ਅਸੀਂ
ਛੋਟੇ ਹੁੰਦੇ ਨਾਨਕੇ ਅਪਣੇ ਪੜਦੇ ਹੁੰਦੇ ਸਾਂ। ਦੋ ਕੁ ਘਰ ਛੱਡ ਗੁਆਂਢੀ ਸਨ ਉਹ 4-5 ਭਰਾ।
ਵਰਿਆਮ ਸਿੰਘ ਸੰਧੂ ਦੀ "ਭੱਜੀਆਂ ਬਾਹਾਂ" ਦੀ ਕਹਾਣੀ
ਤਰਾਂ ਛੋਟੇ ਭਰਾ ਨਾਲ ਰਲਕੇ ਬਾਕੀ ਧੱਕਾ ਕਰਦੇ ਸਨ। ਮੁੰਡੇ ਨੇ ਬਥੇਰਾ ਬਾਪੂ ਆਵਦੇ ਨੂੰ
ਕਿਹਾ ਮੈਨੂੰ ਅਡ ਕਰ ਦੇਹ ਮੇਰੀ ਨਹੀਂ ਨਿਭਦੀ ਇਨਾ ਨਾਲ। ਪਿਓ ਜਮੀਨ ਦੀਆਂ ਫਾੜੀਆਂ ਨਹੀਂ
ਸੀ ਕਰਨੀਆਂ ਚਾਹੁੰਦਾ ਤੇ ਦੁਖੀ ਹੋਇਆ ਮੁੰਡਾ ਦਵਾੜ ਪੀ ਕੇ ਤੀਜੇ ਕੁ ਦਿਨ ਕੋਠੇ 'ਤੇ ਚੜ
ਜਾਇਆ ਕਰੇ। ਸਭ ਭਰਾਵਾਂ ਪਿਓ ਨੂੰ ਧਰ ਲਿਆ ਵਿੱਚੇ ਤੇ ਦੇਹ ਗਾਹਲ ਤੇ ਗਾਹਲ। ਬਨੇਰੇ ਪੁੱਟ
ਪੁੱਟ ਸ਼ਰਾਬੀ ਹੋਇਆ ਉਹ ਇੱਟਾਂ ਵਰ੍ਹਾਇਆ ਕਰੇ ਮੀਂਹ ਤਰ੍ਹਾਂ। ਕਈ ਵਾਰੀ ਚੁਲ੍ਹੇ ਕੰਮ
ਕਰਦੀਆਂ ਮਾਈਆਂ ਦੇ ਉਸ ਸਿਰ ਖੋਹਲੇ।
ਸਿਆਣੇ ਸਮਝਾਉਣ ਆਇਆ ਕਰਨ ਪਿਓ ਨੂੰ ਕਿ ਫਲਾਂ ਸਿਆ ਮੁੰਡਾ ਕਲੇਸ਼ੀ ਏ, ਝਗੜਾਲੂ ਏ, ਤਮੀਜ਼
ਅਕਲ ਇਸ ਨੂੰ ਕੋਈ ਨਾ ਚਾਰ ਸਿਆੜ ਦੇਹ ਇਸ ਦੇ ਤੇ ਦਫਾ ਕਰ ਕਲੇਸ਼ ਨਿਬੜੇ।
ਪੰਜਾਬ ਬਾਗੀ ਏ, ਪੰਜਾਬ ਝਗੜਾਲੂ ਏ, ਪੰਜਾਬ ਕਲੇਸ਼ੀ ਏ,
ਘਰ ਨੂੰ ਤੋੜਨਾ ਚਾਹੁੰਦਾ, ਪੰਜਾਬ ਤਾਂ ਕਿਓਂ ਨਹੀਂ ਕੋਈ ਅੰਬਾਨੀਆਂ, ਅਡਾਨੀਆਂ ਨੂੰ
ਸਮਝਾਉਂਦਾ ਕਿ ਅਪਣੇ 56 ਇੰਚੀ ਛਾਤੀ ਵਾਲੇ ਚਾਹ ਖਾਣੇ ਮੋਦੀ ਨੂੰ ਸਲਾਹ ਦੇਣ ਕਿ ਚਾਰ
ਸਿਆੜ ਦੇ ਕੇ ਪੰਜਾਬ ਨੂੰ ਪਕਾ ਈ ਗਲੋਂ ਲਾਹੇ।
ਆਪੇ ਭੁਖੇ ਮਰਨਗੇ, ਨਾ ਕੋਈ ਬੰਦਰਗਾਹ, ਨਾ ਵਿੱਚੋਂ ਤੇਲ ਨਿਕਲੇ ਨਾ ਪਾਣੀ। ਚੌਲ ਆਟੇ ਨਾਲ
ਮਥਾ ਮਾਰੀ ਜਾਣਗੇ। ਚੌਲ ਉਂਝ ਇਨਾ ਦੇ ਗੋਡਿਆਂ 'ਚ ਬਹਿ ਜਾਣੇ ਆਟਾ ਈ ਬਚਣਾ ਫਕੀ ਜਾਣ ਦਿਓ।
ਸਾਡੇ ਤਾਂ ਲੰਗਰਾਂ ਵਿੱਚੋਂ ਵੀ ਬੰਬ ਦਿਸੀ ਜਾਂਦੇ ਇਨਾ ਨੂੰ, ਲੰਗਰ ਵਰਤਾਉਣ ਵਾਲੇ
ਖਾਲਿਸਤਾਨੀ ਜਾਂ ਅੱਤਵਾਦੀ। ਦਿੱਲੀ ਦਾ ਆਲਾ ਦੁਆਲਾ ਤਾਂ ਦਾਹੜੀਆਂ ਵਾਲੇ ਫਰਿਸ਼ਤੇ ਕਹਿ
ਰਿਹਾ ਇਨਾ ਨੂੰ ਪਤੀਲੇ 'ਚ ਧਰਿਆ ਸ਼ਲਗਮ ਵੀ ਬੰਬ ਦਿਸੀ ਜਾਂਦਾ। ਐਨੀ ਨਫਰਤ ਹੈ ਤਾਂ ਨੱਥੀ
ਕਰੀ ਰਖਕੇ ਕਰਾਓਂਣਾ ਕੀ ਸਾਥੋਂ।
ਪੰਜਾਬ ਵਾਲੇ ਆਪ ਤਾਂ ਵਿਗੜੇ ਹੈਨ ਹੀ ਸਨ, ਬਾਕੀ ਵੀ ਸੜਕਾਂ
'ਤੇ ਲੈ ਆਂਦੇ। ਇਸ ਤੋਂ ਪਹਿਲਾਂ ਕਿ ਯੂ.ਪੀ. ਬਿਹਾਰ ਹਰਿਆਣਾ ਸਭ ਵਿਗਾੜ ਦੇਣ ਪਹਿਲਾਂ ਈ
ਦਫਾ ਕਰ ਦਿਓ ਇਨ੍ਹਾਂ ਨੂੰ।
ਰੋਜ਼ ਦੁਹਾਈ ਪਾਈ ਰਖਦੇ ਗੁਰਦੁਆਰਿਆਂ 'ਚ ਕਿ "ਰਾਜ ਕਰੇਗਾ ਖਾਲਸਾ" ਲਾਹ ਲੈਣ ਦਿਓ ਚਾਅ ਇਨਾ
ਨੂੰ ਖਾਲਸਾ ਦਾ ਵੀ।
ਕੋਠੇ 'ਤੇ ਇੱਟਾਂ ਵਰਾਓਂਦੇ ਮੁੰਡੇ ਦੀ ਮਾਂ ਨੇ ਹਉਕਾ ਲੈਣਾ ਕਿ ਹਾਇ ਦਸ ਚਾਰ ਕੀਲਿਆਂ
ਨਾਲ ਚੰਦਰਾ ਨਿਆਣੇ ਪਾਲ ਲਊ? ਕੀ ਖਾਊ ਤੇ ਖਵਾਊ ਨਿਆਣਿਆਂ ਨੂੰ ?
ਸਰਕਾਰੀ ਕਾਮਰੇਡ 'ਹਮਦਰਦੀ' ਕਰਦੇ ਰਹੇ ਕਿ ਇਓਂ ਕਿਵੇਂ
ਗੁਜਾਰਾ ਕਰ ਲੈਣਗੇ। ਪਾਕਿਸਤਾਨ ਦਾ ਹਾਲ ਨਹੀਂ ਦੇਖਿਆ? ਓਦੋਂ ਵੀ ਮਾੜਾ ਹੋਊ। ਮਰ ਜਾਣਗੇ
ਭੁਖੇ। ਕਮਲਿਓ ਦੁਸ਼ਮਣ ਨੂੰ ਭੁਖਾ ਮਰਦੇ ਦੇਖਣ ਦਾ 'ਇੰਨਜਾਏ' ਕਰੋ ਸਗੋਂ ਤੁਹਾਨੂੰ ਕਾਹਦਾ
ਫਿਕਰ। ਇਹ ਤਾਂ ਖੁਸ਼ੀ ਦੀ ਗਲ ਹੋਵੇਗੀ ਜਦ ਸ਼ਰੀਕ ਨੂੰ ਆਟਾ ਵੀ ਫਕਣ ਨੂੰ ਨਾ ਮਿਲਿਆ।
ਸਿੱਖ ਤਾਂ ਗੁਰਦੁਆਰਾ ਨਹੀਂ ਚਲਾ ਸਕਦੇ, ਮੁਲਕ ਦਾ ਗੱਡਾ ਕਿੱਥੇ ਖਿੱਚ ਲੈਣਗੇ। ਇਹ ਦਿੱਲੀ
ਖਿੱਚੀ ਫਿਰਦੀ ਕਮਲੀ ਕੌਮ ਤੁਸੀਂ ਗੱਡੇ ਨੂੰ ਰੋਈ ਜਾਨੇ।
ਗੁਰਦੁਆਰਿਆਂ ਤੋਂ ਗਲ ਯਾਦ ਆਈ। ਸਿੱਖ ਕਮਲੇ ਨੇ,
ਕਬਜਿਆਂ ਲਈ ਪੱਗੋ ਹਥੀਂ ਹੁੰਦੇ, ਕੋਰਟਾਂ ਕਚਹਿਰੀਆਂ ਵਿੱਚ ਤੁਰੇ ਫਿਰਦੇ, ਪ੍ਰਬੰਧ ਨਹੀਂ
ਕਰਨਾ ਆਓਂਦਾ, ਕੁਰਸੀਆਂ ਦੀ, ਚੌਧਰ ਦੀ ਭੁੱਖ। ਪਰ ਇਕ ਗਲ ਐ ਆਪਸ ਵਿੱਚੀਂ ਜਿੰਨਾ ਮਰਜੀ
ਹੇਠ ਉਤੇ ਹੋਈ ਜਾਣ, ਪਰ ਜਦ ਗਲ ਮਨੁੱਖਤਾ ਦੀ ਆਓਂਦੀ ਲੰਗਰ ਲੈ ਕੇ ਸਭ ਤੋਂ ਮੂਹਰੇ। ਕੇਵਲ
ਪੰਜਾਬ ਨਹੀਂ ਮੁਲਖ ਦੇ ਕਿਸੇ ਹਿਸੇ ਦੇ ਵੀ ਧਰਨਿਆਂ 'ਤੇ ਆਏ ਲੋਕਾਂ ਨੂੰ ਦਿਲੀ ਵਿੱਚ
ਗੁਰਦੁਆਰਾ ਰਕਾਬਗੰਜ ਹੀ ਸਾਂਭਦਾ ਰਿਹਾ ਹੈ। ਇਹ ਮੈਂ ਨਹੀਂ ਤੱਥ ਕਹਿ ਰਹੇ ਹਨ। ਗੁਰਦੁਆਰੇ
ਵੰਨੀ ਦੇਖ ਹੁਣ ਤਾਂ ਬਾਕੀ ਸੂਬਿਆਂ ਦੇ ਲੀਡਰ ਵੀ ਮੰਦਰਾਂ ਨੂੰ ਸਿੱਧੇ ਹੋ ਪਏ ਕਿ
ਗੁਰਦੁਆਰੇ ਤੋਂ ਈ ਕੁੱਝ ਸਿੱਖ ਲਓ ਕੁੱਝ। ਕਦੇ ਤੁਸੀਂ ਵੀ ਦਾਲ ਦੀ ਕੌਲੀ ਲੈ ਕੇ ਬਹੁੜ ਪਓ।
ਪੰਜਾਬ ਵਾਲੇ ਬੇਅਕਲੇ ਨੇ, ਉਜੱਡ ਨੇ, ਪੇਂਡੂ ਨੇ, ਮੂਰਖ ਨੇ,
ਝਗੜਾਲੂ ਨੇ, Aggressive ਹੋ ਜਾਂਦੇ ਬੜੀ ਛੇਤੀ। ਇਤਿਹਾਸ ਇਨ੍ਹਾਂ ਦਾ ਗੱਪਾਂ
ਨਾਲ ਭਰਿਆ ਪਿਆ, ਨੁਕਸ ਈ ਨੁਕਸ, ਇਤਿਹਾਸ ਵਿੱਚ ਤਾਂ ਹੈਨ ਹੀ ਇਨ੍ਹਾਂ ਦੇ ਗੁਰੂਆਂ ਵਿੱਚ
ਵੀ ਨੁਕਸ, ਗੁਰਬਾਣੀ ਵਿੱਚ ਵੀ ਨੁਕਸ। ਇਹ ਗੱਲਾਂ ਸਾਨੂੰ ਤੁਹਾਡੇ ਬੇਲੀ ਕਾਮਰੇਡਾਂ ਜਾਂ
ਅਪਗਰੇਡਾਂ ਤੋਂ ਪਤਾ ਲਗੀਆਂ ਕਿ ਅਸੀਂ ਨਿਰੇ ਈ ਨੁਕਸ ਹਨ, ਤਾਂ ਅਜਿਹੇ ਨੁਕਸਾਂ ਆਲੇ ਉਜੱਡ
ਪੰਜਾਬ ਨੂੰ ਗਲੋਂ ਲਾਹੋ। ਮੈਂ ਕਹਿੰਨਾ ਜਿੰਨੀ ਛੇਤੀ ਹੋ ਸਕੇ
ਲਾਹੋ ਨਾਲੇ ਤੁਹਾਡੇ ਯਾਰਾਂ ਯਾਣੀ ਕਾਮਰੇਡਾਂ ਨੂੰ ਸਾਫ ਸੁਥਰੇ ਲੋਕਾਂ ਵਿੱਚ ਰਹਿ ਕੇ ਸਾਹ
ਸੌਖਾ ਆਵੇ! ਨਹੀਂ?