ਗੁਲਾਮ
ਨੂੰ ਕੋਈ ਰੋਣ ਕਿਉਂ ਦੇਵੇ? ਤੁਸੀਂ ਕਦੇ ਮਾਲਕ ਦਾ ਨੌਕਰ ਪ੍ਰਤੀ ਰਵਈਆ ਦੇਖਿਆ? ਘਰ ਦੀ
ਮਾਕਲਣ ਨੌਕਰਾਣੀ ਨੂੰ 'ਪੈਂਦੀ' ਦੇਖੀ? ਪਰ ਗੁਲਾਮ? ਉਹ ਤਾਂ ਨੌਕਰ ਤੋਂ ਵੀ ਗਿਆ ਗੁਜਰਿਆ!
ਜੇ ਮਾਲਕ ਨੌਕਰ ਦਾ ਹੀ ਰੋਣਾ ਬਰਦਾਸ਼ਤ ਨਹੀਂ ਕਰਦਾ ਤਾਂ ਗੁਲਾਮ ਦਾ?
ਗੁਲਾਮ ਨੂੰ ਕਿਤੇ ਮਾਲਕ ਹੱਸ ਕੇ ਬੁਲਾ
ਲਵੇ ਤਾਂ ਗੁਲਾਮ ਵੰਨੀ ਦੇਖਿਆ? ਹਿੰਦੂ ਮੁਗਲ ਦੇ ਥੁੱਕਣ ਲਈ ਮ੍ਹੂੰਹ ਅੱਗੇ ਕਰਨ
ਨੂੰ ਵੀ ਧੰਨਭਾਗ ਸਮਝਦਾ ਸੀ ਤੇ 'ਸ਼ੂਦਰ' ਹਾਲੇ ਤਾਂਈ ਬ੍ਰਹਾਮਣ ਦੀਆਂ ਜੂਠੀਆਂ ਪਤਲਾਂ ਤੇ
ਲੇਟਣ ਨੂੰ!
'ਮਾਲਕ' ਨੇ ਮੇਰੇ ਗੁਰੂ ਘਰ ਤੇ 'ਜਜੀਆ' ਲਾਇਆ ਤੇ ਆਪੇ ਹਟਾ ਲਿਆ
ਪਰ ਗੁਲਾਮਾਂ ਦੀ ਬਿਆਨਬਾਜੀ ਦੇਖੀ? ਕੈਪਟਨ ਤੇ ਬਾਦਲਾਂ ਦੀ ਜਿਵੇਂ ਦੌੜ ਲੱਗੀ ਹੋਵੇ ਕਿ
ਮਾਲਕ ਮੇਰੇ ਉਪਰ ਮਿਹਰਬਾਨ ਹੋਇਆ ਦੂਜਾ ਕਹੇ ਨਹੀਂ ਮੇਰੇ ਤੇ? ਬਿਨਾ ਇਸ ਗੱਲ ਨੂੰ ਸਮਝੇ
ਕਿ ਮਾਲਕ ਨੂੰ ਗੁਲਾਮ ਤੇ ਮਿਹਰਬਾਨ ਹੋਣ ਦੀ ਲੋੜ ਕੀ?
ਤੁਸੀਂ ਜੂਨ ੮੪ ਦੀ ਗੱਲ ਕਰ ਰਹੇ ਹੋਂ ਪਰ ਤੁਹਾਡੇ ਗੁਲਾਮ ਇਸ ਗੱਲੇ
ਹੀ ਮੋਦੀ ਦੀਆਂ ਜੂਠੀਆਂ ਪਤਲਾਂ ਤੇ ਲੇਟੀ ਜਾ ਰਹੇ ਹਨ ਕਿ ਉਸ ਨੇ ਸਾਡੇ ਲੰਗਰਾਂ ਦਾ ਟੈਕਸ
ਹਟਾ ਦਿੱਤਾ। ਕੀ ਕੇਵਲ ਤੁਹਾਡਾ ਹੀ ਹਟਾਇਆ ਜਾਂ ਹਟਾਇਆ ਵੀ ਹੈ?
ਜੂਨ ੮੪ ਦਾ ਖੋਭਿਆ ਖੰਜਰ ਗੁਲਾਮ ਲਈ ਕੋਈ ਮਾਇਨਾ ਨਹੀਂ ਰੱਖਦਾ।
ਹਿੱਕ ਵਿਚ ਦਿੱਲ ਹੋਵੇ ਤਾਂ ਰੱਖੇ। ਦਿੱਲ ਹੀ ਤਾਂ ਸਵੈਮਾਨ ਜਗਾਉਂਦਾ, ਦਿੱਲ ਦੀ ਧੜਕਣ ਹੀ
ਤਾਂ ਅਣਖ ਨੂੰ ਹੁਲਾਰਾ ਦਿੰਦੀ। ਲਾਸ਼ ਬਣ ਚੁੱਕੇ ਬੰਦੇ ਕੋਲੋਂ ਕੀ ਆਸ ਕੀਤੀ ਜਾ ਸਕਦੀ।
ਡੇਰਿਆਂ, ਜਥੇਦਾਰਾਂ, ਲੀਡਰਾਂ, ਲੰਡਰ ਗਾਇਕਾਂ ਕਬਰਸਤਾਨ ਹੀ ਤਾਂ ਬਣਾ ਕੇ ਰੱਖ ਦਿੱਤਾ
ਪੰਜਾਬ ਨੂੰ। ਟੀਕੇ ਲਾ ਲਾ ਮੁਰਦਾ ਕਰ ਛੱਡੀ ਕੌਮ।
੮੪ ਵਿਚ ਹਿੰਦੂ ਵਲੋਂ ਪੰਜਾਬ ਦੇ ਪਿੰਡੇ
èਤੇ ਪਾਈਆਂ ਲਾਸਾਂ ਪੰਜਾਬ ਦੇ ਚੇਤਿਆਂ ਵਿਚੋਂ ਧੋ ਦਿੱਤੀਆਂ ਗਈਆਂ ਹਨ। ਪੋਚੇ
ਮਾਰ ਦਿੱਤੇ ਗਏ ਹਨ। ਕਤਲ ਤੋਂ ਬਾਅਦ ਲਹੂ ਦੇ ਨਿਸ਼ਾਨ ਪੂੰਝ ਦਿੱਤੇ ਗਏ ਹਨ ਜਿਵੇਂ ਇਥੇ
ਹੋਇਆ ਹੀ ਕੁਝ ਨਾ ਹੋਵੇ। ਇਸ ਵਿਚ ਗੁਲਾਮਾਂ ਦਾ ਪੂਰਾ ਪੂਰਾ ਹਿੱਸਾ ਰਿਹਾ ਹੈ। ਮਰ ਚੁੱਕੀ
ਮਿੱਟੀ ਵਿਚੋਂ ਫਸਲਾਂ ਨਹੀਂ ਲਹਿਰਾਉਂਦੀਆਂ। ਮਰ ਚੁੱਕੇ ਸਵੈਮਾਨ ਵਿਚੋਂ ਲਾਸ਼ਾਂ ਵਰਗੀ ਬਦਬੂ
ਸਪੱਸ਼ਟ ਮਹਿਸੂਸ ਕੀਤੀ ਜਾ ਸਕਦੀ ਹੈ। ਮੱਤ ਇਸ ਨੂੰ ਪੰਜਾਬ ਦੀ ਹੀ ਗੱਲ ਸਮਝਣਾ ਇਹ ਲਾਸ਼ਾਂ
ਸਭ ਥਾਂ ਹਨ। ਬਾਹਰ ਵੀ। ਇੱਕ ਨਾਚੀ ਜਿਹੀ ਮਰੀ ਸੀ ਸ੍ਰੀ ਦੇਵੀ ਤਾਂ ਦੇਸੀ ਮੀਡੀਏ ਦੀਆਂ 'ਕੁੱਕੜ
ਬਾਗਾਂ' ਸੁਣਨ ਵਾਲੀਆਂ ਸਨ ਪਰ ਜੂਨ ੮੪?
ਸਾਡੇ ਕੁੱਤਾ ਰੱਖਿਆ। ਬੇਮਤਲਬ ਜਿਹੇ ਹੀ ਹੱਥ ਚੱਟਣੋਂ ਜਦ ਨਹੀਂ
ਹਟਦਾ ਤਾਂ ਇਧਰ ਉਧਰ ਲੱਗ ਤਾਂ ਜਾਂਦੀ ਪਰ ਉਹ? ਉਹ ਦੂਜੇ ਹੀ ਪਲ ਫਿਰ ਪੈਰਾਂ ਵਿਚ ਲੇਟਣਾ
ਸ਼ੁਰੂ ਕਰ ਦਿੰਦਾ ਤੇ ਪੂਛ ਉਸ ਦੀ ਪੰਜਾਬ ਵਾਲੇ ਬੇਸੁਰੇ ਗਾਇਕਾਂ ਤਰ੍ਹਾਂ 'ਡਾਂਸ' ਕਰਦੀ
ਦੇਖਣ ਵਾਲੀ ਹੁੰਦੀ। ਪਾਲਤੂ ਕੁੱਤੇ ਵਿਚਾਰੇ ਦਾ ਕਾਹਦਾ ਸਵੈਮਾਨ। ਪਸ਼ੂ ਦਾ ਵੀ ਕੋਈ
ਸਵੈਮਾਨ ਹੁੰਦਾ? ਸਵੈਮਾਨ ਮਰਦਾਂ ਦੇ ਹੁੰਦੇ। ਊਧਮ ਸਿੰਘ ਨਹੀਂ ਮਾਰ ਸਕਿਆ ਵੈਰੀ ਨੂੰ ਪਰ
੨੨ ਸਾਲ ਅਪਣੇ ਅੰਦਰਲਾ ਮਰਦ ਨਹੀਂ ਮਰਨ ਦਿੱਤਾ ਉਸ। ਕੌਣ ਕਹਿੰਦਾ ਕਿਸੇ ਦੇ ਗਲ ਪੈ ਜਾਓ
ਜਾ ਕੇ ਪਰ ਅਪਣਾ ਬੰਦਾ ਤਾਂ ਨਾ ਮਰਨ ਦਿਓ।
ਬੰਦੇ ਅੰਦਰਲਾ ਸਵੈਮਾਨ ਜਦ ਦਮ ਤੋੜ ਜਾਏ
ਤਾਂ ਉਸ ਦੀ ਹਾਲਤ ਪਾਲਤੂ ਕੁੱਤੇ ਤਰ੍ਹਾਂ ਹੋ ਜਾਂਦੀ ਜਿਹੜਾ ਠੁੱਡ ਖਾ ਕੇ ਵੀ ਪੈਰਾਂ ਵਿਚ
ਲੇਟਦਾ ਹੋਇਆ ਵੱਧ ਚੜ੍ਹ ਕੇ ਪੂਛ ਮਾਰਦਾ। ਮਨੁੱਖ ਦੀ ਜਿੰਦਗੀ ਦੀ ਕਮਾਈ ਕੀ ਇਨੀ
ਵੀ ਥੋੜੀ ਕਿ ਉਸ ਅਪਣਾ ਸਵੈਮਾਨ ਨਹੀਂ ਮਰਨ ਦਿੱਤਾ ਤੇ ਵੈਰੀ ਨਾਲ ਹੱਥ ਨਹੀਂ ਮਿਲਾਇਆ ਚਾਹੇ
ਉਹ ਕੁਝ ਨਾ ਕਰ ਸਕਿਆ ਪਰ ਅਗਲੀ ਪੀਹੜੀ ਲਈ ਕੁਝ ਤਾਂ ਛੱਡ ਕੇ ਗਿਆ!
ਨਹੀਂ?