Khalsa News homepage

 

 Share on Facebook

Main News Page

🔥 ਗੋਹਾ ਇਨਕਲਾਬ ?
-: ਗੁਰਦੇਵ ਸਿੰਘ ਸੱਧੇਵਾਲੀਆ 01.01.2021
#KhalsaNews #Gurdev_Singh #Sadhewalia #Punjab #FarmerProtest #TikshanSud #Goha #CowDung

ਦਿੱਲੀ ਵਾਲੇ ਕਾਮਰੇਡਾਂ ਨੂੰ ਕਹੋ ਕਿਉਂ ਮੋਦੀ ਦਾ ਊਠ ਦਾ ਬੁੱਲ ਡਿਗਦਾ ਦੇਖ ਦੇਖ ਖੁਸ਼ ਹੋਈ ਜਾਨੇ ਅਤੇ ਪਰਾਲੀ ਵਿੱਚ ਈ ਸਿਰ ਦਈ ਫਿਰਦੇਂ ਹੋ ਦਿੱਲੀ ਵਿੱਚ ਗੋਹਾ ਇਨਕਲਾਬ ਈ ਸ਼ੁਰੂ ਕਰ ਦਿਓ।

100 ਕੁ ਟਰਾਲੀ ਜਦ ਪਾਰਲੀਮੈਂਟ ਮੂਹਰੇ ਲੱਥੀ ਅਤੇ ਮੋਦੀ ਦਾ ਲੱਖਾਂ ਦਾ ਕੋਟ ਬੇਪਛਾਣਾ ਹੋਇਆ ਸ਼ਾਇਦ ਕੋਈ ਅਕਲ ਆ ਜਾਏ।

ਸ੍ਰ. ਸੁਖਦੇਵ ਸਿੰਘ ਹੋਰਾਂ ਦੀ ਟਿੱਪਣੀ ਮੈਨੂੰ ਵਾਜਬ ਜਾਪੀ ਕਿ ਮੁੱਦਿਆਂ ਨਾਲੋਂ ਕਾਮਰੇਡਾਂ ਨੂੰ ਜਿਆਦਾ ਫਿਕਰ ਸਟੇਜ ਦਾ ਰਹਿੰਦਾ ਕਿ ਕਿੰਨੂੰ ਬੋਲਣ ਦੇਣਾ ਕਿਸਨੂੰ ਨਹੀ ਜਾਂ ਕਬਜਾ ਕਿਵੇਂ ਬਣਾਈ ਰਖਣਾ। ਜਾਂ ਫਿਕਰ ਧਰਮ ਵਾਲੇ ਭੂਤ ਦਾ ਕਿ ਉਹ ਨਾ ਚਿੰਬੜ ਜਾਏ ਲੋਕਾਂ ਨੂੰ ਤੇ ਇਸ ਨੂੰ ਕਿਵੇਂ ਦੌੜਾਈ ਰੱਖਣਾ।

ਓ ਭਾਈ ਇਹ ਕੋਈ ਕਰੋਨਾ ਨਹੀਂ ਜਿਸ ਨੂੰ ਦੌੜਾਓਂਣਾ, ਇਹ ਪੰਜਾਬ ਦੀ ਮਾਨਸਿਕਤਾ ਦਾ ਹਿੱਸਾ ਤੇ ਉਨ੍ਹਾਂ ਦੀ ਰੂਹ ਦੀ ਖੁਰਾਕ ਏ। ਉਨ੍ਹਾਂ ਦੀਆਂ ਬਾਹਾਂ ਦਾ ਬਲ ਅਤੇ ਦੁਸ਼ਮਣ ਦੀ ਹਿੱਕ ਵਿਚ ਵੱਜਣ ਦਾ ਉਤਸ਼ਾਹ। ਕਿਹੜੀ ਛੁਰੀ ਏ ਜਿਹੜੀ ਨਾਲ ਢਿਡ ਪਾੜ ਕੇ ਲੋਕਾਂ ਵਿਚੋਂ ਧਰਮ ਕੱਢ ਦਉਂਗੇ?

ਕਾਮਰੇਡਾਂ ਨੂੰ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਤਾਂ ਓ ਈ ਭੂਤ ਜਾਪੀ ਜਾਂਦੇ, ਜਿਹੜੇ ਜੇ ਸਟੇਜ ਨੂੰ ਚਿੰਬੜ ਗਏ ਤਾਂ ਲਥਣੇ ਈ ਨਹੀਂ। ਸਟੇਜ 'ਤੇ ਰੌਲੇ ਵੇਲੇ ਕਾਮਰੇਡ ਝੂੰਮਰਾਂ ਜਿਹੀਆਂ ਪਾਉਂਦਾ ਦੇਖਿਆ ਸੀ? ਸਿਆਣਾ ਆਗੂ ਉਹ ਹੁੰਦਾ ਜਿਹੜਾ ਲੋਕਾਂ ਦੀ ਮਾਨਸਿਕਤਾ ਨੂੰ ਸਮਝੇ।

ਦੁਨੀਆਂ ਦਾ ਇਤਿਹਾਸਕ 'Revolution' ਹੈ ਇਹ, ਸਭ ਸੰਸਾਰ ਦੀਆਂ ਅਖਾਂ ਦਿੱਲੀ ਤੇ ਲਗੀਆਂ ਪਰ ਇਹ ਪੰਜਾਬ ਵਿਚ ਧਰਨੇ ਵੇਚਣ ਵਾਲਿਆਂ ਦੀ ਸੋਚ ਕਿੰਨੀ ਬੌਣੀ ਕਿ ਕਿਸੇ ਵੱਡੀ ਪਲੈਨਿੰਗ ਉਲੀਕਣ ਜਾਂ ਪ੍ਰੋਗਰਾਮ ਦੇਣ ਦੀ ਬਜਾਇ ਸਟੇਜ ਉਪਰ ਈ ਭੂਤ ਭਜਾਉਣ ਲਈ ਵਡਭਾਗੀਆਂ ਤਰ੍ਹਾਂ ਮੋਦੀ ਮੁਰਦਾਬਾਦ ਦੇ ਚਿਮਟੇ ਖੜਕਾਈ ਜਾ ਰਹੇ ਨੇ।

ਦਿੱਲੀ ਵਿੱਚ ਵੱਡਾ ਕੁੱਝ ਹੋ ਰਿਹਾ ਹੈ, ਬਹੁਤ ਵੱਡਾ। ਸੰਸਾਰ ਪਧਰ ਦੀ ਕੋਈ ਇਤਿਹਾਸਕ ਘਟਨਾ। ਜਿਹੜੀ ਪੰਜਾਬ ਦੇ ਨਹੀਂ ਦੁਨੀਆਂ ਦੇ ਇਤਿਹਾਸ ਦਾ ਹਿੱਸਾ ਬਣਨ ਵਾਲੀ ਹੈ। ਇਹ ਇੱਕ ਖਿੱਤੇ ਜਾਂ ਸੂਬੇ ਦੀ ਲੜਾਈ ਨਹੀਂ ਰਹਿ ਗਈ ਬਲਕਿ ਪੂਰੇ ਮੁਲਕ ਅਤੇ ਉਸ ਤੋਂ ਬਾਅਦ ਕੁਲ ਦੁਨੀਆਂ ਦੀ ਲੜਾਈ ਬਣ ਗਈ ਹੈ। ਕੋਈ ਨਹੀਂ ਕਹਿ ਸਕਦਾ ਭੱਵਿਖ ਦੇ ਗਰਭ ਵਿੱਚ ਕੀ ਲੁਕਿਆ ਹੈ ਕਿ ਸ਼ਾਇਦ ਕੁੱਲ ਦੁਨੀਆਂ ਦੀ ਮਰ ਰਹੀ ਕਿਸਾਨੀ ਨੂੰ ਇਸ 'ਰੈਵੂਲੂਸ਼ਨ' ਤੋਂ ਕੋਈ ਹੁਲਾਰਾ ਮਿਲੇ ਅਤੇ ਉਹ ਸੜਕਾਂ 'ਤੇ ਆ ਜਾਣ। ਪੰਜਾਬ ਨੂੰ ਮਾਣ ਰਹੇਗਾ ਕਿ ਉਹ ਇਸ ਦਾ ਮੋਹਰੀ ਰਿਹਾ।

ਸਭ ਦਾ ਆਪਣਾ ਆਪਣਾ ਰੋਲ ਹੈ, ਪਰ ਕਾਮਰੇਡਾਂ ਨੂੰ ਸਿੱਖਾਂ ਪ੍ਰਤੀ ਆਪਣੀ ਅੰਦਰਲੀ ਨਫਰਤ ਨੂੰ ਸ਼ਾਂਤ ਕਰਕੇ ਸਾਹਵੇਂ ਵਰਤ ਰਿਹਾ ਵਰਤਾਰਾ ਦੇਖਣ ਦੀ ਲੋੜ ਹੈ ਅਤੇ ਰੂਸ ਜਾਂ ਚੀਨ ਦੀ ਫੜੀ ਪੂਛ ਛੱਡਕੇ ਸੱਚ ਦੇ ਸਨਮੁੱਖ ਹੋਣ ਦੀ। ਪੰਜਾਬ ਦੀ ਹਕੀਕਤ ਛੱਡਕੇ ਰੂਸ ਚੀਨ ਦੀਆਂ ਇਨਾ ਫੜੀਆਂ ਪੂਛਾਂ ਕਦੇ ਤੁਹਾਨੂੰ ਇਨਕਲਾਬ ਦੀ ਵੈਤਰਨੀ ਦੇ ਪਾਰ ਨਹੀਂ ਲਾਉਣਾਂ ਕਿਉਂਕਿ ਪੰਜਾਬ ਵਸਦਾ ਈ ਗੁਰਾਂ ਦੇ ਨਾਂ 'ਤੇ ਹੈ। ਨਹੀਂ?


ਭਾਜਪਾ ਲੀਡਰ ਤੀਕਸ਼ਣ ਸੂਦ ਦੇ ਘਰ ਅੱਗੇ ਕੋਈ ਗੋਹੇ ਦੀ ਟਰਾਲੀ ਲਾਹ ਗਿਆ
ਹੁਣ ਕੇਸ ਕਿਹੜਾ ਬਣੂ ਗੋਹਾ ਲਾਹੁਣ ਵਾਲਿਆਂ  ਦੇ

ਕਿਸਾਨਾਂ ਖ਼ਿਲਾਫ਼ ਬਿਆਨਬਾਜ਼ੀ ਕਰਨ ਤੇ ਕੁੱਝ ਲੋਕਾਂ ਨੇ ਹੁਸ਼ਿਆਰਪੁਰ ਵਿੱਚ ਪੰਜਾਬ ਦੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਲੀਡਰ ਤੀਕਸ਼ਣ ਸੂਦ ਦੇ ਘਰ ਬਾਹਰ ਸੁੱਟੀ ਗੋਹੇ ਦੀ ਟਰਾਲੀ, ਸੂਦ ਸਮੇਤ ਕਈ ਭਾਜਪਾ ਕਾਰਕੁੰਨਾਂ ਨੇ ਪੁਲਿਸ ਵਿਰੁੱਧ ਕੀਤੀ ਜ਼ੋਰਦਾਰ ਨਾਅਰੇਬਾਜ਼ੀ, ਪੁਲਿਸ ਤੇ ਸਹੀ ਸੁਰੱਖਿਆ ਮੁਹੱਈਆ ਨਾ ਕਰਾਉਣ ਦਾ ਲਾਇਆ ਦੋਸ਼, ਗੋਹਾ ਸੁੱਟਣ ਵਾਲਿਆਂ ਨੂੰ ਕਾਬੂ ਨਾ ਕੀਤੇ ਜਾਣ ਤੇ ਹੁਸ਼ਿਆਰਪੁਰ ਸ਼ਹਿਰ ਬੰਦ ਕਰਵਾਉਣ ਦੀ ਦਿੱਤੀ ਚਿਤਾਵਨੀ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top