Share on Facebook

Main News Page

ਵਾਜੇ ਤੂਤੀਆਂ ਨਗਾਰੇ
-: ਗੁਰਦੇਵ ਸਿੰਘ ਸੱਧੇਵਾਲੀਆ
31 Aug 2018

ਟਰੰਟੋ ਦੀ ਧਰਤੀ ਦਾ ਕਹਿੰਦੇ ਘਾਹ ਬੜਾ ਹਰਾ ਹੋ ਗਿਆ, ਤਾਂ ਘੋੜੇ ਤਾਂ ਛੱਡੇ ਹੀ ਜਾਣੇ ਸਨ! ਲਓ ਕਰੋ ਸੇਵਾ ਘੋੜੇ ਵੜ ਗਏ ਲੋਕਾਂ ਦਿਆਂ ਘਰਾਂ ਵਿਚ, ਹਰਾ ਘਾਹ ਚਰਨਗੇ ਤੇ ਦੁੱਲਤੀਆਂ ਮਾਰ ਕੇ ਚਲਦੇ ਬਣਨਗੇ? ਹਰੀਆਂ ਚੁਗਣ ਨੂੰ ਕਿਸਦਾ ਦਿੱਲ ਨਹੀਂ ਕਰਦਾ?

ਥੋੜਾ ਚਿਰ ਪਹਿਲਾਂ ਇਹ ਵਾਜੇ ਤੂਤੀਆਂ ਇੰਗਲੈਂਡ ਵੀ ਵੱਜ ਹਟੇ ਹਨ। ਹੁਣ ਵਾਰੀ ਟਰੰਟੋ ਦੀ ਤੇ ਅਗਲੀ...? ਉਂਝ ਸਿੱਖ ਕੌਮ ਦੇ ਅਜਿਹੇ ਜਲੂਸ ਕੋਈ ਨਵੀਂ ਗੱਲ ਨਹੀਂ ਰਹੀ।

ਕਹਿੰਦੇ ਬਾਬਾ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਸ਼ਤਰ ਲਿਆਏ ਨੇ। ਪਰ ਸਵਾਲ ਉੱਠਦਾ ਕਿ ਇਸ ਦਾ ਪਿਓ ਉਸੇ ਗੁਰੂ ਹਰਬੋਗਿੰਦ ਸਾਹਿਬ ਜੀ ਦੇ ਅਕਾਲ ਤਖਤ ਢੱਠਣ ਵੇਲੇ ਸ਼ਸਤਰ ਲੈ ਕੇ ਤਾਂ ਬਹੁੜਿਆ ਨਾ! 35 ਸਾਲ ਹੋ ਗਏ ਰੋਜ ਢਾਹਿਆ ਜਾ ਰਿਹਾ ਅਕਾਲ ਤਖਤ, ਪਰ ਨਾ ਇਨ੍ਹਾਂ ਬਾਬਿਆਂ ਦੇ ਸ਼ਸਤਰ ਨਿਕਲੇ? ਨਾਲੇ ਹੈ ਵੀ ਬਿੱਲਕੁਲ ਨੇੜੇ। ਇੱਕ ਅੱਡੀ ਲਾਓ ਤਾਂ ਘੋੜਾ ਪਹੁੰਚ ਜਾਏ। ਸੌਦਾ ਬੜਕਾਂ ਮਾਰ ਹਟਿਆ, ਆਸ਼ੂਤੋਸ਼ ਸਿੱਖਾਂ ਦੀਆਂ ਕੁੜੀਆਂ ਹਰਮਾ ਵਿੱਚ ਰੱਖੀ ਫਿਰਦਾ ਰਿਹਾ, ਭਨਿਆਰੇ ਵਾਲਾ? ਪਰ ਬਾਬੇ ਪਤਾ ਨਹੀਂ ਭੰਗ ਪੀਕੇ ਕਿਥੇ ਘੋੜੀ ਭਜਾਈ ਫਿਰਦੇ ਰਹੇ? ਤੇ ਇਨ੍ਹਾਂ ਸਭ ਉਪਰ ਮਿਹਰ ਭਰਿਆ ਹੱਥ ਰੱਖਣ ਵਾਲੇ ਬਾਦਲਕੇ? ਤਾਂ ਫਿਰ ਇਹ ਵਾਜੇ ਤੂਤੀਆਂ ਕਿਹੜੀ ਖੁਸ਼ੀ ਵਿਚ ਸਨ? ਕਿਹੜੀ ਲਾਮ ਜਿੱਤ ਕੇ ਆਏ ਸਨ ਇਹ 'ਮਹਾਂਪੁਰਖ'?

ਉਨ੍ਹਾਂ ਦੀ ਛੱਡੋ ਤੁਹਾਡੇ ਚੌਧਰੀਆਂ ਦਾ ਹਾਲ ਦੇਖ ਲਓ। ਉਂਝ ਕੁਝ 'ਵੱਡੇ ਗੁਰਦੁਆਰੇ' ਅਪਣਾ ਬਾਬਾ ਵੰਡਦੇ ਨਹੀਂ ਹੁੰਦੇ ਇੱਕ ਦੂਏ ਨਾਲ, ਪਰ ਇਸ ਵਾਰੀ ਤਾਂ ਇਨਕਲਾਬ ਹੋ ਗਿਆ? ਪਹਿਲੀ ਵਾਰ ਹੋਇਆ?

ਕੱਲ ਤੱਕ ਜਿਹੜੇ ਢੱਡਰੀ ਵਾਲੇ ਬਾਬਿਆਂ ਦੇ ਚਿਮਟੇ ਖੜਕਾਈ ਫਿਰਦੇ ਸਨ, ਅੱਜ ਇਨ੍ਹਾਂ ਬਾਬਿਆਂ ਦੀਆਂ ਤੂਤੀਆਂ ਵਜਾਈ ਜਾਂਦੇ? ਇਸੇ ਨੂੰ ਹੀ ਇਨਕਲਾਬ ਨਹੀਂ ਕਹਿੰਦੇ? ਈਸਟ-ਵੈਸਟ ਇਕੱਠੇ? ਬਾਬੇ ਹੀ ਸੁਣਾਉਂਦੇ ਹੁੰਦੇ ਕਿ ਕੱਲਯੁਗ ਵਿਚ ਵੱਛੇ ਨੂੰ ਗਾਂ ਚੁੰਘੂ ਲੇਲੇ ਨੂੰ ਭੇਡ? ਯਾਣੀ ਸਭ ਉਲਟਾ-ਪੁਲਟਾ?

ਚਲੋ ਉਂਝ ਵੀ ਮਾਰਕਿਟ ਵਿਚ ਕਿਸੇ ਵੱਡੇ 'ਮਹਾਂਪੁਰਖ' ਦੀ ਘਾਟ ਰੜਕ ਰਹੀ ਸੀ ਜਿਹੜੀ ਆਹਾ ਬਾਬਿਆਂ ਦੀਆਂ ਤੂਤੀਆਂ ਪੂਰੀ ਕਰ ਦਿੱਤੀ। ਕਰ ਦਿੱਤੀ ਜਾਂ ਕਰਨ ਦੀ ਲੋੜ ਸੀ ਕਿ ਮਿਸ਼ਨਰੀਏ ਕਿਤੇ ਐਵੇਂ ਬੜਕਾਂ ਨਾ ਮਾਰਨ ਲੱਗ ਜਾਣ ਕਿ ਗਲੀਆਂ ਸੁੰਝੀਆਂ ਕਰ ਤੀਆਂ! ਅਗਲੇ ਕੁਝ ਸਾਲ ਮਾਰਕਿਟ ਵਿਚ ਰੌਣਕਾਂ ਰਹਿਣਗੀਆਂ ਨਵੇਂ ਨਵੇਂ ਆਏ ਗਾਇਕ ਵਾਂਗ। ਉਦੋਂ ਤੱਕ ਕੋਈ ਹੋਰ ਆ ਜਾਣਾ। ਸਾਡੇ ਗੁਰਦੁਆਰਿਆਂ ਵਾਲੇ ਵੀ ਬੜੇ ਅਜੀਬ ਜੀਵ ਜੰਤੂ ਨੇ ਇਹ ਪੁਰਾਣੇ ਯਾਰ ਤਾਂ ਭੁੱਲ ਹੀ ਜਾਂਦੇ ਨਵਿਆਂ ਦੇ ਗਲ ਲੱਗ ਕੇ?

ਪਰ ਏਅਰਪੋਰਟਾਂ ਉਪਰ ਸਿੱਖ ਕੌਮ ਦੇ ਬੌਧਿਕ ਵਿਕਾਸ ਦੇ ਜਲੂਸ ਦੀ ਝਲਕ ਦੇਖ ਦਿੱਲ ਭਰਦਾ ਕਿ ਗੁਰੂ ਬਾਜਾਂ ਵਾਲਿਆਂ ਤੇਰੇ ਸਿੰਘ ਸੂਰਮੇ ਇਵੇਂ ਦੇ ਤਾਂ ਨਹੀਂ ਹੋ ਸਕਦੇ ਨਾਂ ਤੂੰ ਇਹ ਨਸਲਾਂ ਦੇ ਬੀਜ ਬੋਏ ਹੀ ਸਨ ਪਰ ਇਹ ਉੱਗ ਕਿਵੇਂ ਆਏ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top