ਓ
ਭਾਈ, ਸਜਣ ਕਿਹੜਾ ਪਟਾ ਲਿਖਾ ਕੇ ਲਿਆਏ ਨੇ। ਕਲ ਪਿਰਤਾਂ ਵਾਲੇ ਦੀ ਜੇ ਵਾਰੀ ਆ
ਗਈ ਉਸ ਨੂੰ ਕਿਹੜੇ ਸਰੋਵਰ ਸੁਟੋਂਗੇ। ਜੇ ਨਿਰਮਲ ਸਿੰਘ ਦੀ ਆਈ
ਤਾਂ ਪਿਰਤਾਂ ਵਾਲੇ ਦਾ ਕਿਹੜਾ ਕਿਲਾ ਵਲਿਆ ਕਿ ਕਰੋਨਾ ਲੰਘ ਨਹੀਂ ਸਕਦੀ? ਵਲਿਆਂ
ਵੀ ਹੋਵੇ ਕੁਦਰਤ ਵਾਲੇ ਰੱਬ ਦਾ ਕੀ ਪਤਾ ਕਿ ਕਿਹੜੇ ਵੇਲੇ ਲੋਗੜ ਜਿਹੇ ਬਾਬੇ ਨਾਲ ਮੋਹ
ਜਾਗ ਪਵੇ?
ਕਾਮਰੇਡੀ ਉਰਫ ਅਪਗਰੇਡੀ ਮੰਡੀਰ ਦਾ ਭਾਈ ਨਿਰਮਲ
ਸਿੰਘ ਦੇ ਮਰੇ 'ਤੇ ਵਿਹੜੇ ਵਾਲੀਆਂ ਮਾਈਆਂ ਤਰਾਂ ਅਤ ਨੀਵੇਂ ਦਰਜੇ ਦਾ ਮਿਹਣਿਓ ਮਿਹਣੀ
ਹੋਣਾ ਦੇਖ ਕਿ ਜਾਪਦਾ ਕਿ ਢੱਡਰੀ ਦੀ ਨਫਰਤ ਦੀ ਬਾਲੀ ਅਗ ਨੇ ਚੇਲੇ ਇਸ ਦੇ ਲੂਹ ਈ ਤਾਂ
ਛੱਡੇ।
ਕਹਿੰਦੇ ਮਕੜੀ ਜਾਲਾ ਤਾਂ ਸ਼ਿਕਾਰ ਫਾਹੁਣ ਲਈ
ਬੁਣਦੀ, ਪਰ ਉਹ ਜਾਣਦੀ ਨਹੀਂ ਹੁੰਦੀ ਕਿ ਇਸ ਜਾਲ ਨੇ ਹੀ ਇਕ ਦਿਨ ਇਸ ਦੀਆਂ ਖੁਦ ਦੀਆਂ ਹੀ
ਟੰਗਾਂ ਟੰਗ ਸੁਟਣੀਆਂ । ਨਵੀਆਂ ਪਿਰਤਾਂ ਵਾਲੀ ਮਕੜੀ ਨਹੀਂ ਜਾਣਦੀ ਵਿਚਾਰੀ ਕਿ
ਨਿਊਜ਼ੀਲੈਂਡ ਵਾਲੇ ਬੀਰੇ ਪੱਦੋਂ ਕਿਆਂ ਵਾਲਾ ਬੁਣਿਆਂ ਜਾਲ ਹੀ ਆਖਰ ਪਜਾਮੀ ਇਸ ਦੀ ਕੰਢਿਆਂ
'ਚ ਫਸਵਾ ਕੇ ਪੜਵਾਏਗਾ ਤੇ ਪੁਲਿਸ ਦੀ ਡਾਂਗ ਵਰਨ ਵੇਲੇ ਲੰਡੂ ਜਿਹੇ ਗਾਇਕ ਨੂੰ ਇਕੱਲੇ ਛਡ
ਕੇ ਦੌੜਨ ਵਾਲੀ ਮੰਡੀਰ ਤਰ੍ਹਾਂ ਪਦੋਂ ਕਿਆਂ ਲੱਭਣਾ ਕਿਤੇ ਨਹੀਂ।
ਅਜਿਹੇ ਔਖੇ ਸਮੇਂ ਵੀ
ਵਾਯਾਤੀ ਕਰਨੋ ਬੰਦੇ ਜਿਹੜੇ ਬਾਜ ਨਹੀਂ ਆਏ, ਕਿੰਨੀ ਕੁ ਅਕਲ ਦੇ ਮਾਲਕ ਹੋ ਸਕਦੇ, ਅੰਦਾਜਾ
ਲਾਉਂਣਾ ਔਖਾ ਨਹੀਂ, ਪਰ ਹੈਰਾਨੀ ਉਨਾ ਸਿਆਣਿਆਂ ਤੇ ਜਿਹੜੇ ਅਜਿਹੀ ਵਾ-ਯਾਤ
ਮੰਡੀਰ ਦੇ ਸਰਗਣੇ ਮਗਰ ਲਗ ਅਪਣੀ ਵਿਦਵਤਾ ਦਾ ਈ ਦੀਵਾਲਾ ਕਢ ਬੈਠੇ ਨੇ! ਨਹੀਂ?