Share on Facebook

Main News Page

ਨਾਇਕ ਬਨਾਮ ਖਲਨਾਇਕ
-: ਗੁਰਦੇਵ ਸਿੰਘ ਸੱਧੇਵਾਲੀਆ
101118

ਨਾਇਕ, ਖਲਨਾਇਕ ਪਰ ਖਲਨਾਇਕ, ਨਾਇਕ? ਦੋ ਮਿਸਾਲਾਂ ਕਾਫੀ ਹੋਣਗੀਆਂ।

ਮਿਰਜਾ ਅਪਣੇ ਮਾਮੇ ਦੀ ਕੁੜੀ ਦੌੜਾ ਕੇ ਲੈ ਗਿਆ ਮਹਿੰਦੀ ਲੱਗੇ ਹੱਥਾਂ ਸਮੇਤ, ਯਾਣੀ ਵਿਆਹ ਦੇ ਮੌਕੇ! ਸਾਹਿਬਾਂ ਦੇ ਭਰਾਵਾਂ ਦੀ ਗੈਰਤ ਨੇ ਵੱਟ ਖਾਧਾ ਉਨ੍ਹਾਂ ਸ਼ਾਮ ਨਹੀਂ  ਢੱਲਣ ਦਿੱਤੀ ਚਿੱਟੇ ਦਿਨ ਮਿਰਜਾ ਜਾ ਢਾਹਿਆ ਤੇ ਨਿੱਕਾ ਨਿੱਕਾ ਕਰਕੇ ਵਢਿਆ! ਉਸ ਨੂੰ ਖਲਾਰ ਖਲੂਰ ਕੇ ਵਿਚੇ ਅਪਣੀ ਭੈਣ ਟੁੱਕ ਸੁੱਟੀ!

ਇਥੇ ਨਾਇਕ ਕੌਣ ਹੋਇਆ? ਬੇਇੱਜਤੀ ਦਾ ਬਦਲਾ ਲੈਣ ਵਾਲੇ ਕੇ ਬੇਇੱਜਤੀ ਕਰਨ ਵਾਲਾ? ਤੁਹਾਡੇ ਪੰਜਾਬ ਵਾਲੇ ਲੰਡਰ ਗਾਇਕ? ਜਿੰਨਾ ਜੋਰ ਇਹ ਮਿਰਜਾ ਗਾਉਂਣ ਤੇ ਲਾਉਂਦੇ ਉਨੇ ਜੋਰ ਨਾਲ ਤਾਂ ਕਈ ਮਿਰਜੇ ਮਾਰ ਸੁੱਟੇ ਬੰਦਾ! ਇਥੇ ਨਾਇਕ ਸਾਹਿਬਾਂ ਦੇ ਭਰਾ ਸਨ ਨਾ ਕਿ ਮਿਰਜਾ ਪਰ..?

ਹੁਣੇ ਹੁਣੇ ਰਾਵਣ ਫੂਕਿਆ ਪੂਰੇ ਮੁਲਖ ਨੇ। ਪਰ ਇਸ ਕਹਾਣੀ ਦੀ ਜੜ੍ਹ 'ਚ ਦਾਤੀ ਮਾਰੋ ਤਾਂ ਵਿਚੋਂ ਇਥੋਂ ਵੀ ਮਿਰਜੇ ਦੀ ਕਹਾਣੀ ਵਾਲਾ ਹੀ ਸਮ੍ਹਾਨ ਨਿਕਲਦਾ।

ਸਰੂਪ ਨਖਾ ਦਾ ਨੱਕ ਵੱਢਿਆ ਲਛਮਣ ਨੇ। ਨੱਕ ਵੱਢਿਆ ਜਾਣਾ ਦਾ ਮੱਤਲਬ ਸਮਝਦੇ ਤੁਸੀਂ? ਤੁਸੀਂ ਸੋਚੋ ਕਿ ਰਾਵਣ ਨੇ ਉਨ੍ਹਾਂ ਦੀ ਔਰਤ ਹੀ ਕਿਉਂ ਚੁੱਕੀ? ਉਹ ਰਾਮ ਜਾਂ ਲਛਮਣ ਤੇ ਹਮਲਾ ਵੀ ਕਰ ਸਕਦਾ ਸੀ। ਪਤਾ ਕਿਉਂ? ਕਿਉਂਕਿ ਉਨ੍ਹਾਂ ਨੇ ਉਸ ਦੀ ਭੈਣ ਯਾਣੀ ਔਰਤ ਅਪਮਾਨਤ ਕੀਤੀ ਸੀ ਤਾਂ ਉਸ ਔਰਤ ਹੀ ਚੁੱਕ ਕੇ ਬਦਲਾ ਲਿਆ। ਪਰ ਇਸ ਦੇ ਬਾਵਜੂਦ ਉਹ ਲਛਮਣ ਵਰਗਾ 'ਅਗਾਂਹ ਵਧੂ' ਫਿਰ ਵੀ ਨਹੀਂ  ਸੀ ਕਿ ਉਹ ਸੀਤਾ ਨਾਲ ਵੀ ਉਹੀ ਕੁਝ ਕਰਦਾ ਜਿਹੜਾ ਲਛਮਣ ਨੇ ਉਸ ਦੀ ਭੈਣ ਨਾਲ ਕੀਤਾ ਸੀ।

ਨਾਇਕ ਕੌਣ ਹੋਇਆ ਇਥੇ? ਪਹਿਲ ਕਰਨ ਵਾਲਾ ਜਾਂ ਕੀਤੀ ਵਧੀਕੀ ਦਾ ਬਦਲਾ ਲੈਣ ਵਾਲਾ?

ਇੰਦਰਾ ਨੇ ਦਰਬਾਰ ਸਾਹਿਬ ਉਪਰ ਹਮਲਾ ਕੀਤਾ। ਸ੍ਰ. ਬੇਅੰਤ ਸਿੰਘ ਸਤਵੰਤ ਸਿੰਘ ਨੇ ਬਦਲਾ ਲਿਆ, ਪਰ ਇਥੇ ਵੀ ਮੁਲਖ ਦੀਆਂ ਨਜਰਾਂ ਵਿਚ ਖਲਨਾਇਕ ਕੌਣ? ਉਹ ਜਦ ਸਾਡੇ ਸ਼ਹੀਦਾਂ ਨੂੰ ਉਹ ਅਪਮਾਨਤ ਕਰਦੇ ਜਾਂ ਖਲਨਾਇਕ ਵਜੋਂ ਪੇਸ਼ ਕਰਦੇ ਤਾਂ ਸਾਡੇ ਵਾਲੇ ਹੀ ਰਾਮ ਚੰਦਰ ਨੂੰ ਅਪਣੀਆਂ ਸਟੇਜਾਂ ਤੋਂ ਭਗਵਾਨ ਯਾਣੀ ਨਾਇਕ ਕਹਿਕੇ ਰਾਵਣ ਦਾ ਅਪਮਾਨ ਨਹੀਂ ਕਰਦੇ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top