ਸੜਕਾਂ
ਉਪਰ ਬਹੁਤੇ ਹਾਦਸਿਆਂ ਦਾ ਕਾਰਨ ਦੁਰਾਹੇ 'ਤੇ ਜਾ ਕੇ ਦੁਚਿੱਤੀ। ਲੰਘ ਜਾਂ, ਰੁਕ ਜਾਂ,
ਲੰਘ ਜਾਂ, ਰੁਕ ਜਾਂ ਤੇ ਚਲੋ ਲੰਘ ਈ ਜਾਨੇ ਆਂ ਤੇ ਠਾਹ! ਲਮਹੋ ਨੇ ਖਤਾ ਕੀ, ਇਸੇ ਨੂੰ
ਕਹਿੰਦੇ, ਪਲ ਦੀ ਗਲਤੀ ਤੇ ਕੋਈ ਦਫਾ ਬੰਦਾ ਪੂਰੀ ਹਯਾਤੀ ਮੰਜੇ ਤੇ ਨੂੜਿਆ ਜਾਂਦਾ।
ਦੁਚਿੱਤ ਹੋਣਾ, ਦੋ ਤਰਾਂ ਦਾ ਹੋਣਾ ਯਾਣੀ ਸ਼ੁੱਧ ਭਾਸ਼ਾ ਵਿੱਚ
ਦੋਗਲਾ ਹੋਣਾ ਹੀ ਕੌਮ ਦੀਆਂ ਫਾਹੀਆਂ ਦਾ ਕਾਰਨ ਬਣਦਾ ਰਿਹਾ ਤੇ ਬਣ ਰਿਹਾ। ਨਹੀਂ
ਤਾਂ ਭਰਾ ਹੋਣਾ ਤੇ ਦੁਸ਼ਮਣ ਹੋਣਾ ਦੋ ਅਲਿਹਦਾ ਗਲਾਂ ਨੇ। ਇਕ ਸਮੇ ਤੁਸੀਂ ਇਕ ਹੀ ਹੋ ਸਕਦੇ
ਹੋਂ ਭਰਾ ਜਾਂ ਦੁਸ਼ਮਣ । ਨਿਜੀ ਨਹੀਂ ਮੈਂ ਕੌਮੀਅਤ ਨਜਰੀਏ ਤੋਂ ਕਹਿ ਰਿਹਾਂ ਕਿ ਹਿੰਦੂਤਵੀ
ਤੁਹਾਡਾ ਭਰਾ ਜਾਂ ਦੁਸ਼ਮਣ? ਨਹੁੰ ਮਾਸ ਦਾ ਰਿਸ਼ਤਾ ਜਾਂ ਨਹੁੰ ਤੋੜ ਈ ਸੁੱਟਣ ਵਾਲਾ? ਲਢਾ
ਕੋਠੀ ਅਤੇ ਮਾਲ ਮੰਡੀਆਂ ਵਿੱਚ ਥੋੜੇ ਤੋੜੇ ਓਨੀ?
ਸੱਪ ਸਿੱਧਾ ਹੋਏ ਬਿਨ ਖੁੱਡ ਨਹੀਂ ਵੜ ਸਕਦਾ। ਸ਼ਿਕਾਰ ਦੀ ਮੰਜਲ ਤੀਕ ਪਹੁੰਚਣ ਲਈ ਵਲ ਕੱਢਣੇ
ਹੀ ਪੈਂਦੇ ਉਸ ਨੂੰ ਅਪਣੇ। ਪਰ ਮੇਰੇ ਵਿੱਚ ਤਾਂ ਵਲ ਹੀ ਵਲ। ਨਹੁੰ ਮਾਸ ਦੇ ਰਿਸ਼ਤੇ ਦੇ ਵਲ,
ਰਾਮ ਦੀ ਕਥਾ ਦੇ ਵਲ, ਇੰਦਰ ਦੀਆਂ ਆਰਤੀਆਂ ਦੇ ਵਲ, ਪੰਡੀਏ ਦੀਆਂ ਘੜੀਆਂ ਕਹਾਣੀਆਂ ਦੇ ਵਲ,
ਥੋਪੇ ਗਏ ਰੰਗ ਬਰੰਗੇ ਗ੍ਰੰਥਾਂ ਦੇ ਵਲ। ਗਿਣੇ ਜਾਣ ਗੋਚਰੇ ਹੀ ਨਾ ਵਲ।
ਮੰਡ ਮੋਦੀ 'ਤੇ ਕੇਸ ਕਰਨ ਨੂੰ ਫਿਰਦਾ?
ਪਹਿਲੀ ਵਾਰੀ ਪਤਾ ਲਗਾ ਕਿ ਮੰਡ ਤਾਂ ਚੁਟਕਲੇ ਵੀ ਚੰਗੇ ਸੁਣਾ ਲੈਂਦਾ। ਕਟਹਿਰੇ ਵਿੱਚ ਤਾਂ
ਮੈ ਖੁਦ ਹਾਂ, ਦੋਸ਼ੀ ਤੇ ਆਪ ਹਾਂ, ਖੁਦ ਗੁਨਾਹਗਾਰ ਤੇ ਕੇਸ ਮੋਦੀ 'ਤੇ?
ਮੈਂ ਖੁਦ ਮੰਨਦਾ, ਰੋਜ ਮੰਨਦਾਂ, ਹਰੇਕ ਗੁਰਦੁਆਰੇ ਯਾਣੀ ਦਿਹਾੜੀ ਵਿੱਚ ਲੱਖਾਂ ਵਾਰੀ
ਮੰਨਦਾਂ ਕਿ ਰਾਮ ਦੀ ਕਥਾ ਜੁਗੋ ਜੁਗ ਅਟੱਲ। ਜੁਗੋ ਜੁਗ ਅਟੱਲ
ਹੋਣ ਦਾ ਮਤਲਬ ਸਮਝਦੇਂ ਤੁਸੀਂ? ਤਾਂ ਫਿਰ ਮੋਦੀ, ਇਕਬਾਲ ਸਿਓਂ ਜਾਂ ਹੋਰ ਦੂਜਾ
ਤੀਜਾ ਗਲਤ ਕੀ ਕਹਿ ਰਿਹਾ?
ਮੈਂ ਫਿਰ ਕਹਾਂ ਕਿ ਸਾਡੇ ਬਜੁਰਗਾਂ ਕੋਲੋਂ ਜਾਣੇ ਅਨਜਾਣੇ ਜੇ ਕੁਝ ਗਲਤੀਆਂ ਹੋਈਆਂ ਹਨ
ਤਾਂ ਓਨਾ ਨੂੰ ਮੰਨ ਲੈਣ ਵਿੱਚ ਹੀ ਕੌਮ ਦਾ ਭਲਾ ਹੈ। ਭੁੱਲਾਂ ਬੰਦੇ ਈ ਕਰਦੇ ਤੇ ਜੇ ਕਰ
ਗਏ ਤਾਂ ਓਨਾ ਗ੍ਰੰਥਾਂ ਉਪਰ ਦੁਬਾਰਾ ਬਿਨਾ ਕਿਸੇ ਧੜੇ ਦੀ ਸੁਣੇ ਗੌਰ ਕਿਓਂ ਨਹੀਂ ਹੋ ਸਕਦਾ।
ਪਰ ਰਾਹ ਤਾਂ ਇਕ ਹੀ ਹੁੰਦਾ। ਇਕ ਰਸਤਾ ਹੀ ਚੁਣਿਆ ਜਾ ਸਕਦਾ
ਜਾਂ ਰਾਮ ਕਥਾ ਜੁਗ ਜੁਗ ਅਟੱਲ ਜਾਂ ਗੁਰੂ ਗਰੰਥ ਸਾਹਿਬ ਜੁਗੋ ਜੁਗ ਅਟੱਲ। ਇਕੇ
ਸਮੇ ਦੋ ਗਲਾਂ ਕਰਨ ਵਾਲੇ ਨੂੰ ਦੋਗਲਾ ਕਹਿੰਦੇ ਤੇ ਦੋਗਲੇ ਬੰਦੇ ਦਾ ਕੋਈ ਵਿਸਵਾਸ਼ ਨਹੀਂ
ਕਰਦਾ! ਕਿ ਕਰਦਾ?
ਜਿੱਥੇ ਤਕ ਰਾਮ ਦਾ ਸਵਾਲ ਹੈ ਬਾਲਮੀਕ ਰਮਾਇਣ ਪੜ ਲੈਣੀ ਕੁਥਾਂਏ ਨਹੀਂ ਹੋਵਗੀ। ਪੰਡੀਏ ਵਲੋਂ
ਬਹੁਤ ਸਾਰੇ ਮਾਰੇ ਗਏ ਰੋਲ ਘਚੋਲਿਆਂ ਦੇ ਬਾਵਜੂਦ ਵੀ ਵੱਡੇ ਸਚ ਦਸ ਗਈ ਬਾਲਮੀਕ ਰਮਾਇਣ।
ਖਾਸ ਕਰ ਜਦ ਬਿਆਸ ਅਗੇ ਰਾਮ, ਸੀਤਾ ਖਾਤਰ ਦੁਹਾਈਆਂ ਪਾਉਂਦਾ ਤੇ ਨਿਆਣਿਆਂ ਤਰਾਂ ਰੋਂਦਾ
ਤੇ ਦੂਜਾ ਜਦ ਓਹ ਬਾਲੀ ਦੇ ਲੁਕ ਕੇ ਤੀਰ ਮਾਰਦਾ ਅਤੇ ਬਾਲੀ ਮਰਨ ਲਗਾ ਕਿਤੇ ਕੁਤੇਖਾਣੀ
ਕਰਦਾ ਰਾਮ ਦੀ? ਇਸੇ ਲਈ ਦੁਬਾਰਾ ਤੁਲਸੀ ਰਮਾਇਣ ਲਿਖਣੀ ਪਈ ਕਿਓਂਕਿ ਬਾਲਮੀਕੀ ਰਮਾਇਣ ਨੇ
ਆਹਾ ਰਾਮ ਨਹੀਂ ਦਿਖਾਇਆ ਜਿਸ ਦੀ ਕਥਾ ਜੁਗੋ ਜੁਗ ਅਟੱਲ ਹੋ ਸਕਦੀ ਹੋਵੇ।
ਮੇਰੇ ਕੋਲੇ ਪਈ ਬਾਲਮੀਕ ਰਮਾਇਣ ਕਿਸੇ ਨੂੰ ਪੜਨ ਦਾ ਸ਼ੌਕ ਹੋਵੇ ਤਾਂ ਲੈ ਲਏ। ਜਦ ਓਨੀ
ਲਕੀਰ ਖਿਚ ਹੀ ਦਿਤੀ ਤਾਂ ਵਿਰੋਧੀ ਨੂੰ ਪੜ ਤੇ ਜਾਣ ਲੈਣਾ ਜਰੂਰੀ ਹੈ ਬੰਦਾ ਖਤਾ ਖਾਣੋ
ਬੱਚ ਰਹਿੰਦਾ! ਨਹੀਂ?