Khalsa News homepage

 

 Share on Facebook

Main News Page

ਖਾਲਸਾ Spirit
-: ਗੁਰਦੇਵ ਸਿੰਘ ਸੱਧੇਵਾਲੀਆ  08.02.2021
#KhalsaNews #Gurdev_Singh #Sadhewalia #KhalsaSpirit

ਕਿਰਪਾ ਰਾਮ ਜਦ ਅਨੰਦਪੁਰ ਗੁਰੂ ਤੇਗ ਬਹਾਦਰ ਸਾਹਿਬ ਕੋਲੇ ਆਓਂਦਾ ਤਾਂ ਅੱਤ ਦਾ ਡਰਿਆ ਅਤੇ ਨਿਤਾਣਾ। ਓਹੀ ਕਿਰਪਾ ਰਾਮ ਕਿਰਪਾ ਸਿੰਘ ਬਣਕੇ ਚਮਕੌਰ ਦੀ ਗੜੀ ਵਿੱਚ ਜਰਵਾਣਿਆਂ ਨਾਲ ਭਿੜ ਜਾਂਦਾ।

ਮਾਧੋ ਦਾਸ ਹਿਰਨੀ ਮਰੇ 'ਤੇ ਕੁਰਲਾ ਉੱਠਦਾ ਅਤੇ ਲੰਗੋਟੀ ਪਾ ਸਾਧੂ ਬਣ ਤੁਰਦਾ ਹੈ, ਪਰ ਓਹੀ ਮਾਧੋ ਦਾਸ ਜਦ ਬੰਦਾ ਸਿੰਘ ਬਣਦਾ ਹੈ ਤਾਂ ਬਾਦਸ਼ਾਹੀਆਂ ਦੇ ਤਖਤੇ ਮੂਧੇ ਮਾਰ ਸੁੱਟਦਾ ਹੈ।

ਮਲੂਕ ਜਿਹੀ ਵਿਆਹੀ ਆ ਰਹੀ ਕੁੜੀ। ਡੋਲਾ ਲੁਟੇਰੇ ਲੁੱਟ ਲੈਂਦੇ, ਬੇਇਜ਼ਤ ਕਰਦੇ ਪਰ ਸਮੇਤ ਘਰਵਾਲੇ ਧੌਣ ਈ ਨਹੀਂ ਚੁਕਦਾ ਕੋਈ। ਛੁਡਾਓਂਣ ਵਾਲੇ ਸਿੰਘਾਂ ਦਾ ਲੋਹਾ ਖੜਕਦਾ ਦੇਖ ਓਹ ਸ਼ਰਨ ਕੌਰ ਹੋ ਜਾਂਦੀ ਤਾਂ ਸੰਗੀਨਾ ਚੀਰਦੀ ਲੰਘ ਜਾਂਦੀ । ਭੈ ਲਗਦਾ ਈ ਨਹੀਂ, ਡਰ ਮੁਢੋਂ ਈ ਚੱਕਿਆ ਜਾਂਦਾ।

ਡਰ ? ਕਤਲਗਾਹ ਵਿੱਚ ਜਾ ਕੇ ਮਾਂ ਕਹਿੰਦੀ ਮੁੰਡਾ ਮੇਰਾ ਸਿੱਖ ਹੀ ਨਹੀਂ ਛੱਡ ਦਿਓ ਇਸ ਨੂੰ। ਜੱਲਾਦ ਚੁੱਕੀ ਹੋਈ ਤਲਵਾਰ ਰੋਕ ਲੈਂਦਾ ਪਰ ਮੁੰਡਾ ਕਹਿੰਦਾ ਇਸ ਨੂੰ ਤਾਂ ਮੈਂ ਜਾਣਦਾ ਈ ਓ ਈ ਨਹੀਂ, ਤਾਂ ਮਾਂ ਮੇਰੀ ਕਿਸ ਤਰਾਂ ਹੋ ਗਈ? ਤੂੰ ਕਾਹਤੋਂ ਰੁਕ ਗਿਆ ਜੱਲਾਦ ਸਿਆਂ ਸਾਥੀ ਮੇਰੇ ਦੂਰ ਜਾਈ ਜਾ ਰਹੇ ਨੇ ਲਾਹ ਗਾਟਾ ਸਿੰਘ ਦਾ ਜਾ ਕੇ ਨਾਲ ਰਲਾਂ।

ਬਿੱਲੀ ਲੰਘੇ 'ਤੇ ਤਰਾਹ ਜਾਣ ਵਾਲਾ ਡਰੂ ਜਿਹਾ ਬੰਦਾ ਪਿੰਡੋਂ ਤੁਰਦਾ ਸਾਲ ਕੁ ਪਤਾ ਨਹੀਂ ਕਿੱਥੇ ਲਾ ਕੇ ਜਦ ਵਾਪਸ ਮੁੜਦਾ ਤਾਂ ਘੋੜੇ ਚੜਿਆ ਮੁੱਛਾਂ ਨੂੰ ਤਾਅ ਦੇਈ ਖੜਾ ਪਿੰਡ ਨੂੰ ਪੁਛਦਾ ਕਿ ਸੁਣਾਓ ਬਈ ਪਿੰਡ ਵਾਲਿਓ ਕੋਈ ਜਰਵਾਣਾ ਤੰਗ ਤਾਂ ਨਹੀਂ ਕਰਦਾ ਪਿੰਡ ਵਿੱਚ ਕਿਸੇ ਨੂੰ?

ਅੰਗਰੇਜ ਨੂੰ ਬੰਦੇ ਲੜਾਓਂਣੇ ਆਉਂਦੇ ਸਨ ਤੇ ਉਸ ਨੂੰ ਪਤਾ ਸੀ ਲੜਾਈ ਚਾਹੇ ਤਲਵਾਰ ਦੀ ਹੋਵੇ ਚਾਹੇ ਤੋਪ ਦੀ ਚਲਾਓਂਣੀ ਤਾਂ ਬੰਦੇ ਹੀ ਹੈ ਤੇ ਓਹ ਸਿੱਖ ਨੂੰ ਫੌਜ ਵਿੱਚ ਦਾਹੜੀ ਨਾ ਸੀ ਮੁੰਨਣ ਦਿੰਦਾ। ਇਹੀ ਕਾਰਨ ਸੀ ਓਹੀ ਖਾਲਸਾ ਸਪਿਰਟ ਹੀ ਸਾਰਾ ਗੜੀਆਂ ਵਰਗੇ ਇਤਿਹਾਸ ਸਿਰਜ ਗਈ।

ਡਾਕਟਰ ਅੰਬੇਡਕਰ ਹੁਰਾਂ ਦੀ ਜਦ ਸਿੱਖ ਬਣਨ ਦੀ ਗਲ ਚਲੀ ਤਾਂ ਡਾ ਸਾਹਬ ਹੋਰਾਂ ਨੂੰ ਕੋਲੇ ਸਦ ਕੇ ਗਾਂਧੀ ਪਤਾ ਕੀ ਕਹਿੰਦਾ ? ਤੂੰ ਮੁਸਲਮਾਨ ਕਿਓਂ ਨਹੀਂ ਬਣ ਜਾਂਦਾ! ਇਸ ਦਾ ਮਤਲਬ ਪਤਾ ਕੀ ਸੀ? ਕਿ ਹੱਡ ਮਾਸ ਤਾਂ ਬੰਦਾ ਚਬ ਲੈਂਦਾ ਪਰ ਇਹ ਬੰਦੇ ਜਿਹੜਾ ਨਾਲ ਲੋਹਾ ਬੰਨੀ ਰਖਦੇ ਇਸ ਨੂੰ ਕੌਣ ਚੱਬੂ।

ਗਾਂਧੀ ਜਾਣਦਾ ਸੀ ਕਿ ਕਰੋੜਾਂ ਦਲਿਤਾਂ ਦੇ ਨਾਲ ਕੇਵਲ ਧਰਮ ਪਰਿਵਰਤਨ ਹੀ ਨਹੀਂ ਆਓਂਣਾ ਬਲਕਿ ਓਹ ਸਭ ਕੁਝ ਵੀ ਨਾਲ ਆਓਂਣਾ ਜਿਹੜਾ ਸਿਖਾਂ ਨੂੰ ਟਿਕਣ ਨਹੀਂ ਦਿੰਦਾ ਤੇ ਓਹ ਹੈ ਇਤਿਹਾਸ ਅਤੇ ਇਤਿਹਾਸ ਵਿੱਚ ਪਈ ਹੋਈ ਬਾਦਸ਼ਾਹੀ।
ਇਨੀ ਵੱਡੀ ਸਲਤਨਤ ਯਾਣੀ ਹਿੰਦੋਸਤਾਨ ਵਿੱਚ ਸਿੱਖ ਹੈ ਕਿੰਨਾ? ਦੋ ਕਰੋੜ? ਪਰ ਜੇ ਇਹ ਮੁਸਲਮਾਨਾ ਤਰਾਂ 25 ਕਰੋੜ ਹੁੰਦਾ!

ਇਹ ਗੱਲ ਸੱਚ ਦੇ ਨੇੜੇ ਹੈ ਕਿ 25 ਕਰੋੜ ਮੁਸਲਮਾਨ ਹੋਣ ਦੇ ਬਾਵਜੂਦ ਵੀ ਆਰ.ਐਸ.ਐਸ. ਨੇ ਡਰਾ ਲਿਆ ਹੋਇਆ ਖਾਸ ਕਰ ਮੋਦੀ ਦੀ ਕਮਾਂਡ ਹੇਠ ਤਾਂ ਓਂ ਈ ਦਹਿਸ਼ਤਜਦਾ ਕਰ ਛਡਿਆ, ਪਰ ਓਸੇ ਮੋਦੀ ਵਿਰੁੱਧ ਪੰਜਾਬ?
ਸਿੱਖਾਂ ਦੀ ਦੇਗ ਤਾਂ ਹੈ ਸੋ ਹੈ ਪਰ ਤੇਗ?

ਦੋ ਘਟਨਾਵਾਂ।

ਪਹਿਲੀ ਘਟਨਾ... ਫਗਵਾੜੇ ਇਕ ਪਾਸੇ 200 ਬੰਦਾ ਮੁਸਲਮਾਨ ਦੂਜੇ ਸ਼ਿਵ ਸੈਨੀਏ। ਪਰ ਤਿਲਸ਼ੂਲਾਂ ਵਾਲੇ ਜਦ ਮਾੜਾ ਜਿਹਾ ਹਿਲੇ ਤਾਂ ਸਾਹਵੇਂ ਵਾਲੇ ਓਂ ਈ ਹਿਲ ਲੱਗ ਗਏ।

ਦੂਜੀ ਘਟਨਾ... ਡੇੜ ਸੌ ਸ਼ਿਵਸੈਨੀਏ ਕਹਿੰਦੇ ਪੁਤਲਾ ਫੂਕਣਾ ਭਿੰਡਰਾਂ ਵਾਲੇ ਦਾ। ਇਕੋ ਈ ਬੰਦਾ ਪੁਲਿਸ ਦੇ ਵਿੱਚੋਂ ਦੀ ਪਤਾ ਨਹੀਂ ਕਿਰਪਾਨ ਘੁੰਮਾਉਂਦਾ ਕਿਧਰੋਂ ਨਿਕਲਿਆ ਲੋਕਾਂ ਬਸ ਫਿਰ ਤਿੱਤਰ ਈ ਉਡਦੇ ਦੇਖੇ।

ਖ਼ਾਲਸਾ ਜਿਉਂਦੀ ਰਹੀ ਤਾਂ ਪੰਜਾਬ ਜਿਉਂਦਾ ਹੈ, ਨਹੀਂ ਤਾਂ ਚਾਹੇ ਸੋਨੇ ਨਾਲ ਲੱਦ ਦਿਉ ਇਸ ਨੂੰ, ਦਿਨਾਂ ਵਿੱਚ ਦੰਮ ਤੋੜ ਜਾਊ। ਨਹੀਂ ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top