ਜੰਗਲ
ਦਾ ਬਹੁਤਾ ਹਿੱਸਾ ਖੁਸ਼ ਦਿਖਾਈ ਦੇ ਰਿਹਾ ਸੀ। ਸੁੱਕਾ ਜਿਹਾ ਘਾਹ ਚਰਦੀ ਭੇਡ ਕੋਲੇ ਉਸ ਦਾ
ਲੇਲਾ ਦੌੜਾ ਆਇਆ, ਮਾਂ! ਆਪਾਂ ਜਿੱਤ ਗਏ! ਜੰਗਲ ਦੇ ਅੱਛੇ ਦਿਨ ਹੁਣ ਆਉਣਗੇ? ਰੱਬ ਨੇ ਸਾਡੀ
ਸੁਣ ਲਈ?
ਆਪਾਂ ਜਿੱਤ ਗਏ? ਅੱਛੇ ਦਿਨ? ਮਾਂ ਹੈਰਾਨ ਹੋਈ ਖੜੀ ਸੀ।
ਹਾਂਅ ਮਾਂ! ਆਪਾਂ ਜਿੱਤ ਗਏ! ਜੰਗਲ ਦਾ ਭਲਾ ਚਾਹੁਣ ਵਾਲੀ ਅਪਣੀ
ਪਾਰਟੀ ਜਿੱਤ ਗਈ?
ਮਾਂ ਨੂੰ ਜਦ ਪੂਰੀ ਕਹਾਣੀ ਪਤਾ ਲੱਗੀ
ਤਾਂ ਲੰਮਾ ਹਾਉਕਾ ਲੈ ਕੇ ਕਹਿਣ ਲੱਗੀ ਪੁੱਤਰ ਕੌਣ ਤੇਰਾ? ਕਿਹੜੀ ਤੇਰੀ ਪਾਰਟੀ? ਕਿਹੜਾ
ਭਲਾ? ਇੱਕ ਬਗਿਆੜ ਹਾਰਿਆ ਦੂਜਾ ਜਿੱਤ ਗਿਆ, ਕੀ ਫਰਕ ਪੈਂਦਾ। ਤੂੰ ਤੇ ਮੈਂ ਤਾਂ ਖਾਧੇ ਹੀ
ਖਾਧੇ ਜਾਣਾ ਹੈ ਚਾਹੇ ਜਿਹੜਾ ਮਰਜੀ ਬਗਿਆੜ ਖਾ ਜਾਏ! ਪਰ ਚਲੋ ਇਨਾ ਫਰਕ ਕਿ ਪਹਿਲਾ ਸਿੱਧਾ
ਹੀ ਧੌਣ ਮਰੋੜ ਕੱਢਦਾ ਸੀ ਹੁਣ ਵਾਲਾ ਥੋੜਾ ਪਲੋਸ ਲੈਂਦਾ ਖਾਣ ਤੋਂ ਪਹਿਲਾਂ।
ਉਧਰ ਜੰਗਲ ਦੇ ਦੂਜੇ ਸਿਰੇ ਤੇ ਇੱਕ ਦੂਜਾ ਬਗਿਆੜ ਜੋਰ ਲਾਈ ਜਾਂਦਾ ਸੀ ਕਿ ਦੇਖੋ ਭਾਈਓ
ਇਨ੍ਹਾਂ ਬਗਿਆੜਾਂ ਜੰਗਲ ਦਾ ਮੁੱਖ ਮੰਤਰੀ ਕਿਸ ਨੂੰ ਲਾਇਆ ਜਿਸ ਸਾਡੀ ਨਸਲ ਤਬਾਹ ਕਰ ਛੱਡੀ,
ਜਿਸ ਸਾਡੇ ਛੁਰਿਆਂ ਨਾਲ ਢਿੱਡ ਪਾੜੇ, ਸਾਨੂੰ ਭੁੰਨ ਭੁੰਨ ਖਾਧਾ, ਸਾਨੂੰ ਤੇਲ ਪਾ ਪਾ
ਸਾੜਿਆ, ਸਾਡੀ ਨਸਲਕੁਸ਼ੀ ਕੀਤੀ, ਖੂਨੀ ਹੈ ਉਹ ਬਗਿਆੜ, ਕਾਤਲ….?
ਪਰ ਮੂਹਰੇ ਬਣ ਚੁੱਕੀਆਂ ਭੇਡਾਂ ਦੇ ਲੇਲੇ ਦੇਹ ਤਾੜੀ ਤੇ ਤਾੜੀ ਬਿਨਾ ਇਹ ਜਾਣੇ ਕਿ ਬਗਿਆੜ
ਹੀ ਬਗਿਆੜ ਨੂੰ ਬਗਿਆੜ ਕਹਿਕੇ ਭੰਡ ਰਿਹਾ ਹੈ ਉਹ ਵੀ ਖੂਨ ਨਾਲ ਲਿਬੜੇ ਜਬਾੜੇ ਬਿਨਾ ਪੂੰਝੇ?
ਕਾਂਗਰਸ ਦੀ ਜਿਤ 'ਤੇ………