Share on Facebook

Main News Page

ਵਿਕਾਸ, ਧਰਮ ਅਤੇ ਮਨੁੱਖ
-: ਗੁਰਦੇਵ ਸਿੰਘ ਸੱਧੇਵਾਲੀਆ
110319

ਧਰਮ ਵਿਕਾਸ ਦੇ ਰਾਹ ਵਿੱਚ ਰੋੜਾ? ਹੋਣਾ, ਹੋ ਸਕਦਾ, ਕਿਉਂ ਨਹੀਂ ਹੋ ਸਕਦਾ। ਪਰ ਨਹੀਂ! ਧਰਮ ਨਹੀਂ, ਖੁਦ ਮਨੁੱਖ ਖੁਦ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ।

ਚੰਗੇ ਸਿਆਣੇ ਮਨੁੱਖ ਨੇ ਮਿੱਟੀ ਵਿੱਚੋਂ ਵੀ ਸੋਨਾ ਲੱਭ ਲਿਆ ਪਰ ਮੂਰਖ ਨੇ ਸੋਨੇ ਦੀ ਵੀ ਮਿੱਟੀ ਕਰ ਮਾਰੀ! ਅੱਜ ਸੋਨੇ ਦੀ ਚਿੜੀ ਵਾਲੇ ਕਿਥੇ ਤੇ ਬਰਫਾਂ ਦੇ ਚਿੱਕੜਾਂ ਵਿੱਚ ਘੋੜਾ ਗੱਡੀਆਂ ਨਾਲ ਰਿੜਦੇ ਫਿਰਦੇ ਕਿਥੇ? ਇੱਕ ਸੋਫੇ 'ਤੇ ਬੈਠਾ ਹੀ ਘਿਉ ਪੀਈ ਜਾਂਦਾ ਤੇ ਦੂਜਾ ਪੀ ਕੇ ਅਖਾੜੇ ਜਾ ਵੜਦਾ। ਘਿਉ ਤਾਂ ਉਹੀ ਸੀ ਪਰ ਹੋਇਆ ਕੀ?

ਰੂਸ ਭੁੱਖ ਨਾਲ ਘੁੱਲ ਰਿਹਾ, ਆਤਮ ਹਤਿਆ ਦੇ ਮਾਮਲੇ ਦੁਨੀਆਂ ਦੇ ਚੋਣਵੇ ਮੁਲਖਾਂ ਵਿੱਚ ਰੂਸ ਦਾ ਨਾਂ! ਤੇ ਉਧਰ ਯਹੂਦੀ ਅਮਰੀਕਾ ਰਾਹੀਂ ਕੁੱਲ ਦੀਆਂ ਦੀ ਸੰਘੀ ਨੱਪੀ ਬੈਠਾ? ਇੱਕ ਦਾ ਧਰਮ ਨਾ ਕੋਈ ਲੈਣਾ ਦੇਣਾ ਨਹੀਂ ਪਰ ਦੂਜਾ..? ਤਰਕੀਲੇ ਲੋਕ ਜੇ ਧਰਮ ਨੂੰ ਨਸ਼ਾ ਵੀ ਸਮਝਦੇ ਤਾਂ ਨਸ਼ਾ ਵਰਤਣ ਵਾਲੇ ਤੇ ਵੀ ਨਿਰਭਰ ਨਹੀਂ? ਇੱਕ ਨੇ ਨਸ਼ੇ ਨੂੰ ਟਾਇਨਲ ਦੀ ਗੋਲੀ ਵਿੱਚ ਪਾ ਕੇ ਤੁਹਾਡੀ ਦਰਦ ਹਟਾ ਦਿੰਦਾ ਪਰ ਦੂਜੇ ਨੇ ਸਿੱਧਾ ਗੋਲਾ ਮਾਰਿਆ ਅੰਦਰ ਅਫੀਮ ਦਾ ਤੇ ਮੁੜ ਵਾਹਣ ਵਿੱਚ ਜਾ ਕੇ ਕ੍ਹਿਲਦਾ ਫਿਰਿਆ?

ਸਾਦਾ ਜਿਹਾ ਪੇਂਡੂ ਬੰਦਾ। ਟੋਕੇ ਨਾ ਕਿਤੇ ਤਾਰ ਜੁੜ ਗਈ ਟੁੱਟ ਕੇ ਤੇ ਮੱਝ ਘਿਸਰਦੀ ਕਰੰਟ ਲੱਗ ਕੇ ਮਰ ਜਾਂਦੀ ਹੈ। ਉਸ ਦੀ 'ਪਛੜੀ' ਹੋਈ ਪਤਨੀ ਕਹਿੰਦੀ ਕੋਈ ਨਾ ਜੀ ਰੱਬ ਭਲੀ ਕੀਤੀ, ਕੋਈ ਜੇ ਨਿਆਣਾ ਲੱਗ ਕੇ ਮਰ ਜਾਂਦਾ! ਜੇ ਕਿਤੇ ਤੁਸੀਂ ਟੋਕੇ ਨੂੰ ਹੱਥ ਲਾ ਬੈਠਦੇ। ਥੋੜਾ ਚਿਰ ਦੁੱਖ ਮਨਾਇਆ ਮੁੜ ਰੱਬ ਦਾ ਭਾਣਾ ਮੰਨ ਸ਼ਾਂਤ ਹੋ ਗਏ। ਕੋਈ ਸਟਰੈਸ ਨਹੀਂ ਹੋਇਆ, ਨਾ ਕਿਸੇ ਡਿਪਰੈਸ਼ਨ ਦਾ ਪਤਾ ਕਿ ਕੀ ਹੁੰਦਾ ਨਾ ਗੋਲੀ ਖਾਧੀ! ਇੱਕ ਬੰਦੇ ਦਾ ਫੋਨ ਗੁਆਚ ਗਿਆ ਗਲਤੀ ਕਿਤੇ ਪਤਨੀ ਦੀ ਸੀ ਉਹ ਭੁੱਲ ਆਈ ਕਿਤੇ ਤੇ ਯੁੱਧ? ਤਲਾਕ ਹੁੰਦਾ ਹੁੰਦਾ ਬਚਿਆ!

ਪਛੜ ਜਾਣਾ ਚੰਗਾ ਨਹੀਂ, ਪਰ ਵਿਕਾਸ ਦੇ ਨਾਂ 'ਤੇ ਬੰਦਾ ਜਿਉਂਣਾ ਵੀ ਤਾਂ ਭੁੱਲ ਗਿਆ? ਬੰਦਾ ਧਰਮ ਕਾਰਨ ਨਹੀਂ ਪਛੜਿਆ, ਬਲਕਿ ਆਪਣੀ ਮੂਰਖਤਾ ਕਾਰਨ ਪਛੜਿਆ ਜਿਸ ਅਪਣੇ ਮੁਲਕ ਦਾ ਵਿਕਾਸ ਕਰਨ ਦੀ ਬਜਾਇ ਸਾਰਾ ਜ਼ੋਰ ਲੋਕਾਂ ਨੂੰ ਲੜਾਈ ਰੱਖਣ 'ਤੇ ਲਗਾਇਆ। ਮੂਰਖ ਪਛੜੇ, ਸਿਆਣੇ ਅੱਗੇ ਲੰਘ ਗਏ, ਮੂਰਖਾਂ ਧਰਮ ਦੀ ਢਾਲ ਬਣਾਈ, ਲੋਕਾਂ ਨੂੰ ਲੜਾਇਆ, ਭਿੜਾਇਆ, ਮਰਵਾਇਆ ਤੇ ਰਾਜ ਕੀਤਾ। ਮੋਦੀ-ਬਾਦਲਾਂ ਦੀ ਮਿਸਾਲ ਸਾਹਵੇਂ ਸਾਡੇ। ਸਿਆਣਿਆਂ... ਧਰਮ ਨੂੰ ਲੋਕਾਂ ਦਾ ਨਿੱਜ ਰਹਿਣ ਦਿੱਤਾ ਤੇ ਨਾ ਕੋਈ ਦਖਲ ਦਿੱਤਾ ਨਾ ਦੇਣ ਦਿੱਤਾ! ਕੈਨੇਡਾ ਵਿੱਚ ਸਿੱਖ, ਹਿੰਦੂ, ਮੁਸਲਮਾਨ, ਈਸਾਈ ਸਭ ਵੱਸਦੇ ਤੇ ਸਾਰੇ ਆਪਣੇ ਆਪਣੇ ਧਾਰਮਿਕ ਥਾਵਾਂ ਤੇ ਜਾਂਦੇ, ਮੰਦਰ-ਮਸਜਿਦਾਂ-ਗੁਰਦੁਆਰੇ ਬਣਾਉਂਦੇ, ਪਰ ਦੰਗੇ ਕਿਉਂ ਨਹੀਂ ਹੁੰਦੇ? ਧਰਮ ਨੂੰ ਖਤਰਾ ਕਿਉਂ ਨਹੀਂ ਹੁੰਦਾ ਇਥੇ? ਕੈਨੇਡਾ ਵਿੱਚ ਇਨੇ ਧਰਮਾਂ ਵਾਲਿਆਂ ਦੇ ਹੁੰਦਿਆਂ ਵੀ ਕੀ ਕੈਨੇਡਾ ਨੇ ਵਿਕਾਸ ਨਹੀਂ ਕੀਤਾ?

<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top