Share on Facebook

Main News Page

ਵਤਨ ਦੀ ਮਿੱਟੀ…?
-: ਗੁਰਦੇਵ ਸਿੰਘ ਸੱਧੇਵਾਲੀਆ
260119

ਸੁਣਿਆ ਅੱਜ ੨੬ ਜਨਵਰੀ ਹੈ। ਜਸ਼ਨ ਹੋਣਗੇ, ਭੰਗੜੇ ਗਿੱਧੇ ਪੰਜਾਬ ਦੇ ਸਕੂਲਾਂ ਵਿਚ ਤਾਂ ਪੈ ਚੁੱਕੇ, ਬਾਹਰ ਅੱਜ ਪੈਣਗੇ? ਹੋਇਆ ਕੀ ਸੀ ਅੱਜ ਵੈਸੇ?

੧੫ ਅਗਸਤ ਤੋਂ ਹੁਣ ਤੱਕ ਮੈਨੂੰ ਲੱਗਦਾ ਹਜਾਰਾਂ ਬੇਗੁਨਾਹਾਂ ਦੀਆਂ ਲਾਸ਼ਾਂ ਬਿਲੇ ਲਾ ਦਿੱਤੀਆਂ ਗਈਆਂ ਹੋਣਗੀਆਂ। ਉਨ੍ਹਾਂ ਦੇ ਸੜ ਰਹੇ ਘਰਾਂ ਦੀਆਂ ਅੱਗਾਂ ਬੁੱਝ ਗਈਆਂ ਹੋਣਗੀਆਂ। ਤੇ ਬਾਕੀ ਬਚਦੇ?

ਦੁਨੀਆਂ ਦੀ ਇਹ ਬੜੀ ਅਜੀਬ ਅਤੇ ਬੇਸ਼ਰਮ ਕਿਸਮ ਦੀ ਆਜ਼ਾਦੀ ਸੀ ਜਿਥੇ ਪੂਰਾ ਮੁਲਖ ਸੜ ਰਿਹਾ ਸੀ ਐਨ ਉਸੇ ਸਮੇ ਦੂਜਾ ਐਕਚਨ ਤੇ ਗੁਲਾਬ ਟੰਗੀ ਸਲਾਮੀਆਂ ਲੈ ਰਿਹਾ ਸੀ?

ਆਤਮ ਵਿਸਵਾਸ਼ ਜਦ ਫੁਕਰਾਪਨ ਵਿਚ ਬਦਲਦਾ ਤਾਂ ਕੁੱਟ ਸ਼ਰਤੀਆ। ਗਾਂਧੀ ਨੇ ਹਵਾ ਕਰਕੇ ਫੁਕਰਿਆਂ ਦੀ ਇੱਕ ਅਜਿਹੀ ਜਮਾਤ ਪੈਦਾ ਕੀਤੀ ਕਿ ਖਾਲਸਾ ਜੀ ਤੁਹਾਡੀ ਤਲਵਾਰ? ਤੁਸੀਂ ਮੁਗਲ ਨਾ ਛੱਡੇ ਇਹ ਬਣੀਏ ਛਣੀਏ ਤੁਹਾਡੇ ਅੱਗੇ ਕੀ ਚੀਜ। ਜੇ ਧੱਕਾ ਹੋਇਆ ਕੋਈ ਤੁਹਾਡੇ ਨਾਲ ਇਸ ਮੁਲਖ ਵਿਚ ਤਾਂ ਤੁਹਾਡੀ ਛੂਕਦੀ ਤਲਵਾਰ ਨੂੰ ਕੌਣ ਰੋਕੂ? ਫੁਕਰੇ ਤਾਰਾ ਸਿੰਘ ਨੇ ਅਪਣੀ ਕੌਮ ਦੀ ਬਰਬਾਦੀ ਤਾਂ ਜਿਹੜੀ ਕਰਨੀ ਸੀ ਹਵਾ ਵਿਚ ਆਏ ਨੇ ਉਸੇ ਤਲਵਾਰ ਨਾਲ ਪਾਕਿਸਤਾਨ ਵਾਲਿਆਂ ਦਾ ਝੰਡਾ ਵੀ ਜਾ ਵੱਢਿਆ?

ਪੰਜ ਸੱਤ ਫੁਕਰਿਆਂ ਪੂਰੀ ਕੌਮ ਲੇਲੇ ਤਰ੍ਹਾਂ ਬੰਨ ਕੇ ਬਗਿਆੜ ਅੱਗੇ ਸੁੱਟ ਮਾਰੀ ਤੇ ਲਓ ਜੀ ਮਨਾਓ ਅੱਜ ਜਸ਼ਨ? ਇਹ ਤਿਰੰਗਾ ਤੁਹਾਡਾ ਜੀ, ਵੇਖ ਲਓ ਭਵੇਂ ਸਭ ਤੋਂ ਉਪਰ ਤੁਹਾਡਾ ਰੰਗ? ਭਗਵੇਂ ਨੂੰ ਹੀ ਕੇਸਰੀ ਕਹਿ ਕੇ ਵੇਚ ਦਿੱਤਾ ਯਾਣੀ ਕੁੱਤੇ ਦਾ ਲੇਲਾ?

ਆਜ਼ਾਦੀ ਨੂੰ ਸਮਝਣ ਵਾਲੇ ਸਿੱਖ ਵਿਚਾਰੇ ਕੱਲ ਦੇ ਲਾਲੋ ਲਾਲ ਹੋਈ ਫਿਰਦੇ ਕਿ ਰਾੜੇ ਵਾਲੇ ਸਾਧ ਦੇ ਨਾਂ ਵਾਲੇ ਸਕੂਲ ਵਿਚ ਵੇਖੋ ਤਿਰੰਗਾ ਚੁੱਕੀ ਫਿਰਦੇ? ਰਾੜੇਵਾਲੇ ਹੰਨੂਮਾਨ ਜੀ ਦੇ ਅਵਤਾਰ ਦੀ ਛੱਡੋ ਬਾਕੀਆਂ ਵਿਚ ਵੀ ਤਾਂ ਇਹੀ ਕੁਝ ਹੁੰਦਾ?


ਪਰ ਰੌਲੇ ਵਾਲੇ? ਲੱਤਾਂ ਬਾਹਾਂ ਬੰਨ ਕੇ ਨੂੜਿਆ ਪਿਆ ਤੇ ਹੁਣ ਉਹ ਕਹਿੰਦੇ ਛੜਾਂ ਵੀ ਨਾ ਮਾਰੋ? ਅਸੀਂ ਕਹਿੰਨੇ ਯਾਰ ਮਾੜੀਆਂ ਜਿਹੀਆਂ ਬਾਹਾਂ ਤਾਂ ਢਿੱਲੀਆਂ ਕਰ ਦਿਓ ਪਰ ਉਹ ਕਹਿੰਦੇ ਨਾਂ! ਤੁਸੀਂ ਤਾਂ ਮੁੱਢ ਕਦੀਮ ਜਰਾਇਮ ਪੇਸ਼ਾ? ਉਹ ਕਹਿੰਦੇ ਸਿੱਖਾਂ ਨੂੰ ਰੌਲਾ ਪਾਉਂਣ ਦੀ ਆਦਤ। ਆਦਤ ਤਾਂ ਸਾਨੂੰ ਹੋਣੀ ਹੀ ਹੋਈ ਸਾਡੇ ਨਾਂ ਵਾਲੀ ਢੇਰੀ ਵੀ ਹੜੱਪ ਕਰ ਗਏ ਹੁਣ ਅਸੀਂ ਕਹਿੰਨੇ ਬਾਕੀ ਦੀ ਤਾਂ ਖਾਧੀ ਕੜ੍ਹੀ ਸਾਡੀ ਪਾਣੀ ਦੀ ਘੁੱਟ ਤਾਂ ਨਾ ਖੋਹੋ, ਸਾਡੇ ਦਰਿਆ ਤਾਂ ਨਾ ਸੁਕਾਓ, ਕੱਲ ਨੂੰ ਸਾਡੇ ਨਿਆਣੇ ਕੀ ਪੀਣਗੇ ਤੇ ਚਲੋ ਜੀ ਇਹ ਰੌਲਾ ਹੋ ਗਿਆ?

ਉਹ ਕਹਿੰਦੇ ਅਸੀਂ ਵੜਨ ਨਹੀਂ ਦਿੰਦੇ ਬਾਹਰ ਵਾਲਿਆਂ ਨੂੰ, ਇਹ ਰੌਲਾ ਜਿਆਦਾ ਪਾਉਂਦੇ। ਸ਼ਾਂਤ ਮੁਲਖ ਹੈ ਸਾਡਾ ਇਥੇ ਰੌਲੇ ਦਾ ਕੀ ਕੰਮ? ਤੇ ਕਈ ਵਿਚਾਰੇ 'ਵਤਨ ਦੀ ਮਿੱਟੀ' ਨਾ ਸਿਰ ਪਵਾਉਂਣੋਂ ਰਹਿ ਜਾਈਏ, ਉਹ ਇਸੇ ਲਈ ਚੁੱਪ ਹੋ ਗਏ! ਇਉਂ ਉਨ੍ਹੀ ਕਈ ਬਾਹਲੇ ਸਿੰਗ ਤਿੱਖੇ ਕਈ ਰੱਖਣ ਵਾਲੇ ਲੱਤ ਹੇਠੋਂ ਕੱਢ ਕੇ ਖੋਹਲ ਦਿੱਤੇ ਕਿ ਜਾਓ ਤੁਸੀਂ ਵੀ ਪਵਾ ਲਿਆਓ ਵਤਨ ਦਾ ਘੱਟਾ ਬੜੇ ਓਦਰੇ ਫਿਰਦੇ ਸੀ?

ਤੇ ਉਂਨ੍ਹਾਂ ਚੋਂ ਕਈ ਵਿਚਾਰੇ ਅੱਜ ਦੇ ਦਿਨ ਸਲਾਮੀਆਂ ਦੇਣ ਤੁਰ ਪੈਂਦੇ ਤੇ ਬਾਕੀ ਕੁਝ ਇੱਕ ਰੌਲੇ ਵਾਲੇ ਬਚੇ ਉਹ ਰੌਲਾ ਪਾਈ ਜਾਂਦੇ? ਸਿੱਖਾਂ ਲਈ ਆਜ਼ਾਦੀ ਦੇ ਅਰਥ ਬੱਸ ਇਨੇ ਕੁ ਹੀ! ਨਹੀਂ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top