ਚਿਰ ਦੀ ਗਲ ਹੈ ਮੈਂ ਉਸ ਵੇਲੇ ਟਰੰਟੋ ਤੋਂ ਪੰਜਾਬ ਗਾਰਡੀਅਨ ਅਖਬਾਰ ਕੱਢਦਾ ਹੁੰਦਾ ਸੀ।
ਅਖਬਾਰ ਵਿੱਚ ਇਕ ਵਾਰੀ ਮੈਂ ਬ੍ਰਹਮਾ ਤੇ ਵਿਸ਼ਨੂੰ ਜੀ ਦੀ
ਸ਼ਿਵਲਿੰਗ ਨੂੰ ਦੌੜ ਕੇ ਪਹਿਲਾਂ ਹਥ ਲਾਓਂਣ ਵਾਲੀ ਲਗੀ ਸ਼ਰਤ ਦੀ ਕਹਾਣੀ ਲਿਖੀ ਤੇ
ਸ਼ਿਵ ਜੀ ਨੇ ਸ਼ਿਵਲਿੰਗ ਦੀ ਸਿਰੀ ਚੰਦ ਦੀ ਬਾਂਹ ਵਡੀ ਕਰਨ ਤਰਾਂ ਪਤਾ ਨਹੀਂ ਕਿਹੜੇ ਕਿਹੜੇ
ਮੁਲਖਾਂ ਦੀ ਸੈਰ ਕਰਾ ਮਾਰੀ ਤੇ ਆਖਰ ਬਰਮਾ ਤੇ ਵਿਸ਼ਨੂੰ ਜੀ ਸ਼ਰਤ ਹਾਰ ਗਏ ਤੇ ਹਫ ਕੇ ਸ਼ਿਵ
ਜੀ ਦੇ ਪੈਰਾਂ ਵਿੱਚ ਡਿਗ ਪਏ! ਯਾਣੀ ਸ਼ਿਵਲਿੰਗ ਦੀ ਸਪੀਡ ਵਾਲੀ ਹਾਲੇ ਤਕ ਕੋਈ ਗੱਡੀ ਮੋਟਰ
ਜਹਾਜ ਵੀ ਨਹੀਂ ਕਿ ਦੋਂਹ ਭਗਵਾਨਾਂ ਨੂੰ ਵੀ ਵਾਹਣੋ ਵਾਹਣੀ ਕਰ ਛਡਿਆ?
ਇਕ ਹਿੰਦੂ ਜੈਂਟਲਮੈਲ ਦਾ ਫੋਨ ਆਇਆ ਤੇ ਬੜਾ ਖਫਾ ਕਿ
ਇਹ ਕੀ ਬਕਵਾਸ ਏ? ਮੈਂ ਉਸ ਨੂੰ ਕਿਹਾ ਕਿ ਭਰਾ ਸ਼ਾਂਤ ਹੋ ਜਾਹ ਮੈਂ ਕੋਲੋਂ ਨਹੀਂ ਲਿਖੀ
ਤੁਹਾਡੇ ਈ ਸ਼ਿਵ ਪੁਰਾਣ ਦੀ ਕਥਾ ਹੈ ਤੇ ਤੁਹਾਡੇ ਪੰਡਤ ਜੀ ਹੁਰਾਂ ਦੀ ਮਿਹਰ ਹੋਈ ਹੈ।
ਬੇਬਸ ਤੇ ਚੁਪ ਹੋਣ ਤੋਂ ਸਿਵਾਏ ਉਸ ਕੋਲੇ ਕੋਈ ਜਵਾਬ ਨਹੀਂ ਸੀ।
ਇਕਬਾਲ ਸਿਓਂ ਵੀ
ਤਾਂ ਇਹੀ ਕਹਿ ਰਿਹਾ ਕਿ ਮੈਂ ਥੋੜੋਂ ਕਿਹਾ ਇਹ ਤਾਂ ਗੁਰੂ ਸਾਹਬ ਨੇ ਕਿਹਾ ਤੇ ਨਾਲ ਓਹ
ਗਰੰਥ ਚੁਕੀ ਫਿਰਦਾ ਸੀ ਟੀ ਵੀ 'ਤੇ?
ਗਲਤੀਆਂ ਬੰਦੇ ਈ ਕਰਦੇ ਜੇ ਪਿਛੇ ਹੋ ਗਈਆਂ ਤਾਂ ਸੁਧਾਰਨ ਵਿੱਚ
ਕੋਈ ਹੇਠੀ ਨਹੀਂ। ਹਾਲੇ ਤਾਂ ਲਵ ਕਸ਼ ਨੂੰ ਲੈ ਕੇ ਈ ਰੌਲਾ ਹੈ ਕਲ ਨੂੰ ਜਦ ਕੋਈ
ਸ਼ਿਵਲਿੰਗ ਵਰਗੀ ਕਹਾਣੀ ਗੁਰੂ ਸਾਹਿਬ ਨਾਲ ਜੋੜ ਜੋੜ ਕੌਮ ਦਾ ਓਨੀ ਜਲੂਸ ਕਢਿਆ ਤਾਂ ਤੁਸੀਂ
ਓਨਾ ਨੂੰ ਕਿਸੇ ਕੋਟ ਕਚਹਿਰੀ ਵੀ ਨਹੀਂ ਲਿਜਾ ਸਕਦੇ ਕਿਓਂਕਿ ਓਨੀ 'ਸਾਡਾ' ਈ ਗਰੰਥ ਕੋਟ
ਕੀਤਾ?
ਡੇਰਿਆਂ, ਸਾਧਾਂ, ਧੁੰਮਿਆਂ ਤੇ ਸੋ ਕਾਲ
ਜਥੇਦਾਰਾਂ ਦੇ ਗਲਬੇ ਵਿੱਚੋਂ ਬਾਹਰ ਆ ਕੇ ਓਨਾ ਗਲਾਂ
'ਤੇ ਗ੍ਰੰਥਾਂ ਦਾ ਬੈਠ ਕੇ ਅਧਿਐਨ ਕਰ
ਲੈਣਾ ਬਣਦਾ ਹੈ ਤੇ ਜੜ ਪੁੱਟ ਗੱਲਾਂ 'ਤੇ ਗਰੰਥਾਂ ਨੂੰ ਗਲੋਂ ਲਾਹੁਣ ਵਿੱਚ ਭਲਾ ਹੈ ਤਾਂ
ਕਿ ਭਵਿੱਖ ਵਿੱਚ ਕੌਮ ਸ਼ਰਮਿੰਦਾ ਹੋਣੋਂ ਬਚ ਸਕੇ! ਨਹੀਂ?