Share on Facebook

Main News Page

ਡੱਗ ਫੋਰਡ ਬਨਾਮ ਮੋਟਰਸਾਈਕਲ
-: ਗੁਰਦੇਵ ਸਿੰਘ ਸੱਧੇਵਾਲੀਆ
161118

ਕਹਿੰਦੇ ਬਰਫ ਉਪਰ ਚਲਣ ਵਾਲੇ ਮੋਟਰਸਾਈਕਲ ਵੀ ਹਨ ਪਰ ਟੋਪੀ ਨਹੀਂ  ਪਾਉਂਣੀ ਪੈਂਦੀ, ਪੱਗ ਨਾਲ ਹੀ ਬੰਦਾ ਅਪਣਾ ਭੁੱਸ ਪੂਰਾ ਕਰ ਲੈਂਦਾ। ਜੇ ਸਿਰ ਵਿਚ ਹਾਲੇ ਲਹੂ ਪੂਰਾ ਦੌੜਦਾ ਚਾਹੇ ਪੱਗ ਵੀ ਨਾ ਬੰਨੋ! ਮੂਧਾ ਸ਼ੂਧਾ ਵੀ ਵੱਜ ਜਾਏ ਤਾਂ ਸਿਰ ਟੁੱਟਣ ਦੀ ਕੋਈ ਬਾਹਲੀ ਸੰਭਾਵਨਾ ਨਹੀਂ ! ਕਿਸੇ ਲੀਡਰ ਸ਼ੀਡਰ ਮਗਰ ਲਿਲੜੀਆਂ ਕੱਢਣ ਦੀ ਵੀ ਲੋੜ ਨਹੀਂ  ਪੈਂਦੀ ਨਾ ਭਿਖਾਰੀਆਂ ਤਰ੍ਹਾਂ ਤਰਲੇ ਕੱਢਣ ਦੀ?

ਟਰੰਟੋ ਦੇ ਨਵੇ ਬਣੇ ਮੁੱਖ ਮੰਤਰੀ ਨੇ ਆਉਂਦਿਆਂ ਹੀ ਪਹਿਲਾ ਅਹਿਸਾਸ ਕਰਾ ਦਿੱਤਾ ਲੋਕਾਂ ਨੂੰ ਕਿ ਬ੍ਰੈਮਪਟਨ ਚੌਥੇ ਪੌੜੇ ਵਾਲਿਆਂ ਦੀ ਠੱਠੀ ਹੈ ਇਸ ਵਾਸਤੇ ਸਾਡੇ ਕੋਲੇ ਕੱਖ ਨਹੀਂ ? ਨੱਬੇ ਮਿਲੀਅਨ ਡਾਲਰ ਪਾਸ ਕੀਤਾ ਇੱਕ ਹੋਰ ਹਸਪਤਾਲ ਲਈ ਆਉਂਦਿਆਂ ਹੀ ਲਾਲ ਲਕੀਰ ਖਿੱਚ ਕੇ ਔਹ ਮਾਰੀ? ਦੂਜਾ ਮਾਅਰਕਾ ਉਸ ਦਾ ਕਿ ਯੂਨੀਵਰਸਿਟੀ ਰੱਦ? ਤੁਸੀਂ ਅਪਣੇ ਨਿਆਣੇ ਦਾ ਦੂਰ ਜਾਂ ਦੂਜੇ ਸ਼ਹਿਰਾਂ ਵਿਚ ਜਾ ਕੇ ਪੜਾਈ ਦਾ ਖਰਚਾ ਦੇਖੋ ਤਾਂ ਮਿਲੀਅਨਜ਼ ਡਾਲਰ ਬਣਦਾ ਜਦ ਨਿਆਣੇ ਨੂੰ ਹੋਸਟਲ ਵਿਚ ਰਹਿਣਾ ਪੈਂਦਾ। ਖਾਣ ਪੀਣ ਤੋਂ ਲੈ ਕੇ ਵੀਕਐਂਡ ਘਰੇ ਆਉਂਣ ਦੇ ਖਰਚੇ ਤੱਕ? ਪਰ ਅਬਾਦੀ ਤੁਹਾਡੀ? ਯੂਨੀਵਰਸਿਟੀ ਇੱਕ ਵੀ ਨਾ ਤੁਹਾਡੇ ਹਿੱਸੇ?

ਪੱਗ ਬੰਨ ਕੇ ਮੋਟਰਸਾਈਕਲ ਚਲਾਉਂਣ ਦੀ ਇਜਾਜਤ ਨੂੰ ਸਾਡੇ ਸੋ ਕਾਲ ਲੀਡਰਾਂ ਇਉਂ ਉਬਾਰਿਆ ਜਿਵੇਂ ਮੋਟਰਸਾਈਕਲ ਚਲਾਉਂਣਾ ਸਾਡਾ ਕੋਈ ਛੇਵਾਂ ਕਕਾਰ ਹੋਵੇ ਤੇ ਜਿਸ ਦੀ ਜਿੱਤ ਤੇ ਜਮਰੌਦ ਦਾ ਕਿਲਾ ਜਿੱਤਣ ਵਰਗੇ ਜਸ਼ਨ?

ਕਹਿੰਦੇ ਡਗ ਫੋਰਡ ਲਈ 'ਬੋਟ ਕਰੂਜ਼' ਦੀ ਤਿਆਰੀ? ਹੋਣੀ ਚਾਹੀਦੀ ਕਿਉਂਕਿ ਉਸ ਤੁਹਾਡੇ ਨਿਆਣਿਆਂ ਦਾ ਭਵਿੱਖ ਜੂ ਉਜਲਾ ਕਰ ਦਿੱਤਾ ਯੂਨੀਵਰਸਿਟੀ ਖੜੀ ਕਰਕੇ?

ਚਲੋ ਇਸ ਗੱਲ ਦੀ ਵੀ ਖਾਧੀ ਕੜ੍ਹੀ ਪਰ ਬਾਕੀ ਪਾਸੇ ਵੀ ਚੁੱਪਾਂ? ਕੋਈ ਨਾ ਬੋਲਿਆ ਜਿਵੇਂ ਅਸੀਂ ਬ੍ਰੈਪਟਨ ਵਿਚ ਰਹਿੰਦੇ ਹੀ ਨਾ ਹੋਈਏ? ਕਿਸੇ ਡੱਗ ਨੂੰ ਅਹਿਸਾਸ ਕਰਾਉਂਣ ਦੀ ਜੁਅਰਤ ਨਹੀਂ  ਕੀਤੀ ਆਹ ਕੀ?

ਤੁਸੀਂ ਬ੍ਰਪੈਪਟਨ ਹਸਪਤਾਲ ਗਏ ਕਦੀਂ? ਹਾਲ ਦੇਖਿਆ ਉਥੇ ਦਾ? ੩,੪, ੫ ਘੰਟੇ ਤੱਕ ਇੰਤਜਾਰ ! ਬੰਦਾ ਬੈਠਾ ਹੀ ਬੁੱਢਾ ਹੋ ਜਾਏ !

ਯਾਦ ਰਹੇ ਕਿ ਦਸਤਾਰ ਸਿੱਖ ਮੁੱਦਾ ਹੋ ਸਕਦੀ ਪਰ ਮੋਟਰਸਾਈਕਲ ਸਾਡਾ ਕੋਈ ਮੁੱਦਾ ਨਹੀਂ ਤੇ ਦਸਤਾਰ ਬੰਨ ਕੇ ਜਾਣ ਤੋਂ ਸਾਨੂੰ ਕਦੇ ਕਿਸੇ ਰੋਕਿਆ? ਕੋਈ ਦੱਸੇ ਕਿੰਨਿਆਂ ਕੋਲੇ ਮੋਟਰਸਾਈਲ ਹਨ ਪਰ ਕਿੰਨੇ ਲੋਕ ਹਸਪਤਾਲ ਤੋਂ ਦੁੱਖੀ ਅਤੇ ਕਿੰਨੇ ਨਿਆਣੇ ਬਾਹਰ ਜਾ ਕੇ ਪੜਾਈ ਕਰਨ ਤੇ ਖੁਆਰ? ਲੋਕ ਕੀ ਇਸ ਪਾਸੇ ਧਿਆਨ ਦੇਣਗੇ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top