ਇੱਕ
ਵਾਰੀ ਇੱਕ ਭਰਾ ਨੇ ਟਿੱਪਣੀ ਕੀਤੀ ਸੀ ਕਿ ਯਾਰ ਦੋਂਹ ਛੜਿਆਂ ਦੀ ਲੜਾਈ ਵਿੱਚ ਕੌਮ ਕਾਹਤੋਂ
ਲੜੀ ਜਾਂਦੀ? ਉਸ ਦਾ ਇਸ਼ਾਰਾ ਢੱਡਰੀ ਅਤੇ ਧੁੰਮੇ ਵੰਨੀ ਸੀ,
ਪਰ ਮੈਂ ਕਹਿਨਾ ਦੋਂਹ ਵੇਟਰਾਂ ਦੀ ਲੜਾਈ ਵਿੱਚ ਫੇਸਬੁਕ ਦਾ ਕਾਹਤੋਂ ਬੁਰਾ ਹਾਲ
ਕੀਤਾ ਪਿਆ?
ਸੁਣਿਆਂ ਟਕਾਸਲੀਆਂ ਦਾ ਸਿਮਰਨ
ਫਿਰ ਤੋਂ ਸੜਕੋਂ ਸੜਕੀ ਹੋਇਆ ਯਾਣੀ ਮੁੜਕੋ ਮੁੜਕੀ ਹੋਇਆ ਪਿਆ ਰਿਹਾ? ਉਧਰ ਗੋਰਾ ਲੀੜੇ
ਲਾਹਕੇ ਉਨ੍ਹਾਂ ਦੇ ਸਾਹਵੇਂ ਅਪਣਾ ਮੁੜਕਾ ਕੱਢੀ ਜਾ ਰਿਹਾ ਸੀ ਪਰ ਪਤਾ ਨਹੀਂ ਲੱਗਾ ਜਿਤਿਆ
ਕਿਹੜਾ? ਮਖੌਲ ਹੈ ਜਿਹੜਾ ਇਹ ਚਿਰਾਂ ਤੋਂ ਕਰਦੇ ਆ ਰਹੇ ਹਨ ਵਾਹਿਗੁਰੂ ਨਾਲ। ਜਿਹੜਾ
ਆਇਆ ਉਸ ਮੂਹਰੇ ਹੀ ਊਠ ਤਰ੍ਹਾਂ ਗੋਡਣੇ ਮਾਰ ਕੇ ਬਹਿ ਜਾਂਦੇ ਕਿ ਸਿਮਰਨ ਕਰ ਰਹੇਂ?
ਸਿਆਣੇ ਆਂਹਦੇ
ਜਿੰਨਾ ਦੇ ਖੁਦ ਦੇ ਘਰ ਸੀਸ਼ਿਆਂ ਦੇ ਹੋਣ ਉਨ੍ਹਾਂ ਨੂੰ ਦੂਜੇ ਵੰਨੀ ਪੱਥਰ ਮਾਰਨ ਤੋਂ
ਗੁਰੇਜ ਕਰਨਾ ਚਾਹੀਦਾ ਤੇ ਇਹ ਗੱਲ ਦੋਹਾਂ ਪਾਸਿਆਂ ਦੇ ਵੇਟਰਾਂ ਯਾਣੀ ਠੇਠਰਾਂ 'ਤੇ ਢੁੱਕਦੀ?
ਪਰ
ਜਿਥੇ ਤੱਕ ਸਿੱਖ ਕੌਮ ਦੀ ਹਸਤੀ ਤੇ ਹੋਂਦ ਦਾ ਸਵਾਲ ਹੈ ਇਸ ਉਪਰ ਪੱਥਰ ਮਾਰਨ ਦੀ ਕਸਰ ਦੋਹਾਂ
ਧਿਰਾਂ ਵੰਨੀਓਂ ਘਟ ਨਹੀਂ ਹੋਈ। ਇਤਿਹਾਸ ਹੋ ਗਿਆ ਜਾਂ ਗੁਰਬਾਣੀ ਜਾਂ ਗੁਰੂ
ਸਾਹਿਬਾਨਾਂ ਉਪਰ ਨੁਕਤਾਚੀਨੀ ਜਾਂ ਸਿੱਖ ਕੌਮ ਦਾ ਸਰਬਨਾਸ ਕਰਨ ਵਾਲਿਆਂ ਨੂੰ ਸਿਰੋਪੇ ਜਾਂ
ਸਨਮਾਨ?
ਜੇ 'ਬ੍ਰਹਮਗਿਆਨੀ'
ਠਾਕੁਰ ਸਿੰਘ ਕਾਤਲ ਕੇ ਪੀ ਗਿੱਲ ਨੂੰ ਡੇਰੇ ਸੱਦ ਸੱਦ ਲੋਈਆਂ ਦਿੰਦਾ ਰਿਹਾ ਅਤੇ ਲਾਚੀਆਂ
ਵਾਲਾ ਦੁੱਧ ਪਿਆਉਂਦਾ ਰਿਹਾ... ਤਾਂ ਇਧਰ ਵੀ ਗਿੱਲ
ਨੂੰ ਪਿਓ ਸਮਝ ਸੰਘ ਪਾੜਨ ਵਾਲਿਆਂ ਘੱਟ ਨਹੀਂ ਕੀਤੀ। ਜੇ ਧੁੰਮੇ ਦੀ ਦੁੰਮ ਬਾਦਲਾਂ
ਮੂਹਰੇ ਹਿੱਲਦੀ ਰਹੀ ਤਾਂ ਢੱਡਰੀ ਨੇ ਕਿਹੜਾ ਗਿਲ ਵਰਗੇ ਨੂੰ ਬਾਪ ਮੰਨਣ ਵਾਲੀ ਹਕੂਮਤ ਨੂੰ
ਨਿਵਾਜਿਆ ਨਹੀਂ? ਪਰ ਹੈਰਾਨੀ ਉਸ ਸਮੇ ਹੁੰਦੀ ਜਦ ਖੁਦ ਵੇਟਰ ਹੀ ਵੇਟਰ ਨੂੰ ਵੇਟਰ ਕਹਿ ਰਹਿ
ਹੁੰਦਾ?
ਟਕਸਾਲ ਵਾਲੇ ਜੇ ਦੂਜਿਆਂ ਦੀਆਂ
ਖੀਸੇ ਵਿੱਚ ਪਾਈ ਫਿਰਦੇ ਤਾਂ ਖੁਦ ਦੇ ਵੀ ਬ੍ਰਹਮਗਿਆਨੀ ਦਾ ੨੦-੨੨ ਸਾਲ ਬੋਲਿਆ ਝੂਠ ਬਾਹਰ
ਲੈ ਕੇ ਆਉਂਣ ਤੇ ਆਖਣ ਕੇ ਲਗਾਤਾਰ ਗੁਰੁ ਸਿਹਬ ਜੀ ਦੀ ਹਜੂਰੀ ਵਿੱਚ ਝੂਠ ਬੋਲਣ ਵਾਲਾ ਬੰਦਾ
ਬ੍ਰ੍ਹਮਗਿਆਨੀ ਕਿਵੇਂ ਹੋ ਸਕਦਾ?
ਪਰ ਤੁਹਾਨੂੰ ਕਦੇ ਇਉਂ ਨਹੀਂ ਜਾਪਦਾ ਕਿ
ਸਿਮਰਨਾ ਵਾਲੀਆਂ ਫੌਜਾਂ ਤੋਂ ਲੈ ਕੇ ਧੁੰਮੇ ਢੱਡਰੀ ਸਿੱਖ ਕੌਮ ਦੇ ਵਿਹੜੇ ਲਗਾਤਾਰ ਗੱਡੇ
ਹੋਏ ਓਹ ਸੇਹ ਦੇ ਤਕਲੇ ਹਨ ਜਿੰਨਾ ਕਾਰਨ ਕੌਮ ਆਪਸ ਵਿੱਚੀਂ ਹੀ ਜੱਫਿਓ ਜੱਫੀ ਹੋਈ ਫਿਰਦੀ?
ਢੱਡਰੀ
ਪੰਥ ਵੀ ਟਕਸਾਲੀਆਂ ਦੇ ਦੋਗਲੇ ਪਨ ਤਰ੍ਹਾਂ ਦੋਗਲਾ ਚਲ ਰਿਹਾ ਜਿੰਨਾ ਦਾ ਨਵਾਂ
ਸਜਿਆ 'ਗ੍ਰਹਮਗਿਆਨੀ' ਗਰੰਥਾਂ ਦੇ ਰਲੇ ਦਾ ਅੱਧਾ ਸੱਚ ਬੋਲ ਰਿਹਾ ਪਰ ਅੱਧੇ ਨੂੰ ਲੁਕਾਈ
ਜਾ ਰਿਹਾ ਜਦ ਕਿ ਚੇਲੇ ਉਸ ਦੇ ਬਚਿੱਤਰ ਨਾਟਕ ਗਰੰਥ ਦੇ ਨਾਂ ਦੇ ਸੱਚ ਨੂੰ ਬੜੇ ਕੌੜੇ ਲਫਜਾਂ
ਵਿੱਚ ਬਾਹਰ ਉਗਲ ਰਹੇ ਨੇ ਪਰ ਉਹ ਖੁਦ ਪੰਜਾਬ ਰੋਡਵੇਜ ਵਾਲੀ ਟੁੱਟੀ ਕਮਾਨੀ ਦੀ ਬੱਸ ਤਰ੍ਹਾਂ
ਪਾਸਾ ਜਿਹਾ ਮਾਰ ਕੇ ਔਹ ਜਾਂਦਾ? ਜਾਂ ਫਿਰ ਹਾਲੇ ਹੁਕਮ ਨਹੀਂ?
ਧੁੰਮੇ
ਦੇ ਯਾਰ ਵੀ ਢੱਡਰੀ ਦੀਆਂ ਖੁੱਡਾਂ ਵਿੱਚ ਹੱਥ ਵਾੜੀ ਫਿਰਦੇ ਪਰ ਖੁਦ ਦੇ
ਬ੍ਰਹਮਗਿਆਨੀਆਂ ਦਾ ਲਿਖਿਆ ਕੂੜਾ ਕਚਰਾ ਕੱਛ ਦਈ ਫਿਰਦੇ ਤੇ ਬੋਲਣ ਵਾਲੇ ਦਾ ਗਾਟਾ ਲਾਹੁਣ
ਲਈ ਤਿਆਰ?
ਢੱਡਰੀ ਵਾਲੇ ਦਾ ਦੁਖਾਂਤ ਇਹ
ਦਿੱਸ ਰਿਹਾ ਕਿ ਓਹ ਆਲ੍ਹੀਸ਼ਾਨ ਡੇਰੇ ਦੀਆਂ ਮੌਜਾਂ ਛੱਡ ਸ਼ਹੀਦੀ ਤਾਂ ਪਾਉਂਣੋ ਰਿਹਾ ਪਰ
ਸਿਆਣੇ ਆਂਹਦੇ ਚੁੱਕ ਬੜੀ ਮਾੜੀ ਹੁੰਦੀ। ਕਿਉਂਕਿ ਉਸ ਦੀ
ਫੇਸਬੁਕ ਵਾਲੀ ਬਹੁਗਿਣਤੀ ਸਪੋਟਰ ਫੌਜ ਫੇਕ ਆਈਡੀਆਂ ਵਾਲਿਆਂ ਹਾਰਿਆਂ, ਹੰਭਿਆਂ ਤੇ ਨਕਾਰਾ
ਹੋ ਚੁੱਕੇ ਕਾਮਰੇਡਾਂ ਤੇ ਤਰਕਸ਼ੀਲੀਆਂ ਦੀ ਰਹਿੰਦ ਖੂੰਹਦ ਹੈ ਜਿਹੜੀ ਆਂਹਦੀ 'ਚੜ ਜਾਹ ਬੱਚਾ
ਸੂਲੀ ਰਾਮ ਭਲੀ ਕਰੂ'! ਤੇ ਇਸ ਚੁੱਕ ਵਿੱਚ ਆ ਕੇ ਜੇ ਢੱਡਰੀ ਸੁਕਰਾਤ ਵਾਲੀ
ਫੀਲਿੰਗ ਲੈਣੋ ਨਾ ਹਟਿਆ ਤਾਂ ਗਰੀਬ ਕਿਤੇ ਐਵੇਂ ਝੁਗਾ ਨਾ ਚੌੜ ਕਰਵਾ ਬੈਠੇ ਤੇ ਯਾਦ ਰਹੇ
ਕਿ ਕਾਮਰੇਡੀਏ ਮੁੜ ਕਿਸੇ ਦੀ ਮਕਾਣ ਨਾ ਗਏ? ਕਿ ਗਏ?