Khalsa News homepage

 

 Share on Facebook

Main News Page

🔥 ਕਾਵਾਂ ਨੂੰ ਜੁਕਾਮ ?
-: ਗੁਰਦੇਵ ਸਿੰਘ ਸੱਧੇਵਾਲੀਆ 21.01.2021
#KhalsaNews #Gurdev_Singh #Sadhewalia #Punjab #FarmersProtest

ਜੱਗਬਾਣੀ ਵਾਲੇ ਕਹਿੰਦੇ ਸੁਣੇ ਕਿ ਕਾਵਾਂ ਨੂੰ ਜੁਕਾਮ ਹੋ ਗਿਆ, ਛਿੱਕਾਂ ਨਹੀਂ ਹਟਦੀਆਂ ਇਸ ਲਈ 26 ਜਨਵਰੀ ਤੱਕ ਲਾਲ ਕਿਲਾ ਬੰਦ ਰਹੇਗਾ?

ਅਮਰੀਕਾ ਵਾਲਾ ਪੰਨੂੰ ਕਹਿੰਦਾ ਕਰ ਦਿਓ ਲਾਲ ਕਿਲਾ ਬੰਦ ਅਸੀਂ ਬਿਜਲੀ ਬੰਦ ਕਰ ਦੇਣੀ। ਬੱਤੀ ਗੁੱਲ ਯਾਣੀ ਕਰ ਹਨੇਰੀ ਦੇਣੀ ਦਿੱਲੀ। ਬੰਦੇ ਨੂੰ ਬੰਦਾ ਈ ਜੇ ਦਿੱਸ ਗਿਆ ਤਾਂ ਸਾਨੂੰ ਪੰਨੂਆਂ ਦਾ ਜੱਟ ਕਿਸ ਕਹਿਣਾ।

ਪੰਨੂ ਦਾ ਬੱਤੀ ਗੁੱਲ ਕਰਦਿਆਂ ਜ਼ੋਰ ਲਗਦਾ ਦੇਖ ਮਿਰਜਾ ਗਾਉਂਦੀ ਗੁਰਮੀਤ ਬਾਵਾ ਯਾਦ ਆ ਜਾਂਦੀ ਜਿਸਦਾ ਪਤਾ ਈ ਨਹੀ ਸੀ ਹੁੰਦਾ ਹੇਠਾਂ ਮੁੜ ਵੀ ਆਊ ਧਰਤੀ 'ਤੇ।

ਸ਼ੁੱਧ ਪੰਜਾਬੀ ਵਿਚ ਇਸ ਨੂੰ ਕਹਿੰਦੇ, ਵੇਲੇ ਦੀ ਨਮਾਜ ਕੁਵੇਲੇ ਦੀਆਂ ਟੱਕਰਾਂ। ਸਿਆਣਾ ਬੰਦਾ ਸਭਾ ਵਿੱਚ ਬੈਠਾ ਕਦੇ ਇਓਂ ਨਹੀਂ ਕਹਿੰਦਾ, ਓ ਤੇਰੇ ਤਾਏ ਦੀ ਗਲ ਤੋਂ ਸੱਚ ਕੁੱਤੇ ਦੀ ਗਲ ਚੇਤੇ ਆਈ ਓਹ ਹੈਗਾ ਕਿ ਮਰ ਗਿਆ।

ਜਿਹੜੀ ਗੱਲ ਦਿੱਲੀ ਚਲ ਰਹੀ ਤੇ ਜਿਸ ਤਰੀਕੇ ਲੋਕ ਮਹੀਨੇ ਤੋਂ ਉਪਰ ਠਰੀਆਂ ਸੜਕਾਂ 'ਤੇ ਜੂਝ ਰਹੇ ਨੇ ਓਥੇ ਦਿੱਲੀ ਦੀ ਬੱਤੀ ਅਤੇ ਝੰਡੇ 'ਤ ਡੰਡਾ ਫਸਾਓਂਣ ਦੀ ਗਲ ਯਾਦ ਆਓਂਣੀ ਕੋਈ ਜੋੜ ਹੈ? ਅਤੇ ਓਸ ਕਹਾਣੀ ਦਾ ਟੂਲ ਬਣਾ ਕੇ ਕੁਰਸੀਆਂ ਤੋਂ ਬੁੜਕ ਬੁੜਕ ਕੇ ਬਾਂਦਰ ਦੇ ਟਹਿਣੀਓਂ ਟਹਿਣੀ ਹੋਣ ਤਰਾਂ ਗੋਦੀ ਮੀਡੀਆ ਖੂਬ ਮੁੜਕੋ ਮੁੜਕੀ ਹੋਇਆ ਹੈ ਅਤੇ ਇਸ ਦਾ ਫਾਇਦਾ ਕਿਸ ਨੂੰ ਗਿਆ? ਫਿਰ ਅਜਿਹੀ ਬਿਆਨਬਾਜੀ ਕਰਨ ਵਾਲੇ ਕੌਣ?

ਜੰਗਲ ਵਿੱਚ ਗੈਂਡਾ ਤੇ ਝੋਟਾ ਲੜ ਰਹੇ ਸਨ ਤਾਂ ਦੂਜੇ ਝੋਟੇ ਨੇ ਮਦਦ ਕਰਨ ਦੀ ਬਜਾਇ ਪਿਛੋਂ ਜਾ ਕੇ ਆਵਦੇ ਵਾਲਾ ਈ ਸਿੰਗਾਂ ਤੋਂ ਚੁਕ ਲਿਆ।

ਪੰਨੂੰ ਐਂਡ ਪਾਰਟੀ ਦੀਆਂ ਸਟੇਟਮਿੰਟਾਂ ਮੋਰਚੇ ਨੂੰ ਅਮਰੀਕਾ ਤੋਂ ਈ ਸਿੰਗ ਮਾਰਕੇ ਹੇਠਾਂ ਸੁੱਟਣ ਵਰਗੀਆਂ ਨੇ ਬਿਨਾ ਇਸ ਗਲ ਦਾ ਖਿਆਲ ਕੀਤੇ ਕਿ ਸੜਕਾਂ ਵਾਲੇ ਕਿਸ ਦੇ ਗੱਲ ਗੂਠ ਦਿੱਤੀ ਬੈਠੇ ਨੇ ਜਿਹੜੇ ਅਬਦਾਲੀ ਤਰਾਂ ਸੋਚਦੇ ਸਨ ਕਿ ਕੌਣ ਸਿਰ ਚੁੱਕ ਜਾਊ ਹਿੰਦੋਸਤਾਨ ਵਿੱਚ !!!

ਖਾਲਸਾ ਏਡ ਨੇ ਜਿਸ ਤਰੀਕੇ ਦੁਨੀਆਂ ਉਪਰ ਅਤੇ ਖਾਸ ਕਰ ਪੰਜਾਬ ਵਾਲਿਆਂ ਵਿਚ ਆਪਣਾ ਇਮੇਜ ਸਿਰਜਿਆ ਹੈ ਕਿ ਪੰਜਾਬ ਧੰਨ ਧੰਨ ਕਰ ਉਠਿਆ ਹੈ, ਪਰ ਕਿਆ ਸਿੱਖ ਫਾਰ ਜਸਟਿਸ ਇਸ ਮੌਕੇ ਦਾ ਫਾਇਦਾ ਨਹੀਂ ਸੀ ਉਠਾ ਸਕਦੀ ਕਿ ਪੰਜਾਬ ਉਨ੍ਹਾਂ ਨੂੰ ਹਥਾਂ 'ਤੇ ਚੁੱਕਦਾ।

ਬਿਨਾ ਕਿਸੇ ਗਰਾਊਂਡ ਲੈਵਲ 'ਤੇ ਲੋਕਾਂ ਵਿੱਚ ਕੰਮ ਕੀਤਿਆਂ ਹਵਾ 'ਚ ਛੱਡੀ ਜਾਣੀਆਂ ਕਿਵੇਂ ਵੀ ਜੋਗ ਨਹੀਂ, ਬਲਕਿ ਖਾਲਿਸਤਾਨ ਦੇ ਨਾਂ ਨੂੰ ਈ ਹਾਸੋਹੀਣਾ ਕਰਨਾ ਹੈ ਲੋਕਾਂ ਵਿੱਚ।

26 ਜਨਵਰੀ ਨੂੰ ਕਹਿੰਦੇ ਲਾਲ ਕਿਲਾ ਇਸ ਲਈ ਬੰਦ ਕਰਨਾ ਕਿ ਉਪਰ ਬੈਠੇ ਕਾਵਾਂ ਨੂੰ 'ਬਰਡ ਫਲੂ' ਹੋ ਗਿਆ ਹੈ, ਇਹ ਖਬਰ ਜਗ ਬਾਣੀ ਦੀ ਹੈ। ਕਾਵਾਂ ਨੂੰ ਜੁਕਾਮ ਪੰਜਾਬ ਵਲੋਂ ਚੜੇ ਆ ਰਹੇ ਫੌਜਾਂ ਦੇ ਕਟਕਾਂ ਕਾਰਣ ਹੈ ਤੇ ਇਹ ਗਲ ਸੱਚ ਹੈ ਕਿ ਡਰ ਇੱਕ ਅਜਿਹੀ ਸ਼ੈਅ ਹੈ ਕਿ ਮੋਦੀ ਤਾਂ ਕੀ ਕਾਵਾਂ ਨੂੰ ਨਿੱਛਾਂ ਆਉਣ ਲਾ ਦਿੰਦਾ ਹੈ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top