ਕੋਰੋਨਾ
ਨੂੰ ਲੈ ਕੇ ਸੰਸਾਰ ਫਿਕਰਮੰਦ ਹੈ, ਪਰ ਕੋਰੋਨਾ ਜੇ ਮਹਾਂਮਾਰੀ ਹੈ ਤਾਂ ਇਸ ਨੇ ਹੋਰ ਕਈ
ਬਿਮਾਰੀਆਂ ਕਟੀਆਂ ਵੀ ਤਾਂ ਨੇ।
ਸਭ ਤੋਂ ਖਤਰਨਾਕ ਬਿਮਾਰੀ ਬੰਦੇ ਦੀ ਹੳਂ ਦੀ। ਇਸ ਨੂੰ
ਜਾਪਦਾ ਸੀ ਕਿ ਵਿਗਿਆਨ ਦੀ ਪੌੜੀ ਦੇ ਦੋ ਕੁ ਹੀ ਡੰਡੇ ਉਰੇ ਨੇ, ਰਬ ਨੂੰ ਬਸ ਢਾਂਗੀ ਲੈ
ਕੇ ਹੇਠਾਂ ਲਾਹਿਆ ਕਿ ਲਾਹਿਆ।
ਦੂਜੀ ਖਤਰਨਾਕ ਬਿਮਾਰੀ ਨਸ਼ਿਆਂ ਨੂੰ ਠੱਲ ਪਈ। ਪਬ,
ਕਲਬ, ਸ਼ਰਾਬਖਾਨੇ, ਨੱਚਣਖਾਨੇ, ਰੰਡੀਖਾਨੇ, ਸਭ ਬੰਦ?
ਤੀਜਾ ਹਰ ਸਮੇਂ ਚਲਦੇ ਮੂੰਹ ਦੇ ਟੋਕੇ ਨੂੰ ਕਾਫੀ ਹਦ ਤਕ ਤਾਲਾ
ਲਗਾ। ਫੈਲਾਏ ਜਾ ਰਹੇ ਧੂੰਏ ਦੀਆਂ ਚਿਮਨੀਆਂ ਦੇ ਨਾਸੀਂ ਧੂੰਆਂ ਆਇਆ ਯਾਣੀ
ਗਰਦੋ-ਗੁਬਾਰ ਨੂੰ ਠਲ ਪਈ । ਬੰਬਾਂ-ਬਰੂਦਾਂ ਦਾ ਧੂੰਆਂ ਘਟਿਆ। ਬਾਬਾ ਜੀ ਅਪਣਿਆਂ ਦੇ ਬਚਨ
ਅਖਾਂ ਸਾਹਵੇਂ ਪਰਤਖ ਹੁੰਦੇ ਦਿਸੇ ਕਿ ਇਸ ਜਗ ਵਿਚ ਕੋਈ ਮੀਤ ਵੀਤ ਨਹੀਂ ਕਿਸੇ ਦਾ। ਖੁਦ
ਪੁੱਤਾਂ ਨੇ ਮਾਵਾਂ ਦੀਆਂ ਲਾਸ਼ਾਂ ਈ ਲੈਣ ਤੋਂ ਨਾਂਹ ਕਰ ਦਿਤੀ ਯਾਣੀ ਪੁੱਤਾਂ ਮਾਵਾਂ ਤੇ
ਮਾਵਾਂ ਪੁਤ ਨਹੀਂ ਸਾਂਭੇ? ਧਰਤੀ ਨੂੰ ਦੋ ਪਲ ਸਾਹ ਆਇਆ। ਪਾਣੀ ਥੋੜਾ ਚਿਰ ਪਲੀਤ ਹੋਣੋਂ
ਬਚੇ। ਪੰਛੀ, ਪਰਿੰਦੇ, ਜੀਵ , ਜੰਤੂਆਂ ਤੇ ਜਾਨਵਰਾਂ ਨੂੰ ਵੀ ਜਾਪਿਆ ਕਿ ਧਰਤੀ ਸਾਡੀ ਵੀ
ਹੈ ਨਾ ਕਿ ਇਕੱਲੇ ਮਨੁਖ ਦੀ।
ਕੋਰੋਨਾ ਜਿੱਥੇ
ਮਨੁੱਖਤਾ ਦਾ ਨੁਕਸਾਨ ਕਰ ਚੱਲਿਆ, ਉੱਥੇ ਫਾਇਦੇ ਵੀ ਕਿ ਬੰਦਿਆਂ ਤਰ੍ਹਾਂ ਇਉਂ ਰਹੀਦਾ।
ਇਹ ਬੰਦੇ ਤੇ ਨਿਰਭਰ ਕਿ ਓਹ ਇਸ ਮਹਾਂਮਾਰੀ ਨੂੰ ਨਾਂਹ ਪਖੀ ਲੈਂਦਾ ਜਾਂ ਹਾਂਅ!
ਇਹ ਦੁਖ, ਦਾਰੂ ਬਣ ਕੇ ਆਇਆ ਜੇ ਬੰਦਾ ਵਰਤ ਲੈਂਦਾ
ਤਾਂ ਅਗਲੀਆਂ ਨਸਲਾਂ ਗੋਚਰੀ ਧਰਤੀ ਬਚੀ ਰਹਿੰਦੀ ਨਹੀਂ ਤਾਂ ਬੰਦੇ ਦੀਆਂ ਗਲਾਂ ਪਰਿੰਦੇ ਹੀ
ਕਰਿਆ ਕਰਨਗੇ ਕਿ ਯਾਰ ਓਹ ਟੰਗਾ ਜਾਨਵਰ ਨਹੀਂ ਦਿਸਦਾ ਕਿਤੇ ਤੇ ਮੁੜ ਆਪ ਹੀ ਕਿਹਾ ਕਰਨਾ
ਚੰਗਾ ਗਦੂਦ ਗਲੋਂ ਲੱਥੀ ਸਾਰੀ ਧਰਤੀ ਦਾ ਹੀ ਜਿਓਂਣ ਹਰਾਮ ਕੀਤਾ ਪਿਆ ਸੀ?
ਕਿਉਂਕਿ ਬੰਦੇ ਦੀਆਂ ਪੱਕ ਚੁਕੀਆਂ ਆਦਤਾਂ ਤੋਂ ਜਾਪਦਾ ਕਿ ਇਸ ਦੀ ਹਾਲਤ, ' ਦੋ ਪਈਆਂ
ਵਿਸਰ ਗਈਆ' ਵਾਲੀ ਹੈ ਜਿਓਂ ਹੀ ਕੋਈ ਚੰਗੀ ਖਬਰ ਆਓਂਣੀ ਸ਼ੁਰੂ ਹੋਈ ਇਸ ਫਿਰ ਤੋਂ ਮਾਰ ਛਾਲਾਂ
ਜਾਣੀਆਂ !! ਨਹੀਂ?