Khalsa News homepage

 

 Share on Facebook

Main News Page

ਜਾਲਮ ਪਾਪੀ ਤੇ ਪੁਜਾਰੀ
-: ਗੁਰਦੇਵ ਸਿੰਘ ਸੱਧੇਵਾਲੀਆ  03.11.2020
#KhalsaNews #GurdevSinghSadhewalia #RanjitSingh #Dhadrianwala #Pujari #1984

ਪੁਜਾਰੀ? ਹਾਂਅ! ਪੁਜਾਰੀ ਪਾਪ ਦੀ ਗਲ ਕਰੇਗਾ, ਪਰ ਜੁਲਮ ਦੀ ਨਹੀਂ। ਉਹ ਪਾਪੀ ਦੀ ਗਲ ਕਰੇਗਾ ਪਰ ਜਾਲਮ ਦੀ ਨਹੀਂ। ਪਾਪ ਦਾ ਸੰਬੰਧ ਨਿਜ ਨਾਲ ਜ਼ੁਲਮ ਦਾ ਜਾਬਰ ਨਾਲ ਯਾਣੀ ਹਕੂਮਤ ਨਾਲ।

ਨਿੱਜ ਦੀ ਗਲ ਕਰਨ 'ਤੇ ਬੱਚ ਨਿਕਲਣ ਦੇ ਰਾਹ ਮੋਕਲੇ ਪਰ ਜਾਬਰ ਨੇ ਪਾ ਲੰਮਿਆ ਲੈਣਾ। ਇਸ ਲਈ ਸਿਰੋਪਾ ਦੇਣਾ ਈ ਠੀਕ। ਨਿਵਾਜਣ ਵਿੱਚ ਈ ਭਲਾ।

ਪੁਜਾਰੀ ਸੂਰਬੀਰਤਾ ਦੀ, ਸੂਰਬੀਰਾਂ ਦੀ ਗਲ ਨਹੀਂ ਕਰੇਗਾ ਕਿਉਂਕਿ ਜੇ ਉਸ ਦੀ ਗਲ ਕਰੇਗਾ ਤਾਂ ਜਾਬਰ ਨੂੰ ਨਾਲ ਜੋਪਣਾ ਪੈਣਾ। ਜੁਲਮ ਦੀ ਦਾਸਤਾਨ ਨਾਲ ਕਹਿਣੀ ਪੈਣੀ।

31 ਅਕਤੂਬਰ ਦੇ ਦਿਨ ਦੀ ਗੱਲ ਲੈ ਲਓ ਜੇ ਮੈਂ ਬੇਅੰਤ ਸਿੰਘ ਸਤਵੰਤ ਸਿੰਘ ਦੀ ਗੱਲ ਕਰਦਾਂ ਤਾਂ ਇੰਦਰਾ ਦੇ ਜੁਲਮਾ ਦਾ ਜ਼ਿਕਰ ਹੋਣਾ ਅਵੱਸ਼। ਪੰਜਾਬ ਦੇ ਪਿੰਡੇ ਤੇ ਪਏ ਇੰਦਰਾ ਦੇ ਖੂਨੀ ਪੰਜਿਆਂ ਦੇ ਨਿਸ਼ਾਨਾ ਦੀ ਗਲ ਆਏਗੀ ਹੀ ਆਏਗੀ। ਉਸ ਦੇ ਮੁੰਡੇ ਰਾਜੀਵ ਦੇ ਜੁਲਮਾਂ ਦੀ ਕਹਾਣੀ ਕਹਿਣੀ ਹੀ ਪਏਗੀ ਤਾਂ ਅਗੇ ਉਸ ਦਾ ਮੁੰਡਾ ਬੈਠਾ, ਤੇ ਅਗਿਓਂ ਮੁੰਡੇ ਦਾ ਹੱਥ ਬੰਨੀ ਗੁਲਾਮ ਪਟਿਆਲੀਆ ਬੈਠਾ ਤੇ ਅਗੇ ਪਟਿਆਲੀਏ ਦੀ ਔਰਤ ਤੇ ਔਰਤ ਤਾਂ ਮੇਰੇ ਕੋਲੇ ਸਿਰੋਪੇ ਲੈ ਕੇ ਜਾਂਦੀ ਬੋਲਾਂ ਕਿਹੜੇ ਮੂੰਹ ਨਾਲ? ਇਨੀਆਂ ਵੱਡੀਆਂ ਸਲਤਨਤਾਂ ਬਣਾਉਣੀਆਂ ਸੌਖੀਆਂ? ਨਿਆਣੀ ਉਮਰ ਤੋਂ ਢੋਲਕੀ ਦਾ ਸਿਰ ਕੁੱਟ ਕੁੱਟ ਕੇ ਇਥੇ ਤੱਕ ਪਹੁੰਚਿਆਂ ਤੁਹਾਡੇ ਮਗਰ ਲਗ ਪੁੜੇ ਕੁਟਵਾ ਲਵਾਂ?... ਪੁਜਾਰੀ, ਪੁਜਾਰੀ ਖੇਡਣਾ ਈ ਸੌਖਾ।

ਇਨਕਲਾਬ ਵਾਲਾ ਛੱਜ ਵਾਧੂ ਦਾ ਬੱਝ ਜਾਂਦਾ ਖਤਰਾ ਕੋਈ ਨਾ! ਮਗਰ ਛੱਜ ਕੁਟਣ ਵਾਲੇ ਬੀਰਹੇ ਪਦੋਂ ਵਰਗੇ ਭੰਡ ਮੁੜਕੋ ਮੁੜਕੀ ਹੋਣ ਨੂੰ ਤਿਆਰ ਬੈਠੇ ਹੁੰਦੇ। ਇਧਰ ਗਲ ਮਹਾਂਪੁਰਖਾਂ ਦੇ ਮੂੰਹੋ ਭੁਰੀ ਨਹੀਂ ਤੇ ਓਧਰ ਛੱਜ ਕੁਟਿਆ ਨਹੀਂ। ਓਂ ਵੀ 'ਸੇਫ ਗੇਮ' ਆ।

ਤੇ ਹਾਂਅ! ਪੁਜਾਰੀ ਪਾਪ ਦੀ ਗਲ ਤਾਂ ਕਰਦਾ ਪਰ ਜੁਲਮ ਦੀ ਨਹੀਂ, ਜਾਬਰ ਦੀ ਨਹੀਂ। ਪਾਪੀ ਤਾਂ ਤੂੰ, ਮੈਂ, ਅਸੀਂ, ਤੁਸੀ, ਕੋਈ ਵੀ ਹੋ ਸਕਦਾ ਪਰ ਜਾਬਰ ਤੇ ਉਂਗਲ ਰਖਣੀ ਪੈਣੀ। ਜਾਬਰ ਤੇ ਉਂਗਲ ਰਖ ਤੋਤੇ ਉਡਵਾਓਂਣੇ?

ਹਵਾ ਵਿੱਚ ਬੁਲਬੁਲੇ ਉਡਦੇ ਦੇਖੇ ਤੁਸੀਂ? ਨਿਆਣੇ ਉਡਾ ਕੇ ਫੜਨ ਦੀ ਕੋਸ਼ਿਸ਼ ਕਰਦੇ ਪਰ ਵਿੱਚ ਕੁਝ ਹੋਵੇ ਤਾਂ ਫੜੇ ਜਾਣ। ਪੁਜਾਰੀ ਬੁਲਬੁਲੇ ਉਡਾਓਂਦਾ ਚੇਲੇ ਦੌੜ ਦੌੜ ਫੜਦੇ ਹੱਥ ਕੁੱਝ ਨਹੀਂ ਆਓਂਦਾ, ਪਰ ਨਿਆਣੇ 'Enjoy' ਪੂਰਾ ਕਰਦੇ। ਦੇਹ ਫੇਸਬੁੱਕ ਪਾਟਣੀ ਕੀਤੀ ਪਈ ਹੁੰਦੀ।

ਪੁਜਾਰੀ ਕਹਿੰਦਾ ਮੇਰੀਆਂ ਗਲਾਂ ਸੁਣ ਸੁਣ ਕਿਸੇ ਬੁਟੀਕ ਖੋਹਲ ਲਈ, ਕਿਸੇ ਰਿਹੜੀ ਲਾ ਲਈ ਸਬਜੀਆਂ ਦੀ, ਕਿਸੇ ਜੁਤੀਆਂ ਪਾਓਂਣੀਆਂ ਸ਼ੁਰੂ ਕਰ ਦਿਤੀਆਂ, ਕਿਸੇ ਰਿਕਸ਼ਾ ਜਾਂ ਆਟੋ ਚਲਾਓਂਣਾ ਸਿਖ ਲਿਆ, ਕੋਈ ਪੱਠੇ ਈ ਕੁਤਰੀ ਜਾਂਦਾ, ਕਿਸੇ ਕੁੱਕੜਾਂ ਦੀ ਦੁਕਾਨ ਖੋਹਲ ਲਈ, ਪਰ ਇਹ ਨਹੀਂ ਦਸਿਆ ਕਿ ਲੋਕਾਂ ਨੂੰ ਕੰਮੇ ਲਾ ਕੇ ਮੈਂ ਤੋਤੇ ਰਖ ਲਏ, ਮੈਂ ਪਿੱਟ ਬੁੱਲ ਰਖ ਲਿਆ, ਮੈਂ ਕਬੂਤਰ ਉਡਾਓਂਣ ਲਗ ਗਿਆ, ਮੈਂ ਕੁਕੜ ਲੜਾਓਂਣ ਲਗ ਗਿਆ!!

ਕਾਮਰੇਡਾਂ ਦੇ ਅਜੀਬੋ ਗਰੀਬ ਸ਼ਹੀਦਾਂ ਤਰਾਂ ਪੁਜਾਰੀ ਦੇ ਅਜੀਬੋ ਗਰੀਬ ਬਚਨ ਕਿ ਬੰਦਾ ਧੰਨ ਹੋਣੋ ਰਹਿ ਨਾ ਸਕੇ।

ਪੁਜਾਰੀ, ਪੁਜਾਰੀ ਦੀ ਗਲ ਤਾਂ ਕਰਦਾ, ਪਰ ਜਾਬਰ ਦੀ ਨਹੀਂ, ਜੁਲਮ ਦੀ ਨਹੀਂ ਕਿਓਂਕਿ ਜੁਲਮਾਂ ਦੀਆਂ ਤਵਾਰੀਖਾਂ ਲਿਖਣ ਵਾਲੇ ਕੇ ਪੀ ਗਿਲ ਵਰਗੇ ਬੁਚੜ ਓਨਾ ਦੇ ਯਾਰਾਂ ਦੇ ਯਾਰ ਨੇ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top