Share on Facebook

Main News Page

ਜ਼ਰੂਰੀ ਜਾਣਕਾਰੀ
ਪੰਜਾਬ ਵਿਚਲੇ ਆਪਣੇ ਰਿਸ਼ਤੇਦਾਰਾਂ ਨੂੰ 'ਸਪਾਂਸਰਸ਼ਿਪ' ਭੇਜਣ ਵਾਲੇ ਹੋ ਜਾਣ ਸਾਵਧਾਨ !!
-: ਗੁਰਦੇਵ ਸਿੰਘ ਸੱਧੇਵਾਲੀਆ
05.09.19

(ਅਦਾਰਾ ਖ਼ਬਰਦਾਰ) ਕੈਨੇਡਾ ਤੋਂ ਪੰਜਾਬ ਅਪਣੇ ਰਿਸ਼ਤੇਦਾਰਾਂ ਨੂੰ ਸਪਾਂਰਸ਼ਿਪ ਭੇਜਣ ਦੇ ਮਾਮਲੇ 'ਤੇ ਇੱਕ ਵੱਡਾ 'ਫਰਾਡ' ਸਾਹਵੇਂ ਆਇਆ ਹੈ, ਜਿਸ ਵਿਚ ਤੁਹਾਡੇ ਵਲੋਂ ਭੇਜੀ ਗਈ ਸਾਰੀ ਜਾਣਕਾਰੀ ਨੂੰ 'ਲੀਕ' ਕਰਕੇ ਉਥੇ ਬੈਠੇ ਏਜੰਟ ਮਹਿੰਗੇ ਭਾਅ ਵੇਚ ਕੇ ਜਾਂ ਤੁਹਾਡੀ ਜਾਣਕਾਰੀ ਨੂੰ ਵਰਤ ਕੇ ਕੋਈ ਹੋਰ ਹੀ ਬੰਦੇ ਭੇਜ ਕੇ ਮੋਟੀ ਰਕਮ ਕਮਾਉਂਦੇ ਹਨ।

ਹੁੰਦਾ ਇਉਂ ਹੈ ਕਿ ਪੰਜਾਬ ਵਾਲੇ ਕੈਨੇਡਾ ਵਿਜ਼ਟਰ ਆਉਂਣ ਦੇ ਚਾਹਵਾਨ ਖੁਦ ਜਿਆਦਾ ਜਾਣਕਾਰੀ ਨਾ ਹੋਣ ਕਾਰਨ ਜਾਂ ਪੇਪਰ ਭਰਨ ਦੀ ਸਿਰ ਦਰਦੀ ਤੋਂ ਬਚਣ ਖਾਤਰ ਤੁਹਾਡੇ ਭੇਜੇ ਹੋਏ ਸਾਰੇ ਦੇ ਸਾਰੇ ਪੇਪਰ, ਜਿੰਨਾ ਵਿਚ ਸਪਾਂਰਸ਼ਿਪ ਤੋਂ ਇਲਾਵਾ ਤੁਹਾਡੀਆਂ ਆਈਡੀਆਂ, ਬੈਂਕ ਪੇਪਰ, ਨੋਟਿਸ ਆਫ ਅਸੈਸਮਿੰਟ ਤੋਂ ਇਲਾਵਾ ਘਰ ਦੇ ਟੈਕਸ ਪੇਪਰ ਵੀ ਸ਼ਾਮਲ ਹੁੰਦੇ ਹਨ, ਏਜੰਟ ਨੂੰ ਦੇ ਦਿੰਦੇ ਹਨ। ਏਜੰਟ ਉਨ੍ਹਾਂ ਪੇਪਰਾਂ ਨੂੰ ਅਗਾਂਹ ਮਹਿੰਗੇ ਭਾਅ ਵੇਚਦਾ ਹੈ ਜਾਂ ਖੁਦ ਕਿਸੇ ਦੂਜੇ ਕੋਲੋਂ ਮੋਟੀ ਰਕਮ ਲੈ ਕੇ ਉਨਾਂ ਪੇਪਰਾਂ ਨੂੰ ਵਰਤਦਾ ਹੈ ਅਤੇ ਤੁਹਾਡੀ ਸਾਰੀ ਜਾਣਕਾਰੀ ਨੂੰ ਅਧਾਰ ਬਣਾ ਕੇ ਤੁਹਾਡੇ ਕਿਸੇ ਰਿਸ਼ਤੇਦਾਰ ਜਾਂ ਮਿੱਤਰ ਦੋਸਤ ਦਾ ਨਾਮ ਕੇ ਕੱਟ ਕੇ ਉਥੇ ਹੋਰ ਕਿਸੇ ਦੂਜੇ ਦਾ ਨਾਂ ਚਿਪਕਾ ਦਿੰਦਾ ਹੈ।

ਜਾਣਕਾਰੀ ਸਾਰੀ ਤੁਹਾਡੀ ਪਰ ਬੰਦਾ ਕੋਈ ਹੋਰ ਚਾਹੜ ਦਿੱਤਾ ਜਾਂਦਾ ਹੈ। ਮੇਰੇ ਖੁਦ ਨਾਲ ਇਉਂ ਹੋਇਆ ਹੈ ਜਦ ਮੇਰੇ ਪੇਪਰ ਅਤੇ ਜਾਣਕਾਰੀ ਕਿਸੇ ਦਿੱਲੀ ਰਹਿੰਦੇ ਬੰਦੇ ਨੂੰ ਵੇਚੀ ਗਈ ਤੇ ਉਹ ਬੰਦਾ ਮੇਰੇ ਕਿਸੇ ਰਿਸ਼ਤੇਦਾਰ ਦੀ ਬਜਾਇ ਮੇਰਾ ਭਾਣਜਾ ਬਣ ਕੇ ਵੀਜਾ ਅਪਲਾਈ ਕਰ ਰਿਹਾ ਹੈ ਜਦ ਕਿ ਦਿੱਲੀ ਨਾ ਮੇਰੀ ਕੋਈ ਭੈਣ ਨਾ ਭਾਣਜਾ। ਉਸ ਵਿਚ ਬਾਕੀ ਸਾਰੀ ਜਾਣਕਾਰੀ ਉਵੇਂ ਰਹਿਣ ਦਿੱਤੀ ਗਈ ਪਰ ਸਪਾਂਰਸ਼ਿਪ ਬਣਾਉਂਣ ਵਾਲੇ ਵਕੀਲ ਦਾ ਨਾਂ ਅਤੇ ਮੋਹਰ ਬਦਲ ਕੇ ਉਸ ਦੀ ਥਾਂ 'ਰਾਇ ਲਾਅ ਆਫਿਸ' ਕਰ ਦਿੱਤਾ ਗਿਆ। ਦਿੱਲੀ ਇੰਮੀਗਰੇਸ਼ਨ ਨੂੰ ਸ਼ੱਕ ਹੋਣ ਤੇ ਉਨੀ ਜਦ ਰਾਇ ਲਾਅ ਆਫਿਸ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਮੇਰੇ ਨਾਂਅ ਵਾਲੇ ਬੰਦੇ ਦੀ ਉਨਾਂ ਨੂੰ ਕੋਈ ਜਾਣਕਾਰੀ ਨਹੀ ਤੇ ਨਾਂ ਹੀ ਅਜਿਹੀ ਸਪਾਂਰਸ਼ਿਪ ਉਨ੍ਹਾਂ ਕੋਲੋਂ ਜਾਰੀ ਹੋਈ ਹੈ।

ਯਾਦ ਰਹੇ ਕਿ ਤੁਹਾਡੀ ਸਾਰੀ ਜਾਣਕਾਰੀ ਦੇ ਅਧਾਰ 'ਤੇ ਕਿਸੇ ਸਮੇਂ ਤੁਹਾਡੀ ਬੈਂਕ ਵਿਚ ਵੀ ਕੋਈ ਹੇਰ ਫੇਰ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਇਸ ਲਈ ਸਪਾਂਰਸ਼ਿਪ ਕੇਵਲ ਉਸ ਨੂੰ ਭੇਜੀ ਜਾਵੇ ਜਿਹੜਾ ਬਿਨਾ ਕਿਸੇ ਏਜੰਟ ਦੀ ਮਦਦ ਲਏ ਖੁਦ ਸਿੱਧਾ ਜਾ ਕੇ ਵੀਜਾ ਅਪਲਾਈ ਕਰ ਸਕਦਾ ਹੈ, ਨਹੀਂ ਤਾਂ ਭਵਿੱਖ ਵਿਚ ਤੁਹਾਡੀ 'ਲੀਕ' ਹੋਈ ਜਾਣਕਾਰੀ ਤੁਹਾਡੇ ਲਈ ਘਾਤਕ ਸਾਬਤ ਹੋ ਸਕਦੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top