ਗੱਲ ਇਹ ਨਹੀਂ ਸੀ ਕਿ ਨਗਾਰੇ ਚੋਟ ਲਾਓਂਣ ਤੋਂ ਬਿਨਾ ਸਰਦਾ ਨਹੀਂ ਸੀ।
ਨਾ ਗੱਲ ਇਹ ਸੀ ਕਿ ਕਲਗੀ ਲਾਓਂਣ ਜਾਂ ਬਾਜ ਰੱਖਣ ਬਿਨਾ ਬਾਜਾਂ ਵਾਲੇ ਦੀ ਸ਼ਾਨ ਨਾ ਬਣਦੀ
ਸੀ, ਗੱਲ ਤਾਂ ਬਗਾਵਤ ਦੀ ਸੀ।
ਇਓਂ ਕਿਵੇਂ ਕਿ ਤੂੰ ਜੋ ਕਹੇਂ ਉਵੇਂ ਹੋਊ?
ਤੂੰ ਕਹੇਂ ਤਾਂ ਪੱਤਾ ਹਿਲੂ। ਕਲਗੀ ਲਾਓਂਣੀ ਜਾਂ ਬਾਜ ਰਖਣਾ ਤੇਰੀ ਬਾਦਸ਼ਾਹਤ ਦੇ ਈ ਹਿਸੇ
ਕਿਵੇਂ ਆਇਆ? ਇਥੇ ਨਗਾਰੇ ਵੀ ਵਜਣਗੇ ਤੇ ਸ਼ਿਕਾਰ ਵੀ ਖੇਡੇ ਜਾਣਗੇ। ਇਥੇ ਬਾਜ ਵੀ ਉਡਣਗੇ
ਤੇ ਘੋੜੇ ਵੀ ਹਿਣਕਣਗੇ। ਅਗਾਂ ਤਾਂ ਲਗਣੀਆਂ ਹੀ ਸਨ। ਪਹਿਲਾਂ ਗੁਆਂਢ ਬੈਠੇ ਹਿੰਦੂ ਰਾਜਿਆਂ
ਨੂੰ ਲਗੀਆਂ ਤੇ ਮੁੜ ਓਹੀ ਚਵਾਤੀ ਚੁਕੀ ਓਹ ਔਰੰਗਜੇਬ ਦੇ ਜਾ ਪੇਸ਼ ਹੋਏ?
ਗਲ ਜਦ ਬਗਾਵਤ ਦੀ ਆਓਂਦੀ ਫਿਰ ਕਿਹੜਾ ਖੁਦਾ? ਤੇਰੇ ਕਹੇ ਖੁਦਾ ਕਿਓਂ
ਕਹਾਂ? ਤੇਰੀ ਜਗੀਰ ਏ ਖੁਦਾ ਕਿ ਤੇਰੇ ਕਹੇ ਤੇ ਕਿਹਾ ਜਾਏ? ਭਗਤ ਨਾਮ ਦੇਵ ਸਿੱਧੇ ਹੋ ਪਏ।
ਜਾਹ ਨਹੀਂ ਕਹਿੰਦਾ!
ਆ ਗਲ ਕਰ ਮੇਰੇ ਨਾਲ ਤੂੰ ਬ੍ਰਾਹਮਣ ਜੇ ਖਾਸ ਨਸਲ ਏਂ ਤਾਂ ਓਸੇ ਰਾਹੇ ਕਿਓਂ ਆਇਆ ਜਿਸ
ਮੈਂ?
ਤੇਰੇ 'ਚ ਕਿਹੜਾ ਦੁਧ ਵਗਦਾ ਤੇ ਮੇਰੇ 'ਚ ਲਹੂ। ਤੇਰੇ 'ਚ ਕੀ ਖਾਸ ਤੇ ਮੈਂ ਕਿਵੇਂ ਆਮ?
ਹਦ ਈ ਕਰ ਦਿਤੀ ਭਗਤ ਕਬੀਰ ਜੀ ਨੇ ਤਾਂ, ਤੇ ਓਹ ਸਾਰੇ ਬਾਗੀ ਬਾਬਾ ਜੀ ਅਪਣਿਆਂ ਗੁਰੂ
ਗਰੰਥ ਸਾਹਿਬ ਵਿੱਚ ਨਾਲ ਬੈਠਾ ਲਏ ਯਾਣੀ ਵਡੀ ਬਗਾਵਤ! ਵੱਡੇ ਬਾਗੀਆਂ ਨੂੰ ਪਨਾਹ?
ਇਹ ਗਲ 47 ਵੇਲੇ ਫੁਲੀਆਂ ਤੇ ਭੂਏ ਹੋਣ ਵਾਲੇ ਤਪੜ ਝਾੜ ਮਾਸ਼ਟਰਾਂ
ਜੇ ਸਮਝ ਲਈ ਹੁੰਦੀ ਤਾਂ ਕੌਮ ਮੇਰੀ ਦੀ ਹੋਣੀ ਫਿਰ ਇਓਂ ਨਾ ਲਿਖ ਹੋਣੀ ਸੀ
ਜਿਵੇਂ ਦੀ ਤੁਸੀਂ ਦੇਖ ਰਹੇ ਓਂ! ਤੇ ਨਾ ਹਰੇਕ 15 ਅਗਸਤ ਨੂੰ ਦਿਲੀ ਨੂੰ ਦਸਣਾ ਪੈਂਦਾ ਕਿ
ਅਜ ਕਾਲਾ ਜਾਂ ਚਿੱਟਾ ਦਿਨ ਏ, ਅਸੀਂ ਆਜ਼ਾਦ ਜਾਂ ਗੁਲਾਮ ਹੋਏ ਆਂ।
ਜਦ ਗਲ ਹੁਣ ਬਗਾਵਤ ਤੇ ਹੀ ਆ ਲੱਥੀ ਤਾਂ ਸਿਧੇ ਹੋਵੋ। 15 ਅਗਸਤ ਤਰਾਂ ਬਾਕੀ ਗਲਾਂ ਵੀ ਉਸ
ਦੀਆਂ ਛੱਡ ਦਿਓ, ਵੱਡੋ ਫਾਹਾ ਉਸ ਦੀਆਂ ਥੋਪੀਆਂ ਕਹਾਣੀਆਂ ਤੇ ਗ੍ਰੰਥਾਂ ਦਾ।
ਝਟਕਾਓ ਪੰਡੀਏ ਦੀ ਗਾਂ 'ਤੇ ਲਾ ਕੇ ਮਸਾਲੇ ਛਕ ਜਾਓ... ਦਿਖਾ ਕੇ ਖਾਓ ਪੰਡੀਏ ਨੂੰ... ਨਹੀਂ
ਤਾਂ ਦਿਓ ਦਰਬਾਰ ਸਾਹਬ ਓਨਾ ਨੂੰ ਜਿਹੜਾ ਓਹ ਕਹਿੰਦੇ ਸਾਡਾ ਹੈ ਤੇ ਝਗੜਾ ਨਿਬੜੇ...
ਗਲ ਹੁਣ ਮਾਸ ਖਾਣ ਜਾਂ ਨਾ ਖਾਣ ਦੀ ਤਾਂ ਰਹੀ ਓ ਈ ਨਹੀਂ, ਨਾ ਗਲ ਇਹ
ਰਹੀ ਕਿ ਖਾਣ ਜਾਂ ਨਾ ਖਾਣ ਵਾਲਾ ਸਿੱਖ, ਗਲ ਤਾਂ ਬਗਾਵਤ ਦੀ ਏ। ਜਦ ਬਗਾਵਤ ਈ ਕਰਨੀ ਤਾਂ
ਕੇਵਲ ਹਥਿਆਰ ਚੁਕ ਕੇ ਹੀ ਕਿਓਂ, ਨਿਆਣੇ ਮਰਵਾ ਕੇ ਹੀ ਕਿਓਂ, ਇਕ ਦੂਜਾ ਰਸਤਾ ਵੀਂ ਤਾਂ
ਹੈ। ਹਥਿਆਰਾਂ ਵਾਲਾ ਆਖਰੀ ਰਸਤਾ ਤਾਂ ਹੈ ਈ ਪਹਿਲਾਂ ਸੌਖੇ ਰਾਹੇ ਤਾਂ ਦੇਖ ਲਈਏ ਜਾ ਕੇ?
ਇਨਾ ਹੌਸਲਾ ਤਾਂ ਕਰ ਦੇਖਣਾ ਚਾਹੀਦਾ। ਹਰੇਕ ਤੀਜੇ ਦਿਨ ਹਿੰਦੂ ਕਹਿ ਕਹਿ ਚਿੜਾਓਂਣੋ ਤਾਂ
ਹਟਣ।
ਗੁਰੂ ਨਾਨਕ ਸਾਹਿਬ ਨੇ ਪੈਂਦਿਆਂ ਈ ਹਥਿਆਰ ਤਾਂ ਨਹੀਂ ਸਨ ਚੁਕੇ। ਤਰੀਕਾ ਦੇਖੋ ਬਾਬਾ ਜੀ
ਅਪਣਿਆਂ ਦਾ। ਭਰੀ ਸਭਾ ਵਿੱਚ ਬਗਾਵਤ? 9 ਸਾਲ ਦੀ ਉਮਰੇ ਬਗਾਵਤ?
ਕਿਓਂ ਪਾਵਾਂ ਤੇਰਾ ਮੈਂ ਜਨੇਊ?
ਇਹ ਸਭ ਤੋਂ ਪਹਿਲੀ ਬਗਾਵਤ ਸੀ।
ਅਗੇ ਜਾ ਕੇ ਤਾਂ ਪੰਡੀਏ ਨੂੰ ਕੋਈ ਬੇਰਾਂ ਵੱਟੇ ਵੀ ਨਹੀਂ ਸੀ ਪੁਛਦਾ। ਖਾਲਸਾ ਆਜ਼ਾਦ ਸੀ।
ਬਾਗੀ ਹੋ ਗਿਆ। ਹੇਠਲੀ ਓ ਈ ਉਤੇ ਕਰ ਮਾਰੀ ਜਦ ਪ੍ਰਛਾਵੇਂ ਤੋਂ ਵੀ ਭਿਟੇ ਜਾਣ ਵਾਲੇ
ਬਿਲਕੁਲ ਹੇਠਲੇ ਆਖੇ ਜਾਂਦੇ ਭੰਗੀ ਵੀ ਜਰਨੈਲ ਹੋ ਹੋ ਨਿਤਰੇ। ਆਖੇ ਜਾਂਦੇ ਕਲਾਲ ਤੇ ਸਾਹਸੀਂ
ਵੀ ਮਹਾਰਾਜੇ ਹੋ ਨਿਬੜੇ। ਇਹ ਸੀ ਬਗਾਵਤ। ਇਹ ਸਨ ਬਾਗੀ ਤੇ ਹੁਣ ਵਾਲਾ ਖਾਲਸਾ ਜੀ ਪੰਡੀਏ
ਦੀ ਗਾਂ ਨਾਲ ਪੰਗਾ ਲੈਣ ਤੇ ਵੀ ਡਰੀ ਜਾਂਦਾ? ਖਾਲਸਾ ਬਾਗੀ ਹੋਵੇ ਪਰ ਪੰਡੀਏ ਦੇ ਭਰਮ ਜਾਲ
ਤੋਂ ਵੀ ਤਾਂ ਬਾਗੀ ਹੋਵੇ। ਹਜੂਰ ਸਾਹਬ ਵਾਲੇ ਬੱਕਰੇ ਦੀਆਂ ਜੂ ਟੰਗਾਂ ਖਿੱਚੀ ਫਿਰਦੇ
ਰਹਿੰਦੇ ਕਿ ਬਲੀ ਦੇਣੀ ਜੇ ਦੇਣੀ ਓ ਈ ਆ ਤਾਂ ਗਾਂ ਦੀ ਦਿਓ ਨਾਲੇ ਗਊ ਗਰੀਬ ਵਾਲਾ ਯਬ
ਨਿਬੜੇ! ਪੰਡੀਏ ਕੇ ਬਦੋ ਬਦੀ ਗਾਂ ਦੀ ਪੂਛ ਨਾਲ ਬੰਨੀ ਜਾਂਦੇ ਰਹਿੰਦੇ ਪੂਰੀ ਕੌਮ ਨੂੰ?
ਫਿਰ ਕਹਾਂ ਗਲ ਖਾਣ ਜਾਂ ਨਾ ਖਾਣ ਦੀ ਨਹੀਂ ਰਹੀ ਗਲ ਤਾਂ ਹੁਣ
ਬਗਾਵਤ 'ਤੇ ਉਤਰ ਆਈ,
ਹੁਣ ਤਾਂ ਅਗਲਿਆਂ ਕਹਿ ਦਿਤਾ ਕਿ ਦਰਬਾਰ ਸਾਹਬ ਸਾਡਾ ਹੈ ਕਿਓਂਕਿ ਤੁਸੀਂ ਸਾਡੇ ਚੋਂ ਹੋ।
ਜਦ ਤੁਸੀਂ ਹੀ ਸਾਡੇ ਵੱਡਿਆਂ ਦੀ ਉਲਾਦ ਹੋ ਤਾਂ ਦਰਬਾਰ ਸਾਹਬ ਤੁਹਾਡਾ ਕਿਵੇਂ? ਹੁਣ ਤਾਂ
ਦੋ ਈ ਰਾਹ ਨੇ ਜਾਂ ਤਾਂ ਮੰਨ ਲੈਣਾ ਕਿ ਤੁਹਾਡਾ ਈ ਏ ਸਭ ਕੁਝ, ਅਸੀਂ ਵੀ ਤੁਹਾਡੇ, ਦਰਬਾਰ
ਸਾਹਬ ਵੀ ਤੁਹਾਡਾ, ਮੂਰਤੀਆਂ ਲਿਆਓ ਅਯੁੱਧਿਆ ਵਾਲੀਆਂ ਇਥੇ ਵੀ? ਕੰਮ ਨਬੇੜੋ, ਭਾਈ ਭਾਈ
ਬਣਕੇ ਰਹਿੰਨੇ ਆਂ। ਐਵੇਂ ਨਿਆਣੇ ਮਰਵਾਓਂਣ ਡਹੇਂ ਅਪਣੇ। ਤੁਸੀਂ ਵਡੇ ਭਾਈ ਅਸੀਂ ਛੋਟੇ
ਭਾਈ । ਅਪਣਾ ਰਿਸ਼ਤਾ ਪਕਾ ਨਹੁੰ ਮਾਸ ਦਾ। ਲਿਆਓ ਦਸੋ ਮੂਰਤੀਆਂ ਕਿਥੇ ਫਿਟ ਕਰਨੀਆਂ?
ਜਾਂ ਫਿਰ ਬਗਾਵਤ। ਹਰ ਗਲ ਦੀ ਬਗਾਵਤ।
ਕੱਚ ਭੁੰਨੀ ਬਗਾਵਤ ਨਹੀਂ
ਕਿ ਚਲੋ ਰਾਮ ਵੀ ਇਨਾ ਦਾ ਰਖ ਲੈਂਨੇ, ਥੋੜਾ ਬਾਹਲਾ ਬਿਸ਼ਨੂ ਵੀ, ਕਿਰਸ਼ਨ ਦੀਆਂ ਵੀ ਦੋ
ਫਾੜੀਆਂ ਜੇ ਦੇ ਦਿੰਦੇ? ਸਵਾਦਲੀਂਆਂ ਜਿਹੀਆਂ ਕਹਾਣੀਆਂ ਵੀ ਚਲੋ ਕੰਮ ਆ ਜਾਂਦੀਆਂ ਕਿਤੇ।
ਨਾਂਅ!
ਇਓਂ ਨਹੀਂ।
ਬਗਾਵਤ ਕਰਨੀ ਓ ਈ ਆ ਤਾਂ ਚੱਜ ਨਾਲ ਕਰੋ, ਨਹੀਂ ਤਾਂ 'ਡਿਫੈਂਸ' ਵਿੱਚ ਲੜਨ ਵਾਲੀਆਂ ਫੌਜਾਂ
ਕਦੇ ਲੜਾਈਆਂ ਨਹੀਂ ਜਿੱਤੀਆਂ!
ਕਿ ਜਿੱਤੀਆਂ?