ਕੱਦੂ
ਗੋਡਦਿਆਂ ਮੈਂ ਦੇਖਿਆ ਕਿ ਬੂਟੇ ਦੀਆਂ ਫੈਲ ਰਹੀਆਂ ਲਗਰਾਂ ਨੇ ਸਿਰ ਚੁੱਕ ਰਹੀ ਕੂਲੀ ਜਿਹੀ
ਕੰਡਿਆਲੀ ਪੋਹਲੀ ਨੂੰ ਅਪਣੇ ਫੈਲਣ ਲਈ ਜੱਫੀ ਪਾ ਲਈ ਪਰ ਅਗਲੇ ਦਿਨ ਜਦ ਮੀਂਹ ਪਿਆ ਤਾਂ
ਪੋਹਲੀ ਨੇ ਕੱਢ ਸਿਰੀ ਲਈ। ਉਸ ਦੇ ਤਿੱਖੇ ਕੰਡਿਆਂ ਬੂਟੇ ਨੂੰ ਵਲ ਲਿਆ ਤੇ ਪੋਹਲੀ ਦੀਆਂ
ਫੈਲ ਰਹੀਆਂ ਜੜ੍ਹਾਂ ਨੇ ਬੂਟੇ ਦੀਆਂ ਜੜ੍ਹਾਂ ਵਿਚ ਸਿੰਗ ਫਸਾ ਲਏ। ਕੰਡਿਆਂ ਤੋਂ ਬੱਚਦਿਆਂ
ਹੱਥ ਪਾ ਕੇ ਜਦ ਪੋਹਲੀ ਪੁੱਟੀ ਤਾਂ ਉਸ ਬੂਟਾ ਵੀ ਸਮੇਤ ਜੜ੍ਹਾਂ ਨਾਲ ਹੀ ਕੱਢ ਲਿਆਂਦਾ!
ਨਹਿਰੂ ਤੇ ਗਾਂਧੀ ਹੁਰੀਂ ਬੜੇ ਪੋਲੇ
ਪੋਲੇ ਜਿਹੇ ਜਾਪੇ ਮਾਸਟਰ ਤਾਰਾ ਸਿਓਂ ਵਰਗਿਆਂ ਤੱਪੜ ਝਾੜਾਂ ਨੂੰ ਉਨੀਂ ਜਾ ਜੱਫੀ ਪਾਈ
ਉਨ੍ਹਾਂ ਨੂੰ ਪਰ ਜਿਉਂ ਹੀ ਮੁੱਲਖ ਅਜਾਦ ਹੋਇਆ ਉਨੀ ਅਪਣੇ ਕੰਡੇ ਕੱਢ ਬਾਹਰ ਲਏ।
ਬਾਹਰੋਂ ਉਨੀ੍ਹ ਨਹਿਰਾਂ, ਰੋਹੀਆਂ ਦੇ ਝੂਠੇ ਮੁਕਾਬਲਿਆਂ ਵਿਚ ਕੌਮ ਨੂੰ ਛਿੱਲਿਆ ਤੇ ਜੜ੍ਹਾਂ
ਵਿਚ ਕਈ ਊਟ-ਪਟਾਂਗ ਗਰੰਥ ਲਿਆ ਫਸਾਏ। ਹੁਣ ਤੁਸੀਂ ਪੋਹਲੀ ਪੁੱਟਦੇ ਤਾਂ ਵੀ ਮਰਦੇ ਨਹੀ
ਪੁੱਟਦੇ ਤਾਂ ਵੀ।
ਇਸੇ ਦੁਬਿਧਾ ਵਿਚ
ਦੋ ਰਾਹ ਬਣ ਗਏ। ਇੱਕ ਕਹਿੰਦਾ ਰਹਿਣ ਦਿਓ ਕੀ ਫਰਕ
ਪੈਂਦਾ ਕੰਡੇ ਵੀ ਅਪਣੇ ਈ ਨੇ ਤੇ ਦੂਜਾ? ਉਸ ਕੰਡੇ
ਲਾਹੁੰਦਿਆਂ ਬੂਟੇ ਵੀ ਪੁੱਟ ਮਾਰੇ !
- ਇੱਕ ਡੇਰਿਆਂ ਵਿਚਦੀ ਹੁੰਦਾ ਹੋਇਆ
ਸਿੱਧਾ ਚੁਫਾਲ ਹੀ ਪੰਡੀਏ ਅੱਗੇ ਜਾ ਲੇਟਿਆ ਤੇ ਉਸ ਦੇ ਰਾਮ, ਸ਼ਾਮ, ਮਹਾਂਕਾਲ,
ਕਿਸ਼ਨ, ਬਿਸ਼ਨ ਸਭ ਨਿਹੰਗਾਂ ਦੇ ਕੂੰਡੇ ਵਿਚ ਭੰਗ ਰਗੜਨ ਤਰ੍ਹਾਂ ਹਜ਼ਮ ਕਰ ਗਿਆ!
- ਦੂਜੇ ਨੂੰ ਗਿਆਨ ਦੀਆਂ ਅਜਿਹੀਆਂ
ਉਲਟੀਆਂ ਆਈਆਂ ਕਿ ਉਸ ਆਲਾ ਦੁਆਲਾ ਹੀ ਲਬੇੜ ਮਾਰਿਆ ਤੇ ਉਸ ਨੂੰ ਪਤਾ ਨਾ ਹੀ ਲੱਗਾ ਕਦ ਉਹ
ਤਰਕ ਕਰਦਾ ਕਰਦਾ ਤਰਕਸ਼ੀਲਾਂ ਦੇ ਰਾਹੇ ਜਾ ਪਿਆ! ਪਹਿਲੇ
ਨੇ ਸਬਦ ਨੂੰ ਛੱਡ ਰੱਬ ਨੂੰ ਬੁੱਤਾਂ ਵਿੱਚ ਸਥਾਪਤ ਜਾ ਕੀਤਾ ਤੇ
ਦੂਜਾ ਉਸ ਦੇ ਰੱਬ ਨੂੰ ਰੱਦ ਕਰਦਾ ਕਰਦਾ ਅਸਿੱਧੇ ਤੌਰ 'ਤੇ
ਰੱਬੀ ਹੋਂਦ ਤੋਂ ਹੀ ਮੁਨਕਰ ਹੋ ਬੈਠਾ...
ਉਹ ਸਿੱਧਾ ਤਾਂ ਕਹਿ ਨਾ ਸਕਿਆ ਕਿ ਰੱਬ
ਵਾਲਾ 'ਜੱਬ' ਹੀ ਮੈਂ ਨਿਬੇੜ ਦਿੱਤਾ ਉਹ ਪੁਜਾਰੀ ਦਾ ਰੱਬ ਪੁਜਾਰੀ ਦਾ ਰੱਬ ਕਹਿ ਕੇ ਜੇਹਲੋਂ
ਬਾਹਰ ਆਏ ਸੁੱਚੇ ਲੰਘਾਹ ਤਰ੍ਹਾਂ ਹਿੱਕ ਚੌੜੀ ਕਰੀ ਖੜਾ ਦਿੱਸ ਰਿਹਾ ਹੈ ਕਿ ਦੇਖੋ ਮੈਂ
ਰੱਬ ਨੂੰ ਢਾਹ ਲਿਆ ਜੇ !
ਗਿਆਨ ਦੇ ਗਲ ਰੱਸਾ ਵਾਲੀ ਗੱਲ ਹੈ... ਜਿਸ ਦਾ ਜਿਧਰ ਜੀਅ ਕਰਦਾ ਪਾ
ਕੇ ਧੂਹੀ ਫਿਰਦਾ... ਬਿਨਾਂ ਗੁਰੂ ਸਾਹਿਬਾਨਾਂ ਦੇ ਇਨ੍ਹਾਂ ਬਚਨਾਂ ਨੂੰ ਦਿਲ ਵਿਚ ਰਖਦਿਆਂ
ਕਿ ਕੰਡਿਆਂ ਤੋਂ ਬਚ ਕੇ ਫਸਲ ਬਚਾਉਂਣ ਲਈ ਆਹਾ ਗੱਲ ਪੱਲੇ ਬੰਨਣ ਵਾਲੀ ਹੈ ਕਿ..
ਕਿਵ ਸਚਿਆਰਾ ਹੋਈਏ ਕਿਵ ਕੂੜੇ ਤੁਟੇ ਪਾਲ॥