Khalsa News homepage

 

 Share on Facebook

Main News Page

️🎯 ਜਿਸਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ 💥
-: ਗੁਰਦੇਵ ਸਿੰਘ ਸੱਧੇਵਾਲੀਆ  11.12.2020
#KhalsaNews #GurdevSingh #Sadhewalia #Farmers #Kisaan #Protest #Ugraha #Dhadrianwala #Harnek

ਬਾਬਾ ਜੀ ਅਪਣੇ ਗੁਰਬਾਣੀ ਵਿੱਚ ਕਹਿੰਦੇ ਕਿ ਜਿਸ ਕੋਲੋਂ ਕਰਤੇ ਨੇ ਚੰਗਿਆਈ ਖੋਹਣੀ ਹੋਵੇ ਉਸ ਦੀ ਪਹਿਲਾਂ ਓਹ ਮੱਤ ਖੋਹ ਲੈਂਦਾ । ਜਦ ਮੱਤ ਖੁਸਦੀ ਤਾਂ ਸਭ ਤੋਂ ਪਹਿਲਾ ਹਮਲਾ ਪਤਾ ਕਿਸ ਚੀਜ ਦਾ ਹੁੰਦਾ? ਹੰਕਾਰ ਦਾ! ਹੰਕਾਰ ਬੰਦੇ ਨੂੰ ਅੰਨਾ ਕਰਦਾ ਤੇ ਓਹ ਹਰੇਕ ਕੰਧ ਵਿਚ ਸਿਰ ਮਾਰਦਾ ਤੇ ਹਰੇਕ ਕੰਧ 'ਤੇ ਮੂਤਦਾ।

ਬੇਇਜ਼ਤੀ ਅਵਾਰਡ ਜੇਤੂ ਪਹਿਲਾਂ ਜਿਥੇ ਕੰਗਨਾਂ ਅਤੇ ਨਿਊਜ਼ੀਲੈਂਡ ਵਾਲੇ ਬੀਰਹੇ ਪਦੋਂ ਹੁਰੀਂ ਸਨ ਤੇ ਜੋ ਹਲੇ ਤੱਕ ਮਿਲੀ ਜਾਣ ਵਿੱਚ ਵਾਧਾ ਹੋ ਰਿਹਾ। ਇਥੇ ਦੋਂਹ ਹੋਰ ਬੰਦਿਆਂ ਦੀ ਮੱਤ ਵਿੱਚ ਹੰਕਾਰ ਨੇ ਘੁਸੜ ਕੇ ਓਨਾ ਨੂੰ ਅਜਿਹੇ ਅਵਾਰਡ ਲੈਣ ਵੰਨੀ ਤੋਰ ਦਿਤਾ ਹੈ।

ਉਗਰਾਹਾਂ ਵਾਲਾ ਕਾਮਰੇਡ ਜੋਗਿੰਦਰ ਸਿਓਂ ਅਤੇ ਬੱਤੀ ਲਈ ਫਿਰਨ ਵਾਲਾ ਗੁਰਦਾਸ ਮਾਨ।

ਧਰਤੀ ਪਰ ਕੋਈ ਬੰਦਾ ਇਵੇਂ ਦਾ ਨਹੀਂ ਜਿਸ ਜਿੰਦਗੀ ਵਿੱਚ ਕਦੇ ਗਲਤੀ ਨਾ ਕੀਤੀ ਹੋਵੇ। ਗਲਤੀ ਕਰ ਬੈਠਣਾ ਗਲਤੀ ਨਹੀਂ ਗਲਤੀ ਮੰਨਣੀ ਨਾ ਬੱਜਰ ਗਲਤੀ ਹੈ। ਬੱਤੀ ਵਾਲੇ ਮਾਨ ਦੀ ਪਹਿਲੀ ਗਲਤੀ ਵੱਡੀ ਨਾ ਸੀ ਗਲਤੀ ਓਹ ਸੀ ਜਦ ਪੰਜਾਬੀ ਦੀ ਬੱਤੀ ਬਣਾ ਕੇ ਪਿਛੇ ਲੈਣ ਦੀ ਸਲਾਹ ਦੇ ਰਿਹਾ ਸੀ। ਪੰਜਾਬੀ ਦੀ ਬੱਤੀ ਤਾਂ ਚਲੋ ਕੀ ਬਣਨੀ ਸੀ ਪੰਜਾਬੀ ਦੇ ਪੁੱਤ ਹਾਲੇ ਜਿਓਂਦੇ ਨੇ ਪਰ ਲੋਕਾਂ ਹਿੰਦੀ ਮਾਸੀ ਦੀ ਬੱਤੀ ਬਣਾ ਕੇ ਅਜਿਹੀ ਮਾਨ ਦੇ ਦਿਤੀ ਕਿ ਹੁਣ ਓਹ ਪੁਰਾਣੇ ਕੋਲਿਆਂ ਵਾਲੇ ਇੰਝਣ ਤਰਾਂ ਹਰ ਸਮੇ ਕੱਚਾ ਧੂੰਆਂ ਛੱਡਦਾ ਰਹਿੰਦਾ। ਇਹ ਧੂੰਆਂ ਦਿੱਲੀ ਤੱਕ ਵੀ ਨਾਲ ਈ ਲਈ ਫਿਰਦਾ ਰਿਹਾ ।

ਸਾਰੀ ਉਮਰ ਬੀੜੀਆਂ, ਸੁਲਫਿਆਂ, ਨਸ਼ੇੜੀਆਂ ਢਿਡਲਾਂ ਮੂਹਰੇ ਝਾਂਜਰਾਂ ਪਾਕੇ ਖੁਦ ਨੂੰ ਬੁਲੇਸ਼ਾਹ ਹੋਣ ਦਾ ਭੁਲੇਖਾ ਸਿਰਜਣ ਵਾਲਾ ਪੰਜਾਬ ਨੂੰ ਦਸ ਰਿਹਾ ਕਿ ਅਸੀਂ ਤਾਂ ਗਰੂਰ ਵਿਚ ਰਹਿੰਨੇ ਆਂ। ਫਤੂਰ ਵਿਚ ਰਹਿੰਨੇ ਆਂ।

ਗਰੂਰ ਵਿਚ ਰਹਿਣ ਵਰਗੇ ਇਨੇ ਭਾਰੇ ਅਤੇ ਮਰਦਾਂ ਵਾਲੇ ਲਫਜ ਕਹਿ ਕੌਣ ਰਿਹਾ? ਲਫਜ ਵਰਤਣ ਜਾਂ ਘੜਨ ਨਾਲ ਜਰੂਰੀ ਨਹੀ ਕਿ ਬੰਦੇ ਨੂੰ ਓਨਾ ਲਫਜਾਂ ਦੀ ਜਾਣਕਾਰੀ ਗੋਚਰੀ ਅਕਲ ਵੀ ਹੋਵੇ। ਚਲੋ ਮਜਬੂਰੀ ਵਸ, ਲੋਭ ਵਸ ਬੰਦੇ ਨੂੰ ਝਾਂਜਰਾਂ ਜੇ ਪਾਓਂਣੀਆਂ ਪੈ ਹੀ ਗਈਆਂ ਤਾਂ ਨਚ ਤਾਂ ਕਿਸੇ ਬੰਦੇ ਦੇ ਪੁਤ ਮੂਹਰੇ ਲੈਂਦਾ। ਨਵੇ ਜੰਮੇ ਕਟੇ ਦੇ ਮੂੰਹ ਖੁਰ ਹੋਏ ਤੇ ਹਰ ਵੇਲੇ ਰਾਹਲਾਂ ਸੁਟਣ ਤਰਾਂ ਬੀੜੀਆਂ ਪੀਈ ਫਿਰਦੇ ਤੇ ਮੂੰਹ ਚੋਂ ਜਿਲਬਾਂ ਸੁਟੀ ਰਖਣ ਵਾਲਾ ਓਹ ਢਿਡਲ ਜਿਹਾ ਸੋ ਕਾਲ ਸਾਂਈ ਹੀ ਲਭਾ ਸੀ ਝਾਜਰਾਂ ਪਾ ਕੇ ਨਚਣ ਲਈ ਤੇ ਗਾਣੇ ਗਰੂਰਾਂ ਦੇ? ਫਤੂਰਾਂ ਦੇ? ਫਤੂਰਾਂ ਵਾਲੇ ਪਤਾ ਵੀ ਹੈ ਕੌਣ ਸਨ? ਕਦੇ ਅਬਦਾਲੀਆਂ ਨਾਦਰਾਂ ਨੂੰ ਪੁਛਿਆ ਹੁੰਦਾ।

ਪਰ ਚਲੋ ਪੰਜਾਬ ਤਮਾਸ਼ਾ ਦੇਖਦਾ ਰਿਹਾ ਕਿ ਇਸ ਦੀ ਸ਼ਰਧਾ ਜਿਥੇ ਮਰਜੀ ਝਖ ਮਾਰੀ ਜਾਵੇ ਪਰ ਪੰਜਾਬੀ ਦੀ ਬੱਤੀ ਬਣਾ ਕੇ ਪਿਛੇ ਲੈਣਾ ਲੋਕਾਂ ਦੇ ਹਜਮ ਨਹੀ ਹੋਇਆ ਅਤੇ ਉਲਟਾ ਦਿੱਲੀ ਜਾ ਕੇ ਬੰਦਾ ਕਹਿ ਰਿਹਾ ਕਿ ਪੰਜਾਬੀ ਮੇਰੇ ਨਾਲ ਨਹੀ ਖੜੇ? ਪੰਜਾਬੀ ਖੜੇ ਰਹੇ ਕਰਕੇ ਗੁੱਡੀ ਅਸਮਾਨ ਛੂਹਦੀ ਰਹੀ ਪਰ ਇਥੇ ਪੰਜਾਬੀ ਕਿਓਂ ਖੜਨ ਜਦ ਤੂੰ ਓਨਾ ਨੂੰ ਮਾਂ ਦੀ ਹੀ ਗਾਹਲ ਕਢ ਮਾਰੀ ਤੇ ਉਸ ਦੀ ਬੱਤੀ ਬਣਾਓਂਣ ਲਗ ਗਿਆ?

ਤੁਸੀਂ ਨੋਟ ਕੀਤਾ ਹੋਣਾ ਸ਼ੋਸ਼ਲ ਮੀਡੀਏ ਤੇ ਮਾਨ ਨੂੰ ਕਾਫੀ ਘੁਮਾਇਆ ਜਾ ਰਿਹਾ ਅਜ ਕਲ। ਬੁਰੀਆਂ ਝਾਜਰਾਂ ਛਣਕਾਈਆਂ ਜਾ ਰਹੀਆਂ ਇਸ ਦੀਆਂ। ਇਹ ਇਤਫ਼ਾਕੀਆ ਨਹੀ ਬਲਕਿ ਪੰਜਾਬ ਨੂੰ ਚਿੜਾਓਂਣ ਵਾਸਤੇ ਜਾਣ ਬੁੱਝ ਕੇ ਹੈ। ਪਰ ਪੰਜਾਬ ਕਾਹਨੂੰ ਚਿੜਦਾ ਇਹ ਤਾਂ ਇਸ ਦੇ ਖੈਰਖਾਹ ਸਗੋਂ ਹੋਰ ਬੱਤੀਆਂ ਦਾ ਪ੍ਰਬੰਧ ਕਰ ਰਹੇ ਨੇ। ਕਿਓਂਕਿ ਹਰੇਕ ਗਾਣੇ ਹੇਠ ਕੁਤੇਖਾਣੀ ਦੇ ਅਵਾਰਡ ਕੰਗਨਾ ਤੇ ਪਦੋਂ ਕਿਆਂ ਤਰਾਂ ਹੀ ਵੰਡੇ ਜਾ ਰਹੇ ਨੇ ਅਤੇ ਪੰਜਾਬ ਨੇ ਸਭ ਅਗਲੇ ਪਿਛਲੇ ਮਾਨ ਸਨਮਾਨ ਸਮੇਤ ਵਿਆਜ ਵਾਪਸ ਲੈਣੇ ਸ਼ੁਰੂ ਕੀਤੇ ਹੋਏ ਨੇ।

ਹੁਣ ਇਸ ਦੇ ਖੈਰ ਖਾਹ ਜਿੰਨਾ ਮਰਜੀ ਇਸ ਨੂੰ ਝਾਂਜਰਾ ਪਾ ਪਾ ਨਚਾਈ ਰੱਖਣ ਲੋਕਾਂ ਦੀਆਂ ਨਿਗਾਹਾਂ ਵਿੱਚ ਹੁਣ ਇਹ ਝਾਂਜਰਾਂ ਵਾਲਾ ਯਾਣੀ ਬੱਤੀ ਲੈਣਾ ਮਾਨ ਹੀ ਜਾਣਿਆ ਜਾਵੇਗਾ ਜਿਹੜਾ ਝਾਂਜਰਾ ਪਾ ਪਾ ਖੂਨੀ ਬੁਚੜ ਕੇ ਪੀ ਗਿੱਲ ਅਗੇ ਵੀ ਨੱਚ ਸਕਦਾ, ਸੁਲਫੇ ਪੀਣੇ ਨਸ਼ੇੜੀਆਂ ਅਗੇ ਵੀ। ਜਿਹੜਾ ਹਿੰਦੀ ਮਾਸੀ ਦੇ ਹੇਜ ਕਰਕੇ ਪੰਜਾਬੀ ਦੀ ਬੱਤੀ ਵੀ ਬਣਾ ਸਕਦਾ।

ਕਾਮਰੇਡ ਉਗਰਾਹਾਂ ਵੈਸੇ ਇਨੀ ਔਕਾਤ ਦਾ ਮਾਲਕ ਨਾ ਸੀ ਜਿਸ ਟੀਸੀ ਤੱਕ ਪੰਜਾਬ ਉਸ ਨੂੰ ਧੱਕੇ ਵੱਕੇ ਮਾਰ ਕੇ ਲੈ ਆਇਆ। ਇਹ ਤਾਂ ਭਾਨੇ ਵਰਗੇ ਨੌਜਵਾਨ ਜਦ ਇਸ ਦਾ ਇਨਕਲਾਬ ਛਡ ਕੇ ਦਿਲੀ ਵੰਨੀ ਡਾਂਡੇ ਮੀਂਡੇ ਹੋ ਤੁਰੇ ਤਾਂ ਉਗਰਾਹਾਂ ਨਾਲ ਟਰਾਲੀ ਮਗਰ ਲਮਕ ਕੇ ਪਹੁੰਚਣ ਵਾਲੀ ਹੋਈ।

ਪੰਜਾਬ ਦੀ ਅੱਖ ਵਿੱਚ ਤਾਂ ਇਹ ਬੋਲੇ ਸੋ ਨਿਹਾਲ ਵੇਲੇ ਤੋਂ ਰੜਕਦਾ ਸੀ, ਪਰ ਰਹਿੰਦੀ ਕਸਰ ਇਸ ਦੇ ਨਕਸਲਬਾੜੀਆਂ ਵਾਲਾ ਟਿੰਡ 'ਚ ਕਾਨਾ ਪਾਓਂਣ ਨੇ ਪੂਰੀ ਕਰ ਦਿਤੀ। ਤੁਹਾਨੂੰ ਯਾਦ ਹੋਵੇਗਾ ਉਸ ਸਮੇਂ ਬਾਬੇ ਤੋਤੇ ਨੇ ਵੀ ਇਨ ਬਿਨ ਉਗਰਾਹਾਂ ਵਾਲੀ ਟੋਨ 'ਤੇ ਬੋਲੇ ਸੋ ਨਿਹਾਲ ਦੀ ਵਿਰੋਧਤਾ ਇਹ ਕਹਿਕੇ ਕੀਤੀ ਸੀ ਕਿ ਕਲ ਨੂੰ ਜੇ ਕੋਈ ਕਹੂ "ਜੈ ਸੀਆ ਰਾਮ ਜਾਂ ਜੈ ਰਾਧੇ ਸ਼ਿਆਮ" ਤਾਂ ਕੀ ਬਣੇਗਾ। ਮੈਂ ਸੋਚਿਆ ਸੀ ਹੁਣ ਬਾਬੇ ਤੋਤੇ ਦੀ ਲਿਪਸਟਕ ਲਾਈ ਲਾਲ ਚੁੰਝ ਕੁਝ ਉਚਰੇਗੀ ਕਿ ਕਾਮਰੇਡਾਂ ਮੇਰੀ ਦਿੱਤੀ ਹਮਾਇਤ ਦੀ ਓ ਈ ਸ਼ਰਮ ਕਰਦਾ ਆਹਾ ਨਵਾਂ ਈ ਫਾਨਾ ਕੱਢ ਮਾਰਿਆ ਈ?

ਇਵੇਂ ਦੇ ਦੋ ਚਾਰ ਪੋਸਟਰ ਜਿਹਲਾਂ ਵਿਚ ਬੰਦ ਸਿੰਘਾ ਦੇ ਫੜਕੇ ਜੇ ਕੋਈ ਓਥੇ ਘੁੰਮ ਜਾਂਦਾ ਤਾਂ ਕਾਮਰੇਡਾਂ ਦੇ ਮੁਲ ਦੀਆਂ ਤੀਵੀਆਂ ਦੇ ਵੈਣਾਂ ਤਰਾਂ ਸਿਆਪੇ ਦੇਖਣ ਵਾਲੇ ਹੋਣੇ ਸਨ। ਪਰ ਉਗਰਾਹਾਂ ਦੀ ਇਸ ਜਾਣ ਬੁੱਝ ਕੇ ਕੀਤੀ ਗਈ ਗੱਦਾਰੀ ਬਾਰੇ ਸਭ ਕਾਮਰੇਡੀ ਚੁੱਪ? ਉਂਝ ਸੱਚ ਦੇ ਸਭ ਤੋਂ ਵੱਡੇ ਠੇਕੇਦਾਰ ਬਣਨ ਦਾ ਬਿੱਲੀ ਦੇ ਬੋਤਾ ਖਾਣ ਵਰਗਾ ਭਰਮ ਇਨਾ ਨੂੰ?

ਪੰਜਾਬ ਵਾਲਿਓ ਇਥੇ ਇਨਾ ਦਾ ਖਲਾਰਾ ਨਾ ਪਾਇਓ ਇਹ ਬਹਾਨੇ ਲਾ ਕੇ ਭੱਜਣ ਦੇ ਰਓਂ ਵਿੱਚ ਨੇ, ਅਪਣੀ ਬੀ ਟੀਮ ਤਿਆਰ ਰਖੋ, ਜਿਓਂ ਈ ਦੌੜਨ ਮੋਰਚੇ ਮਲ ਲਿਓ। ਲਹਿਰਾਂ ਦੀਆਂ ਵੱਤਾਂ ਈ ਹੁੰਦੀਆਂ ਇਸ ਵਾਰੀ ਵੱਤ ਲੰਘ ਗਈ ਤਾਂ ਅਗਲੀ ਨਸਲ ਤੱਕ ਇੰਤਜਾਰ ਕਰਨਾ ਪੈ ਸਕਦਾ। ਖੁਲੇਆਮ ਝਗੜਾ ਪਾਓ ਨਾ, ਪਰ ਅੰਦਰੀਂ ਵਾੜ ਕੇ ਮਿਰਚਾਂ ਵਾਲੀ ਬੋਰੀ ਕਦੇ ਕਦੇ ਇਨਾ ਨੂੰ ਦਿਖਾ ਛਡਿਆ ਕਰੋ, ਇਹ ਕਾਮਰੇਡੀ ਬਰੀਡ ਕਦੇ ਵੀ ਤੁਹਾਨੂੰ ਧੋਖਾ ਦੇ ਸਕਦੀ ਹੈ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top