ਦੁਸ਼ਮਣ ਕਿਵੇਂ ਨਾ ਹੋਇਆ।
ਟਰੂਡੋ ਵਾਲੇ ਮਾਮਲੇ ਵਿਚ ਤਾਂ ਹਿੰਦੋਸਤਾਨ ਦੇ ਕੈਪਟਨ ਵਰਗੇ ਚਪੜਾਸੀ ਵੀ ਮਾਣ
ਨਹੀਂ ਸਨ।
ਉਸ ਨੂੰ ਜੇ ਕਿਤੇ ਅਪਣੀ ਰਾਜਨੀਤੀ ਭੱਲ ਦਾ ਫਿਕਰ ਨਾ ਹੁੰਦਾ ਤਾਂ ਉਹ ਮਿਲਣ ਲੱਗਾ ਸੀ
ਟਰੂਡੋ ਨੂੰ। ਟਰੂਡੋ ਜਦ ਆਗਰੇ ਗਿਆ ਉਧਰਲ ਆਇਆ ਕੋਈ?
ਉਸ ਮੁਲਖ ਦਾ ਤੇ ਤੁਾਹਡਾ ਰਿਸ਼ਤਾ ਗੁਰਦਿਆਲ ਸਿੰਘ ਦੇ ਨਾਵਲ 'ਮੜ੍ਹੀ ਦਾ ਦੀਵਾ' ਦੇ ਪਾਤਰਾਂ
ਯਾਣੀ ਜੱਟ ਤੇ ਸੀਰੀ ਵਰਗਾ ਹੈ ਕਿ ਤੁਸੀਂ ਜਿੰਨੇ ਮਰਜੀ ਸਰਹੱਦਾਂ ਤੇ ਸਿਰ ਲੁਹਾ ਆਓ,
ਗੋਲੀਆਂ ਖਾ ਆਓ, ਹਰੇ, ਖੱਟੇ, ਚਿੱਟੇ ਜਿਵੇਂ ਦੇ ਮਰਜੀ ਇਨਕਲਾਬ ਲਿਆਈ ਫਿਰੋ ਪਰ ਰਹਿਣਾ
ਤੁਹਾਨੂੰ ਉਸ ਦਾ ਸੀਰੀ ਬਣਕੇ ਹੀ ਪਵੇਗਾ ਤੇ ਅੰਤ ਵੀ ਤੁਹਾਡਾ ਉਸ ਦੇ ਸੀਰੀ ਵਰਗਾ ਹੀ
ਹੋਵੇਗਾ।
ਆਮ ਸਿੱਖ ਦੇ ਸਮਝਣ ਲਈ ਕਾਫੀ
ਨਹੀਂ ਕਿ ਹਿੰਦੂ ਦੀ ਜ਼ਿਹਨੀਅਤ ਵਿਚ ਨਫਰਤ ਇਸ ਕਦਰ ਹੈ ਕਿ
ਦੁਨੀਆਂ ਦੇ ਧੁਰ ਉਪਰਲੇ ਅੱਠ ਮੁਲਖਾਂ ਦੇ ਪ੍ਰਧਾਨ ਮੰਤਰੀ ਨੂੰ ਉਥੇ ਦਾ ਕੋਈ ਏ ਲੈਵਲ ਦਾ
ਬੰਦਾ ਉਸ ਨੂੰ ਮਿਲਣ ਵੀ ਨਾ ਆਵੇ?
ਜਦ ਕਿ ਉਹ ਭਿਖਾਰੀ ਕਿਸੇ ਥਾਂ ਦੇ ਟੁੱਚਲ ਜਿਹੇ ਬੰਦੇ
ਦੇ ਆਉਂਣ ਤੇ ਹੀ ਮੌਜੇ ਲਾਹੀ ਫਿਰਦੇ ਹੁੰਦੇ?