ਬੁੱਤ
ਪੱਥਰ ਦਾ ਹੀ ਕਿਉਂ ਉਹ ਕਿਸੇ ਬਾਬੇ ਦਾ ਵੀ ਹੋ ਸਕਦਾ, ਕਿਸੇ ਸਾਧ, ਕਿਸੇ ਭ੍ਰਹਮਗਿਆਨੀ ਦਾ
ਵੀ ਕਿਸੇ ਵਿਦਵਾਨ ਦਾ ਵੀ ਕਿਉਂ ਨਹੀਂ । ਬੁੱਤ ਤਾਂ ਬੁੱਤ ਹੈ। ਤੇ ਜਦ ਵੀ ਕੋਈ ਉਸ ਬੁੱਤ
ਨਾਲ ਛੇੜ ਛਾੜ ਕਰਦਾ ਬੰਦਾ ਭਾਂਬੜ ਬਣ ਉਠਦਾ। ਹੈਂਅ! ਮੇਰੇ ਬੁੱਤ ਨਾਲ?
ਦਰਅਸਲ ਬੁੱਤ ਦਾ ਨਹੀਂ ਮਸਲਾ ਉਸ ਦੀ ਖੁਦ
ਦੀ ਈਗੋ ਦਾ ਹੁੰਦਾ! ਬੁੱਤ ਟੁਟਣ ਨਾਲ ਮੇਰੀ ਅਪਣਾ ਆਪਾ ਟੁੱਟਦਾ, ਮੇਰੀ ਹਉਂ ਟੁੱਟਦੀ।
ਸ਼ਰਧਾ ਦੀ ਦੁਨੀਆਂ ਵਿਚ ਰਾੜਿਆਂ ਦੇ ਬੁੱਤ,
ਨਾਨਕਸਰੀਆਂ ਦੇ ਬੁੱਤ, ਨਾਮਧਾਰੀਏ ਜਾਂ ਨਰਕਧਾਰੀਏ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਇੱਕ
ਦੂਏ ਦੇ ਬੁੱਤਾਂ ਨਾਲ ਕਿਸੇ ਦੇ ਸਾਹਵੇਂ ਤੁਸੀਂ ਕਿਸੇ ਦੂਜੇ ਦਾ ਤੋੜੀ ਜਾਉਂ।
ਇਵੇਂ ਹੀ ਵਿਦਵਾਨਾਂ ਦੀ ਦੁਨੀਆਂ ਵਿਚ ਹੈ। ਕਿਸੇ ਇੱਕ
ਵਿਦਵਾਨ ਦਾ ਬੁੱਤ ਦੂਜਾ ਤੋੜ ਜਾਏ ਕਿਸੇ ਨੂੰ ਕਾਹਦਾ ਗਿਲਾ, ਪਰ ਜਦ ਤੁਸੀਂ ਉਸ ਦੇ
ਵਿਦਵਾਨ ਦਾ ਬੁੱਤ ਤੋੜੋਂਗੇ ਬਾਹਾਂ ਉਸ ਵੇਲੇ ਟੰਗੀਆਂ ਜਾਣਗੀਆਂ।
ਵਿਚਾਰਧਾਰਾ ਦੀ ਗੇਂਦ ਨੂੰ ਰੱਖਕੇ ਮੈਚ ਆਪਣੇ ਆਪਣੇ ਹੀ ਹੈਨ। ਆਪਣੇ ਬੁੱਤਾਂ ਦੇ,
ਆਪਣੇ ਹੰਕਾਰਾਂ ਦੇ, ਆਪਣੇ ਵਿਦਵਾਨਾਂ ਦੇ? ਕਿਕਾਂ ਆਪਣੇ ਬੁੱਤਾਂ ਨੂੰ ਲੈ ਕੇ ਹੀ ਵੱਜਦੀਆਂ
ਪਰ ਮਾਧਿਅਮ ਯਾਣੀ ਗੇਂਦ, ਵਿਚਾਰ ਹੈ?
ਸਾਧਾਂ ਦੇ ਚੇਲੇ ਬੁੱਤਾਂ ਦੇ ਪੁਜਾਰੀ ਪਰ ਵਿਦਵਾਨਾਂ
ਦੇ? ਜੇ ਸੰਤ ਦਾ ਚੇਲਾ ਆਪਣੇ ਬੁੱਤ ਨੂੰ ਹੱਥ ਨਹੀਂ
ਲਾਉਂਣ ਦਿੰਦਾ ਤਾਂ ਵਿਦਵਾਨ ਦਾ? ਲਾ ਕੇ ਦੇਖੋ ਤਮਾਸ਼ਾ ਦੇਖਣਾ ਤਾਂ। ਬੀ੍ਹਰੇ ਪੱਦੋਂ
ਜਾਂ ਹੋਰਾਂ ਪਾ ਖਲਾਰੇ ਦੇਣੇ ਮੇਰੇ! ਜੇ ਤੁਸੀਂ ਨਹੀਂ ਆਪਣੇ ਬੁੱਤ ਨੂੰ ਛੁਹਣ ਦਿੰਦੇ ਤਾਂ
ਸੰਤ ਦੇ ਚੇਲੇ ਉਪਰ ਕਾਹਦਾ ਗਿਲਾ?
ਮੇਰਾ ਮੱਕਸਦ ਤੁਹਾਡੇ
ਤੋਂ ਖਲਾਰਾ ਪਵਾਉਂਣਾ ਨਹੀਂ, ਕੇਵਲ ਇਨਾ ਕਿ ਜਿਸ ਕੋਲੋਂ ਕੁਝ ਸਿੱਖਣ ਨੂੰ ਮਿਲਦਾ
ਸਿਖ ਲਓ ਤੇ ਅਗਾਂਹ ਤੁਰੋ, ਬੁੱਤ ਪੂਜਾ ਵਿੱਚੋਂ ਬਾਹਰ ਆਓ, ਬੁੱਤਾਂ ਖਾਤਰ ਡਾਗਾਂ ਨਾ
ਵਰ੍ਹਾਓ। ਬੁੱਤਾਂ ਦਾ ਜਾਣਾ ਕੁਝ ਨਹੀਂ, ਸਿਰ ਤੁਹਾਡੇ ਖੁਲ੍ਹੀ ਜਾਣੇ ਆਪਸ ਵਿਚੀਂ!
ਨਹੀਂ ?