ਛੋਟੇ ਹੁੰਦੇ ਮੈਂ ਨਾਨਕੀਂ ਅਪਣੇ ਪੜਦਾ ਸੀ । ਉਸ ਸਮੇ ਪਿੰਡਾਂ ਵਿੱਚ ਜਵਾਨੀ ਨੂੰ ਘੁਲਣ
ਦਾ ਬੜਾ ਸ਼ੌਂਕ ਸੀ। ਤੋਚਾ ਨਾਂ ਦਾ ਮੁੰਡਾ ਬੜਾ ਉਠਿਆ ਪਿੰਡ ਵਿੱਚ। ਹਰੇਕ ਨੂੰ ਗੋਡਿਆਂ
ਹੇਠ ਦੇ ਲਿਆ ਕਰੇ। ਲਾਗ ਨੇੜ ਦੇ ਮੇਲਿਆਂ, ਛਿੰਝਾਂ ਵਿੱਚ ਉਸ ਦਾ ਨਾਂ ਹੋ ਗਿਆ,
ਪਰ ਨਿਊਜੀਲੈਂਡ ਦੇ ਬੀਰੇ ਪਦੋਂ ਦੇ ਗਿਆਨ ਤਰਾਂ ਜਵਾਨੀ ਵੀ ਹਜਮ ਕਰਨੀ ਕਿਤੇ ਸੌਖੀ?
ਓਹ ਹਰੇਕ ਨਾਲ ਈ ਕਿ ਆ ਘੁਲ! ਆ ਨਿਕਲ ਬਾਹਰ! ਆ ਦੇਖਣਾ ਤੇ!
ਇੱਕ ਵਾਰੀ ਓਹ ਸਿਖਰ ਦੁਪਹਿਰੇ ਹਲ ਵਾਹ ਰਹੇ ਮੈਹਰਿਆਂ ਦੇ ਬਿਲੇ ਕੋਲੇ ਜਾ ਵੜਿਆ ਤੇ ਚਾਦਰਾ
ੜੁੰਗ ਕੇ ਕਹਿੰਦਾ ਆ ਘੁਲੀਏ?
ਬਿੱਲਾ ਵਿਚਾਰਾ ਬਲਦਾਂ ਦੀ ਤੱਤਾ ਠੱਠਾ ਕਰਦਿਆਂ
ਪਹਿਲਾਂ ਈ ਅਕਿਆ ਪਿਆ ਸੀ ਉਸ ਕਿਹਾ ਭਰਾਵਾ ਮੈਂ ਕਿਹੜਾ ਭਲਵਾਨ ਲਭ ਲਿਆ ਤੈਂ, ਕਿਤੇ ਹੋਰ
ਜਾਹ ਨਾਲੇ ਮੇਰੀ ਗਰੀਬ ਦੀ ਹਾਲਤ ਤਾਂ ਦੇਖ।
ਪਰ ਹੰਕਾਰ ਦੇ ਉਠਦੇ ਵਰੋਲੇ ਕਾਹਨੂੰ ਸੁਣਨ ਤੇ ਦਿਸਣ ਦਿੰਦੇ। ਜਦ ਨਾ ਹੀ ਹਟਿਆ ਤਾਂ ਬਿੱਲੇ
ਪਸ਼ੂ ਡਕ ਦਿਤੇ ਤੇ ਕਹਿੰਦਾ ਚਲ ਆ ਫਿਰ ਜੇ ਨਹੀਂ ਟਲਦਾ। ਹੋਣਾ ਕੀ ਸੀ ਬਿੱਲੇ ਗੁਸੇ ਦੇ ਭਰੇ
ਪੀਤੇ ਚਲਾ ਕੇ ਵਾਹਣ ਵਿੱਚ ਮਾਰਿਆ ਤੇ ਉਪਰੋਂ ਗੋਡਾ ਰਖ ਲਿਆ ਸੰਘੀ 'ਤੇ!! ਤੋਚੇ ਨੂੰ ਜਦ
ਜਾਪਿਆ ਕਿ ਭਲਵਾਨ ਜੀ ਗਏ ਤੁਸੀਂ । ਹੁਣ ਨਾ ਇਹ ਹੇਠਾਂ ਉਤਰਿਆ ਤਾਂ ਉਸ ਹੇਠਾਂ ਪਏ ਪਾ
ਬਹੁੜੀਆਂ ਦਿਤੀਆਂ!!
ਪਤਾ ਲਗਾ ਕਿ ਗਿਆਨ ਦੀ ਜਵਾਨੀ ਦੇ ਜੋਸ਼ ਵਿੱਚ
ਨਿਊਜੀਲੈਂਡ ਵਾਲੇ ਬੀਰੇ ਪਦੋਂ ਖੁਦ ਹੀ ਧੋਤੀ ੜੁੰਗ ਫੋਨ ਕੀਤਾ ਕਿ ਰਣਜੋਧ ਸਿਆਂ ਆ ਘੁਲ
ਮੇਰੇ ਨਾਲ! ਯਾਣੀ ਮੰਗ ਖਾਣੇ, ਮੰਗ ਖਾਣੇ
ਖੇਡੀਏ? ਉਸ ਵੀ ਕਿਹਾ ਹੋਣਾ ਕਿ ਛਡ ਠਾਂਹ ਮੈਂ ਕਿਹੜਾ ਭਲਵਾਨ ਠਹਿਰਿਆ, ਪਰ ਜਦ ਕੁੱਤੇ
ਖਾਣੀ ਦਾ ਸਵਾਦ ਪੈ ਜਾਏ ਤਾਂ ਭਾਈ ਹੋਣੀ ਕੌਣ ਟਾਲ ਸਕਦਾ!
ਗਲ ਜੋਰ ਆਉਣ ਦੀ ਨਹੀਂ ਸਾਂਭਣ ਦੀ ਹੁੰਦੀ ਪਰ ਗਿਆਨ
ਦੀ ਉਧਾਰੀ ਲਈ ਭਲਵਾਨੀ ਸਾਂਭ ਵੀ ਕਿਥੇ ਹੁੰਦੀ
?
ਤੁਹਾਡੇ ਸਾਹਵੇਂ ਐ ਨਜਰੀਏ ਵਾਲਾ ਵਿਚਾਰਾ ਫੇਸਬੁਕ ਤੋਂ ਦੇਖ ਕਦੇ ਬਾਜ ਦੀ ਚੁੰਝ ਤੋੜ
ਬੈਠਦਾ ਕਦੇ ਚਕਲੇ ਵਾਲੇ ਓਸ਼ੋ ਮਗਰ ਲਗ ਰਬ ਨੂੰ ਕਿਲੀ ਤੇ ਟੰਗ ਆਓਂਦਾ ਫਿਰ ਉਸ ਨੂੰ ਕਦੇ
ਲਾਹ ਲਿਆਓਂਦਾ ਕਿ ਨਹੀਂ ਨਹੀਂ, ਕੁਦਰਤ ਹੀ, ਨਹੀਂ ,ਵੀ, ਕਿਹਾ ਸੀ। ਯਾਣੀ ਮੰਜੇ ਦੀ ਹੀ
ਵਿੱਚ ਕਦੇ ਵੀ ਦੀ ਚੂਲ ਠੋਕ ਦਿੰਦਾ?
ਉਧਾਰੇ ਗਿਆਨ ਦੀ ਕਹਾਣੀ
ਇੱਕ ਝੂਠੀ ਕੱਢੀ ਫਿਰਦੇ ਲਾਟਰੀ ਵਾਲੇ ਵਰਗੀ ਹੁੰਦੀ ਜਿਸ ਨੂੰ ਪਤਾ
ਨਹੀਂ ਲਗ ਰਿਹਾ ਹੁੰਦਾ ਕਿ ਪਹਿਲੇ ਨੂੰ ਕਿੰਨੇ ਕਰੋੜ ਦੀ ਦਸੀ ਤੇ ਦੂਜੇ ਨੂੰ ਕਿੰਨੇ ਦੀ।
ਕੁਲ ਪਾ ਕੇ ਸਿਰ ਨੂੰ ਚੜਿਆ ਗਿਆਨ ਜਦ ਲਲਕਾਰਿਆਂ ਵਿੱਚ ਬਦਲਦਾ ਤਾਂ ਹਾਸੋਹੀਣੀ ਦੀ ਹੋਣੀ
ਨੂੰ ਕੋਈ ਨਹੀਂ ਟਾਲ ਸਕਦਾ! ਕਿ ਸਕਦਾ?