ਇਸ
ਸਾਲ, ਇਸ ਮਹੀਨੇ ਯਾਣੀ ਇਨਾਂ ਦਿਨਾਂ ਵਿੱਚ ਕੁੱਤੇਖਾਣੀ ਕਰਾਓਂਣ ਦੇ ਅਵਾਰਡ ਜੇਤੂ ਦੋ 'ਮਹਾਨ
ਵਿਗਿਆਨੀ' ਮੰਨੇ ਜਾਣਗੇ।
ਪਤਾ ਕੌਣ?
ਬੰਬੇ ਵਾਲੀ ਕੰਗਨਾ ਤੇ
ਦੂਜਾ ਨਿਊਜ਼ੀਲੈਂਡ ਵਾਲਾ ਬੀਰਹਾ ਪਦੋਂ।
ਗਿੱਦੜ ਦੇ ਲੰਬਰਦਾਰੀ ਵਾਲਾ ਛੱਜ ਬੰਨੇ ਜਾਣ ਦੀ ਕਹਾਣੀ ਸੁਣੀ
ਏ ਤੁਸੀਂ? ਨਾ ਦੌੜਿਆ ਜਾਊ ਨਾ ਸਹੀਂ ਇਕ ਵਾਰ ਤਾਂ ਬਲੇ ਬਲੇ ਹੋਈ ਪਈ ਕਿ ਨਹੀਂ।
ਸਾਡੇ ਪ੍ਰਧਾਨ ਹੁੰਦਾ ਸੀ ਇਕ ਗੁਰਦੁਆਰੇ ਦਾ। ਘਰਵਾਲੀ ਤੋਂ ਲੈ ਕੇ ਆਮ ਹੀ ਆਇਆ ਗਿਆ ਉਸ
ਦਾ 'ਆਦਰ' ਕਰ ਜਾਂਦਾ ਹੁੰਦਾ ਸੀ ਪਰ ਉਸ ਪਤਾ ਕੀ ਕਹਿਣਾ? ਓ ਭਾਈ ਬੇਇਜਤੀ ਤਾਂ ਮੰਨਣ ਦਾ
ਨਾਂ ਏ ਤੁਸੀਂ ਮੰਨੋ ਹੀ ਨਾ ਆਪੇ ਬੇਸ਼ਰਮ ਹੋ ਕੇ ਲਗਣੋ ਹਟ ਜਾਂਦੀ। ਨਾਲੇ ਇਹ ਪਹਿਲਾਂ
ਪਹਿਲਾਂ ਮਹਿਸੂਸ ਹੁੰਦੀ ਮੁੜਕੇ ਤਾਂ ਸਗੋਂ ਠੰਡੇ ਪਾਣੀ 'ਚ ਵੜਨ ਤਰਾਂ ਨਿੱਘ ਦੇਣ ਲਗ
ਜਾਂਦੀ।
ਸਿਆਂਣੇ ਆਂਹਦੇ ਮੂਰਖ ਮਿਤਰ ਨਾਲੋਂ ਦਾਨਾ ਦੁਸ਼ਮਣ ਕਿਤੇ ਭਲਾ।
ਮੂਰਖ ਮਿਤਰ ਤੁਹਾਡੇ ਤੋਤੇ ਦੀ ਚੁੰਝ ਅਜਿਹੇ ਕਸੂਤੇ ਫਸਾਊ ਕਿ ਟੁਟ ਕੇ ਈ ਨਿਕਲੂ।
ਇਹ ਬਾਬਿਆਂ ਦੀ ਕਹਾਣੀ ਵਾਲੀ ਬਾਜ ਦੀ ਚੁੰਝ ਤਾਂ ਹੈ ਨੀ ਕਿ
ਆਪੇ ਈ ਤੋੜ ਕੇ ਨਵੀ ਪੈਦਾ ਕਰ ਲਊ।
ਕੰਗਨਾ ਅਤੇ ਪਦੋਂ ਕਿਸਾਨਾਂ ਦੇ ਮਾਮਲੇ ਜਿਸ ਹੱਦ ਤੱਕ ਜਾ ਚੁਕੇ ਇਨਾ ਦਾ ਖਾਸਕਰ ਕੰਗਨਾ
ਦਾ ਜਾਣਾ ਕੱਖ ਨਹੀਂ, ਪਰ ਇਨਾ ਦੇ ਮਿੱਤਰਾਂ ਖਾਸ ਕਰ ਬਾਬੇ
ਤੋਤੇ ਵਰਗਿਆਂ ਲੰਬੜਦਾਰੀ ਦੇ ਚਾਅ ਵਿੱਚ ਅਪਣਾ ਬਾਂਦਰ ਲੰਡਾਂ ਕਰਵਾ ਬਹਿਣਾ।
ਪੰਜਾਬ ਇਸ ਸਮੇਂ ਸਭ 'ਤੇ ਨਿਗਾਹ ਰਖ ਰਿਹਾ ਕਿ ਮੇਰੇ ਮੂੰਹੋਂ
ਖੋਹੀ ਜਾ ਬੁਰਕੀ ਸਮੇਂ ਕੌਣ ਕਿਥੇ ਖੜਾ। ਇਸ ਸਮੇ ਉਨੀਂ ਕੋਈ ਵਿਗਿਆਨ ਨਹੀਂ ਸੁਣਨਾ,
ਨਾ ਇਹ ਉਪਦੇਸ਼ ਕਿ ਤੌੜੀ ਵਿੱਚ ਦਾਲ ਕਿਵੇਂ ਰਿੰਨੀ ਦੀ। ਕਿਓਂਕਿ ਬੰਦਾ ਜਦ ਮਰ ਰਿਹਾ ਹੋਵੇ
ਉਸ ਸਮੇ ਉਸ ਨੂੰ ਰੋਟੀ ਤੋਂ ਸਿਵਾਏ ਕੁਝ ਨਹੀਂ ਸੁਝਦਾ। ਭਾਸ਼ਣ ਤਾਂ ਓਹ ਹੁਣ ਤਕ ਸੁਣਦੇ ਆਏ
ਭਾਸ਼ਣਾਂ ਜਾਂ ਮਤਾਂ ਦੇਣ ਨਾਲ ਕਿਸੇ ਦਾ ਢਿਡ ਨਹੀਂ ਭਰਦਾ।
ਪਰ ਚਲੋ ਗਿਨੀਜ਼ ਬੁੱਕ ਵਿੱਚ ਨਾਮ ਤਾਂ ਆਇਆ ਦੋਹਾਂ ਦਾ ਅਵਾਰਡ
ਜੇਤੂ ਤਾਂ ਹੋਏ ਚਾਹੇ ਕੁਤੇਖਾਣੀ ਵਿੱਚ ਹੀ ਸਹੀ। ਨਹੀਂ?