⛓
ਬੇੜੀਆਂ ਅਤੇ ਕੜੀਆਂ ਵਿੱਚ ਨੂੜੇ ਖੜੇ ਬਾਜ ਸਿੰਘ ਨੂੰ ਫਰਖਸੀਅਰ ਪੁਛਦਾ... ਬਾਜ ਸਿਆਂ
ਸੁਣਿਆਂ ਤੂੰ ਸ਼ੇਰ ਪਾੜ ਸੁਟਦਾਂ ਜਬਾੜਿਆਂ ਤੋਂ ਫੜਕੇ, ਪਰ ਹੁਣ ਕਿਓਂ ਬਿਲੀ ਜਿਹੀ ਬਣਿਆ
ਖੜਾਂ। ਬਅਸ?
👳 ਸਿੰਘ
ਕਹਿੰਦਾ ਸ਼ਾਹ ਪਲ ਇਕ ਬੇੜੀਆਂ ਤਾਂ ਖੋਹਲ ਕੇ ਦੇਖ। ਸ਼ਾਹ ਐਵੇਂ ਤੜੀ 'ਚ ਆ ਗਿਆ ਤੇ
ਕਹਿੰਦਾ ਖੋਹਲ ਦਿਓ। ਖੋਲ੍ਹਿਆ ਕਾਹਦਾ ਪੈ ਖਲਾਰੇ ਗਏ। ਓਹ ਤਾਂ ਫੋਰਸ ਜਿਆਦਾ ਬਚ ਗਿਆ, ਨਹੀ
ਤਾਂ ਸ਼ਾਹ ਹੁਰੀਂ ਦਾ ਗਾਟਾ ਵੀ ਅਗਲੇ ਨੇ ਨਿਹੰਗਾਂ ਦੇ ਬਕਰੇ ਦੀ ਸਿਰੀ ਤਰਾਂ ਔਹ ਮਾਰਿਆ
ਪਿਆ ਸੀ।
ਕਾਫੀ ਦੇਰ ਪਹਿਲਾਂ ਬੰਦਾ ਜਿਦ ਪਿਆ ਕਿ ਤੁਸੀਂ ਵੀ ਕਿਹੜਾ ਮਿਥਿਹਾਸ ਘਟ ਸੁਣਾਉਂਨੇ ਓਂ ਕਿ
ਸ਼ੇਰ ਪਾੜਤਾ।
ਮੈਂ ਕਿਹਾ ਹਾਲੇ ਕਲ ਪਾੜਿਆ ਦਿਸਿਆ ਨਹੀਂ?
ਓਨਾ ਦਿਨੀ ਯੂਪੀ ਵਿਚ ਆਮ ਜਿਹੇ ਸਿਖ ਕਿਸਾਨ ਨੇ ਬਿਨਾ ਕਿਸੇ ਤਿਆਰੀ ਬਰਸ਼ੇ ਨਾਲ ਈ ਟਾਈਗਰ
ਪਾੜ ਕਢਿਆ ਸੀ ਅਤੇ ਇਹ ਗਲ ਖਬਰਾਂ ਦੀ ਸੁਰਖੀ ਰਹੀ ਸੀ। ਉਸ ਨੂੰ ਸਮਝਾਇਆ ਕਿ ਗਲ ਕੇਵਲ
ਤਾਕਤ ਦੀ ਨਹੀ ਗੁਰਦੇ ਦੀ ਵੀ ਹੁੰਦੀ ਨਹੀਂ ਝੋਟਾ ਕਿਹੜਾ ਸ਼ੇਰ ਨਾਲੋਂ ਮਾੜਾ ਹੁੰਦਾ।
ਤਗੜੀ ਦੇਹ ਵਾਲਾ ਦੁਨੀ ਚੰਦ ਮਸੰਦ ਰਾਤੋ
ਰਾਤ ਕੰਧ ਟਪ ਗਿਆ ਪਰ ਓਸ ਤੋਂ ਅਧੀ ਦੇਹ ਵਾਲਾ ਬਚਿਤ੍ਰ ਸਿੰਘ ਮਸਤ ਹਾਥੀ ਦਾ ਮੱਥਾ ਪਾੜ
ਸੁਟਦਾ ਹੈ।
ਮੈਂ ਜਦ ਅਪਣੇ ਇਤਿਹਾਸ ਦੀ ਗਲ ਕਰਦਾਂ ਤਾਂ
ਕਮਜੋਰ ਧੜਕਣ ਵਾਲੇ ਜਾਂ ਨਵੇ ਬਣੇ ਨਮਾਜੀ ਯਾਣੀ ਅਗਾਂਹ ਵਧੂਆਂ ਨੂੰ ਰਜਾਈ ਵਿਚ ਬੈਠਿਆਂ
ਨੂੰ ਈ ਫਿਕਰ ਪੈ ਜਾਂਦਾ ਕਿ ਨਿਆਣਿਆਂ ਨੂੰ ਭੜਕਾਓਂਦੇ ਅਤੇ ਇਤਹਾਸ ਇਨਾ ਦਾ 'ਵਾਇਲੰਸ'
ਪੈਦਾ ਕਰਦਾ। ਪਰ ਮੇਰੀ ਮਜਬੂਰੀ ਕਿ ਮੈਂ ਅਪਣੇ ਇਤਹਾਸ ਵਿਚੋਂ ਬਾਹਰ ਕਿਵੇਂ ਆਵਾਂ। ਹੋਰ
ਮੇਰੇ ਕੋਲੇ ਹੈ ਕੀ। ਨਾ ਰਾਜ, ਨਾ ਮੁਲਕ, ਨਾ ਆਜ਼ਾਦੀ। ਕੋਈ ਹਕੂਮਤ, ਸਰਕਾਰ ਨਾ ਤਾਕਤ। ਸਭ
ਲੁਟਾ ਖੁਹਾ ਕੇ ਸੜਕਾਂ 'ਤੇ ਬੈਠਣ ਤਰਾਂ ਦੀ ਹਾਲਤ ਵਿੱਚ ਵੀ ਜੇ ਕੌਮ ਮੇਰੀ ਹਾਲੇ ਤਕ ਵੀ
ਜਿਓਂਦੀ ਰਹੀ ਜਾਂਦੀ ਤਾਂ ਓਹ ਇਤਹਾਸ ਹੀ ਤਾਂ ਹੈ ਜੋ ਮੇਰੇ ਕੋਲੇ ਬਚਦਾ, ਪਰ ਜਰਵਾਣੇ ਉਸ
ਨੂੰ ਵੀ ਗਪਾਂ ਅਤੇ ਭੜਕਾਊ ਕਹਿਕੇ ਰੋਲਣ ਨੂੰ ਫਿਰ ਰਹੇ ਨੇ?
👉ਯਾਦ ਰਹੇ
ਲਹਿਰਾਂ ਚਲਦੀਆਂ ਉਠਦੀਆਂ ਰਹਿਣਗੀਆਂ, ਜੰਗਾਂ ਜਿਤਦੀਆਂ ਹਾਰਦੀਆਂ ਰਹਿਣਗੀਆਂ,
ਸੂਰਜ ਚੜਦੇ ਲਹਿੰਦੇ ਰਹਿਣਗੇ ਪਰ ਇਨਾ ਲਹਿੰਦਿਆਂ ਚੜਦਿਆਂ ਜਾਂ ਹਾਰਾਂ ਜਿਤਾਂ ਵਿਚ ਇਤਹਾਸ
ਰੋਲ ਬੈਠੇ ਤਾਂ ਤੁਹਾਡੀਆਂ ਜਿਤਾਂ ਵੀ ਹਾਰਾਂ ਵਰਗੀਆਂ ਹੋਣਗੀਆਂ ਕਿਓਂਕਿ ਪਿੰਜਰੇ ਬੈਠਾ
ਤੋਤਾ ਚੂਰੀ ਤਾਂ ਖਾ ਸਕਦਾ ਪਰ ਅਸਮਾਨੀ ਉਡਣ ਵਾਲੇ ਖੰਭ ਨਹੀ ਰਹਿੰਦੇ।
ਕੌਮਾਂ ਦੇ ਇਤਿਹਾਸ ਜਿਤਾਂ ਹਾਰਾਂ ਉਪਰ ਨਹੀ
ਬਲਕਿ ਭਿੜ ਜਾਣ ਉਪਰ ਖੜੇ ਰਹਿ ਸਕਦੇ ਜੇ ਹਾਰਾਂ ਜਿਤਾਂ ਇਤਹਾਸ ਹੁੰਦੇ ਤਾਂ ਚਮਕੌਰ ਦੀ
ਲੜਾਈ ਦੁਨੀਆਂ ਦੀ ਨਿਗਾਹ ਵਿਚ ਹਾਰ ਸੀ। 84 ਦੀ ਲੜਾਈ ਹਾਰ ਸੀ, ਘਲੂਘਾਰਿਆਂ ਦੀਆਂ ਬੜੀਆਂ
ਲੜਾਈਆਂ ਜਿਹੜੀਆਂ ਹਾਰ ਸੀ, ਪਰ ਕਿਆ ਕੌਮ ਹਾਰ ਗਈ?
ਵੱਡੇ ਘਲੂਘਾਰੇ ਵਿਚ 30 ਹਜਾਰ ਬੰਦਾ ਮਰਵਾ ਕੇ ਵੀ ਪੰਜ ਮਹੀਨਿਆਂ ਬਾਅਦ ਬੰਦੇ ਸਾਡੇ ਫਿਰ
ਜਾ ਅਬਦਾਲੀ ਅਗੇ ਖੜਦੇ ਨੇ ਕਿ ਆ ਨਿਕਲ ਬਾਹਰ ਦੋ ਹੱਥ ਕਰੀਏ ਮੈਦਾਨ ਵਿਚ। ਪਰ ਓਨਾ ਨਾਲੋਂ
ਕਿਤੇ ਵਡੀ ਤਾਕਤ ਮਰਹੱਟੇ ਪਾਣੀ ਪਤਿ ਦੀ ਕੁੱਟ ਤੋਂ ਬਾਅਦ ਅਬਦਾਲੀ ਅਗੇ ਕਦੇ ਸਿਰ ਨਾ ਚੁਕ
ਸਕੇ।
🎲 ਜਿਤ ਹਾਰ ਰੱਬ ਜਾਣੇ ਪਰ ਓਸੇ ਪੀਹੜੀ
ਦਰ ਪੀਹੜੀ ਖੂਨ ਵਿਚ ਰਚੇ ਇਤਹਾਸ ਨੇ ਪੰਜਾਬ ਨੂੰ ਦੁਨੀਆਂ ਸਾਹਵੇਂ ਅਜ ਫਿਰ ਲਿਆ ਖੜਾ ਕੀਤਾ
ਜਿਹੜੇ ਖੁਦ ਸੜਕਾਂ ਤੇ ਬੈਠੇ ਈ ਲਖਾਂ ਲੋਕਾਂ ਦਾ ਢਿਡ ਭਰ ਕੇ ਅਪਣੀ ਦੇਗ ਦੀ ਧਾਕ ਪਾ ਰਹੇ
ਨੇ । ਜੰਗ 100/10 ਦੀ ਵੀ ਫਸਵੀਂ ਹੁੰਦੀ ਤਾਂ ਤੇਗ ਵੀ ਕੋਈ ਭੁੱਲੀ ਨਾਂ ਸੀ, ਪਰ ਹਲਾਤ
ਹੀ ਸਾਜਗਰ ਨਾ ਕਰਕੇ ਲੋਕ ਬੇਬਸ ਨੇ। ਕੌਮ ਦੇ ਲਹੂ ਵਿਚ ਖੋਟ ਦਿਸੀ ਤਾਂ ਕੋਈ ਦਸੇ। ਫੌਜ
ਵਿਚ ਕਸਰ ਰਹੀ ਤਾਂ ਕੋਈ ਦਸੇ ਇਹ ਤਾਂ ਜਰਨੈਲ ਹੀ ਸਨ ਜਿਹੜੇ ਤਾਂ ਚਿਰਾਂ ਦੇ ਸਰੋਂ ਦੀਆਂ
ਬੋਰੀਆਂ ਵੰਡਦੇ ਆ ਰਹੇ ਨੇ।
⚔ ਦੇਗ ਤੇ ਤੇਗ
ਖਾਲਸਾ ਜੀ ਦੀ ਜਿੰਦਗੀ ਦਾ ਹਿਸਾ ਹੈ। ਦਿੱਲੀ ਵਿਚ ਖਾਲਸਾ ਜੀ ਦੀਆਂ ਦੇਗਾਂ
ਵਰਤਦੀਆਂ ਕੁਲ ਸੰਸਾਰ ਨੇ ਦੇਖੀਆਂ, ਬਿਨਾ ਕਿਸੇ ਵਿਤਕਰੇ ਵਰਤਦੀਆਂ ਦੇਖੀਆਂ, ਮਾਰਨ ਆਇਆਂ
ਨੂੰ ਵੀ ਵਰਤਦੀਆਂ ਦੇਖੀਆਂ ਅਤੇ ਤੇਗਾਂ ਦਾ ਰੰਗ ਤਾਂ ਹਾਲੇ ਕਲ 84 ਵਿਚ ਦੇਖਿਆ ਜਿਥੇ ਮੂਲੋਂ
ਈ ਅਸਾਵੀਂ ਜੰਗ ਵਿਚ ਵੀ ਲਾਸ਼ਾਂ ਦੇ ਟਰੱਕ ਭਰ ਭਰ ਭੇਜੇ ਗਏ ਫੌਜ ਦੇ।
☝️ ਆਹਾ ਫੋਟੋ
ਵਾਲੇ ਬੰਦਾ ਸਿਰ ਪੜਵਾ ਕੇ, ਲਹੂ ਲੁਹਾਨ ਹੋਇਆ ਵੀ ਹਸੀ ਜਾਂਦਾ ਤੇ ਚੜਦੀ ਕਲਾ
ਵਿਚ ਹੈ, ਇਹ ਓਸ ਇਤਹਾਸ ਦਾ ਸਿੰਬਲ ਅਜ ਵੀ ਤੁਹਾਡੇ ਸਾਹਵੇਂ ਖੜਾ ਹੈ ਜਿਹੜਾ ਦਿਨਾ- ਸਾਲਾਂ
ਵਿੱਚ ਨਹੀਂ ਬਲਕਿ ਸਦੀਆਂ ਦੀਆਂ ਘਾਲਣਾ ਵਿਚੋਂ ਤੁਹਾਡੇ ਖੂਨ ਦਾ ਹਿਸਾ ਬਣਦਾ ਹੈ, ਲਹੂ
ਵਿੱਚ ਉਤਰਦਾ ਹੈ, ਤੁਹਾਡੀ ਮਾਨਸਿਕਤਾ ਵਿੱਚ ਘਰ ਕਰਦਾ ਹੈ ਕਿ ਤੁਸੀਂ ਹਾਰੇ ਵੀ ਜਿੱਤਣ
ਵਰਗੇ ਜਾਪੋਂ। ਯਾਣੀ ਹਾਰ ਵੀ ਜਾਓਂ ਤਾਂ ਜਿੱਤ ਦੀ ਆਸ ਨਾ ਛੱਡੋ, ਯਾਣੀ ਅਪਣੀ ਦੇਗ ਅਤੇ
ਤੇਗ ਵਿਚਦੀ ਫਤਹਿ ਦੀ ਆਸ ਨਾ ਕਦੇ ਨਾ ਭੁਲੋਂ। ਨਹੀਂ?